Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 30, 2026

    2:01:18 PM

  • donkey to us

    ਡੌਂਕੀ ਲਾ ਕੇ US ਜਾ ਰਹੇ 3 ਭਾਰਤੀ ਹੋਏ ਅਗਵਾ !...

  • ind vs wi 2nd odi

    IND vs WI 2nd ODI : ਭਾਰਤ ਨੇ ਟਾਸ ਜਿੱਤ ਕੇ...

  • major police operation in amritsar five accused arrest with 13 pistols

    ਅੰਮ੍ਰਿਤਸਰ 'ਚ ਫੜ੍ਹੇ ਗਏ ਹਥਿਆਰਾਂ ਸਣੇ 5 ਮੁਲਜ਼ਮ,...

  • flydubai flight update

    'ਹਾਈਜੈਕ' ਹੋਏ ਜਹਾਜ਼ ਦਾ ਸਾਹਮਣੇ ਆਇਆ ਸੱਚ ! ਕੁਝ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਕਿਸਾਨ ਮੋਰਚਾ: ਗ਼ਲਤੀ 'ਤੇ ਗ਼ਲਤੀ ਕਾਰਨ ਕੇਂਦਰ ਸਰਕਾਰ ਦੀਆਂ ਸਮੱਸਿਆਵਾਂ ਵਧੀਆਂ

MERI AWAZ SUNO News Punjabi(ਨਜ਼ਰੀਆ)

ਕਿਸਾਨ ਮੋਰਚਾ: ਗ਼ਲਤੀ 'ਤੇ ਗ਼ਲਤੀ ਕਾਰਨ ਕੇਂਦਰ ਸਰਕਾਰ ਦੀਆਂ ਸਮੱਸਿਆਵਾਂ ਵਧੀਆਂ

  • Updated: 01 Jan, 2021 05:13 PM
Meri Awaz Suno
farmers protest central government mistakes increase problems
  • Share
    • Facebook
    • Tumblr
    • Linkedin
    • Twitter
  • Comment

ਸੰਜੀਵ ਪਾਂਡੇ

ਕੇਂਦਰ ਸਰਕਾਰ ਘਬਰਾਈ ਹੋਈ ਹੈ। ਕਿਸਾਨ ਅੰਦੋਲਨ ਹੁਣ ਪੰਜਾਬ ਤੋਂ ਬਾਹਰ ਫੈਲ ਰਿਹਾ ਹੈ। ਦੂਜੇ ਸੂਬਿਆਂ ਦੇ ਲੋਕ ਘੱਟੋ-ਘੱਟ ਸਮਰਥਨ ਮੁੱਲ ’ਤੇ ਗੱਲਬਾਤ ਕਰ ਰਹੇ ਹਨ। ਜਿਨ੍ਹਾਂ ਸੂਬਿਆਂ ਦੇ ਕਿਸਾਨਾਂ ਨੂੰ ਐੱਮ.ਐੱਸ.ਪੀ. ਦੀ ਜਾਣਕਾਰੀ ਤੱਕ ਨਹੀਂ ਸੀ ਉਹ ਐੱਮ.ਐੱਸ.ਪੀ. ’ਤੇ ਬਹਿਸ ਕਰ ਰਹੇ ਹਨ। ਇਸ ਦੇ ਲਾਭ ਤੋਂ ਜਾਣੂੰ ਹੋ ਰਹੇ ਹਨ। ਇੱਥੇ ਹੀ ਕੇਂਦਰ ਸਰਕਾਰ ਫਸ ਗਈ ਹੈ। ਐੱਮ.ਐੱਸ.ਪੀ. ਤਾਂ ਦੇਸ਼ ’ਚ ਕੇਵਲ 6 ਫ਼ੀਸਦੀ ਕਿਸਾਨਾਂ ਨੂੰ ਮਿਲ ਰਹੀ ਸੀ ਤਾਂ ਕਿਉਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਦੇ ਚੱਕਰ ’ਚ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲਿਆ ਕੇ ਕੇਂਦਰ ਸਰਕਾਰ ਫਸ ਗਈ ਹੈ? ਜੇਕਰ ਇਹ ਕਾਨੂੰਨ ਬਣ ਗਿਆ ਤਾਂ ਇਸ ਦਾ ਲਾਭ ਹਰ ਸੂਬੇ ਦੇ ਕਿਸਾਨ ਨੂੰ ਮਿਲੇਗਾ? ਅੰਦੋਲਨ ਦਾ ਅਸਰ ਹੁਣ ਦਿਖ ਰਿਹਾ ਹੈ। ਹਰਿਆਣਾ ਪੂਰੀ ਤਰ੍ਹਾਂ ਨਾਲ ਕਿਸਾਨ ਅੰਦੋਲਨ ਦੇ ਪ੍ਰਭਾਵ ’ਚ ਆ ਗਿਆ ਹੈ। ਹਰਿਆਣਾ ਦੀਆਂ ਕੁੱਝ ਲੋਕਲ ਬਾਡੀ ਚੋਣਾਂ ’ਚ ਭਾਜਪਾ ਦੀ ਹਾਰ ਹੋਈ ਹੈ। ਤਿੰਨ ਵੱਡੇ ਸ਼ਹਿਰਾਂ ਦੇ ਮੇਅਰ ਦੇ ਅਹੁਦੇ ’ਤੇ ਹੋਈਆਂ ਚੋਣਾਂ ’ਚ ਭਾਜਪਾ ਸਿਰਫ਼ ਇਕ ਸ਼ਹਿਰ ’ਚ ਮੇਅਰ ਦੇ ਅਹੁਦੇ ’ਤੇ ਜਿੱਤੀ ਹੈ। ਦੂਜੇ ਪਾਸੇ ਬਿਹਾਰ ਅਤੇ ਯੂ.ਪੀ. ’ਚ ਕਿਸਾਨ ਅੰਦੋਲਨ ਦੀ ਚਰਚਾ ਜ਼ੋਰਾਂ ’ਤੇ ਹੈ। ਪਟਨਾ ’ਚ ਕਿਸਾਨ ਸੜਕਾਂ ’ਤੇ ਆਏ। ਕਿਸਾਨਾਂ ਨੇ ਰਾਜ ਭਵਨ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਅੰਦੋਲਨ ਦੇ ਕਾਰਨ ਭਾਜਪਾ ਦੀ ਪੱਛਮੀ ਬੰਗਾਲ ਦੀ ਯੋਜਨਾ ਫੇਲ੍ਹ ਹੋ ਸਕਦੀ ਹੈ, ਕਿਉਂਕਿ ਸਰਕਾਰ ਦੇ ਜ਼ਿਆਦਾਤਰ ਲੋਕ ਪੱਛਮੀ ਬੰਗਾਲ ਦੀ ਬਜਾਏ ਦਿੱਲੀ ’ਚ ਫਸੇ ਹੋਏ ਹਨ।

ਰਾਜਨਾਥ ਸਿੰਘ ਵਲੋਂ ਸਥਿਤੀ ਸੰਭਾਲਣ ਦੀ ਕੋਸ਼ਿਸ਼
ਭਾਜਪਾ ਹੁਣ ਨੁਕਸਾਨ ਨੂੰ ਕਾਬੂ ਕਰ ਰਹੀ ਹੈ। ਰਾਸ਼ਟਰੀ ਸਵੈ ਸੇਵਕ ਸੰਘ ਨੂੰ ਵੀ ਕੇਂਦਰ ਸਰਕਾਰ ਦੀਆਂ ਗ਼ਲਤੀਆਂ ਦਾ ਅਹਿਸਾਸ ਹੋ ਰਿਹਾ ਹੈ। ਰਾਜਨਾਥ ਸਿੰਘ ਨੂੰ ਨੁਕਸਾਨ ਨੂੰ ਕਾਬੂ ਕਰਨ ਦੇ ਲਈ ਫਰੰਟ ’ਤੇ ਭੇਜਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਰਾਸ਼ਟਰੀ ਸਵੈ ਸੇਵਕ ਸੰਘ ਦੇ ਇਸ਼ਾਰੇ ’ਤੇ ਰਾਜਨਾਥ ਨੇ ਭਾਜਪਾ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਰਾਜਨਾਥ ਸਿੰਘ ਨੇ ਏ.ਐੱਨ.ਆਈ. ਨੂੰ ਦਿੱਤੇ ਇੰਟਰਵਿਊ ’ਚ ਕਿਸਾਨਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਦੇ ਅੰਦਰ ਸਭ ਤੋਂ ਸੁਲਝੇ ਹੋਏ ਨੇਤਾ ਮੰਨੇ ਜਾਣ ਵਾਲੇ ਰਾਜਨਾਥ ਸਿੰਘ ਨੇ ਸਾਫ਼ ਸ਼ਬਦਾਂ ’ਚ ਅੰਦੋਲਨਕਾਰੀ ਕਿਸਾਨਾਂ ਨੂੰ ਖਾਲਿਸਤਾਨੀ ਜਾਂ ਨਕਸਲੀ ਕਹਿਣ ’ਤੇ ਇਤਰਾਜ਼ ਜਤਾਇਆ ਹੈ। ਰਾਜਨਾਥ ਸਿੰਘ ਨੇ ਆਪਣੇ ਇੰਟਰਵਿਊ ’ਚ ਕਿਸਾਨਾਂ ਦੇ ਨਾਲ ਹਮਦਰਦੀ ਦਿਖਾਈ। ਕਿਤੇ ਨਾ ਕਿਤੇ ਰਾਜਨਾਥ ਸਿੰਘ ਦਾ ਇੰਟਰਵਿਊ ਸਾਫ਼ ਸੰਕੇਤ ਦਿੰਦਾ ਹੈ ਕਿ ਭਾਜਪਾ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਨੂੰ ਕਿਸਾਨ ਅੰਦਲੋਨ ਦੀ ਗਰਮੀ ਮਹਿਸੂਸ ਹੋ ਰਹੀ ਹੈ। 

ਕੇਂਦਰ ਦੀ ਉਮੀਦ ਤੋਂ ਉਲਟ ਹੋਇਆ ਜਨ ਸੈਲਾਬ
ਕੇਂਦਰ ਸਰਕਾਰ ਨੂੰ ਉਮੀਦ ਨਹੀਂ ਸੀ ਕਿ ਅੰਦੋਲਨ ਨੂੰ ਹਰਿਆਣਾ ’ਚ ਇੰਨਾ ਜ਼ਿਆਦਾ ਜਨ-ਸਮਰਥਨ ਮਿਲੇਗਾ। ਹਰਿਆਣਾ ਦੇ ਕਿਸਾਨ ਧਰਨੇ ਵਾਲੀ ਜਗ੍ਹਾ ’ਤੇ ਪੰਜਾਬ ਤੋਂ ਗਏ ਅੰਦੋਲਨਕਾਰੀ ਕਿਸਾਨਾਂ ਨੂੰ ਜ਼ਰੂਰੀ ਸਮਾਨ ਉਪਲੱਬਧ ਕਰਵਾ ਰਹੇ ਹਨ। ਉਹ ਲਗਾਤਾਰ ਧਰਨੇ ਵਾਲੀ ਜਗ੍ਹਾ ’ਤੇ ਸਮਰਥਨ ਜਤਾਉਂਦੇ ਆ ਰਹੇ ਹਨ। ਅੰਬਾਲਾ-ਦਿੱਲੀ ਹਾਈਵੇ ਅਤੇ ਸੰਗਰੂਰ-ਰੋਹਤਕ ’ਤੇ ਜਗ੍ਹਾ-ਜਗ੍ਹਾ ਸਥਾਨਕ ਕਿਸਾਨਾਂ ਨੇ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਲਗਾ ਕੇ ਰੱਖੇ ਹਨ। ਲੰਗਰ ਅੰਦੋਲਨ ’ਚ ਪੰਜਾਬ ਤੋਂ ਜਾਣ ਵਾਲੇ ਕਿਸਾਨਾਂ ਦੀ ਪਰੇਸ਼ਾਨੀ ਦੂਰ ਕਰਨ ਲਈ ਲਾਇਆ ਗਿਆ ਹੈ। ਹਰਿਆਣਾ ਵੀ ਅੰਦੋਲਨ ’ਚ ਸ਼ਾਮਿਲ ਹੋ ਆਵੇਗਾ ਇਸ ਦਾ ਅੰਦਾਜ਼ਾ ਹਰਿਆਣਾ ਦੀ ਭਾਜਪਾ ਸਰਕਾਰ ਲਗਾ ਹੀ ਨਹੀਂ ਸਕੀ। ਸੂਬਾ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਸੱਤਾ ਦੀ ਸਿਖ਼ਰ ’ਤੇ ਬੈਠੇ ਲੋਕ ਸਹੀ ਗੱਲ ਸੁਣਨ ਨੂੰ ਰਾਜੀ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਸਹੀਂ ਸਮੇਂ ’ਤੇ ਸਹੀ ਸੂਚਨਾ ਦੇਣ ਤੋਂ ਅਧਿਕਾਰੀਆਂ ਨੇ ਪ੍ਰਹੇਜ਼ ਕੀਤਾ। ਅੰਬਾਲਾ ’ਚ ਕਿਸਾਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਜ਼ੋਰਦਾਰ ਵਿਰੋਧ ਕੀਤਾ। ਉਹ ਮੇਅਰ ਦੀਆਂ ਚੋਣਾਂ ਦਾ ਪ੍ਰਚਾਰ ਕਰਨ ਗਏ ਸਨ। ਅੰਬਾਲਾ ਦੀਆਂ ਚੋਣਾਂ ਦਾ ਨਤੀਜਾ ਵੀ ਆ ਗਿਆ ਹੈ। ਉਥੇ ਭਾਜਪਾ ਦੀ ਉਮੀਦਵਾਰ ਚੋਣਾਂ ’ਚ ਹਾਰ ਗਈ ਹੈ। ਸੋਨੀਪਤ ’ਚ ਮੇਅਰ ਦੀ ਸੀਟ ਕਾਂਗਰਸ ਦੇ ਕਬਜ਼ੇ ’ਚ ਚਲੀ ਗਈ। ਸੋਨੀਪਤ ਇਸ ਸਮੇਂ ਕਿਸਾਨ ਅੰਦੋਲਨ ਦਾ ਕੇਂਦਰ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ: ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

ਹਰਿਆਣਾ 'ਚ ਭਾਜਪਾ ਦੀ ਵੱਡੀ ਸਮੱਸਿਆ
ਹਰਿਆਣਾ ’ਚ ਭਾਜਪਾ ਦੀ ਪਰੇਸ਼ਾਨੀ ਵੱਧ ਗਈ ਹੈ। ਭਾਜਪਾ ਤੇ ਇਸ ਦੇ ਸਹਿਯੋਗੀ ਜਜਪਾ ਦੇ ਵਿਧਾਇਕਾਂ ਦਾ ਸੂਬੇ ’ਚ ਘਿਰਾਓ ਹੋ ਰਿਹਾ ਹੈ। ਮੰਤਰੀਆਂ ਅਤੇ ਵਿਧਾਇਕਾਂ ਨੂੰ ਸੁਰੱਖਿਆ ਲੈ ਕੇ ਚੱਲਣ ਦਾ ਆਦੇਸ਼ ਦਿੱਤਾ ਗਿਆ ਹੈ ਕਿਉਂਕਿ ਖ਼ੁਫ਼ੀਆਂ ਏਜੰਸੀਆਂ ਨੇ ਮੰਤਰੀਆਂ ਅਤੇ ਸੱਤਾਧਾਰੀ ਦਲ ਦੇ ਵਿਧਾਇਕਾਂ ਦੇ ਖ਼ਿਲਾਫ਼ ਵਿਰੋਧ ਹੋਰ ਤੇਜ਼ ਹੋਣ ਦਾ ਸ਼ੱਕ ਜਤਾਇਆ ਹੈ। ਜਜਪਾ ਦੇ ਦੁਸ਼ਯੰਤ ਚੌਟਾਲਾ ਬੁਰੇ ਫ਼ਸੇ ਹੋਏ ਹਨ। ਉਹ ਡਿਪਟੀ ਸੀ.ਐੱਮ. ਦਾ ਅਹੁਦਾ ਛੱਡਣਾ ਨਹੀਂ ਚਾਹੁੰਦੇ ਪਰ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ ਜਨਤਾ ਦੇ ਵਿਚਕਾਰ ਜਾਣ ਤੋਂ ਪਰੇਸ਼ਾਨੀ ਹੋ ਰਹੀ ਹੈ। ਹਰ ਜਗ੍ਹਾ ਘਿਰਾਓ ਹੋ ਰਿਹਾ ਹੈ। ਨਾਅਰੇਬਾਜ਼ੀ ਹੋ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਚੌਧਰੀ ਬਿਰੇਂਦਰ ਸਿੰਘ ਕਿਸਾਨਾਂ ਦੇ ਸਮਰਥਨ ’ਚ ਆ ਗਏ ਹਨ। ਉਨ੍ਹਾਂ ਨੂੰ ਆਪਣੇ ਸਾਂਸਦ ਪੁੱਤ ਵਿਜੇਂਦਰ ਸਿੰਘ ਦੇ ਭਵਿੱਖ ਦੀ ਚਿੰਤਾ ਹੈ, ਜੋ ਵਰਤਮਾਨ ’ਚ ਹਿਸਾਰ ਤੋਂ ਸਾਂਸਦ ਹੈ। ਬਿਰੇਂਦਰ ਸਿੰਘ ਕਿਸਾਨਾਂ ਦੇ ਸਮਰਥਨ ’ਚ ਧਰਨੇ ’ਤੇ ਬੈਠ ਰਹੇ ਹਨ। ਇਸ ਨਾਲ ਦੁਸ਼ਯੰਤ ਚੌਟਾਲਾ ਵੀ ਹਰਿਆਣਾ ਤੋਂ ਉਸੇ ਇਲਾਕੇ ਦੀ ਰਾਜਨੀਤੀ ਕਰਦੇ ਹਨ, ਜਿਸ ਇਲਾਕੇ ’ਚ ਬਿਰੇਂਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਰਾਜਨੀਤੀ ਕਰਦਾ ਹੈ। ਨਿਸ਼ਚਿਤ ਤੌਰ ’ਤੇ ਹਰਿਆਣਾ ਦੀ ਭਾਜਪਾ-ਜਜਪਾ ਸਰਕਾਰ ਅਜੇ ਖ਼ਤਰਨਾਕ ਜ਼ੋਨ ’ਚ ਹੈ। ਜੇਕਰ ਕਿਸਾਨਾਂ ਅਤੇ ਸਰਕਾਰ ਵਿਚਕਾਰ ਕੋਈ ਸਮਝੌਤਾ ਨਹੀਂ ਹੋਇਆ ਤਾਂ ਹਰਿਆਣਾ ਦੀ ਖੱਟੜ ਸਰਕਾਰ ਦੀ ਵਿਦਾਈ ਹੋ ਸਕਦੀ ਹੈ। 

ਅੰਦੋਲਨ ਨੂੰ ਨਜ਼ਰਅੰਦਾਜ਼ ਕਰਨਾ ਪਿਆ ਭਾਰੀ 
ਕਿਸਾਨ ਅੰਦੋਲਨ ਦੀ ਸ਼ੁਰੂਆਤ 'ਚ ਅਣਦੇਖੀ ਕੇਂਦਰ ਸਰਕਾਰ ਨੂੰ ਭਾਰੀ ਪਈ ਹੈ। ਸਰਕਾਰ ਨੂੰ ਉਮੀਦ ਹੀ ਨਹੀਂ ਸੀ ਕਿ ਅੰਦੋਲਨ ਇੰਨਾ ਮਜ਼ਬੂਤ ਹੋਵੇਗਾ। ਦਰਅਸਲ ਪਿਛਲੇ 6 ਸਾਲਾਂ 'ਚ ਸਰਕਾਰ ਦਾ ਕਿਸੇ  ਵੱਡੇ ਅੰਦੋਲਨ ਨਾਲ ਸਾਹਮਣਾ ਨਹੀਂ ਹੋਇਆ ਸੀ। ਕਿਸਾਨਾਂ ਅਤੇ ਮਜ਼ਦੂਰਾਂ ਦੇ ਮੁੱਦਿਆਂ ਨੂੰ ਸਰਕਾਰ ਨੇ ਆਪਣੇ ਹਿਸਾਬ ਨਾਲ ਤੈਅ ਕੀਤਾ। ਸਰਕਾਰ ਦੇ ਫ਼ੈਸਲੇ 'ਤੇ ਕੋਈ ਅੰਦੋਲਨ ਹੋਇਆ ਤਾਂ ਉਸ ਨੂੰ ਸਰਕਾਰ ਨੇ ਆਰਾਮ ਨਾਲ ਦਬਾ ਦਿੱਤਾ। ਤਿੰਨ ਖੇਤੀ ਕਾਨੂੰਨਾਂ ਦੇ ਸੰਸਦ 'ਚ ਪਾਸ ਹੋਣ ਤੋਂ ਬਾਅਦ ਜਦੋਂ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਤੇਜ਼ ਕੀਤਾ ਤਾਂ ਸਰਕਾਰ ਨੇ ਇਸ ਨੂੰ ਪਹਿਲਾਂ ਦੀ ਤਰ੍ਹਾਂ ਨਿਪਟਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਸਰਕਾਰ ਦੇ ਨੀਤੀ ਰੈਗੂਲੇਟਰਾਂ ਨੂੰ ਪੰਜਾਬ ਦਾ ਇਤਿਹਾਸ ਨਹੀਂ ਪਤਾ ਸੀ। ਸਰਕਾਰ ਨੇ ਅੰਦੋਲਨ ਨੂੰ ਥਕਾ ਕੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਅੰਦੋਲਨਕਾਰੀ ਕਿਸਾਨ ਸੰਗਠਨਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ। ਉਨ੍ਹਾਂ ਨਾਲ ਹੋਈ ਗੱਲਬਾਤ ਨੂੰ ਵੀ ਬਹੁਤ ਹਲਕੇ 'ਚ ਲਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਜਾ ਕੇ ਜਦੋਂ ਸਰਕਾਰ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਤਾਂ ਖੇਤੀ ਮੰਤਰਾਲਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਨੂੰਨ ਦਾ ਫ਼ਾਇਦਾ ਦੱਸ ਕੇ ਵਾਪਸ ਭੇਜ ਦਿੱਤਾ। ਦੂਜੇ ਪਾਸੇ ਪੰਜਾਬ 'ਚ ਸਥਾਨਕ ਕਿਸਾਨ ਸੰਗਠਿਤ ਹੋ ਰਹੇ ਸਨ ਪਰ ਕੇਂਦਰ ਸਰਕਾਰ ਨੂੰ ਦੱਸਿਆ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆਪਸ 'ਚ ਇਕਜੁਟ ਨਹੀਂ ਹਨ। ਫਿਰ ਕਿਹਾ ਕਿ ਅੰਦੋਲਨ ਪੰਜਾਬ ਤੋਂ ਬਾਹਰ ਨਹੀਂ ਫੈਲੇਗਾ, ਇੱਥੇ ਹੀ ਹੌਲੀ-ਹੌਲੀ ਖ਼ਤਮ ਹੋ ਜਾਵੇਗਾ। ਹੁਣ ਜਦੋਂ ਅੰਦੋਲਨ ਦਿੱਲੀ ਦੀ ਸਰਹੱਦ 'ਤੇ ਪਹੁੰਚ ਗਿਆ ਤਾਂ ਸਰਕਾਰ ਨੂੰ ਅੰਦੋਲਨ ਦੀ ਗੰਭੀਰਤਾ ਸਮਝ ਆ ਰਹੀ ਹੈ। ਭਾਜਪਾ ਦੇ ਅੰਦਰ ਸਮਝ ਰੱਖਣ ਵਾਲੇ ਲੋਕ ਇਸ ਗੱਲ ਤੋਂ ਜਾਣੂੰ ਹਨ ਕਿ ਜਦੋਂ ਅੰਨਾ ਹਜਾਰੇ ਦੀ ਹਜ਼ਾਰਾਂ ਦੀ ਭੀੜ ਮਨਮੋਹਨ ਸਰਕਾਰ ਦੀ ਵਿਦਾਈ ਕਰਵਾ ਸਕਦੀ ਹੈ ਤਾਂ ਇਸ ਸਮੇਂ ਤਾਂ ਲੱਖਾਂ ਕਿਸਾਨ ਦਿੱਲੀ ਦੀ ਸਰਹੱਦ 'ਤੇ ਹਨ। 

ਇਹ ਵੀ ਪੜ੍ਹੋ: ਸ਼ਬਦ ਚਿੱਤਰ: ਇਹ ਸਿਰਫ਼ ਤਸਵੀਰ ਨਹੀਂ ਹੈ ਜਨਾਬ, ਜਜ਼ਬਾਤ ਨੇ, ਪੜ੍ਹੋ ਕੀ ਕਹਿ ਰਹੀ ਏ ਤਸਵੀਰ

ਅੰਦੋਲਨ ਕਮਜ਼ੋਰ ਕਰਨ ਦੇ ਤਰੀਕੇ
ਸਰਕਾਰ ਦੇ ਹਰ ਗ਼ਲਤ ਪ੍ਰਚਾਰ ਦਾ ਵਧੀਆ ਜਵਾਬ ਕਿਸਾਨ ਜਥੇਬੰਦੀਆਂ ਨੇ ਦਿੱਤਾ। ਸਭ ਤੋਂ ਪਹਿਲਾਂ ਪੰਜਾਬ 'ਚ ਅੰਦੋਲਨ ਕਮਜ਼ੋਰ ਕਰਨ ਲਈ ਦਲਿਤ ਅਤੇ ਹਿੰਦੂ ਕਾਰਡ ਖੇਡਿਆ ਗਿਆ। ਭਾਜਪਾ ਨੇ ਪੰਜਾਬ 'ਚ ਧਰਮ ਅਤੇ ਜਾਤੀ ਦਾ ਮਸਲਾ ਚੁੱਕ ਲਿਆ।ਭਾਜਪਾ ਦੀ ਇਹ ਯੋਜਨਾ ਬੁਰੀ ਤਰ੍ਹਾਂ ਫ਼ੇਲ ਹੋ ਗਈ। ਭਾਜਪਾ ਦੀ ਇਸ ਖੇਡ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਨੇਤਾਵਾਂ ਦਾ ਜਨਤਕ ਥਾਂਵਾਂ 'ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ। ਫਿਰ ਅੰਦੋਲਨਕਾਰੀਆਂ ਨੂੰ ਖ਼ਾਲਿਸਤਾਨੀ ਦੱਸਣ ਦੀ ਕੋਸ਼ਿਸ਼ ਕੀਤੀ ਗਈ। ਅੰਦੋਲਨਕਾਰੀਆਂ ਨੂੰ ਖ਼ਾਲਿਸਤਾਨੀ ਸਾਬਤ ਕਰਨ ਲਈ ਕੁਝ ਪੱਤਰਕਾਰਾਂ ਅਤੇ ਮੀਡੀਆ ਚੈਨਲਾਂ ਦੀ ਮਦਦ ਲਈ ਗਈ। ਜਦੋਂ ਇਹ ਯੋਜਨਾ ਵੀ ਅਸਫ਼ਲ ਹੋ ਗਈ ਤਾਂ ਅੰਦੋਲਨਕਾਰੀਆਂ ਨੂੰ ਅਰਬਨ ਨਕਸਲ ਕਿਹਾ ਗਿਆ। ਇਸ 'ਚ ਕੁਝ ਮੀਡੀਆ ਘਰਾਣਿਆਂ ਅਤੇ ਪੱਤਰਕਾਰਾਂ ਦਾ ਸਹਿਯੋਗ ਲਿਆ ਗਿਆ ਪਰ ਇਹ ਯੋਜਨਾ ਵੀ ਫ਼ੇਲ੍ਹ ਹੋ ਗਈ।

ਕਾਰਪੋਰੇਟ ਘਰਾਣਿਆਂ ਲਈ ਮੁਸੀਬਤ ਬਣਿਆ ਅੰਦੋਲਨ
ਅਜੇ ਤਕ ਸਰਕਾਰ ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝਾ ਰਹੀ ਸੀ। ਹੁਣ ਸਰਕਾਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ। ਦੋ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੀ ਆਪਣਾ ਨੁਕਸਾਨ ਨਜ਼ਰ ਆ ਰਿਹਾ ਹੈ। ਇਹ ਦੋਵੋਂ ਕਾਰਪੋਰੇਟ ਘਰਾਣੇ ਕਾਂਗਰਸ ਦੇ ਜ਼ਮਾਨੇ ’ਚ ਵੀ ਆਪਣੇ ਹਿੱਤਾਂ ਲਈ ਨੀਤੀਆਂ ਬਣਵਾਉਂਦੇ ਸਨ ਪਰ ਪਹਿਲੀ ਵਾਰ ਦੋਵੇਂ ਕਾਰਪੋਰੇਟ ਘਰਾਣੇ ਮੋਦੀ ਸਰਕਾਰ ਦੇ ਕਾਰਜਕਾਲ ’ਚ ਜਨਤਾ ਦੇ ਨਿਸ਼ਾਨੇ ’ਤੇ ਹਨ। ਰਿਲਾਇੰਸ ਨੂੰ ਚਿੰਤਾ ਹੈ ਕਿ ਜੇਕਰ ਪੰਜਾਬ ਦੀ ਤਰਜ ’ਤੇ ਦੇਸ਼ ਦੇ ਦੂਜੇ ਰਾਜਾਂ ’ਚ ਜੀਓ ਦੇ ਟਾਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਭਵਿੱਖ ’ਚ ਰਿਲਾਇੰਸ ’ਚ ਨਿਵੇਸ਼ ਪ੍ਰਭਾਵਿਤ ਹੋਵੇਗਾ। ਅਡਾਨੀ ਗਰੁੱਪ ਦੇ ਸਾਰੇ ਕਾਰੋਬਾਰ ’ਤੇ ਇਸ ਸਮੇਂ ਦੇਸ਼ ਭਰ ’ਚ ਜੰਮ ਕੇ ਬਹਿਸ ਹੋ ਰਹੀ ਹੈ। ਇਸ ਸਮੇਂ ਫੇਸਬੁੱਕ ਅਤੇ ਵਟਸਐਪ ਅਡਾਨੀ ਗਰੁੱਪ ਦੇ ਕਾਰੋਬਾਰ ਦੀਆਂ ਜਾਣਕਾਰੀਆਂ ਨਾਲ ਭਰੇ ਪਏ ਹਨ। ਇਸ ਕਾਰਨ ਦੋਵਾਂ ਕਾਰਪੋਰੇਟ ਘਰਾਣਿਆਂ ’ਚ ਘਬਰਾਹਟ ਹੈ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਸ ਦਾ ਲਾਭ ਸਿੱਧੇ ਤੌਰ ’ਤੇ ਦੂਜੇ ਕਾਰਪੋਰੇਟ ਘਰਾਣੇ ਚੁੱਕਣਗੇ ਅਤੇ ਉਨ੍ਹਾਂ ਦਾ ਨੁਕਸਾਨ ਕਰਨਗੇ। ਨਰਿੰਦਰ ਮੋਦੀ ਸਰਕਾਰ ਦੇ ਕਰੀਬੀ ਇਹ ਦੋਵੇਂ ਕਾਰਪੋਰੇਟ ਘਰਾਣੇ ਜਲਦੀ ਤੋਂ ਜਲਦੀ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਲਈ ਸਰਕਾਰ ’ਤੇ ਦਬਾਅ ਬਣਾ ਰਹੇ ਹਨ। ਰਿਲਾਇੰਸ ਦੀ ਘਬਰਾਹਟ ਸਾਫ਼ ਵਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਰਿਲਾਇੰਸ ਇੰਡਸਟਰੀ ਨੇ ਟਾਵਰਾਂ ਨੂੰ ਪੰਜਾਬ ’ਚ ਨੁਕਸਾਨ ਪਹੁੰਚਾਏ ਜਾਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਰਿਲਾਇੰਸ ਇੰਡਸਟਰੀ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਸਟਾਫ਼ ਨੂੰ ਪੰਜਾਬ ’ਚ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। 

ਦਰਅਸਲ, ਮੋਦੀ ਸਰਕਾਰ ਪਿਛਲੇ ਕੁਝ ਮਹੀਨਿਆਂ ’ਚ ਬਦਲਦੇ ਜੀਓ ਪਾਲੀਟਿਕਸ ਨੂੰ ਸਮਝਣ ’ਚ ਫੇਲ੍ਹ ਰਹੀ ਹੈ। ਅਮਰੀਕਾ ’ਚ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ, ਨਰਿੰਦਰ ਮੋਦੀ ਸਰਕਾਰ  ਨਾਲ ਕਿਹੋ ਜਿਹਾ ਵਿਵਹਾਰ ਕਰੇਗੀ, ਇਹ ਅਜੇ ਤੈਅ ਨਹੀਂ ਹੈ। ਅਮਰੀਕੀ ਕਾਂਗਰਸ ਦੇ ਕੁਝ ਮੈਂਬਰਾਂ ਨੇ ਕਿਸਾਨ ਅੰਦੋਲਨ ਪ੍ਰਤੀ ਸਹਿਮਤੀ ਜ਼ਾਹਿਰ ਕਰਕੇ ਨਰਿੰਦਰ ਮੋਦੀ ਸਰਕਾਰ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਕਿਸਾਨ ਅੰਦੋਲਨ ਦਾ ਸਮਰਥਨ ਕਰਕੇ ਭਾਰਤ ਸਰਕਾਰ ਦੀ ਪਰੇਸ਼ਾਨੀ ਪਹਿਲਾਂ ਹੀ ਵਧਾ ਚੁੱਕੇ ਹਨ। ਚਰਚਾ ਇਹ ਹੈ ਕਿ ਕੀ ਜੋਅ ਬਾਈਡੇਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹ ਨਾਅਰਾ ਭੁੱਲ ਗਏ ਹਨ, ‘ਅਬਕੀ ਬਾਰ ਟਰੰਪ ਸਰਕਾਰ?’

ਨੋਟ: ਆਰਟੀਕਲ 'ਚ ਦਿੱਤੀ ਗਈ ਜਾਣਕਾਰੀ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

  • farmers protest
  • Central Government
  • mistakes
  • problems
  • ਕੇਂਦਰ ਸਰਕਾਰ
  • ਕਿਸਾਨ ਅੰਦੋਲਨ

ਦਿੱਲੀ ਨੂੰ ਲਲਕਾਰ

NEXT STORY

Stories You May Like

  • pakistan hospital incident
    ਸਿਰਫ਼ ਹਾਦਸਾ ਨਹੀਂ, ਪ੍ਰਸ਼ਾਸਨਿਕ ਗ਼ਲਤੀ ਦਾ ਨਤੀਜਾ ਹੈ ਪਾਕਿਸਤਾਨ ਦੇ ਹਸਪਤਾਲ 'ਚ 14 ਜਵਾਕਾਂ ਦੀ ਮੌਤ
  • stock market rises on easing crude oil prices and rally in global markets
    ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਤੇ ਵਿਸ਼ਵ ਬਾਜ਼ਾਰਾਂ 'ਚ ਤੇਜ਼ੀ ਕਾਰਨ ਸ਼ੇਅਰ ਬਾਜ਼ਾਰ ਚੜ੍ਹਿਆ
  • prices of this powerful samsung phone have increased
    iPhone 17 ਤੋਂ ਬਾਅਦ ਹੁਣ Samsung ਦੇ ਇਸ ਧਾਕੜ ਫੋਨ ਦੀਆਂ ਵਧੀਆਂ ਕੀਮਤਾਂ ! ਕਾਰਨ...
  • school  junk food  central government  health  fssai
    ਸਕੂਲਾਂ ਦੇ ਆਲੇ-ਦੁਆਲੇ ਜੰਕ ਫੂਡ 'ਤੇ ਲੱਗੇਗੀ ਰੋਕ! ਕੇਂਦਰ ਸਰਕਾਰ ਕਰ ਰਹੀ ਤਿਆਰੀ
  • bbmb  central government  chairman
    ਬੀ. ਬੀ. ਐੱਮ. ਬੀ. ਨੂੰ ਲੈ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ
  • unfortunate that gill missed out on the best team  gautam gambhir
    ਫਿੱਟਨੈੱਸ ਸਮੱਸਿਆਵਾਂ ਕਾਰਨ ਗਿੱਲ ਨੂੰ ਸਰਵੋਤਮ ਟੀਮ ਨਾ ਮਿਲਣਾ ਬਦਕਿਸਮਤੀ: ਗੌਤਮ ਗੰਭੀਰ
  • stock market  both sensex and nifty close higher
    ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ-ਨਿਫਟੀ ਦੋਵੇਂ ਵਾਧਾ ਲੈ ਕੇ ਹੋਏ ਬੰਦ
  • jalandhar police register fir against singer nijjar
    ਪਾਲੀਵੁੱਡ ਗਾਇਕ ਨਿੱਝਰ ਦੀਆਂ ਵਧੀਆਂ ਮੁਸ਼ਕਿਲਾਂ, ਜਲੰਧਰ ਪੁਲਸ ਨੇ ਦਰਜ ਕੀਤੀ FIR
  • today is the last chance to deposit property tax
    ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਅੱਜ ਆਖਰੀ ਮੌਕਾ, ਇਕ ਦਿਨ ’ਚ ਹੋਈ 2.10 ਕਰੋੜ...
  • union home minister amit shah arrives in jalandhar
    ਜਲੰਧਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
  • highcourt issues strict orders in lpu violence case
    LPU ਹਿੰਸਾ ਮਾਮਲੇ 'ਚ ਹਾਈਕੋਰਟ ਨੇ ਜਾਰੀ ਕੀਤੇ ਸਖ਼ਤ ਹੁਕਮ, ਪੜ੍ਹੋ ਕਦੋਂ ਹੋਵੇਗੀ...
  • influencer reveals details about the allegations lpu controversy
    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
  • big news big threat to jalandhar schools before amit shah s rally
    ਵੱਡੀ ਖ਼ਬਰ : ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਜਲੰਧਰ ਦੇ ਸਕੂਲਾਂ ਨੂੰ ਵੱਡੀ...
  • amit shah jalandhar today no fly zone
    ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਜਲੰਧਰ ’ਚ ਅੱਜ ‘ਨੋ ਫਲਾਇੰਗ ਜ਼ੋਨ’, ਡਰੋਨ ’ਤੇ...
  • school timings changed in punjab
    ਪੰਜਾਬ ’ਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਅਕਤੂਬਰ ਤੋਂ ਕਿੰਨੇ ਵਜੇ ਲੱਗਣਗੇ ਸਕੂਲ
  • bhogpur cooperative sugar mill  s annual meeting
    ਭੋਗਪੁਰ ਸਹਿਕਾਰੀ ਖੰਡ ਮਿੱਲ ਦੇ ਸਾਲਾਨਾ ਇਜਲਾਸ ਦੌਰਾਨ ਗੰਨਾ ਕਾਸ਼ਤਕਾਰਾਂ ਦੀਆਂ...
Trending
Ek Nazar
unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

ai   pope leo

AI ਸੁਰੱਖਿਆ ਚਿੰਤਾਵਾਂ 'ਜਾਅਲੀ ਖ਼ਬਰਾਂ' ਨਹੀਂ ਹਨ: ਪੋਪ ਲੀਓ

sunita went on the honeymoon alone veteran actor reveals a big secret

'ਹਨੀਮੂਨ 'ਤੇ ਇਕੱਲੀ ਗਈ ਸੀ ਸੁਨੀਤਾ'; ਦਿੱਗਜ ਅਦਾਕਾਰ ਨੇ ਸਾਲਾਂ ਬਾਅਦ ਖੋਲ੍ਹਿਆ...

ran us conflict

ਖ਼ਤਮ ਹੋਵੇਗਾ ਈਰਾਨ-ਅਮਰੀਕਾ ਟਕਰਾਅ ! ਵਿਚੋਲਿਆਂ ਵੱਲੋਂ ਕੋਸ਼ਿਸ਼ਾਂ 'ਚ ਤੇਜ਼ੀ

economic crisis

ਚੀਨ 327 ਅਰਬ ਡਾਲਰ ਦੇ ਖਰਾਬ ਖਪਤਕਾਰ ਕਰਜ਼ੇ ਨੂੰ ਨਿਪਟਾਉਣ ਲਈ ਕਰ ਰਿਹੈ ਜੱਦੋ-ਜਹਿਦ

jackie chan hit by death hoax

ਨਹੀਂ ਰਹੇ ਦਿੱਗਜ ਅਦਾਕਾਰ "ਜੈਕੀ ਚੈਨ?", ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ,...

diljit dosanjh shares no tension mantra

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ,...

famous bollywood actress wanted to become a mother before marriage

ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ...

delhi government  air pollution  office  timings

ਬਦਲੇਗੀ ਦਫ਼ਤਰਾਂ ਦੀ ਟਾਈਮਿੰਗ ! ਨਿਰਮਾਣ ਕਾਰਜਾਂ 'ਤੇ ਵੀ ਲੱਗੀ ਰੋਕ, ਦਿੱਲੀ...

pak police identify suspects

ਪਾਕਿ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +