ਬਹੁਤਿਆਂ ਪੜ੍ਹ ਲਿਆ ਰੱਬ ਵਾਲਾ ਗਿਆਨ ਮੀਆਂ
ਪਰ ਰੱਖਦੇ ਨਾ ਬੋਲਣ ਲੱਗਿਆਂ ਧਿਆਨ ਮੀਆਂ
ਦਿੰਦੇ ਗਰਮ ਖਿਆਲੀ ਨੇ ਉਹ ਬਿਆਨ ਮੀਆਂ
ਆਪਣੇ ਆਪਣਿਆਂ ਦੀ ਲੈ ਰਹੇ ਜਾਨ ਮੀਆਂ।
ਧਰਮ ਦੇ ਮਖੋਟੇ ਲੲੇ ਕਈਆ ਪਹਿਣ ਮੀਆਂ
ਗੱਲ ਇੱਕ ਦੂਜੇ ਦੀ ਨਾ ਸਹਿਣ ਮੀਆਂ
ਆਪ ਚੰਗੇ ਤੇ ਦੂਜਿਆਂ ਨੂੰ ਮਾੜੇ ਕਹਿਣ ਮੀਆਂ
ਨੇਤਾ ਸ਼ਾਮ ਨੂੰ ਇੱਕਠੇ ਹੋ ਬਹਿਣ ਮੀਆਂ।
ਅੰਦਰੋਂ ਕਹਿਣ ਸਮਝੀਏ ਸਭ ਨੂੰ ਇੱਕ ਮੀਆਂ
ਪਰ ਪਾਈ ਫਿਰਦੇ ਮਨਾਂ ਵਿੱਚ ਫਿੱਕ ਮੀਆਂ
ਵੱਡੇ ਵੱਡੇ ਕੀਤੇ ਨੇ ਖੜ੍ਹੇ ਉੱਨਾਂ ਜਿੱਕ ਮੀਆਂ
ਕੁੱਟ ਕੁੱਟ ਕੇ ਲਵਾਉਂਦੇ ਬਿੱਕ ਮੀਆਂ।
ਚੰਗੇ ਕਾਰਜ ਦੀ ਕਰੇ ਕੋਈ ਜੇ ਸਿਫ਼ਤ ਮੀਆਂ
ਲਿਖਾਰੀ ਤੋਂ ਮੰਗਦੇ ਹਿਸਾਬ ਲਿਖਤ ਮੀਆਂ
ਸੁਖਚੈਨ,ਪੈ ਗਿਆ ਵਿੱਚ ਬਿਪਤ ਮੀਆਂ
ਚੰਗੇ ਕੰਮਾਂ ਤੇ ਜੋ ਲਿਖਤੀ ਲਿਖਤ ਮੀਆਂ।
ਸੁਖਚੈਨ ਸਿੰਘ, ਠੱਠੀ ਭਾਈ,(ਯੂ ਏ ਈ)
00971527632924
ਮਾਂ ਆਪਣੇ ਬੱਚਿਆਂ ਨੂੰ ਪਿਆਰ ਬੜਾ ਕਰਦੀ ਆ ...
NEXT STORY