ਭਾਰਤ ਸਰਕਾਰ ਦੇ ਨਿਰਦੇਸ਼ ਅਨੁਸਾਰ ਮੋਬਾਇਲ ਧਾਰਕਾਂ ਨੂੰ ਆਪਣਾ ਸਿਮ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਮੋਬਾਇਲ ਕੰਪਨੀਆਂ ਅਨੁਸਾਰ ਕੰਪਨੀ ਦੇ ਸੇਵਾ ਕੇਂਦਰਾਂ ਤੇ ਮੁਫ਼ਤ ਵਿਚ ਸਿਮ ਨੂੰ ਆਧਾਰ ਨਾਲ ਲਿੰਕ ਕੀਤਾ ਜਾਵੇਗਾ, ਪਰ ਇਹ ਮੁਫ਼ਤ ਦੀ ਸਹੂਲਤ ਸਿਰਫ਼ ਸ਼ਹਿਰੀ ਖ਼ੇਤਰ ਦੇ ਉਪਭੋਗਤਾਵਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਜਦਕਿ ਪਿੰਡਾਂ ਅਤੇ ਬਾਹਰੀ ਖ਼ੇਤਰਾਂ ਵਿਚ ਵੱਸਦੇ ਲੋਕਾਂ ਨੂੰ ਆਪਣਾ ਸਿਮ ਕਾਰਡ ਆਧਾਰ ਨਾਲ ਲਿੰਕ ਕਰਵਾਉਣ ਲਈ ਇਹ ਸੁਵਿਧਾ ਮੁਫ਼ਤ ਵਿਚ ਨਹੀਂ ਮਿਲ ਰਹੀ। ਸਿਮ ਲਿੰਕ ਕਰਨ ਦੇ ਨਾਂ ਤੇ ਦੁਕਾਨਦਾਰ ਮੋਬਾਇਲ ਧਾਰਕਾਂ ਤੋਂ ਵੀਹ ਤੋਂ ਤੀਹ ਰੁਪਏ ਤੱਕ ਵਸੂਲ ਕਰ ਰਹੇ ਹਨ। ਅਜੋਕੇ ਸਮੇਂ ਵੱਡੀ ਗਿਣਤੀ ਵਿਚ ਭਾਰਤ ਦੇ ਲੋਕ ਮੋਬਾਇਲ ਦੀ ਵਰਤੋਂ ਕਰ ਰਹੇ ਹਨ। ਜਿਨਾਂ ਵਿਚ ਇਕ ਵੱਡਾ ਵਰਗ ਦਿਹਾਤੀ ਖੇਤਰ ਨਾਲ ਸੰਬੰਧਿਤ ਲੋਕਾਂ ਦਾ ਹੈ। ਪਿੰਡਾਂ ਵਿਚ ਮੋਬਾਇਲ ਕੰਪਨੀਆਂ ਦੇ ਸੇਵਾ ਕੇਂਦਰ ਨਾ ਹੋਣ ਕਾਰਨ ਲੋਕਾਂ ਨੂੰ ਦੁਕਾਨਦਾਰਾਂ ਦੁਆਰਾ ਮਨਮਰਜ਼ੀ ਵਸੂਲੀ ਜਾ ਰਹੀ ਕੀਮਤ ਚੁਕਾਉਣੀ ਪੈ ਰਹੀ ਹੈ। ਇਸ ਸੰਬੰਧੀ ਸਰਕਾਰ ਅਤੇ ਮੋਬਾਇਲ ਕੰਪਨੀਆਂ ਨੂੰ ਫ਼ੌਰੀ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਮੋਬਾਇਲ ਉਪਭੋਗਤਾਵਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ।
ਅਮਰਜੀਤ ਸਿੰਘ 'ਜੰਡਿਆਲਾ ਮੰਜਕੀ'
97794-70840