ਪ੍ਰੋ. ਜਸਵੀਰ ਸਿੰਘ
ਭਾਸ਼ਾ, ਮਨੁੱਖ ਜਾਤੀ ਲਈ ਕੁਦਰਤ ਦਾ ਸਭ ਤੋਂ ਵੱਡਾ ਤੋਹਫ਼ਾ ਕਿਹਾ ਜਾ ਸਕਦਾ ਹੈ। ਜਦੋਂ ਮਨੁੱਖ ਆਪਣੇ ਦਿਲ ਦੇ ਭਾਵ, ਵਿਚਾਰ ਅਤੇ ਖ਼ਿਆਲਾਂ ਨੂੰ ਬੋਲਕੇ, ਕਿਸੇ ਦੂਜੇ ਮਨੁੱਖ ਨੂੰ ਦੱਸਦਾ ਹੈ ਤਾਂ ਉਸ ਦਾ ਮਾਧਿਅਮ ਭਾਸ਼ਾ ਹੀ ਹੁੰਦੀ ਹੈ, ਜਿਸ ਨੂੰ 'ਲਿਖਣ ਲਈ' ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਸੰਸਾਰ ਵਿੱਚ ਅਣਗਿਣਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰ ਭਾਸ਼ਾ ਆਪਣੇ ਸੱਭਿਆਚਾਰ, ਵਿਚਰਨ ਵਿਧਾਨ ਆਦਿ ਕਾਰਨ ਵੱਖਰੀ ਤੇ ਸੰਪੂਰਨ ਹੁੰਦੀ ਹੈ। ਇਸੇ ਲਈ ਅੱਜ ਅਸੀਂ ਵੱਖ-ਵੱਖ ਭਾਸ਼ਾਵਾਂ ਵਿਚ ਰੁਜ਼ਗਾਰ ਲਈ ਨੁਕਤਿਆਂ ਦੀ ਪਛਾਣ ਕਰਾਂਗੇ।
ਅਜੋਕਾ ਦੌਰ 'ਵਿਸ਼ਵ-ਵਿਆਪੀ' ਸਾਂਝ, ਗਲੋਬਲੀ ਪਿੰਡ ਦੀ ਧਾਰਨਾ ਦਾ ਦੌਰ ਹੈ, ਜਿਸ ਵੇਲੇ ਖੇਤਰੀ ਭਾਸ਼ਾਵਾਂ, ਦਫ਼ਤਰੀ ਭਾਸ਼ਾਵਾਂ ਅਤੇ ਸੰਪਰਕ ਭਾਸ਼ਾਵਾਂ ਦੀ ਆਪੋ ਆਪਣੀ ਮਹੱਤਤਾ ਹੈ, ਕਿਉਂਕਿ ਹਰ ਖਿੱਤੇ ਵਿਚ ਮਾਂ-ਭਾਸ਼ਾ ਨੂੰ ਲਾਜ਼ਮੀ ਤੌਰ 'ਤੇ ਲਾਗੂ ਕੀਤਾ ਗਿਆ ਹੈ। ਸੋ ਉਕਤ ਖੇਤਰ ਵਿਚ ਮਾਂ-ਬੋਲੀ ਦੀ ਦੱਸਵੀਂ ਤੱਕ ਦੀ ਪੜ੍ਹਾਈ ਕੀਤੀ ਹੋਣੀ ਜ਼ਰੂਰੀ ਹੁੰਦੀ ਹੈ। ਹੋਰਨਾਂ ਭਾਸ਼ਾਵਾਂ ਨੂੰ ਸਿੱਖਣ ਨਾਲ ਆਪਣੇ ਖਿੱਤੇ ਤੋਂ ਬਾਹਰ ਵੱਧਣ ਦੀਆਂ ਕਈ ਨਵੀਆਂ ਸੰਭਾਵਨਾਵਾਂ ਦੇਖੀਆਂ ਜਾ ਸਕਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ
ਪੰਜਾਬ ਵਿਚ ਅਨੇਕਾਂ ਤਰ੍ਹਾਂ ਦੀ ਉੱਥਲ-ਪੁੱਥਲ ਨੇ ਅਨੇਕਾਂ ਭਾਸ਼ਾਵਾਂ ਨਾਲ ਸਾਂਝ ਪਵਾਈ ਹੈ। ਸਾਡੇ ਕੋਲ ਪੰਜਾਬੀ ਸਕਰਿਪਟ ਵਿਚ ਲਿਖਿਆ ਗੁਰੂ ਗ੍ਰੰਥ ਸਾਹਿਬ, ਵੱਖ-ਵੱਖ ਭਾਸ਼ਾਵਾਂ ਦਾ ਵੱਡਾ ਸ੍ਰੋਤ ਹੈ। ਇਉਂ ਅਸੀਂ ਵਿਸ਼ਵ ਭਰ ਦੀਆਂ ਭਾਸ਼ਾਵਾਂ ਨਾਲ ਸਦੀਆਂ ਤੋਂ ਸਾਂਝ ਬਣਾਈ ਬੈਠੇ ਹਾਂ, ਜਿਸ ਵਿਚ ਅਰਬੀ, ਫਾਰਸੀ, ਸੰਸਕ੍ਰਿਤ ਆਦਿ ਤੇ ਇਸੇ ਤਰ੍ਹਾਂ ਸੰਪਰਕ ਬੋਲੀਆਂ ਅਧੀਨ ਉਰਦੂ ਜਾਂ ਹਿੰਦੀ ਆਦਿ ਨੂੰ ਵਿਚਾਰਿਆ ਜਾ ਸਕਦਾ ਹੈ। ਇਸ ਵਿਚ ਪੱਛਮੀ ਬੋਲੀਆਂ ਦੀ ਵੀ ਥਾਂ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖ਼ੋਲ੍ਹਣਗੇ ਕਿਸ ਮਤ ਦੀ ਤੀਜੋਰੀ
ਮੌਜੂਦਾ ਸਮੇਂ ਪੰਜਾਬ (ਭਾਰਤ) ਵਿਚਲੇ ਹੋਰਨਾਂ ਸੂਬਿਆਂ ਅਤੇ ਵਿਦੇਸ਼ੀ ਭਾਸ਼ਾਵਾਂ ਨੂੰ ਸਿੱਖ ਕੇ ਵਧੀਆ ਰੁਜ਼ਗਾਰ ਹਾਸਲ ਕੀਤਾ ਜਾ ਸਕਦਾ ਹੈ। ਪੰਜਾਬ ਅਤੇ ਇਸ ਨਾਲ ਪੂਰੇ ਭਾਰਤ ਵਿੱਚ ਵਿਦੇਸ਼ੀ ਭਾਸ਼ਾਵਾਂ ਨੂੰ ਵੱਡੇ ਪੱਧਰ 'ਤੇ ਵਿਦਿਅਕ ਸੰਸਥਾਵਾਂ ਰਾਹੀਂ ਸਿਖਾਇਆ ਜਾਂਦਾ ਹੈ। ਇਹ ਸੰਸਥਾਵਾਂ ਸਰਕਾਰੀ ਵੀ ਹਨ ਅਤੇ ਗ਼ੈਰ ਸਰਕਾਰੀ ਵੀ। ਸਾਨੂੰ ਚੇਤੰਨ ਹੋ ਕੇ ਸੋਚਣਾ ਪਵੇਗਾ ਕਿ ਅਸੀਂ ਕਿਸ ਬੋਲੀ/ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖ ਕੇ ਰੁਜ਼ਗਾਰ ਲੈ ਸਕਦੇ ਹਾਂ। ਜ਼ਿਕਰਯੋਗ ਹੈ ਕਿ ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ ਚਾਰ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ :
1) ਡਿਗਰੀ ਕੋਰਸ (ਤਿੰਨ ਸਾਲਾ)
2) ਡਿਪਲੋਮਾ ਕੋਰਸ
3) ਅਡਵਾਂਸ ਡਿਪਲੋਮਾ ਕੋਰਸ
4) ਸਰਟੀਫਿਕੇਟ ਕੋਰਸ
ਤੁਸੀਂ 12ਵੀਂ ਜਮਾਤ ਕਰਨ ਉਪਰੰਤ ਡਿਗਰੀ ਕੋਰਸ, ਡਿਪਲੋਮਾ ਕੋਰਸ ਕਰ ਸਕਦੇ ਹੋ। ਇਸੇ ਤਰ੍ਹਾਂ ਸਰਟੀਫਿਕੇਟ ਕੋਰਸ ਲਈ ਵੀ 12ਵੀਂ ਤੱਕ ਪੜ੍ਹਾਈ ਕੀਤੀ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ 50% ਅੰਕ ਬਾਰ੍ਹਵੀਂ 'ਚੋਂ ਹੋਣੇ ਚਾਹੀਦੇ ਹਨ। ਜੇਕਰ ਅਡਵਾਂਸ ਡਿਪਲੋਮੇ ਦੀ ਗੱਲ ਕਰਾਂ ਤਾਂ ਪਹਿਲਾਂ ਤੁਹਾਨੂੰ ਘੱਟੋ-ਘੱਟ ਕਿਸੇ ਭਾਸ਼ਾ ਵਿਚ ਡਿਪਲੋਮਾ ਕਰਨਾ ਪਵੇਗਾ, ਫਿਰ ਉਸੇ ਵਿਚ ਅਡਵਾਂਸ ਡਿਪਲੋਮਾ ਕਰ ਸਕਦੇ ਹੋ। ਇਸੇ ਤਰ੍ਹਾਂ ਡਿਗਰੀ ਕਰਨ ਉਪਰੰਤ ਉਸੇ ਭਾਸ਼ਾ ਵਿਚ ਪੋਸਟ ਪੱਧਰ ਦੀ ਪੜ੍ਹਾਈ ਕਰ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’
ਇਸ ਤੋਂ ਅਗਲੀ ਗੱਲ ਕਿ ਅਜੋਕੇ ਸਮੇਂ ਕਿਹੜੀਆਂ ਕਿਹੜੀਆਂ ਵਿਦੇਸ਼ੀ ਭਾਸ਼ਾਵਾਂ ਵਿਚ ਵਧੇਰੇ ਰੁਜ਼ਗਾਰ ਦੇ ਮੌਕੇ ਮਿਲ ਸਕਦੇ ਹਨ? ਤਾਂ ਉਨ੍ਹਾਂ ਵਿੱਚ 1) ਫ੍ਰੈਂਚ, 2) ਜਰਮਨ, 3) ਅਰੈਬਿਕ, 4) ਜਪਾਨੀ, 5) ਚਾਇਨੀ (ਚੀਨੀ), 6) ਸ਼ਪੈਨਿਸ਼, 7) ਇਟਾਲੀਅਨ, 8) ਕੋਰੀਅਨ ਆਦਿ। ਇਨ੍ਹਾਂ ਭਾਸ਼ਾਵਾਂ ਵਿੱਚ ਰੁਜ਼ਗਾਰ ਦੀ ਵੱਡੀ ਮੰਗ ਸਾਹਮਣੇ ਆ ਰਹੀ ਹੈ।
ਪੰਜਾਬ ਵਿਚ ਸਰਕਾਰੀ ਯੂਨੀਵਰਸਿਟੀਆਂ, ਗ਼ੈਰ ਸਰਕਾਰੀ ਯੂਨੀਵਰਸਿਟੀਆਂ ਅਧੀਨ ਵੱਖ-ਵੱਖ ਕਾਲਜਾਂ ਵਿਚ ਭਾਸ਼ਾਵਾਂ ਸੰਬੰਧੀ ਕੋਰਸ ਕਰਵਾਏ ਜਾਂਦੇ ਹਨ। ਜਿੱਥੋਂ ਤੁਸੀਂ 'ਸਰਕਾਰੀ ਸਰਟੀਫਾਈਡ ਕੋਰਸ' ਕਰ ਸਕਦੇ ਹੋ। ਇਸ ਤੋਂ ਇਲਾਵਾ ਨਿੱਜੀ ਅਦਾਰਿਆਂ 'ਚ ਆਪਣੀ ਭਾਸ਼ਾਈ ਸਿੱਖਿਆ ਲੈ ਸਕਦੇ ਹੋ। ਅੱਜਕੱਲ੍ਹ ਦਾ ਕ੍ਰਾਂਤੀਕਾਰੀ ਸ੍ਰੋਤ ਇੰਟਰਨੈੱਟ/ਆਨ-ਲਾਈਨ ਮਾਧਿਅਮ ਰਾਹੀਂ ਵੀ ਉਕਤ ਭਾਸ਼ਾਵਾਂ ਦੀ ਪੜ੍ਹਾਈ ਕੀਤੀ ਜਾ ਸਕਦੀ ਹੈ। ਇੱਥੇ ਵਿਚਾਰਨਯੋਗ ਹੈ ਕਿ ਤੁਹਾਨੂੰ ਸਖ਼ਤ ਮਿਹਨਤ ਅਤੇ ਚੋਖਾ ਅਭਿਆਸ ਕਰਨਾ ਪਵੇਗਾ।
ਪੜ੍ਹੋ ਇਹ ਵੀ ਖ਼ਬਰ - ਲਖਨਊ ਤੋਂ ਸਿਖਲਾਈ ਲੈ ਕੇ ਗੁੜ ਬਣਾਉਣ ਦਾ ਬਾਦਸ਼ਾਹ ਬਣਿਆ ਪੰਜਾਬ ਦਾ ਕਿਸਾਨ ‘ਮਨਧੀਰ ਸਿੰਘ’
ਕੁੱਝ ਜ਼ਰੂਰੀ ਗੱਲਾਂ :-
1) ਤੁਸੀਂ ਆਪਣੀ ਪਸੰਦੀਦਾ ਵਿਦੇਸ਼ੀ ਬੋਲੀ ਨੂੰ ਸਿਖਣ ਨੂੰ ਤਰਜੀਹ ਦਿਓ।
2) ਆਫ਼ ਲਾਈਨ ਮੋਡ ਵਿਚ ਪੜ੍ਹਾਈ ਕਰਨ ਲੱਗਿਆ 'ਤੁਹਾਡੇ ਵਲੋਂ ਚੁਣੀ ਗਈ ਸੰਸਥਾ' ਦੀ ਪਹਿਲਾ ਯਾਤਰਾ ਕਰੋ।
3) ਉਕਤ ਸੰਸਥਾ ਵਿਚ ਪੜ੍ਹਾਈ ਦਾ ਮਹੌਲ, ਫੀਸ, ਕੋਰਸ ਪੀਰੀਅਡ ਅਤੇ ਅਧਿਆਪਕਾਂ ਬਾਰੇ ਘੋਖ ਪੜਤਾਲ ਦੇ ਨਾਲ ਨਾਲ ਕਾਲਸ ਵਿਚ ਵਿਦਿਆਰਥੀਆਂ ਦੀ ਗਿਣਤੀ ਬਾਬਤ ਜਾਣਕਾਰੀ ਵੀ ਰੱਖੋ।
4) ਵੱਧ ਤੋਂ ਵੱਧ 30-35 ਵਿਦਿਆਰਥੀਆਂ ਤੋਂ ਵੱਧ ਵਾਲੀਆਂ ਜਮਾਤਾਂ ਵਿਚ ਅਧਿਆਪਕ ਹਰ ਵਿਦਿਆਰਥੀ ਨੂੰ ਪੂਰਾ ਸਮਾਂ ਨਹੀਂ ਦੇ ਸਕਦਾ ਸੋ ਉੱਥੇ ਜਾਣ ਤੋਂ ਸੰਕੋਚ ਕਰੋ।
5) ਆਨ-ਲਾਈਨ ਮੋਡ ਵਿਚ ਯੂਟਿਊਬ ਕੋਰਸ ਜਾਂ ਵੈਬਸਾਈਟ ਤੋਂ ਕੋਰਸ ਖ਼ਰੀਦੇ ਜਾ ਸਕਦੇ ਹਨ। ਅਜਿਹਾ ਕਰਦੇ ਹੋਏ ਸਾਵਧਾਨੀ ਵਰਤੋਂ ਅਤੇ ਡੈਮੋ ਕਲਾਸਾਂ ਜ਼ਰੂਰ ਲਵੋ।
6) ਕਿਸੇ ਵੀ ਭਾਸ਼ਾ ਸੰਬੰਧੀ ਕੋਰਸ ਨੂੰ ਚੁਣਨ ਤੋਂ ਪਹਿਲਾਂ ਉਸ ਵਿਚ ਰੁਜ਼ਗਾਰ ਦੇ ਮੌਕਿਆਂ ਦਾ ਖ਼ਾਕਾ ਜ਼ਰੂਰ ਤਿਆਰ ਕਰੋ।
7) ਵਿਦੇਸ਼ੀ ਭਾਸ਼ਾਵਾਂ ਦੇ ਗਿਆਨ ਅਧੀਨ ਸੁਣਨ, ਬੋਲਣ, ਪੜ੍ਹਨ ਅਤੇ ਲਿਖਣ ਦੀਆਂ ਵਿਧੀਆਂ ਵਿਚ ਪੂਰੀ ਮੁਹਾਰਤ ਲਈ ਮਾਹਰਾਂ ਨਾਲ ਰਾਬਤਾ ਬਣਾਓ।
ਵਿਦੇਸ਼ੀ ਭਾਸ਼ਾਵਾਂ ਸਿੱਖਣ ਮਗਰੋਂ ਹਰ ਉਹ ਵਿਅਕਤੀ, ਜਿਸ ਨੂੰ ਭਾਸ਼ਾਈ ਮੁਹਾਰਤ ਹਾਸਲ ਹੋ ਚੁੱਕੀ ਹੋਵੇ। ਉਹ ਅਨੇਕਾਂ ਕਿਸਮਾਂ ਦੇ ਰੁਜ਼ਗਾਰ ਕਰ ਸਕਦਾ ਹੈ, ਜਿਸ ਵਿਚ ਅੰਬੈਸੀ ਵਿਚ ਕਾਰਜ, ਏਅਰ-ਲਾਈਨਜ਼ ਵਿਚ ਕੰਮ ਅਤੇ ਗਵਰਨਮੈਂਟ ਸੈਕਟਰ ਆਦਿ ਬੜੇ ਵਿਸ਼ਾਲ ਖੇਤਰ ਵਾਚੇ ਜਾਣੇ ਚਾਹੀਦੇ ਹਨ। ਤੁਸੀਂ ਪੰਜਾਬ ਜਾਂ ਭਾਰਤ ਅਤੇ ਜਾਂ ਫਿਰ ਕਿਸੇ ਵਿਦੇਸ਼ੀ ਧਰਤੀ 'ਤੇ ਕਾਰਜ ਕਰ ਸਕਣ ਦੇ ਯੋਗ ਹੁੰਦੇ ਹੋ, ਜਿਸ ਵਿਚ ਵੱਖ-ਵੱਖ ਖੇਤਰ ਹਨ :-
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!
1) ਅਧਿਆਪਨ :
ਤੁਸੀਂ ਦੇਸ ਅਤੇ ਵਿਦੇਸ਼ ਵਿਚ ਇਕ ਅਧਿਆਪਕ, ਲੈਕਚਰਾਰ ਜਾਂ ਫਿਰ ਪ੍ਰੋਫ਼ੈਸਰ ਤੱਕ ਲੱਗ ਸਕਦੇ ਹੋ, ਜਿਸ ਲਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦਾ ਸਫ਼ਰ ਜ਼ਰੂਰੀ ਹੈ। ਸਰਕਾਰੀ ਅਧਿਆਪਕ ਦੀ ਸ਼ੁਰੂਆਤੀ ਤਨਖ਼ਾਹ 10-12 ਹਜ਼ਾਰ ਹੁੰਦੀ ਹੈ। ਜਦਕਿ ਲੈਕਚਰਾਰ ਜਾਂ ਅਸਿਸਟੈਂਟ ਪ੍ਰੋਫ਼ੈਸਰ 21 ਹਜ਼ਾਰਾਂ ਤੱਕ ਪ੍ਰਤੀ ਮਹੀਨਾ ਤਨਖ਼ਾਹ ਲੈਦਾ ਹੈ। ਇਸ ਤੋਂ ਅੱਗੇ ਪ੍ਰੋਫ਼ੈਸਰ 50 ਤੋਂ 60 ਹਜ਼ਾਰ ਦੇ ਕਰੀਬ, ਆਦਿ।
2) ਗਾਈਡ ਜਾਂ ਰਾਹ ਦਸੇਰਾ :
ਵਿਦੇਸ਼ੀ ਯਾਤਰੀਆਂ ਨੂੰ ਪੰਜਾਬ ਅਤੇ ਭਾਰਤ ਘੁਮਾਉਣ ਲਈ ਬਤੌਰ ਗਾਈਡ ਕੰਮ ਕੀਤਾ ਜਾ ਸਕਦਾ ਹੈ। ਇਸ ਵਿਚ ਪ੍ਰਤੀ ਘੰਟਾ 700 ਤੋਂ 1500 ਰੁਪਏ ਤੱਕ ਕਮਾਈ ਕੀਤਾ ਜਾ ਸਕਦੀ ਹੈ।
3) ਜੇਕਰ ਤੁਸੀਂ ਅੰਬੈਸੀ ਵਿਚ ਰੁਜ਼ਗਾਰ ਕਰਦੇ ਹੋ ਤਾਂ 20 ਤੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ (ਸ਼ੁਰੂਆਤ ਵਿਚ) ਤਨਖ਼ਾਹ ਮਿਲ ਸਕਦੀ ਹੈ।
4) ਆਈ.ਟੀ. ਇੰਡਸਟਰੀ ਅਧੀਨ ਸ਼ੁਰੁਆਤੀ ਪੱਧਰ 'ਤੇ ਤੀਹ ਕੁ ਹਜ਼ਾਰ 'ਤੇ ਰੁਜ਼ਗਾਰ ਕਰ ਸਕਦੇ ਹੋ। ਤੁਹਾਡੇ ਤਜ਼ਰਬੇ ਅਨੁਸਾਰ ਵਾਧਾ ਹੁੰਦਾ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਸਰੀਰ ’ਚ ਹੋਣ ਵਾਲੀਆਂ ਇਨ੍ਹਾਂ ਦਰਦਾਂ ਨੂੰ ਦੂਰ ਕਰਦਾ ਹੈ ‘ਲਸਣ ਵਾਲਾ ਦੁੱਧ’, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
5) ਕੋਚਿੰਗ ਸੈਂਟਰ :
ਤੁਸੀਂ ਆਪਣਾ ਕੋਚਿੰਗ ਸੈਂਟਰ ਦੇਸ਼ ਜਾਂ ਵਿਦੇਸ਼ ਵਿਚ ਖੋਲ੍ਹ ਸਕਦੇ ਹੋ, ਜਿੱਥੇ ਦੇਸ਼ ਵਿਚ ਵਿਦੇਸ਼ੀ ਭਾਸ਼ਾ ਦਾ ਗਿਆਨ ਅਤੇ ਵਿਦੇਸ਼ ਵਿਚ ਆਪਣੀ ਬੋਲੀ ਜਾਂ ਵਿਦੇਸ਼ੀ ਬੋਲੀ ਸੰਬੰਧੀ ਪੜ੍ਹਾ ਸਕਦੇ ਹੋ। ਹੋਰ ਵਿਸ਼ੇ ’ਤੇ ਮਾਹਰ ਜੋੜ ਕੇ ਵੱਡੇ ਪੱਧਰ 'ਤੇ ਵੀ ਕਾਰਜ ਕਰ ਸਕਦੇ ਹੋ। ਇਹ ਰੁਜ਼ਗਾਰ ਤੁਹਾਡੀ ਮਿਹਨਤ 'ਤੇ ਚੋਖੀ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ।
6) ਲੇਖਣ ਟਾਈਪਿੰਗ :
ਇਹ ਖੇਤਰ ਬਹੁਤ ਵਿਸ਼ਾਲ ਹੈ, ਜਿਸ ਵਿਚ 'ਕਲਮ ਤੋਂ ਡਿਜਟ' ਤੱਕ ਰਾਹ ਖੁੱਲ੍ਹਦੇ ਹਨ। ਤੁਸੀਂ ਸਕ੍ਰਿਪਟ ਲੇਖਕ, ਕਲਮ-ਨਵੀਸੀ, ਪੱਤਰਕਾਰੀ, ਗੀਤਕਾਰੀ, ਮੈਟਰ-ਟਾਈਪਿੰਗ, ਸਟੈਨੋ ਟਾਈਪਿੰਗ, ਪੱਟ-ਕਥਾ ਸੰਵਾਦ ਰਚਨਾ ਆਦਿ ਕਾਰਜ ਕਰ ਸਕਦੇ ਹੋ। ਇਸ ਤੋਂ ਬਿਨ੍ਹਾਂ ਪਰੂਫ਼ ਰੀਡਰ, ਬੁੱਕ ਸੈਲਰ, ਫਲੈਕਸ ਮੇਕਰ ਆਦਿ ਖੇਤਰ ਵੀ ਚੁਣ ਸਕਦੇ ਹੋ, ਜਿਸ ਵਿਚ ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ ਵਿਚ ਜਾਂ ਨਿੱਜੀ ਕੰਮ ਕਰਕੇ ਵਧੀਆ ਰੁਜ਼ਗਾਰ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ
7) ਅਨੁਵਾਦ :
ਤੁਸੀਂ ਕਿਤਾਬਾਂ ਅਨੁਵਾਦ ਜਾਂ ਭਾਸ਼ਾਈ ਗਿਆਨ ਦੇ ਤਾਲਮੇਲ ਬਾਬਤ ਕਿਤਾਬਾਂ ਤਿਆਰ ਕਰਨ ਵਿਚ ਕਾਰਜਸ਼ੀਲ ਹੋ ਸਕਦੇ ਹੋ। ਤੁਸੀਂ ਦੋ-ਭਾਸ਼ੀਏ ਵਜੋਂ ਕਿੱਤੇਕਾਰ ਹੋ ਸਕਦੇ ਹੋ।
8) ਉਚਾਰਨ, ਅਦਾਕਾਰੀ ਅਤੇ ਨਿਰਦੇਸ਼ਨ :
ਇਹ ਬੜਾ ਵੱਡਾ ਕਿੱਤਾਮੁਖੀ ਖੇਤਰ ਹੈ, ਜਿਸ ਵਿਚ ਰੇਡੀਓ ਜੌਕੀ, ਖ਼ਬਰ ਵਾਚਕ, ਐਂਕਰ, ਅਨਾਊਂਸਰ, ਗਾਇਕ ਅਤੇ ਮੰਚ ਅਦਾਕਾਰ ਆਦਿ ਭੂਮਿਕਾਵਾਂ ਵੱਲ ਰੁਚੀ ਦਿਖਾ ਸਕਦੇ ਹੋ। ਤੁਸੀਂ ਮਸ਼ਹੂਰੀ/ਵਿਗਿਆਪਨ ਕਰ ਸਕਦੇ ਹੋ। ਤੁਸੀਂ ਵੱਖ-ਵੱਖ ਦਸਤਾਵੇਜ਼ੀ, ਡਾਕੂਮੈਂਟਰੀਆਂ ਆਦਿ ਪ੍ਰਾਜੈਕਟ ਕਰ ਸਕਦੇ ਹੋ। ਪ੍ਰਿੰਟ ਮੀਡੀਆ ਅਧੀਨ ਸੰਪਾਦਕ, ਸੈਬੇਰੇਟਰ ਆਦਿ ਅਤੇ ਇਲੈਕਟ੍ਰਾਨਿਕ ਮੀਡੀਆ ਅਧੀਨ ਨਿਊਜ਼ ਚੈੱਨਲਾਂ 'ਤੇ ਪ੍ਰਤੀ ਮਹੀਨਾ 20 ਕੁ ਹਜ਼ਾਰ ਦੀ ਤਨਖ਼ਾਹ ਤੋਂ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ। ਜੋ ਤੁਹਾਡੇ ਅਨੁਭਵ ਅਤੇ ਟਾਈਮ ਪੀਰੀਅਡ ਅਨੁਸਾਰ ਪ੍ਰਤੀ ਮਹੀਨਾ 50 ਹਜ਼ਾਰ ਜਾਂ ਇਸ ਤੋਂ ਵੱਧ ਤੱਕ ਰੁਜ਼ਗਾਰ ਦਾ ਖੇਤਰ ਹੋ ਸਕਦਾ ਹੈ।
9) ਸ਼ੋਸ਼ਲ ਮੀਡੀਆ :
ਇਹ ਈ-ਯੁੱਗ ਦਾ ਤੋਹਫ਼ਾ ਹੈ, ਜਿਸ ਅਧੀਨ ਲੱਖਾਂ ਦੀ ਕਮਾਈ ਕੀਤੀ ਜਾ ਸਕਦੀ ਹੈ। ਤੁਸੀਂ ਯੂ-ਟਿਊਬ ਚੈੱਨਲ, ਫੇਸਬੁੱਕ ਪੇਜ, ਇੰਸਟਰਾਗ੍ਰਾਮ ਪੇਜ ਜਾਂ ਬਲੌਗ-ਵੈਬਸਾਈਟ ਆਦਿ ਦੇ ਖੇਤਰ ਵਿਚ ਕਮਾਲ ਦਾ ਕਾਰਜ ਕਰ ਸਕਦੇ ਹੋ।
10) ਆਖ਼ਰੀ ਨੁਕਤਾ ਕਿ ਤੁਸੀਂ ਆਪਣੀ ਸਮਰੱਥਾ ਅਨੁਸਾਰ ਵਿਦੇਸ਼ੀ ਭਾਸ਼ਾ ਦਾ ਪੂਰਾ ਫਾਇਦਾ ਲੈ ਸਕਦੇ ਹੋ। ਜਿੱਥੇ ਦੇਸ਼ ਵਿਚ ਛੋਟੋ ਤੋਂ ਵੱਡੇ ਪੱਧਰ ਦੇ ਰੁਜ਼ਗਾਰ ਹਨ, ਉੱਥੇ ਵਿਦੇਸ਼ਾਂ ਵਿਚ ਵੀ ਵਧੀਆ ਰੁਜ਼ਗਾਰ ਲਈ ਸਫ਼ਰ ਕੀਤਾ ਜਾ ਸਕਦਾ ਹੈ।
ਤੁਸੀਂ ਬੇਸ਼ੱਕ ਵਿਦੇਸ਼ੀ ਭਾਸ਼ਾ ਸਿੱਖੋ ਜਾਂ ਭਾਰਤ ਵਿਚਲੀ ਕੋਈ ਹੋਰ ਬੋਲੀ ਪਰ ਹਰ ਭਾਸ਼ਾ ਦੇ ਐਕਸਲ ਅਤੇ ਮੌਜੂਦਾ ਲੋੜਾਂ ਦੀ ਸਮਝ ਰੱਖਿਆਂ ਹੀ ਵਧੀਆ ਰੁਜ਼ਗਾਰ ਦੇ ਮੌਕੇ ਪਛਾਣੇ ਜਾ ਸਕਦੇ ਹਨ। ਇਸ ਨਾਲ ਜਿੱਥੇ ਆਪਣੇ ਸੱਭਿਆਚਾਰ ਬਾਰੇ ਹੋਰਨਾਂ ਬੋਲੀਆਂ ਦੇ ਲੋਕਾਂ ਨੂੰ ਵਾਕਫ਼ ਕਰਵਾ ਸਕਦੇ ਹੋ, ਉੱਥੇ ਹੋਰਨਾਂ ਦੇ ਸਾਹਿਤ, ਸੱਭਿਆਚਾਰ ਬਾਰੇ ਨਾਲ ਆਪਣੇ ਖਿੱਤੇ ਦੇ ਲੋਕਾਂ ਦੀ ਸਾਂਝ ਵੀ ਪੁਆ ਸਕੋਂਗੇ।
ਨੋਟ - ਵੱਖ-ਵੱਖ ਭਾਸ਼ਾਵਾਂ ਵਿਚ ਭਵਿੱਖ ਬਣਾਉਣ ਸਬੰਧ ’ਚ ਤੁਹਾਡੀ ਕੀ ਹੈ ਰਾਓ, ਕੁਮੈਂਟ ਬਾਕਸ ’ਚ ਜਾ ਕੇ ਦਿਓ ਜਵਾਬ...
'ਐੱਚ.ਆਈ.ਵੀ.' ਨਾਮਕ ਵਿਸ਼ਾਣੂ ਕਾਰਨ ਹੁੰਦੀ ਹੈ ‘ਏਡਜ਼’, ਵਰਤੋਂ ਸਾਵਧਾਨੀ
NEXT STORY