Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 04, 2025

    7:30:06 AM

  • public holiday

    ਛੁੱਟੀਆਂ ਦੀ ਬਰਸਾਤ! 9, 10, 14, 15, 16 ਤੇ 17...

  • huge increase in employees salary

    ਇਸ ਤਾਰੀਖ ਤੋਂ ਪਹਿਲਾਂ ਕਰਮਚਾਰੀਆਂ ਨੂੰ ਮਿਲ ਸਕਦੈ...

  • zodiac signs

    ਇਹ 4 ਰਾਸ਼ੀਆਂ ਅੱਜ ਰਹਿਣ ਸਾਵਧਾਨ, ਹੋ ਸਕਦੈ ਵੱਡਾ...

  • unlimited calls and data in 1 rs recharge

    ਖਾਸ ਆਫਰ: ਹੁਣ 1 ਰੁਪਏ ਦੇ ਰਿਚਾਰਜ 'ਚ ਮਿਲੇਗਾ 30...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ : ‘ਰਾਇ ਕੱਲ੍ਹਾ’

MERI AWAZ SUNO News Punjabi(ਨਜ਼ਰੀਆ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ : ‘ਰਾਇ ਕੱਲ੍ਹਾ’

  • Edited By Rajwinder Kaur,
  • Updated: 27 Aug, 2020 02:36 PM
Jalandhar
sri guru gobind singh ji rai kalha
  • Share
    • Facebook
    • Tumblr
    • Linkedin
    • Twitter
  • Comment

ਅਲੀ ਰਾਜਪੁਰਾ 
9417679302

ਰਾਇ ਕੱਲ੍ਹਾ ਭਾਵੇਂ ਮੂਲ ਰੂਪ ਵਿਚ ਮੁਸਲਮਾਨ ਨਹੀਂ ਸੀ ਪਰ ਉਸ ਦੀਆਂ ਪੀੜ੍ਹੀਆਂ ਨੇ ਇਸਲਾਮ ਧਰਮ ਗ੍ਰਹਿਣ ਕੀਤੀ ਹੋਇਆ ਸੀ। ਜੇ ਕਰ ਇਸ ਦੇ ਪਿਛੋਕੜ ਵਿਚ ਝਾਤੀ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਸ ਦੀ ਪੀੜ੍ਹੀ ਰਾਣਾ ਮੋਕਲ ਤੋਂ ਸ਼ੁਰੂ ਹੁੰਦੀ ਹੈ। ਰਾਣਾ ਮੋਕਲ ਜੋ ਕਿ ਰਾਜਪੂਤ ਗੋਤ ਦਾ ਹਿੰਦੂ ਸੀ ਤੇ ਉਹ ਲਗਭਗ 11ਵੀਂ ਸਦੀ ’ਚ ਪੰਜਾਬ ਆਇਆ ਸੀ। ਰਾਣਾ ਮੋਕਲ ਦੀ ਚੌਥੀ ਪੀੜ੍ਹੀ ’ਚੋਂ ਤੁਲਸੀ ਦਾਸ ਨੇ ਇਸਲਾਮ ਧਰਮ ਗ੍ਰਹਿਣ ਕੀਤਾ ਸੀ। ਤੁਲਸੀ ਦਾਸ ਫੇਰ ਸ਼ੇਖ਼ ਚੱਕੂ ਦੇ ਨਾਂ ਨਾਲ ਮਸ਼ਹੂਰ ਹੋਇਆ। ਸ਼ੇਖ਼ ਚੱਕੂ ਦੇ ਘਰ ਵਿਚ ਇਕ ਪੁੱਤਰ ਭਾਰੂ ਹੋਇਆ। ਇਸੇ ਦੀ ਸੱਤਵੀਂ ਪੀੜ੍ਹੀ ’ਚੋਂ ਰਾਇ ਕੱਲ੍ਹਾ ਨੇ ਜਨਮ ਲਿਆ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਲਿਆਇਆ ਜਾ ਰਿਹਾ ਸੀ ਤਾਂ ਰਾਇਕੋਟ ਦੀ ਜੂਹ ’ਚ ਪਹੁੰਚਣ ’ਤੇ ਰਾਇ ਕੱਲ੍ਹਾ ਨੇ ਗੁਰੂ ਜੀ ਦਾ ਮੁਹਰੇ ਹੋ ਕੇ ਸੁਆਗਤ ਕੀਤਾ ਸੀ ਤੇ ਆਪਣੀ ਜਾਗੀਰ ਦੇ ਪਿੰਡ “ਲੰਮੇ ਜੱਟਪੁਰੇ ” ਠਹਿਰ ਕਰਵਾਈ ਸੀ। ਉੱਥੋਂ ਹੀ ਰਾਇ ਕੱਲ੍ਹਾ ਨੇ ਆਪਣੇ ਵਿਸ਼ਵਾਸਪਾਤਰ ਨੂਰਾ ਮਾਹੀ ਨੂੰ ਭੇਜ ਕੇ ਸਰਹਿੰਦ ’ਚੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸੂਹ ਲੈਣ ਲਈ ਤੋਰਿਆ ਸੀ।

ਪਰਿਵਾਰ ਦੇ ਸ਼ਹੀਦ ਹੋ ਜਾਣ ਬਾਰੇ ਸੁਣ ਕੇ ਗੁਰੂ ਜੀ ਨੇ ਸਵਾਲ ਕੀਤਾ ਸੀ ਕਿ, “ ਇਕ ਮਲੇਰਕੋਟਲੇ ਦੇ ਨਵਾਬ ਤੋਂ ਬਿਨਾਂ ਮਾਸੂਮ ਜਿੰਦਾਂ ’ਤੇ ਕਿਸੇ ਨੂੰ ਰਹਿਮ ਨਹੀਂ ਆਇਆ…? ”

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਇ ਕੱਲ੍ਹਾ ਨੂੰ ਆਪਣੇ ਗਾਤਰੇ ਦੀ ਕਿਰਪਾਨ ਅਤੇ ਛੇਕਾਂ ਵਾਲ਼ਾ ਗੰਗਾ ਸਾਗਰ ਦੇ ਕੇ ਫਰਮਾਇਆ ਸੀ ਕਿ , “ਜਦੋਂ ਤੱਕ ਆਪ ਦਾ ਖ਼ਾਨਦਾਨ ਇਨ੍ਹਾਂ ਦੋਵੇਂ ਵਸਤਾਂ ਦਾ ਮਾਣ ਸਤਿਕਾਰ ਕਰਦਾ ਰਹੇਗਾ, ਆਪ ਦਾ ਰਾਜਭਾਗ ਬਣਿਆ ਰਹੇਗਾ…..। ”

ਜਿੰਨਾ ਸਮਾਂ ਰਾਇ ਕੱਲ੍ਹਾ ਜਿਉਂਦਾ ਰਿਹਾ ਤਾਂ ਉਸ ਨੇ ਇਨ੍ਹਾਂ ਦੋਵੇ ਵਸਤਾਂ ਦਾ ਬੇਹੱਦ ਸਤਿਕਾਰ ਕੀਤਾ। ਇਕ ਪਲੰਘ ਉੱਤੇ ਸੁੰਦਰ ਵਿਛਾਉਣਾ ਵਿਛਾ ਕੇ ਉੱਤੇ ਗੁਰੂ ਜੀ ਵੱਲੋਂ ਭੇਂਟ ਕੀਤੀਆਂ ਵਸਤਾਂ ਟਿਕ ਦਿੱਤੀਆਂ ਤੇ ਹਰ ਰੋਜ਼ ਤਾਜ਼ੇ ਫੁੱਲ ਚੜ੍ਹਾ ਕੇ ਧੂਪ ਬੱਤੀ ਕਰਦਾ ਤੇ ਘਿਉ ਦੀ ਜੋਤ ਜਗਦੀ ਰੱਖਦਾ ਸੀ। ਉਸ ਦਾ ਪੁੱਤਰ ਰਾਇ ਅਹਿਦਮ ਰਾਇ ਵੀ ਇਨ੍ਹਾਂ ਵਸਤਾਂ ਨੂੰ ਸਤਿਕਾਰਦਾ ਰਿਹਾ। ਅਹਿਮਦ ਰਾਇ ਦੇ ਮੌਤ ਤੋਂ ਬਾਅਦ ਉਸ ਦਾ ਪੁੱਤਰ ਇਲਿਆਸ ਰਾਇ ਰਾਇਕੋਟ ਦਾ ਹਾਕਮ ਬਣਿਆ, ਜਿਹੜਾ ਕਿ ਬਹੁਤ ਛੋਟੀ ਉਮਰ ਦਾ ਸੀ। ਰਾਇ ਵਿਲਾਸ ਬੇਔਲਾਦ ਹੀ ਜਹਾਨੋਂ ਕੂਚ ਕਰ ਗਿਆ। ਉਸ ਪਿੱਛੋਂ ਇਨ੍ਹਾਂ ਦੇ ਪਰਿਵਾਰ ’ਚ ਦੋ ਔਰਤਾਂ ਇੱਕ ਰਾਇ ਇਲਆਸ ਦੀ ਮਾਤਾ ਨੂਰ ਉਲ ਨਿਸ਼ਾ ਅਤੇ ਦੂਜੀ ਇਲਆਸ ਦੀ ਸੁਪਤਨੀ ‘ ਭਾਗਭਰੀ ’। ਰਾਣੀ ਨੂਰ ਉਲ ਨਿਸ਼ਾ ਤੋਂ ਬਾਅਦ ‘ ਭਾਗਭਰੀ ’ ਰਾਇ ਪਰਿਵਾਰ ਦੀ ਮੁਖੀ ਬਣੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਚੜ੍ਹਤ ਦੌਰਾਨ ਕਪੂਰਥਲਾ ਦੇ ਅਹਿਲਕਾਰ ਚੌਧਰੀ ਕਾਦਰ ਬਖ਼ਸ਼ ਰਾਹੀਂ ਭਾਗਭਰੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਭੇਟ ਕੀਤੀ ਤਲਵਾਰ ਬਦਲੇ ਵੱਡੀ ਜਾਗਰੀ ਦੇਣ ਦੀ ਪੇਸ਼ਕਸ਼ ਕੀਤੀ ਸੀ। ਪਰ ਭਾਗਭਰੀ ਨੇ ਇਹ ਪੇਸ਼ਕਸ਼ ਇਹ ਕਹਿ ਕੇ ਠੁਕਰਾ ਦਿੱਤੀ ਕਿ ਅਸੀਂ ਕੋਈ ਮੁਤਬੱਰਕ-ਫਿਰੋਸ਼ ਨਹੀਂ ਹਾਂ। ਅਸੀਂ ਪਵਿੱਤਰ ਚੀਜ਼ਾਂ ਵੇਚਣ ਵਾਲੇ ਨਹੀਂ। ਉਸ ਤੋਂ ਬਾਅਦ ਨਾਭਾ ਦੇ ਮਹਾਰਾਜਾ ਜਸਵੰਤ ਸਿੰਘ ਨੇ ਨਵਾਬ ਮਲੇਰਕੋਟਲਾ ਰਾਹੀਂ ਇਹ ਤਲਵਾਰ ਹਾਸਲ ਕਰ ਲਈ ਸੀ। ਇਸ ਪੀੜ੍ਹੀ ਦੇ ਵਾਰਸ ਪਾਕਿਸਤਾਨ ਜਾ ਵਸੇ, ਜਿਨ੍ਹਾਂ ’ਚੋਂ ਰਾਇ ਅਜ਼ੀਜ਼ ਉੱਲਾ ਕੋਲ਼ ਗੁਰੂ ਜੀ ਦੁਆਰਾ ਭੇਟਾ ਕੀਤਾ ਗੰਗਾ ਸਾਗਰ ਅੱਜ ਵੀ ਮੌਜੂਦ ਹੈ।

  • Sri Guru Gobind Singh Ji
  • Beloved
  • Rai Kalha
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ
  • ਰਾਇ ਕੱਲ੍ਹਾ
  • ਅਲੀ ਰਾਜਪੁਰਾ

ਕਾਲੇ ਚੌਲਾਂ ਦੀ ਕਿਸਮ ਬਚਾਉਣ ’ਚ ਜੁਟਿਆ ਛੱਤੀਸਗੜ੍ਹ

NEXT STORY

Stories You May Like

  • nda cell established at tricentennial guru gobind singh khalsa college
    ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ 'ਚ ਐੱਨ. ਡੀ. ਏ. ਸੈੱਲ ਕੀਤਾ ਸਥਾਪਤ
  • sri guru tegh bahadur ji  s martyrdom centenary celebrations
    ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ ’ਚ ਮਰਯਾਦਾ ਦਾ ਉਲੰਘਣ ਬੇਹੱਦ ਦੁਖਦਾਈ : ਐਡਵੋਕੇਟ ਧਾਮੀ
  • 350th martyrdom anniversary of sri guru tegh bahadur ji
    ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ 19 ਤੋਂ 25 ਨਵੰਬਰ ਤੱਕ ਹੋਣਗੇ
  • gulab chand kataria
    ਗੁਰੂ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸੇਵਾ ਦਾ ਮੌਕਾ ਮਿਲਣਾ ਮੇਰਾ ਸੁਭਾਗ : ਰਾਜਪਾਲ
  • historic tributes government on the 350th martyrdom anniversary
    ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ ਮਾਨ ਸਰਕਾਰ ਵੱਲੋਂ ਇਤਿਹਾਸਕ ਸ਼ਰਧਾਂਜਲੀ
  • gurdwara sri guru singh sabha southall elections
    ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਧਾਰਮਿਕ ਪ੍ਰਬੰਧ ਜਾਂ ਰਾਜਨੀਤਿਕ ਅਖਾੜਾ?
  • special lecture dedicated to birth anniversary of sri guru harkrishan sahib
    ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਇਆ ਵਿਸ਼ੇਸ਼ ਲੈਕਚਰ
  • bhai taru singh  s martyrdom day celebrated at bibi kaulan ji welfare center
    ਬੀਬੀ ਕੌਲਾਂ ਜੀ ਭਲਾਈ ਕੇਂਦਰ 'ਚ ਮਨਾਇਆ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ
  • physical illness treament
    ਵਿਆਹ ਤੋਂ ਬਾਅਦ ਆਈ ਕਮਜ਼ੋਰੀ ਕਿਤੇ ਬਚਪਨ ਦੀਆਂ ਗ਼ਲਤੀਆਂ ਕਾਰਨ ਤਾਂ ਨਹੀਂ ?
  • railway ticket checking campaign
    ਰੇਲਵੇ ਦੀ ਟਿਕਟ ਚੈਕਿੰਗ ਮੁਹਿੰਮ: ਬਿਨਾਂ ਟਿਕਟ ਸਫਰ ਕਰਨ ਵਾਲਿਆਂ ਤੋਂ ਵਸੂਲਿਆ...
  • heavy rain in punjab from today till 7th
    ਪੰਜਾਬ 'ਚ ਅੱਜ ਤੋਂ 7 ਤਾਰੀਖ਼ ਤੱਕ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ Alert...
  • big success of punjab police  two smugglers arrested with illegal liquor
    ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, 1200 ਲੀਟਰ ਲਾਹਣ ਤੇ 1,50,000 ML ਸ਼ਰਾਬ ਸਣੇ ਦੋ...
  • ruckus at jalandhar civil hospital
    ਮੁੜ ਚਰਚਾ 'ਚ ਪੰਜਾਬ ਦਾ ਇਹ ਸਿਵਲ ਹਸਪਤਾਲ! ਮਹਿਲਾ ਡਾਕਟਰ ਨਾਲ ਹੱਥੋਪਾਈਂ,...
  • there will be a long power cut today in punjab
    ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ,...
  • bhagwant maan statement
    ਭਾਜਪਾ ਆਗੂ ਗਿੱਲ ’ਤੇ ਵਿਜੀਲੈਂਸ ਦੀ ਰੇਡ ਬਾਰੇ ਬੋਲੇ CM ਮਾਨ-ਜੋ ਜਿਹੋ ਜਿਹਾ...
  • delhi sikh gurdwara managing committee appealed to sgpc
    'ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ SGPC ਵੱਡੇ ਭਰਾ ਦੀ...
Trending
Ek Nazar
heavy rain in punjab from today till 7th

ਪੰਜਾਬ 'ਚ ਅੱਜ ਤੋਂ 7 ਤਾਰੀਖ਼ ਤੱਕ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ Alert...

farmers face major problem due to rising water level in beas river

ਪੰਜਾਬ ਦੇ ਕਿਸਾਨਾਂ 'ਤੇ ਅਚਾਨਕ ਆ ਖੜ੍ਹੀ ਵੱਡੀ ਮੁਸੀਬਤ! ਪਾਣੀ 'ਚ ਡੁੱਬੀ ਫ਼ਸਲ,...

nri family falls victim to fraud of crores of rupees

ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਇਆ NRI ਪਰਿਵਾਰ, ਜਦ ਖੁੱਲ੍ਹਿਆ ਭੇਤ ਤਾਂ...

assange joins protest in sydney

ਅਸਾਂਜੇ ਸਿਡਨੀ 'ਚ ਫਲਸਤੀਨ ਪੱਖੀ ਸਮਰਥਨ 'ਚ ਪ੍ਰਦਰਸ਼ਨ 'ਚ ਸ਼ਾਮਲ

russian oil  india

ਰੂਸੀ ਤੇਲ ਤੋਂ ਦੂਰੀ ਭਾਰਤ ਨੂੰ ਪੈ ਸਕਦੀ ਹੈ ਭਾਰੀ, ਦਰਾਮਦ ਬਿੱਲ ’ਚ ਹੋਵੇਗਾ 11...

huge fire at russian oil depot

ਯੂਕ੍ਰੇਨੀ ਡਰੋਨ ਹਮਲੇ ਨਾਲ ਰੂਸੀ ਤੇਲ ਡਿਪੂ 'ਤੇ ਲੱਗੀ ਭਿਆਨਕ ਅੱਗ

fire in residential building in china

ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ

nagar kirtan organized in surrey

ਸਰੀ 'ਚ ਸਜਾਇਆ ਗਿਆ ਨਗਰ ਕੀਰਤਨ, ਵੱਡੀ ਗਿਣਤੀ 'ਚ ਸੰਗਤਾਂ ਨੇ ਕੀਤੀ ਸ਼ਮੂਲੀਅਤ...

ruckus at jalandhar civil hospital

ਮੁੜ ਚਰਚਾ 'ਚ ਪੰਜਾਬ ਦਾ ਇਹ ਸਿਵਲ ਹਸਪਤਾਲ! ਮਹਿਲਾ ਡਾਕਟਰ ਨਾਲ ਹੱਥੋਪਾਈਂ,...

nmdc iron ore production jumps 42

NMDC ਦੇ ਲੋਹੇ ਦੇ ਉਤਪਾਦਨ 'ਚ 42% ਵਾਧਾ

there will be a long power cut today in punjab

ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ,...

telugu man in us

ਅਮਰੀਕਾ 'ਚ ਤੇਲਗੂ ਵਿਅਕਤੀ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀ

ordered a camera online found a bottle of water while opening the packaging

Punjab: ਆਨਲਾਈਨ ਮੰਗਵਾਇਆ ਸੀ ਕੈਮਰਾ, ਘਰ ਪਹੁੰਚੇ ਆਰਡਰ ਨੂੰ ਜਦ ਖੋਲ੍ਹਿਆ ਤਾਂ...

important news for those registering in punjab

ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਨਵੇਂ ਹੁਕਮ ਹੋ ਗਏ ਜਾਰੀ

jalandhar police commissioner dhanpreet kaur issues strict orders to officers

ਐਕਸ਼ਨ 'ਚ ਜਲੰਧਰ ਦੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਅਧਿਕਾਰੀਆਂ ਨੂੰ ਕਰ 'ਤੇ ਸਖ਼ਤ...

water level rises in pong dam in punjab hoshiarpur

ਪੰਜਾਬ 'ਤੇ ਮੰਡਰਾਇਆ ਵੱਡਾ ਖ਼ਤਰਾ! ਡੈਮ 'ਚ ਵਧਿਆ ਪਾਣੀ, ਹੈਰਾਨ ਕਰਨ ਵਾਲੀ ਰਿਪੋਰਟ...

new from the meteorological department in punjab

ਪੰਜਾਬ 'ਚ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ, ਜਾਣੋ ਹੁਣ ਕਦੋਂ ਪਵੇਗਾ ਮੀਂਹ

know the status of rivers and dams

ਪੰਜਾਬ 'ਚ ਖ਼ਤਰੇ ਦੀ ਘੰਟੀ, ਦਰਿਆਵਾਂ ਤੇ ਡੈਮਾਂ ਦੀ ਜਾਣੋ ਕੀ ਹੈ ਸਥਿਤੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • physical illness treament
      ਨੌਜਵਾਨ ਹੋਣ ਭਾਵੇਂ ਬਜ਼ੁਰਗ, ਆਪਣੀ ਤਾਕਤ ਨੂੰ ਇੰਝ ਕਰੋ Recharge
    • ind vs eng 5th test
      ਓਵਲ ਟੈਸਟ ਵਿਚਾਲੇ ਟੀਮ ਇੰਡੀਆ ਨੂੰ ਛੱਡ ਗਿਆ ਇਹ ਖਿਡਾਰੀ, BCCI ਨੇ ਕੀਤਾ ਐਲਾਨ
    • 2gb data daily for 30 days for 1 rupees
      1 ਰੁਪਏ 'ਚ 30 ਦਿਨਾਂ ਲਈ ਅਨਲਿਮਟਿਡ ਕਾਲਿੰਗ ਨਾਲ ਰੋਜ਼ 2GB ਡਾਟਾ ਦੇ ਰਹੀ ਇਹ...
    • actress hospitalised icu
      ਮਸ਼ਹੂਰ ਅਦਾਕਾਰਾ ਦੀ ਵਿਗੜੀ ਤਬੀਅਤ ! ICU 'ਚ ਦਾਖਲ
    • news of relief
      'ਪੰਜਾਬ ਦੇ ਹਸਪਤਾਲਾਂ 'ਚ ਜਲਦੀ ਹੋਵੇਗੀ 1000 ਡਾਕਟਰਾਂ ਤੇ 1200 ਨਰਸਾਂ ਦੀ...
    • one dead in accident
      ਔਰਤ ਦੀਆਂ ਵਾਲੀਆਂ ਖੋਹ ਕੇ ਭੱਜੇ ਲੁਟੇਰਿਆਂ ਨੇ ਕਾਰ ਨੂੰ ਮਾਰ'ਤੀ ਟੱਕਰ, ਮਾਸੂਮ...
    • 4 terrorists arrested in manipur
      ਮਣੀਪੁਰ ’ਚ 4 ਅੱਤਵਾਦੀ ਗ੍ਰਿਫ਼ਤਾਰ
    • 100 year old mother
      100 ਸਾਲਾ ਮਾਂ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਬੇਟੇ ਦਾ ਇਨਕਾਰ, ਹਾਈ ਕੋਰਟ ਨੇ ਪਾਈ...
    • us pakistan oil deal balochistan leader
      ਬਲੋਚਿਸਤਾਨੀਆਂ ਨੇ ਪਾਕਿਸਤਾਨ ’ਚ ਤੇਲ ਭੰਡਾਰ ਵਿਕਸਿਤ ਕਰਨ ਦੇ ਅਮਰੀਕੀ ਸਮਝੌਤੇ ਦੀ...
    • punjab  s daughter creates history  wins silver medal in asian championship
      ਪੰਜਾਬ ਦੀ ਧੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ...
    • england team bowled out for 247 siraj krishna took 4 wickets each
      IND vs ENG 5th Test : ਦੂਜੇ ਦਿਨ ਦਾ ਖੇਡ ਖਤਮ, ਭਾਰਤ ਦਾ ਸਕੋਰ 75/2
    • ਨਜ਼ਰੀਆ ਦੀਆਂ ਖਬਰਾਂ
    • top 10 news
      ਪੰਜਾਬ 'ਚ ਹੋਵੇਗੀ ਹੋਮਗਾਰਡਾਂ ਦੀ ਭਰਤੀ ਤੇ ਫਿਰੋਜ਼ਪੁਰ ਬਾਰਡਰ ਟਪ ਗਿਆ BSF...
    • silence can bring distance in relationships
      ਰਿਸ਼ਤਿਆਂ ’ਚ ਦੂਰੀਆਂ ਲਿਆ ਸਕਦੀ ਹੈ ‘ਚੁੱਪ’, ਦੂਜਿਆਂ ਦੀ ਗੱਲ ਸੁਣਨ ਤੋਂ ਬਾਅਦ...
    • social media remedies
      ਤੁਸੀਂ ਵੀ Internet ਤੋਂ ਦੇਖ ਅਪਣਾਉਂਦੇ ਹੋ ਘਰੇਲੂ ਨੁਸਖ਼ੇ ਤਾਂ ਹੋ ਜਾਓ ਸਾਵਧਾਨ...
    • if you want to become a doctor then definitely read this news
      ਡਾਕਟਰ ਬਣਨਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਘੱਟ ਬਜਟ 'ਚ ਤੁਹਾਡਾ ਸੁਫ਼ਨਾ ਹੋ...
    • hijrat nama 88 s kishan singh sandhu
      ਹਿਜਰਤ ਨਾਮਾ 88 :  ਸ. ਕਿਸ਼ਨ ਸਿੰਘ ਸੰਧੂ
    • hijrat nama 87  prof  rattan singh jaggi patiala
      ਹਿਜਰਤ ਨਾਮਾ 87 :  ਪ੍ਰੋ. ਰਤਨ ਸਿੰਘ ਜੱਗੀ ਪਟਿਆਲਾ
    • 1947 hijratnama 86  ajit singh patiala
      1947 ਹਿਜ਼ਰਤਨਾਮਾ 86 : ਅਜੀਤ ਸਿੰਘ ਪਟਿਆਲਾ
    • air pollution is extremely dangerous for the heart
      ਹਵਾ ਪ੍ਰਦੂਸ਼ਣ ਦਿਲ ਲਈ ਬੇਹੱਦ ਖ਼ਤਰਨਾਕ
    • bjp 6 member committee starts investigation into desecration of dr ambedkar
      ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ...
    • 1947 hijratnama 85  dalbir singh sandhu
      1947 ਹਿਜ਼ਰਤਨਾਮਾ 85 : ਦਲਬੀਰ ਸਿੰਘ ਸੰਧੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +