Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    9:46:41 AM

  • drought affected farmers input subsidy rs 2500

    ਸੋਕਾ ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗੀ 2500 ਰੁਪਏ...

  • bjp nitin nabin general secretary appointed

    ਭਾਜਪਾ ਨੇ ਬਦਲਿਆ ਸੰਗਠਨ ਦਾ ਢਾਂਚਾ, ਵੱਖ-ਵੱਖ...

  • patiala 12th class student bhakra river

    ਪਟਿਆਲਾ 'ਚ ਵਾਪਰੀ ਦੁੱਖ਼ਦ ਘਟਨਾ: ਮਾਪਿਆਂ ਦੇ ਸੋਹਣੇ...

  • jalandhar hospital pregnant woman child

    ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਪੰਜਾਬੀ ਭਾਸ਼ਾ ਦਾ ਨਾਯਾਬ ਖ਼ਜ਼ਾਨਾ ‘ਮੁਹਾਵਰੇ’, ਬਦਲਦੇ ਮਾਹੌਲ ’ਚ ਇੰਝ ਕਰੋ ਵਰਤੋਂ

MERI AWAZ SUNO News Punjabi(ਨਜ਼ਰੀਆ)

ਪੰਜਾਬੀ ਭਾਸ਼ਾ ਦਾ ਨਾਯਾਬ ਖ਼ਜ਼ਾਨਾ ‘ਮੁਹਾਵਰੇ’, ਬਦਲਦੇ ਮਾਹੌਲ ’ਚ ਇੰਝ ਕਰੋ ਵਰਤੋਂ

  • Updated: 02 Jan, 2021 04:23 PM
Meri Awaz Suno
punjabi language idioms
  • Share
    • Facebook
    • Tumblr
    • Linkedin
    • Twitter
  • Comment

ਜਲੰਧਰ(ਹਰਨੇਕ ਸਿੰਘ ਸੀਚੇਵਾਲ): ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ‘ਚ ਸਿਖਿਆਰਥੀਆਂ ਨੂੰ ਦਿਮਾਗ਼ੀ ਕੰਮ ‘ਚ ਲਗਾਉਣ, ਉਨ੍ਹਾਂ ਨੂੰ ਕੁਝ ਨਵਾਂ ਸਿਰਜਣ/ਸੋਚਣ ਦੀ ਚਿਣਗ ਲਗਾਉਣ ਅਤੇ ਸੌਖੇ ਤਰੀਕੇ ਨਾਲ ਪੜ੍ਹਣ ਦਾ ਢੰਗ ਦੱਸਣ ਲਈ ਮੋਹਾਲੀ ਦੇ ਇਕ ਸਿੱਖਿਆ-ਸ਼ਾਸਤਰੀ ਨੇ ਮੁਹਾਵਰਿਆਂ ਦੀ ਨਿਵੇਕਲੇ ਢੰਗ ਦੀ ਵਰਤੋਂ ਕੀਤੀ ਹੈ। ਇਸ ਉੱਦਮ ਪਿੱਛੇ ਉਨ੍ਹਾਂ ਦਾ ਤਰਕ ਹੈ ਕਿ ਮੁਹਾਵਰਿਆਂ ਦੀ ਵਾਕਾਂ ’ਚ ਵਰਤੋਂ ਕਰਨ ਲਈ ਅਕਸਰ ਵਿਦਿਆਰਥੀਆਂ ਨੂੰ ਰੱਟੇ ਰਟਾਏ ਵਾਕ ਦੇ ਦਿੱਤੇ ਜਾਂਦੇ ਨੇ ਜਿਸ ਕਾਰਨ ਵਿਦਿਆਰਥੀ ਇਨ੍ਹਾਂ ਮੁਹਾਵਰਿਆਂ ਨੂੰ ਕੇਵਲ ਪੇਪਰਾਂ ‘ਚ ਕੁਝ ਅੰਕ ਲੈਣ ਲਈ ਹੀ ਯਾਦ ਕਰਦੇ ਹਨ। ਅਜਿਹੇ ਵਿਦਿਆਰਥੀ ਇਸ ਗੱਲ ਨੂੰ ਸਾਰੀ ਉਮਰ ਹੀ ਸਮਝ ਨਹੀਂ ਪਾਉਂਦੇ ਕਿ ਇਨ੍ਹਾਂ ਦੀ ਵਰਤੋਂ ਕੀਤੀ ਹੀ ਕਿਉਂ ਜਾਂਦੀ ਹੈ। ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਪੈਂਦੀ ਤਾਂ ਵੱਡੇ ਹੋ ਕੇ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਆਪਣੀ ਬੋਲ-ਚਾਲ ਦੀ ਭਾਸ਼ਾ ਨੂੰ ਪ੍ਰਭਾਵੀ ਬਣਾਉਣ ਹਿੱਤ ਉਹ ਇਨ੍ਹਾਂ ਦੀ ਵਰਤੋਂ ਕਰ ਹੀ ਨਹੀਂ ਸਕਦੇ। ਇਸ ਕਾਰਨ ਉਹ ਕਈ ਥਾਈਂ ਨੁਕਸਾਨ ਵਾਲੀ ਸਥਿਤੀ ਦਾ ਸਾਹਮਣਾ ਕਰਨ ਲਈ ਲਾਚਾਰ ਹੋ ਜਾਂਦੇ ਹਨ। ਐਨਾਂ ਹੀ ਨਹੀਂ ਮੁਹਾਵਰਿਆਂ ’ਚ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਦੀ ਸਦੀਆਂ ਦੀ ਸੋਚ ਅਤੇ ਸਮਝ ਬੱਝੀ ਪਈ ਹੁੰਦੀ ਹੈ। ਇਨ੍ਹਾਂ ਦੀ ਅਸਲੀ ਮਹੱਤਤਾ ਨੂੰ ਪਛਾਣਨ ਨਾਲ ਅਜੋਕੀ ਪੀੜ੍ਹੀ ਆਪਣੇ ਪੁਰਖਿਆਂ ਨਾਲ ਜੁੜਦੀ ਹੈ, ਜਿਸ ਕਾਰਨ ਪੀੜ੍ਹੀਆਂ ਦਾ ਪਾੜਾ ਘਟਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਮੁਹਾਵਰਿਆਂ ਦੀ ਰੱਟਾ ਅਧਾਰਤ ਸਕੂਲੀ ਵਰਤੋਂ ਦੀ ਥਾਂ ਜੇਕਰ ਇਨ੍ਹਾਂ ਦੀ ਸੁਭਾਵਿਕ ਵਰਤੋਂ ਹੋਣ ਲੱਗਦੀ ਹੈ ਤਾਂ ਸਮਾਜਿਕ ਸੰਤੁਲਨ ਬਣਾਈ ਰੱਖਣ ’ਚ ਵੀ ਯਕੀਨਨ ਸਹਾਇਤਾ ਮਿਲ ਸਕਦੀ ਹੈ।ਇਹ ਉਪਰਾਲਾ ਕੀਤਾ ਹੈ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਜੋ ਕਿ ਮੋਹਾਲੀ ਵਿਖੇ ਹੈੱਡਮਾਸਟਰ ਵਜੋਂ ਤਾਇਨਾਤ ਹਨ। ਇਸ ਸਟੇਟ ਐਵਾਰਡੀ ਹੈੱਡਮਾਸਟਰ ਦਾ ਮੰਨਣਾ ਹੈ ਕਿ ਇਨ੍ਹਾਂ ਮੁਹਾਵਰਿਆਂ ਦੀ ਪੰਜਾਬੀ ’ਚ ਵਰਤੋਂ ਕਰਨ ਨਾਲ ਪੰਜਾਬੀ ਵਿਦਿਆਰਥੀਆਂ ਅੰਦਰ ਮਾਂ ਬੋਲੀ ਪ੍ਰਤੀ ਮੋਹ ਵੀ ਵਧੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਪੰਜਾਬੀ ਦੇ ਅਧਿਆਪਕ/ਵਿਦਿਆਰਥੀ ਖ਼ੁਦ ਕਰਕੇ ਦੇਖ ਸਕਦੇ ਹਨ।

ਡਾ. ਜਿੰਦਲ ਨੇ ਦੱਸਿਆ ਕਿ ਇਨ੍ਹਾਂ ਮੁਹਾਵਰਿਆਂ ਦੀ ਵਰਤੋਂ ਨਵੇਂ ਤਰੀਕੇ ਨਾਲ ਕਰਦਿਆਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਇਹ ਬਣਦੀ ਸਿੱਖਿਆ ਵੀ ਵਿਦਿਆਰਥੀਆਂ ਨੂੰ ਦੇਣ। ਉਦਾਹਰਨ ਵਜੋਂ ਕਾਨੂੰਨ ਦੀ ਪਾਲਣਾ ਕਰਨ ਦੀ ਜ਼ਰੂਰਤ, ਸ਼ਹਿਰਾਂ ਨਾਲੋਂ ਪਿੰਡਾਂ ‘ਚ ਵੱਧ ਪਿਆਰ-ਭਾਵਨਾ ਦਾ ਹੋਣਾ, ਮਜ਼ਦੂਰਾਂ/ਦਿਹਾੜੀਦਾਰਾਂ ਪ੍ਰਤੀ ਸੰਵੇਦਨਸ਼ੀਲਤਾ, ਲੋਕ-ਸੇਵਾ, ਵਿਦਿਆਰਥੀਆਂ ਨੂੰ ਫ਼ਿਲਹਾਲ ਘਰੋਂ ਪੜ੍ਹਣ ਲਈ ਪ੍ਰੇਰਣਾ, ਹਰ ਵਿਹਲੇ ਸਮੇਂ ਪੜ੍ਹਦੇ-ਲਿਖਦੇ ਰਹਿਣਾ, ਡਾਕਟਰੀ ਪੇਸ਼ੇ ਦਾ ਸਤਿਕਾਰ ਕਰਨਾ, ਕਾਨੂੰਨ ਦੀ ਪਾਲਣਾ ਕਰਨ ਦੀ ਜ਼ਰੂਰਤ, ਸਹੀ ਜਾਣਕਾਰੀ ਦੀ ਮਹੱਤਤਾ, ਅਜਿਹੇ ਸਮੇਂ ਅਫ਼ਵਾਹਾਂ ਤੋਂ ਬਚਣ ਦੀ ਮਹੱਤਤਾ, ਕੋਰੋਨਾ ਉਪਰੰਤ ਆ ਸਕਣ ਵਾਲੀ ਆਰਥਿਕ ਮੰਦੀ ਲਈ ਸੋਝੀ, ਲੋਕ-ਸੇਵਾ ਆਦਿ ਸੁਨੇਹੇ ਇਹ ਮੁਹਾਵਰਿਆਂ ਦੀ ਵਰਤੋਂ ਰਾਹੀਂ ਆਪ ਮੁਹਾਰੇ ਹੀ ਮਿਲ ਜਾਂਦੇ ਹਨ।

ਪੜ੍ਹੋ ਮੁਹਾਵਰੇ

1. ਵਿਆਹ ‘ਚ ਬੀ ਦਾ ਲੇਖਾ (ਚੰਗੇ ਕੰਮ ‘ਚ ਭਿੰਗਣਾ ਪੈ ਜਾਣਾ): ਕੋਰੋਨਾ ਨਾਂ ਦੀ ਮਹਾਮਾਰੀ ਨੇ ਕਈ ਵਿਆਹਾਂ ‘ਚ ਤਾਂ ਬੀ ਦਾ ਲੇਖਾ ਈ ਪਾ ਦਿੱਤਾ।
2. ਚਾਦਰ ਦੇਖ ਕੇ ਪੈਰ ਪਸਾਰਨੇ (ਵਿੱਤ ਅਨੁਸਾਰ ਖਰਚ ਕਰਨਾ): ਕਰੋਨਾ ਨਾਂ ਦੀ ਮਹਾਮਾਰੀ ਤੋਂ ਬਾਅਦ ਆਉਣ ਵਾਲੀਆਂ ਆਰਥਿਕ ਤੰਗੀਆਂ ਦੌਰਾਨ ਉਹ ਲੋਕ ਹੀ ਸੁਖੀ ਰਹਿਣਗੇ ਜੋ ਚਾਦਰ ਦੇਖ ਕੇ ਪੈਰ ਪਸਾਰਨ ਵਾਲੇ ਹੋਣਗੇ।
3. ਪਰਛਾਵਾਂ ਵੀ ਨਾਲ ਨਾ ਰਹਿਣਾ (ਅਤਿ ਨੇੜਲੇ ਸਬੰਧੀਆਂ ਦਾ ਪਰਾਏ ਹੋ ਜਾਣਾ): ਕਰੋਨਾ ਰੋਗੀਆਂ ਦਾ ਤਾਂ ਅਕਸਰ ਪਰਛਾਵਾਂ ਵੀ ਸਾਥ ਛੱਡ ਰਿਹਾ ਹੈ।
4. ਉਸਤਰਿਆਂ ਦੀ ਮਾਲਾ (ਉਖਿਆਈ ਵਾਲਾ ਕੰਮ ਜਾਂ ਪਦਵੀ): ਕਰੋਨਾ ਮਹਾਮਾਰੀ ਦੌਰਾਨ ਡਾਕਟਰੀ ਵੀ ਉਸਤਰਿਆਂ ਦੀ ਮਾਲਾ ਬਣ ਗਈ ਸੀ ਪਰ ਡਾਕਟਰਾਂ ਦਾ ਸਿਰੜ ਦੇਖਣਾ ਵਾਲਾ ਸੀ।
5. ਉੱਕੜ-ਦੁੱਕੜ (ਵਿਰਲਾ ਵਿਰਲਾ): ਕਰੋਨਾ ਮਹਾਮਾਰੀ ਦੌਰਾਨ ਲੱਗਾ ਕਰਫ਼ਿਊ ਜਦੋਂ ਲੰਬਾ ਖਿੱਚ ਗਿਆ ਤਾਂ ਉੱਕੜ-ਦੁੱਕੜ ਦੁਕਾਨਾਂ ਖੁੱਲ੍ਹਣ ਲੱਗ ਪਈਆਂ।
6. ਅੱਖਾਂ ਅੱਗੇ ਖੋਪੇ ਚਾੜ੍ਹ ਦੇਣੇ (ਮੱਤ ਮਾਰ ਦੇਣੀ, ਮੂਰਖ ਬਣਾ ਦੇਣਾ): ਕਰੋਨਾ ਮਹਾਮਾਰੀ ਨੇ ਤਾਂ ਚੰਗੇ-ਚੰਗੇ ਵਪਾਰੀਆਂ ਦੇ ਅੱਖਾਂ ਅੱਗੇ ਖੋਪੇ ਚਾੜ੍ਹ ਦਿੱਤੇ ‘ਤੇ ਕਈ ਬੇਚਾਰੇ ਘਾਟਾ ਨਾ ਜਰਦੇ ਹੋਏ ਮਾਨਸਿਕ ਤਨਾਅ ਦਾ ਸ਼ਿਕਾਰ ਰਹਿਣ ਲੱਗੇ, ਇੱਕ ਆਮ ਵਿਅਕਤੀ ਦੀ ਤਾਂ ਪੁੱਛੋ ਹੀ ਨਾ।
7. ਆਪਣੇ ਅੱਗੇ ਕੰਡੇ ਬੀਜਣਾ (ਅਜਿਹੇ ਕੰਮ ਕਰਨੇ, ਜਿਸ ਦਾ ਸਿੱਟਾ ਮਾੜਾ ਨਿਕਲੇ): ਕਰੋਨਾ ਮਹਾਮਾਰੀ ਕਾਰਨ ਲੱਗੇ ਕਰਫਿਊ ਦੌਰਾਨ ਜੇਕਰ ਤੁਸੀਂ ਬਾਹਰ ਨਿੱਕਲੋਗੇ ਤਾਂ ਇਹ ਆਪਣੇ ਅੱਗੇ ਕੰਡੇ ਬੀਜਣਾ ਹੀ ਹੋਵੇਗਾ।
8. ਅਸਮਾਨੀ ਗੋਲਾ (ਅਚਨਚੇਤ ਆ ਪਈ ਕੁਦਰਤੀ ਬਿਪਤਾ): ਕਰੋਨਾ ਮਹਾਮਾਰੀ ਪੂਰੇ ਸੰਸਾਰ ਲਈ ਅਸਮਾਨੀ ਗੋਲਾ ਹੈ।
9. ਸਿਰ ਪਰਨੇ (ਸਿਰ ਦੇ ਭਾਰ): ਕਰੋਨਾ ਮਹਾਮਾਰੀ ਦੌਰਾਨ ਹਰ ਤਰ੍ਹਾਂ ਦਾ ਕਾਰੋਬਾਰ ਸਿਰ ਪਰਨੇ ਆ ਡਿੱਗਾ।
10. ਸੱਠੀ ਦੇ ਚੌਲ ਖੁਆਉਣੇ (ਝਾੜ-ਝੰਬ ਕਰਨੀ): ਕਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਜਦੋਂ ਦੁਕਾਨਾਂ ਖੁਲ੍ਹਣ ਲੱਗ ਪਈਆਂ ਤਾਂ ਪੁਲਿਸ ਨੂੰ ਲੋਕਾਂ ਨੂੰ ਸੱਠੀ ਦੇ ਚੌਲ ਖੁਆਉਣ ਲਈ ਮਜ਼ਬੂਰ ਹੋਣਾ ਪਿਆ।
11. ਸ਼ਨੀਚਰ ਆਉਣਾ (ਮੰਦੇ ਦਿਨ ਆਉਣੇ): ਕਰੋਨਾ ਮਹਾਮਾਰੀ ਦੌਰਾਨ ਹਰ ਤਰ੍ਹਾਂ ਦੇ ਕਾਰੋਬਾਰ ਸਿਰ ਸ਼ਨੀਚਰ ਆਉਣਾ ਸੁਭਾਵਿਕ ਹੀ ਸੀ। ਜ਼ਿੰਦਗੀ ਖੜ੍ਹ ਹੀ ਤਾਂ ਗਈ ਸੀ।
12. ਸਿਰ ਖੁਰਕਣ ਦੀ ਵਿਹਲ ਨਾ ਹੋਣੀ (ਬਹੁਤ ਹੀ ਰੁੱਝੇ ਹੋਣਾ):  ਕਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਵੀ ਕਈ ਵਿਦਵਾਨਾਂ ਕੋਲ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਸੀ, ਉਹ ਸਾਰਾ ਸਾਰਾ ਦਿਨ ਪੜ੍ਹਦੇ-ਲਿਖਦੇ ਜੋ ਰਹਿੰਦੇ ਸਨ।
13. ਸੰਘ ਪਾੜ-ਪਾੜ ਕੇ ਕਹਿਣਾ (ਉੱਚੀ-ਉੱਚੀ ਬੋਲਣਾ): ਕਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਜਦੋਂ ਕਦੇ ਢਿੱਲ ਮਿਲਦੀ ਤਾਂ ਦੁਕਾਨਦਾਰ ਸੰਘ ਪਾੜ-ਪਾੜ ਕੇ ਚੀਜ਼ਾਂ ਖ੍ਰੀਦਣ ਵਾਲਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ।
14. ਕੰਨਾਂ ਦਾ ਕੱਚਾ (ਹਰ ਕਿਸੇ ਦੀ ਗੱਲ ਉੱਤੇ ਇਤਬਾਰ ਕਰ ਲੈਣ ਵਾਲਾ): ਕਰੋਨਾ ਮਹਾਮਾਰੀ ਦੌਰਾਨ ਕੰਨਾਂ ਦਾ ਕੱਚਾ ਹਰ ਸ਼ਖ਼ਸ ਆਮ ਲੋਕਾਂ ਨਾਲੋਂ ਵਧੇਰੇ ਤੰਗ ਹੋਇਆ ਕਿਉਂਕਿ ਉਹ ਅਫਵਾਹਾਂ ‘ਤੇ ਵਿਸ਼ਵਾਸ ਕਰਕੇ ਛੇਤੀ ਸਹਿਮ ਜਾਂਦਾ ਸੀ।
15. ਕਲਮ ਦਾ ਧਨੀ (ਵੱਡਾ ਸਫ਼ਲ ਲਿਖਾਰੀ): ਮੇਰੇ ਮੁੱਖ-ਅਧਿਆਪਕ ਜੀ ਕਲਮ ਦੇ ਧਨੀ ਹਨ। ਜਦੋਂ ਆਮ ਲੋਕੀ ਕਰੋਨਾ ਮਹਾਮਾਰੀ ਦੌਰਾਨ ਡਰੇ-ਸਹਿਮੇ ਰਹਿੰਦੇ ਸਨ ਤਾਂ ਉਨ੍ਹਾਂ ਨੇ ਅਗਵਾਈ ਦਿੰਦੇ ਕਈ ਲੇਖ ਲਿਖੇ ਅਤੇ ਛਪਵਾਏ।
16. ਕਸਵੱਟੀ ਉੱਪਰ ਲਗਾਉਣਾ (ਪਰਖਣਾ): ਕਰੋਨਾ ਮਹਾਮਾਰੀ ਸਾਡੀ ਸੋਝੀ ਕਸਵੱਟੀ ਉੱਤੇ ਲੱਗਣ ਦਾ ਸਮਾਂ ਹੈ। ਸਾਨੂੰ ਧੀਰਜ ਅਤੇ ਸਮਝ ਤੋਂ ਕੰਮ ਲੈਂਦਿਆਂ ਇਸ ਮਹਾਮਾਰੀ ਦਾ ਟਾਕਰਾ ਕਰਨਾ ਚਾਹੀਦਾ ਹੈ।
17. ਕੁੱਬੇ ਨੂੰ ਲੱਤ ਕਾਰੀ ਲਾਉਣੀ (ਕਿਸੇ ਮਾੜੇ ਕੰਮ ਦਾ ਰਾਸ ਆਉਣਾ): ਕਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਗੰਗਾ, ਯਮਨਾ ਵਰਗੇ ਪ੍ਰਦੂਸ਼ਿਤ ਦਰਿਆ ਨਿਰਮਲ ਹੋ ਗਏ ਸਨ, ਹਵਾ ਐਨੀ ਸਾਫ ਹੋ ਗਈ ਸੀ ਕਿ ਪੰਜਾਬ ਤੋਂ ਹਿਮਾਚਲ ਦੇ ਪਹਾੜ ਤੱਕ ਦਿਸਣ ਲੱਗ ਪਏ ਸਨ ਜੋ ਕਿ ਬਹੁਤ ਹੀ ਵਚਿੱਤਰ ਲੱਗਾ। ਇੰਜ ਲਗਦਾ ਸੀ ਕਿ ਕੁਦਰਤ ਲਈ ਤਾਂ ਮਨੁੱਖਤਾ ਨੂੰ ਪਈ ਇਹ ਬਿਪਤਾ ਜਿਵੇਂ ਕੁੱਬੇ ਨੂੰ ਲੱਤ ਕਾਰੀ ਲਾਉਣ ਵਾਲੀ ਗੱਲ ਹੋ ਗਈ ਹੋਵੇ।
18. ਖ਼ਾਨਾ ਖਰਾਬ ਹੋਣਾ (ਘਰ ਬਰਬਾਦ ਹੋਣਾ): ਕਰੋਨਾ ਮਹਾਮਾਰੀ ਕਾਰਨ ਕਈ ਪਰਿਵਾਰਾਂ ਅਤੇ ਵਪਾਰਾਂ ਦਾ ਖ਼ਾਨਾ ਖਰਾਬ ਹੋ ਗਿਆ। ਸਭ ਤੋਂ ਵੱਧ ਮਾੜੀ ਦਿਹਾੜੀਦਾਰਾਂ ਨਾਲ ਵਾਪਰੀ।
19. ਖੂਨ ਸਫੇਦ ਹੋਣਾ (ਸਬੰਧੀਆਂ ਦਾ ਆਪਸ ਵਿੱਚ ਪਿਆਰ ਨਾ ਰਹਿਣਾ, ਖੁਦਗਰਜ਼ ਹੋਣਾ): ਸਹੀ ਜਾਣਕਾਰੀ ਦੀ ਘਾਟ ਹੋਣ ਕਾਰਨ ਕਰੋਨਾ ਮਹਾਮਾਰੀ ਦੌਰਾਨ ਕਈ ਥਾਈਂ ਲੋਕਾਂ ਦਾ ਖੂਨ ਸਫੇਦ ਹੋਇਆ ਦਿਸਿਆ। ਕਿਤੇ ਇਸ ਬਿਮਾਰੀ ਨਾਲ ਫੌਤ ਹੋਏ ਵਿਅਕਤੀ ਦਾ ਸਸਕਾਰ ਕਰਨ ਲਈ ਥਾਂ ਦੇਣੋ ਲੋਕਾਂ ਨੇ ਨਾਂਹ ਕਰ ਦਿੱਤੀ ਅਤੇ ਕਿਤੇ ਲਾਸ਼ ਲੈਣ ਜਾਂ ਸਸਕਾਰ ਕਰਨ ਲਈ ਮਰੀਜ਼ ਦੇ ਪਰਿਵਾਰਿਕ ਮੈਂਬਰ ਹੀ ਨਾ ਬਹੁੜੇ।
20. ਖੰਭ ਲਾ ਕੇ ਉਡ ਜਾਣਾ (ਗੁੰਮ ਹੋ ਜਾਣਾ, ਥਹੁ ਪਤਾ ਨਾ ਲੱਗਣਾ): ਕਰੋਨਾ ਮਹਾਮਾਰੀ ਦੌਰਾਨ ਬਹਤੀ ਥਾਈਂ ਮਾਨਸਿਕ ਚੈਨ-ਅਰਾਮ ਅਤੇ ਪ੍ਰਦੂਸ਼ਣ ਤਾਂ ਜਿਵੇਂ ਖੰਭ ਲਾ ਕੇ ਹੀ ਉੱਡ ਗਏ ਸਨ।

ਡਾ. ਸੁਰਿੰਦਰ ਕੁਮਾਰ ਜਿੰਦਲ, ਮੋਹਾਲੀ।
98761 - 35823

 

  • Punjabi language
  • idioms
  • ਪੰਜਾਬੀ ਭਾਸ਼ਾ
  • ਮੁਹਾਵਰੇ

ਕਿਸਾਨ ਮੋਰਚਾ: ਗ਼ਲਤੀ 'ਤੇ ਗ਼ਲਤੀ ਕਾਰਨ ਕੇਂਦਰ ਸਰਕਾਰ ਦੀਆਂ ਸਮੱਸਿਆਵਾਂ ਵਧੀਆਂ

NEXT STORY

Stories You May Like

  • post department job 10th pass candidate apply
    ਡਾਕ ਵਿਭਾਗ 'ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
  • kenya 3 punjabis
    ਕੀਨੀਆ 'ਚ 3 ਪੰਜਾਬੀ ਹੋ ਗਏ ਕਿਡਨੈਪ ! 1 ਮਹੀਨੇ ਬਾਅਦ ਇੰਝ ਹੋਈ ਘਰ ਵਾਪਸੀ
  • uranium stockpile
    ਮਿਲਿਆ ਯੂਰੇਨੀਅਮ ਦਾ ਭੰਡਾਰ ! ਸਾਊਦੀ ਅਰਬ ਦੇ ਹੱਥ ਲੱਗਾ ਕਰੋੜਾਂ ਦਾ 'ਖ਼ਜ਼ਾਨਾ'
  • large crocodile enters village
    ਪਿੰਡ 'ਚ ਵੜਿਆ ਵੱਡਾ ਮਗਰਮੱਛ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
  • encouraging the use of electric cars is the need of the hour
    ‘ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ’ ਸਮੇਂ ਦੀ ਲੋੜ!
  • top congress leaders to appear on the same stage amidst infighting
    ਪੰਜਾਬ 'ਚ ਬਦਲਿਆ ਸਿਆਸੀ ਮਾਹੌਲ! ਕਾਟੋ-ਕਲੇਸ਼ ਵਿਚਾਲੇ ਇਕੋ ਮੰਚ 'ਤੇ ਨਜ਼ਰ ਆਉਣਗੇ ਵੱਡੇ ਕਾਂਗਰਸੀ ਆਗੂ
  • good news for iphone users
    iPhone ਯੂਜ਼ਰਾਂ ਲਈ ਖੁਸ਼ਖਬਰੀ ! ਅੱਜ ਰਿਲੀਜ਼ ਹੋਵੇਗਾ iOS 27 ਅਪਡੇਟ, ਇੰਝ ਕਰੋ ਡਾਊਨਲੋਡ
  • hindi  the language that unites indians   rekha gupta
    ਹਿੰਦੀ ਭਾਰਤੀਆਂ ਨੂੰ ਇੱਕ ਸੂਤਰ 'ਚ ਬੰਨ੍ਹਣ ਵਾਲੀ ਭਾਸ਼ਾ ਹੈ: ਰੇਖਾ ਗੁਪਤਾ
  • jalandhar hospital pregnant woman child
    ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ ਗਰਭਵਤੀ ਔਰਤ ਤੇ ਜਵਾਕ ਦੀ ਮੌਤ,...
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +