Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 24, 2026

    9:39:18 AM

  • colombia plane crash

    ਟੇਕਆਫ਼ ਕਰਨ ਦੇ 1.5 KM ਬਾਅਦ ਹੀ ਕ੍ਰੈਸ਼ ਹੋ ਗਿਆ...

  • petrol diesel price hike

    5 ਰੁਪਏ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ, ਸੁੱਖੂ...

  • west asia war  impact  agricultural farmers

    ਪੱਛਮੀ ਏਸ਼ੀਆ ਦੀ ਜੰਗ ਦਾ ਅਸਰ ਖੇਤੀਬਾੜੀ ਸੈਕਟਰ...

  • air force plane crashes with 110 soldiers

    ਕੋਲੰਬੀਆ : ਉਡਾਣ ਭਰਦੇ ਕ੍ਰੈਸ਼ ਹੋ ਗਿਆ ਫੌਜੀ ਜਹਾਜ਼,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਪੰਜਾਬੀ ਭਾਸ਼ਾ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ

MERI AWAZ SUNO News Punjabi(ਨਜ਼ਰੀਆ)

ਪੰਜਾਬੀ ਭਾਸ਼ਾ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ

  • Edited By Aarti Dhillon,
  • Updated: 01 Dec, 2020 12:13 PM
Meri Awaz Suno
ravinder ravi  a punjabi language writer who has been flying the flag abroad
  • Share
    • Facebook
    • Tumblr
    • Linkedin
    • Twitter
  • Comment

ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਦਾ ਸਰਬਾਂਗੀ ਪ੍ਰਤਿਭਾਵਾਨ ਸਾਹਿਤਕਾਰ ਰਵਿੰਦਰ ਰਵੀ ਵਿਲੱਖਣ ਸਖ਼ਸ਼ੀਅਤ ਦਾ ਮਾਲਕ ਹੈ। ਉਸ ਨੇ ਵਿਦੇਸ਼ 'ਚ ਬੈਠ ਕੇ ਪੰਜਾਬੀ ਮਾਂ ਬੋਲੀ ਦਾ ਕਰਜ਼ ਉਤਾਰਕੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਜਿਤਨੀ ਦੇਰ ਪੰਜਾਬੀ ਆਪਣੀ ਮਾਂ ਬੋਲੀ ਨੂੰ ਨਿਹਾਰਦੇ ਰਹਿਣਗੇ ਉਤਨੀ ਦੇਰ ਪੰਜਾਬੀ ਦਾ ਝੰਡਾ ਹਮੇਸ਼ਾ ਝੁਲਦਾ ਰਹੇਗਾ। ਪੰਜਾਬੀ 'ਚ ਹੁਣ ਤੱਕ ਜਿਤਨਾ ਵੀ ਸਾਹਿਤ ਰਚਨਾ ਹੋਈ ਹੈ, ਉਸ ਉਪਰ ਦੇਸ਼-ਵਿਦੇਸ਼ ਅਤੇ ਪੰਜਾਬ 'ਚ ਚਲੀਆਂ ਲਹਿਰਾਂ ਦਾ ਡੂੰਘਾ ਪ੍ਰਭਾਵ ਪਿਆ ਹੈ। ਬਾਬਾ ਫਰੀਦ ਦੀ ਸੂਫੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ, ਸਿੰਘ ਸਭਾ, ਗਦਰੀ ਬਾਬਿਆਂ, ਦੇਸ ਦੀ ਆਜ਼ਾਦੀ, ਨਕਸਲਵਾੜੀ, ਸੁਧਾਰਵਾਦੀ, ਪ੍ਰਗਤੀਵਾਦੀ, ਪੰਜਾਬੀ ਸੂਬਾ, ਰੁਮਾਂਟਿਕ, ਪ੍ਰਯੋਗਵਾਦੀ, ਖਾੜਕੂਵਾਦ, ਧਰਮ ਯੁੱਧ ਮੋਰਚਾ ਅਤੇ ਕੋਰੋਨਾ ਲਹਿਰਾਂ ਦੇ ਗਹਿਰੇ ਪ੍ਰਭਾਵ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਉਪਰ ਸਾਹਮਣੇ ਆਏ ਹਨ। ਇਨ੍ਹਾਂ ਲਹਿਰਾਂ 'ਚ ਲਿਖੇ ਗਏ ਸਾਹਿਤ ਨੂੰ ਭਾਵੇਂ ਵਕਤੀ ਵੀ ਕਿਹਾ ਗਿਆ ਪ੍ਰੰਤੂ ਇਹ ਸਾਹਿਤ ਇਤਿਹਾਸ ਦਾ ਹਿੱਸਾ ਬਣ ਕੇ ਸਾਡੀ ਵਿਰਾਸਤ ਦੇ ਸਮਿਆਂ ਦੀ ਪੜਚੋਲ ਹੀ ਨਹੀਂ ਕਰਦਾ ਸਗੋਂ ਮਨੁੱਖੀ ਅਧਿਕਾਰਾਂ ਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਵੀ ਨਿਭਾ ਰਿਹਾ ਹੈ। ਉਸੇ ਲੜੀ 'ਚ ਰਵਿੰਦਰ ਰਵੀ ਵੱਲੋਂ ਲਿਖੇ ਗਏ ਸਾਹਿਤ ਦੇ ਵੱਖ-ਵੱਖ ਰੂਪਾਂ ਉਪਰ ਪ੍ਰਯੋਗਵਾਦੀ ਲਹਿਰ ਦਾ ਪ੍ਰਭਾਵ ਸਾਫ ਵਿਖਾਈ ਦਿੰਦਾ ਹੈ।ਪੰਜਾਬੀ ਭਾਸ਼ਾ ਦੀ ਝੋਲੀ 'ਚ 60 ਪੁਸਤਕਾਂ ਦਾ ਯੋਗਦਾਨ ਪਾਉਣ ਵਾਲਾ ਰਵਿੰਦਰ ਰਵੀ ਬਹੁਪੱਖੀ ਸਰਬਾਂਗੀ ਸਾਹਿਤਕਾਰ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਪਰਵਾਸ 'ਚ ਬਿਤਾਉਣ ਦੇ ਬਾਵਜੂਦ ਵੀ ਪੰਜਾਬੀ ਬੋਲੀ ਨਾਲੋਂ ਆਪਣਾ ਮੋਹ ਨਹੀਂ ਤੋੜਿਆ ਸਗੋਂ ਪਰਵਾਸ 'ਚ ਜਾਣ ਤੋਂ ਬਾਅਦ ਪੰਜਾਬੀ ਨਾਲ ਉਸ ਦਾ ਮੋਹ ਹੋਰ ਗੂੜ੍ਹਾ ਹੋ ਗਿਆ। ਭਾਵੇਂ ਪਰਵਾਸ 'ਚ ਰਹਿੰਦਿਆਂ ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ਬਹੁਤ ਮਾਤਰਾ 'ਚ ਪੜ੍ਹਿਆ।

ਪੰਜਾਬ 'ਚ ਰਹਿੰਦਿਆਂ ਤਾਂ ਉਸ ਨੇ 4 ਪੁਸਤਕਾਂ ਹੀ ਪ੍ਰਕਾਸ਼ਿਤ ਕਰਵਾਈਆਂ ਸਨ, ਬਾਕੀ 56 ਪੁਸਤਕਾਂ ਕੀਨੀਆਂ ਅਤੇ ਕੈਨੇਡਾ 'ਚ ਰਹਿੰਦਿਆਂ ਲਿਖੀਆਂ ਹਨ। ਉਨ੍ਹਾਂ ਨੇ ਸਾਹਿਤ ਦੇ ਸਾਰੇ ਰੂਪਾਂ ਕਵਿਤਾ, ਕਹਾਣੀ, ਕਾਵਿ ਨਾਟਕ, ਜੀਵਨੀ, ਵਾਰਤਕ ਅਤੇ ਆਲੋਚਨਾ ਦੇ ਖੇਤਰ 'ਚ ਲਿਖ ਕੇ ਸਾਹਿਤਕ ਜਗਤ 'ਚ ਆਪਣਾ ਮਹੱਤਵਪੂਰਨ ਸਥਾਨ ਬਣਾਇਆ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਰਵਾਸ 'ਚ ਇਨਸਾਨ ਕੰਮ ਕਾਰ 'ਚ ਬਹੁਤਾ ਰੁਝਿਆ ਹੋਣ ਕਰਕੇ ਉਸ ਕੋਲ ਸਮੇਂ ਦੀ ਘਾਟ ਹੁੰਦੀ ਹੈ। ਪ੍ਰੰਤੂ ਰਵਿੰਦਰ ਰਵੀ ਨੇ ਜਿਥੇ ਆਪਣੇ ਕਿੱਤੇ 'ਚ ਅਧਿਆਪਕ ਦੇ ਤੌਰ ਮਲਾਂ ਮਾਰੀਆਂ ਹਨ, ਉਥੇ ਹੀ ਉਨ੍ਹਾਂ ਸਾਹਿਤਕ ਖੇਤਰ 'ਚ ਵੀ ਨਾਮਣਾ ਖੱਟਿਆ ਹੈ। ਇਕ ਸੰਸਥਾ ਜਿਤਨਾ ਕੰਮ ਕੀਤਾ ਹੈ। ਰਵਿੰਦਰ ਰਵੀ ਨੇ ਸਭ ਤੋਂ ਪਹਿਲਾਂ 1955 'ਚ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਪ੍ਰੰਤੂ ਉਸ ਦੀ ਪਹਿਲੀ ਕਵਿਤਾ ਦੀ ਪੁਸਤਕ 'ਦਿਲ ਦਰਿਆ ਸਮੁੰਦਰੋਂ ਡੂੰਘੇ' 1961 'ਚ ਪ੍ਰਕਾਸ਼ਤ ਹੋਈ। ਉਸ ਤੋਂ ਬਾਅਦ ਦੂਜੀ ਕਹਾਣੀਆਂ ਦੀ ਪੁਸਤਕ ਉਸ ਨੇ 1963 'ਚ ਪ੍ਰਕਾਸ਼ਤ ਕੀਤੀ। ਉਸ ਤੋਂ ਬਾਅਦ ਤਾਂ ਫਿਰ ਚਲ ਸੋ ਚਲ ਲਗਾਤਰ 1982 ਤੱਕ 60 ਪੁਸਤਕਾਂ ਲਿਖ ਕੇ ਪ੍ਰਕਾਸ਼ਿਤ ਕਰਵਾਈਆਂ। 1960 'ਚ ਪ੍ਰਯੋਗਵਾਦੀ ਕਵਿਤਾਵਾਂ ਲਿਖਣ ਦੀ ਲਹਿਰ ਸਮੇਂ ਰਵਿੰਦਰ ਰਵੀ ਮੁੱਢਲੇ ਤਿੰਨ ਪ੍ਰਯੋਗਵਾਦੀ ਕਵਿਤਾ ਲਿਖਣ ਵਾਲੇ ਕਵੀਆਂ ਜਸਵੀਰ ਸਿੰਘ ਆਹਲੂਵਾਲੀਆ, ਸੁਖਪਾਲਵੀਰ ਸਿੰਘ ਹਸਰਤ ਅਤੇ ਖੁਦ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਸੀ। ਉਸ ਨੇ ਕਵਿਤਾ ਦੀਆਂ 24, ਕਾਵਿ ਨਾਟਕ 16, ਕਹਾਣੀਆਂ 9,  ਸਾਹਿਤਕ ਆਲੋਚਨਾ 4, ਵਾਰਤਕ 4, ਯਾਤਰਾ 1, ਜੀਵਨੀ 1, ਸ਼ਾਹ ਮੁਖੀ 'ਚ ਕਵਿਤਾ ਦੀਆਂ 6 ਅਤੇ ਕਾਵਿ ਨਾਟਕ ਦੀਆਂ 10 ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ। 50 ਕਹਾਣੀਆਂ ਵੀ ਸ਼ਾਹਮੁਖੀ 'ਚ ਪ੍ਰਕਾਸ਼ਿਤ ਹੋਈਆਂ ਹਨ। ਉਨ੍ਹਾਂ ਨੇ ਕੁਝ ਪੁਸਤਕਾਂ ਸੰਪਾਦਿਤ ਵੀ ਕੀਤੀਆਂ। ਰਵਿੰਦਰ ਰਵੀ ਦੀਆਂ ਪੁਸਤਕਾਂ ਹਿੰਦੀ ਅਤੇ ਉਰਦੂ 'ਚ ਅਨੁਵਾਦ ਵੀ ਹੋਈਆਂ। ਉਸ ਨੇ ਅੰਗਰੇਜ਼ੀ 'ਚ ਵੀ ਪੁਸਤਕਾਂ ਲਿਖੀਆਂ। ਇਸ ਲਈ ਉਨ੍ਹਾਂ ਨੂੰ ਬਹੁਪੱਖੀ ਸਾਹਿਤਕਾਰ ਕਿਹਾ ਜਾਂਦਾ ਹੈ। 84 ਸਾਲ ਦੀ ਉਮਰ 'ਚ ਵੀ ਉਹ ਆਪਣੀ ਦੀ ਕਲਮ ਕਰਾਮਾਤ ਵਿਖਾ ਰਿਹਾ ਹੈ।


ਰਵਿੰਦਰ ਸਿੰਘ ਗਿੱਲ ਸਾਹਿਤਕ ਨਾਮ ਰਵਿੰਦਰ ਰਵੀ ਦਾ ਜਨਮ ਸਰਕਾਰੀ ਰਿਕਾਰਡ ਮੁਤਾਬਕ 8 ਮਾਰਚ 1938 ਨੂੰ ਪਿਤਾ ਪਿਆਰਾ ਸਿੰਘ ਗਿੱਲ ਅਤੇ ਮਾਤਾ ਚਰਨਜੀਤ ਕੌਰ ਦੇ ਘਰ ਸਿਆਲਅਕੋਟ 'ਚ ਹੋਇਆ, ਜਿਥੇ ਉਨ੍ਹਾਂ ਦਾ ਪਿਤਾ ਅਧਿਆਪਕ ਲੱਗਿਆ ਹੋਇਆ ਸੀ। ਪ੍ਰਾਇਮਰੀ ਤੱਕ ਦੀ ਪੜ੍ਹਾਈ ਉਨ੍ਹਾਂ ਸਿਆਲਕੋਟ 'ਚ ਹੀ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਆਪਣੇ ਜੱਦੀ ਪਿੰਡ ਜਗਤਪੁਰ ਜਿਲ੍ਹਾ ਜਲੰਧਰ 'ਚ ਆ ਗਿਆ। ਅੱਜ ਕਲ੍ਹ ਇਹ ਪਿੰਡ ਨਵਾਂ ਸ਼ਹਿਰ ਜ਼ਿਲ੍ਹੇ 'ਚ ਹੈ। ਉਨ੍ਹਾਂ ਨੇ ਦੱਸਵੀਂ ਖਾਲਸਾ ਹਾਈ ਸਕੂਲ ਸਰਹਾਲ ਕਾਜ਼ੀਆਂ ਤੋਂ 1952 'ਚ ਪਾਸ ਕੀਤੀ। ਉਨ੍ਹਾਂ ਦਾ ਪਿਤਾ ਰਵਿੰਦਰ ਰਵੀ ਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ, ਇਸ ਲਈ ਉਨ੍ਹਾਂ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਐੱਫ. ਐੱਸ. ਸੀ. ਮੈਡੀਕਲ 'ਚ ਦਾਖਲ ਕਰਵਾ ਦਿੱਤਾ ਗਿਆ ਪ੍ਰੰਤੂ ਉਨ੍ਹਾਂ ਦੀ ਮੈਡੀਕਲ ਦੀ ਪੜ੍ਹਾਈ 'ਚ ਦਿਲਚਸਪੀ ਨਹੀਂ ਸੀ। ਫਿਰ ਉਹ ਜੂਨੀਅਰ ਬੇਸਿਕ ਟਰੇਨਿੰਗ ਕਰਕੇ 1956 ਵਿਚ ਆਪਣੇ ਪਿੰਡ ਹੀ ਅਧਿਆਪਕ ਲੱਗ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਸਾਰੀ ਪੜ੍ਹਾਈ ਪ੍ਰਾਈਵੇਟਲੀ ਕੀਤੀ। ਪਹਿਲਾਂ ਗਿਆਨੀ, ਬੀ. ਏ. ਆਨਰਜ਼, ਐੱਮ. ਏ. ਪੰਜਾਬੀ ਅਤੇ ਬੀ. ਟੀ. ਪਾਸ ਕੀਤੀ। 4 ਦਸੰਬਰ 1960 ਨੂੰ ਉਨ੍ਹਾਂ ਦਾ ਵਿਆਹ ਕਸ਼ਮੀਰ ਕੌਰ ਨਾਲ ਹੋ ਗਿਆ। ਉਨ੍ਹਾਂ ਦੇ ਦੋ ਲੜਕੇ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਅਤੇ ਸਹਿਜਪਾਲ ਸਿੰਘ ਸ਼ੇਰਗਿੱਲ ਹਨ। ਉਨ੍ਹਾਂ ਦੀ ਨੂੰਹ ਪਲਬਿੰਦਰ ਕੌਰ ਸ਼ੇਰਗਿਲ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ। ਦਸ ਸਾਲ ਪੜ੍ਹਾਉਣ ਤੋਂ ਬਾਅਦ ਸੁਨਹਿਰੇ ਭਵਿੱਖ ਲਈ 1967 'ਚ ਕੀਨੀਆਂ ਚਲੇ ਗਏ। ਉਥੇ ਵੀ 8 ਸਾਲ ਪੜ੍ਹਾਉਣ ਤੋਂ ਬਾਅਦ ਜਦੋਂ ਪੱਕੇ ਨਾ ਹੋਏ ਤਾਂ 1974 'ਚ ਅਮਰੀਕਾ ਚਲੇ ਗਏ ਪ੍ਰੰਤੂ ਉਥੇ ਵੀ ਨੌਕਰੀ ਨਾ ਮਿਲੀ ਫਿਰ ਉਹ ਕੈਨੇਡਾ ਆ ਗਏ। ਨੌਕਰੀ ਲਈ ਏਥੇ ਜਦੋਜਹਿਦ ਕਰਨੀ ਪਈ ਪ੍ਰੰਤੂ ਅਖ਼ੀਰ ਇਕ ਸਕੂਲ 'ਚ ਅਧਿਆਪਕ ਦੀ ਨੌਕਰੀ ਲੱਗ ਗਈ ਜਿਥੇ 27 ਸਾਲ ਤੋਂ ਵੱਧ ਸਮਾਂ ਪੜ੍ਹਾਉਣ ਤੋਂ ਬਾਅਦ 2003 'ਚ ਸੇਵਾ ਮੁਕਤ ਹੋ ਗਏ।ਰਵਿੰਦਰ ਰਵੀ ਲਈ ਮਾਣ ਦੀ ਗੱਲ ਹੈ ਕਿ ਉਸਦੀਆਂ ਰਚਨਾਵਾਂ ਉਪਰ 5 ਵਿਦਿਆਰਥੀਆਂ ਨੇ ਪੀ. ਐੱਚ. ਡੀ. ਅਤੇ 8 ਵਿਦਿਆਰਥੀਆਂ ਨੇ ਐੱਮ ਫਿਲ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਵੀ ਇਕ ਵਿਦਿਆਰਥੀ ਨੇ ਪੀ. ਐੱਚ. ਡੀ. ਕੀਤੀ ਹੈ।

ਉਸ ਦੀਆਂ ਪੁਸਤਕਾਂ ਪੰਜਾਬ, ਪੰਜਾਬੀ, ਗੁਰੂ ਨਾਨਕ ਦੇਵ ਅਤੇ ਦਿੱਲੀ ਯੂਨੀਵਰਸਿਟੀਆਂ 'ਚ ਬੀ. ਏ. ਅਤੇ ਐੱਮ. ਏ. ਦੀਆਂ ਕਲਾਸਾਂ 'ਚ ਲੱਗੀਆਂ ਹੋਈਆਂ ਹਨ। ਇਸੇ ਤਰ੍ਹਾਂ ਕਾਇਦੇ ਆਜ਼ਮ ਯੂਨੀਵਰਸਿਟੀ ਇਸਲਾਮਾਬਾਦ ਪਾਕਿਸਤਾਨ 'ਚ ਐੱਮ. ਏ. 'ਚ ਉਨ੍ਹਾਂ ਦੀਆਂ ਪੁਸਤਕਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਦੇ ਕਾਵਿ ਨਾਟਕ ਸਭ ਤੋਂ ਜ਼ਿਆਦਾ ਪੰਜਾਬ 'ਚ ਚੋਟੀ ਦੇ ਨਾਟਕ ਡਾਇਰੈਕਟਰਾਂ ਜਿਨ੍ਹਾਂ 'ਚ ਸੁਰਜੀਤ ਸਿੰਘ ਸੇਠੀ, ਭਾਅ ਗੁਰਸ਼ਰਨ ਸਿੰਘ, ਕੇਵਲ ਧਾਲੀਵਾਲ, ਅਜਮੇਰ ਔਲਖ, ਡਾ ਸਾਹਿਬ ਸਿੰਘ, ਸ਼ੁਭਾਸ਼ ਪੁਰੀ, ਕਿਰਤੀ ਕਿਰਪਾਲ ਅਤੇ ਪ੍ਰੀਤਮ ਸਿੰਘ ਢੀਂਡਸਾ ਵੱਲੋਂ ਖੇਡੇ ਗਏ। ਉਨ੍ਹਾਂ ਦੇ 12 ਨਾਟਕ ਬਹੁਤ ਹੀ ਹਰਮਨ ਪਿਆਰੇ ਹੋਏ ਅਤੇ ਵਾਰ ਵਾਰ ਖੇਡੇ ਗਏ, ਉਨ੍ਹਾਂ ਵਿਚ ਬੀਮਾਰ ਸਦੀ, ਰੂਹ ਪੰਜਾਬ ਦੀ, ਚੌਕ ਨਾਟਕ, ਮਕਰੀ ਨਾਟਕ, ਸਿਫਰ ਨਾਟਕ, ਮਖੌਟੇ ਹਸਦੇ, ਮਨ ਦੇ ਹਾਣੀ, ਚੱਕਰਵਿਊ ਤੇ ਪਿਰਾਮਿਡ, ਅੱਧੀ ਰਾਤ ਦੁਪਹਿਰ, ਰੁਕੇ ਹੋਏ ਯਥਾਰਥ ਅਤੇ ਹੋਂਦ ਨਿਹੋਂਦ ਆਦਿ ਸ਼ਾਮਲ ਹਨ। ਯੂਨੀਵਰਸਿਟੀਆਂ ਦੇ ਯੂਥ ਫੈਸਟੀਵਲਾਂ 'ਚ ਉਨ੍ਹਾਂ ਦੇ ਨਾਟਕ ਆਮ ਖੇਡੇ ਜਾਂਦੇ ਅਤੇ ਹਮੇਸ਼ਾ ਇਨਾਮ ਜਿੱਤਦੇ ਸਨ। ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ ਦੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ 50 ਸੰਸਥਾਵਾਂ ਨੇ ਮਾਣ ਸਨਮਾਨ ਦੇ ਕੇ ਨਿਵਾਜ਼ਿਆ। ਪੰਜਾਬ ਆਰਟਸ ਕੌਂਸਲ ਨੇ ਜਦੋਂ ਡਾ ਮਹਿੰਦਰ ਸਿੰਘ ਰੰਧਾਵਾ ਉਸਦੇ ਪ੍ਰਧਾਨ ਸਨ ਤਾਂ 1980 'ਚ ਸ਼ਰੋਮਣੀ ਸਾਹਿਤਕਾਰ ਅਵਾਰਡ (ਵਿਦੇਸ਼ੀ) ਦੇ ਕੇ ਸਨਮਾਨਿਤ ਕੀਤਾ। ਭਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ 1983 'ਚ ਉਨ੍ਹਾਂ ਦੇ ਨਾਟਕ 'ਅੱਧੀ ਰਾਤ ਦੁਪਹਿਰ' 'ਤੇ ਈਸ਼ਵਰ ਚੰਦਰ ਨੰਦਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ।
ਹੈਰਾਨੀ ਇਸ ਗੱਲ ਦੀ ਹੈ ਕਿ ਰਵਿੰਦਰ ਰਵੀ ਨੇ ਆਪਣੀ ਸਾਰੀ ਪੜ੍ਹਾਈ ਪੰਜਾਬੀ ਮਾਧਿਅਮ 'ਚ ਕੀਤੀ ਪ੍ਰੰਤੂ ਉਹ ਕੀਨੀਆਂ 'ਚ 8 ਸਾਲ ਅਤੇ ਕੈਨੇਡਾ 'ਚ 29 ਸਾਲ ਅੰਗਰੇਜ਼ੀ ਦਾ ਸਾਹਿਤ 
ਪੜ੍ਹਾਉਂਦਾ ਰਿਹਾ। ਪਰਵਾਸ ਵਿਚਲੇ ਪੰਜਾਬੀਆਂ ਦਾ ਪੰਜਾਬ ਤੇ ਪੰਜਾਬੀਅਤ ਦੀ ਵਿਰਾਸਤ ਨਾਲ ਜੁੜੇ ਰਹਿਣ ਦੇ ਹੇਰਵੇ ਵਾਲੀ ਸਿਮਬਾਕਿਲਕ ਕਵਿਤਾ 'ਮਾਂ ਦਾ ਇਕ ਸਿਰਨਾਮਾਂ' ਸਿਰਲੇਖ ਵਾਲੀ ਦੋਹਰੇ ਅਰਥਾਂ ਵਾਲੀ ਕਵਿਤਾ ਹੈ -
ਅੱਕ ਕੱਕੜੀ ਦੇ ਫੰਬੇ  ਖਿੰਡੇ, ਬਿਖਰੇ ਵਿਚ ਹਵਾਵਾਂ!
ਸਵੈ-ਪਹਿਚਾਣ 'ਚ ਉੱਡੇ ਭਟਕੇ-ਦੇਸ਼, ਦੀਪ, ਦਿਸ਼ਾਵਾਂ!
ਬਾਹਰੋਂ ਅੰਦਰ, ਅੰਦਰੋਂ ਬਾਹਰ-ਭਟਕੇ ਚਾਨਣ, ਚਾਨਣ ਦਾ ਪਰਛਾਵਾਂ!
ਮਾਂ-ਬੋਲੀ 'ਚੋਂ ਮਮਤਾ ਢੂੰਡਣ, ਤੜਪ ਰਹੇ ਬਿਨ ਮਾਵਾਂ!
ਮੰਗਦੀ ਹੈ ਪਹਿਚਾਣ ਇਨ੍ਹਾਂ ਦੀ, ਅੱਜ ਜੜ੍ਹ ਦਾ ਸਿਰਨਾਵਾਂ!!!
ਜੜ੍ਹਾਂ ਵਾਲਿਓ ! ਜੜ੍ਹ ਦੇ ਸੁਫਨੇ, ਲੱਥੇ 'ਚ ਖਲਾਵਾਂ!
ਮਾਂ-ਭੋਂ ਬਾਝੋਂ ਕਿਥੇ ਪੱਲ੍ਹਰਣ, ਸਭ ਬੇਗਾਨੀਆਂ ਥਾਵਾਂ!
ਮੋਹ ਮਾਇਆ ਦੇ ਕਈ ਸਿਰਨਾਵੇਂ, ਮਾਂ ਦਾ ਇੱਕ ਸਿਰਨਾਵਾਂ!
ਰਵਿੰਦਰ ਰਵੀ ਉਨ੍ਹਾਂ ਚੋਟੀ ਦੇ ਸਾਹਿਤਕਾਰਾਂ 'ਚੋਂ ਇਕ ਹਨ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ 'ਚ ਸਾਹਿਤ ਦੇ ਸਾਰੇ ਰੂਪਾਂ 'ਚ ਸਾਹਿਤ ਰਚ ਕੇ ਉਸ ਨੂੰ ਮਾਲੋਮਾਲ ਕੀਤਾ ਹੈ। ਅੱਜ ਕਲ੍ਹ ਉਹ ਆਪਣੇ ਪਰਿਵਾਰ ਨਾਲ ਕੈਨੇਡਾ 'ਚ ਰਹਿ ਰਹੇ ਹਨ ਪ੍ਰੰਤੂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨਾਲ ਬਾਵਾਸਤਾ ਰੱਖਦੇ ਹੋਏ ਸਾਹਿਤਕ ਸਰਗਰਮੀਆਂ 'ਚ ਹਿੱਸਾ ਲੈ ਰਹੇ ਹਨ।

ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178-13072

 ujagarsingh48@yahoo.com

 

  • Ravinder Ravi
  • Punjabi language
  • writer
  • ਪੰਜਾਬੀ ਭਾਸ਼ਾ
  • ਵਿਦੇਸ਼

ਦੀਵਾਲੀ ਮੌਕੇ ਕੀਤੀ ਕੋਰੋਨਾ ਨਿਯਮਾਂ ਦੀ ਉਲੰਘਣਾ ਚਿੰਤਾਜਨਕ!

NEXT STORY

Stories You May Like

  • china  s university adds punjabi to its foreign language courses
    ਚੀਨ 'ਚ ਹੁਣ ਗੂੰਜੇਗੀ 'ਪੰਜਾਬੀ'; ਚੀਨੀ ਯੂਨੀਵਰਸਿਟੀ ਨੇ ਵਿਦੇਸ਼ੀ ਭਾਸ਼ਾ ਦੇ ਕੋਰਸਾਂ 'ਚ ਪੰਜਾਬੀ ਨੂੰ ਕੀਤਾ ਸ਼ਾਮਲ
  • the issue of singing a song about weapons reached the high court
    ਪੰਜਾਬੀ ਜਾਗ੍ਰਿਤੀ ਮਾਰਚ ਦੌਰਾਨ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦਾ ਗਾਣਾ ਗਾਉਣ ਦਾ ਮੁੱਦਾ ਹਾਈਕੋਰਟ ’ਚ ਪਹੁੰਚਿਆ
  • ravinder bansal joins shiromani akali dal along with his colleagues
    ਆਮ ਆਦਮੀ ਪਾਰਟੀ ਨੂੰ ਝੱਟਕਾ, ਰਵਿੰਦਰ ਬਾਂਸਲ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ
  • projects in punjab government buses
    ਪੰਜਾਬ ਵਿਚ 600 ਕਰੋੜ ਦਾ ਪ੍ਰੋਜੈਕਟ ਹੋ ਗਿਆ ਠੱਪ, ਵੱਡੀ ਗਿਣਤੀ ਬੰਦ ਹੋ ਗਈਆਂ ਸਰਕਾਰ ਦੀਆਂ ਬੱਸਾਂ
  • poppy cultivation  punjab police
    ਘਰ ਵਿਚ ਪੋਸਤ ਦੀ ਗੈਰਕਾਨੂੰਨੀ ਖੇਤੀ ਕਰਨ ਵਾਲਾ ਮੁਲਜ਼ਮ ਕਾਬੂ, 4 ਕਿਲੋ 678 ਗ੍ਰਾਮ ਪੋਸਤ ਬਰਾਮਦ
  • election of office bearers by   international punjabi kafla italy
    ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ 'ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ' ਵੱਲੋਂ ਅਹੁਦੇਦਾਰਾਂ ਦੀ ਚੋਣ
  • firing in punjab
    ਪੰਜਾਬ ਵਿਚ ਫਿਰ ਅੰਨ੍ਹੇਵਾਹ ਫਾਇਰਿੰਗ, ਕਾਰ 'ਚ ਆਏ ਹਮਲਾਵਰਾਂ ਨੇ ਮੁੰਡੇ ਨੂੰ ਮਾਰੀਆਂ ਗੋਲ਼ੀਆਂ
  • punjabi man driving taxi shot dead in canada
    Canada 'ਚ ਟੈਕਸੀ ਚਲਾ ਰਹੇ ਪੰਜਾਬੀ ਗੱਭਰੂ ਨੂੰ ਮਾਰ'ਤੀਆਂ ਗੋਲੀਆਂ
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • 50 5 km long railway line
    50.5 ਕਿਲੋਮੀਟਰ ਲੰਬੀ ਰੇਲਵੇ ਲਾਈਨ ਨੇ ਮਿਜ਼ੋਰਮ ਨੂੰ ਬਾਕੀ ਭਾਰਤ ਨਾਲ ਜੋੜ ਕੇ...
  • excessive extraction of groundwater is a serious problem in punjab
    ਪੰਜਾਬ ’ਚ ਜ਼ਮੀਨ ਹੇਠਲੇ ਪਾਣੀ ਨੂੰ ਬਹੁਤ ਜ਼ਿਆਦਾ ਕੱਢਣਾ ਗੰਭੀਰ ਸਮੱਸਿਆ
  • majithia s big question to the mann government
    'ਪੰਜਾਬੀਆ ਨੂੰ ਦੱਸ ਦਿਓ ਕੌਣ ਸੱਚ ਬੋਲ ਰਿਹਾ', ਮਜੀਠੀਆ ਦਾ ਮਾਨ ਸਰਕਾਰ ਨੂੰ ਵੱਡਾ...
  • five day short term course successfully concluded at nit jalandhar
    NIT ਜਲੰਧਰ ਵਿਖੇ ਐਮਰਜੈਂਸੀ ਤਿਆਰੀ 'ਤੇ ਪੰਜ ਰੋਜ਼ਾ ਸ਼ਾਰਟ ਟਰਮ ਕੋਰਸ...
  • dm randhawa  s life could have been saved   khaira
    ਜੇ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਬਚਾਈ ਜਾ ਸਕਦੀ ਸੀ DM ਰੰਧਾਵਾ ਦੀ ਜਾਨ : ਖਹਿਰਾ
  • mps from punjab write to letter home minister amit shah
    DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ...
  • atul bhagat embroiled in controversy over a post regarding shaheed bhagat singh
    ਪੰਜਾਬ ਦੀ ਸਿਆਸਤ 'ਚ ਛਿੜਿਆ ਨਵਾਂ ਵਿਵਾਦ! ਹੁਣ ਇਸ ਮੰਤਰੀ ਦੇ ਪੁੱਤਰ ਨੇ ਕਰ 'ਤਾ...
Trending
Ek Nazar
earthquake tremors felt in nepal  s bajhang  magnitude 4 1 measured

ਨੇਪਾਲ ਦੇ ਬਝਾਂਗ 'ਚ ਲੱਗੇ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

canter collision

ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

fraud case registered in mohali over fake tickets for diljit dosanjh concert

ਦਿਲਜੀਤ ਦੋਸਾਂਝ ਦੇ ਫੈਨ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ ! ਸਿੰਗਰ ਦੇ ਨਾਂ 'ਤੇ ਹੋ...

plane crash at new york airport

ਨਿਊਯਾਰਕ ਹਵਾਈ ਅੱਡੇ 'ਤੇ ਵਾਪਰਿਆ ਹਵਾਈ ਹਾਦਸਾ, 2 ਲੋਕਾਂ ਦੀ ਮੌਤ; ਅੱਤਵਾਦੀ ਹਮਲਾ...

actor carrie anne fleming dies following cancer complications

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ...

nagar kirtan in italy

ਇਟਲੀ ਦੇ ਸ਼ਹਿਰ ਲੇਨੋ 'ਚ ਸਜਾਏ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ...

companyl give rs 200 crore to employee

ਇਤਿਹਾਸਕ ਫੈਸਲਾ: ਮਹਿਲਾ ਕਰਮਚਾਰੀ ਨੂੰ WFH ਤੋਂ ਮਨ੍ਹਾ ਕਰਨ 'ਤੇ ਕੰਪਨੀ ਨੂੰ...

diamond studded watch launched

ਲਾਂਚ ਹੋਈ ਹੀਰਿਆਂ ਨਾਲ ਜੜੀ 'ਘੜੀ', ਸਿਰਫ਼ 18 ਲੋਕ ਹੀ ਬਣ ਸਕਣਗੇ ਇਸ ਦੇ ਮਾਲਕ,...

dhurandhar 2 worldwide collection

ਧੁਰੰਦਰ ਨੇ ਤੀਲ੍ਹਿਆਂ ਵਾਂਗ ਉਡਾ'ਤੇ ਸਾਰੇ ਰਿਕਾਰਡ ! ਸਿਰਫ਼ 4 ਦਿਨਾਂ 'ਚ...

divyanka tripathi radiates pregnancy glow at surprise baby shower event

ਦਿਵਯੰਕਾ ਤ੍ਰਿਪਾਠੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਚਿਹਰੇ 'ਤੇ...

shiv thakare becomes the winner of   the 50

ਸ਼ਿਵ ਠਾਕਰੇ ਬਣਿਆ 'The 50' ਦਾ ਕਿੰਗ ! ਜਿੱਤਿਆ 50 ਲੱਖ ਇਨਾਮ, ਪਰ ਨਹੀਂ...

attacks between russia and ukraine

ਰੂਸ ਅਤੇ ਯੂਕਰੇਨ ਵਿਚਾਲੇ ਹਮਲੇ ਜਾਰੀ, ਮਾਰੇ ਗਏ ਚਾਰ ਲੋਕ

palestinian cars vandalized and set fire in west bank

ਵੈਸਟ ਬੈਂਕ 'ਚ ਫਲਸਤੀਨੀ ਕਾਰਾਂ ਦੀ ਭੰਨਤੋੜ ਅਤੇ ਅੱਗਜ਼ਨੀ

43 shops to ashes in afghanistan

ਅਫਗਾਨਿਸਤਾਨ : ਸਥਾਨਕ ਬਾਜ਼ਾਰ 'ਚ ਲੱਗੀ ਅੱਗ, 43 ਦੁਕਾਨਾਂ ਸੜ ਕੇ ਸੁਆਹ

parineeti chopra reveals she has a crush on her co actor

ਪਰਿਣੀਤੀ ਚੋਪੜਾ ਨੂੰ ਆਪਣੇ 'ਕੋ-ਸਟਾਰ' ਨਾਲ ਹੋਇਆ ਪਿਆਰ, ਤਸਵੀਰ ਸਾਂਝੀ ਕਰਕੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • 1947 hijratnama  dr  surjit kaur ludhiana
      1947 ਹਿਜ਼ਰਤਨਾਮਾ 90 : ਡਾ: ਸੁਰਜੀਤ ਕੌਰ ਲੁਧਿਆਣਾ
    • 1947 hijratnama 89  mai mahinder kaur basra
      1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
    • laughter remembering jaswinder bhalla
      ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +