ਵਿੱਚ ਕਿਤਾਬਾਂ ਪੜ੍ਹਿਆ ਤੇ ਸੁਣਿਆ ,
ਰੱਬ ਗਿਆ ਨਾ ਕਿਸੇ ਤੋਂ ਪੁਣਿਆ |
ਕਿਹਾ ਗਿਆ ਰੱਬ ਦਾ ਨਾ ਆਕਾਰ ,
ਕਿਸੇ ਲਈ ਬੁਝਾਰਤ ਗੁੰਝਲਦਾਰ |
ਜਾਪੀ ਜਾਵਣ ਮੈਨੂੰ ਉਹ ਇਆਣੇ ,
ਕਰ ਕਰਮ ਕਾਂਡ ਕਹਾਉਣ ਸਿਆਣੇ |
ਡਿੱਠਾ ਸਿਆਣਾ ਜਦ ਗਿਆ ਮੈਂ ਹਾਰ ,
ਉਦੋਂ ਉਮਰ ਸੀ ਉਹਦੀ ਵਰ੍ਹੇ ਚਾਰ |
ਦਿੱਤਾ ਜਵਾਬ ਉਹਨੇ ਮੇਰੀ ਪੁਕਾਰ ਦਾ ,
ਦੱਸਿਆ ਆਕਾਰ ਨਿਰ-ਆਕਾਰ ਦਾ |
“ ਪਾਪਾ ਜੀ , ਓ ਦੇਖੋ-ਦੇਖੋ ਰੇਲ ਗੱਡੀ ,
ਰੱਬ ਜਿੰਨੀ ਏ ਵੱਡੀ !!!! ਹਣਾ ……..? “
( ਮਨਜੀਤ ਸਿੰਘ ਬੱਧਣ )
ਬਹੁਤਿਆਂ ਪੜ੍ਹ ਲਿਆ ਰੱਬ ਵਾਲਾ ਗਿਆਨ ਮੀਆਂ
NEXT STORY