Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 21, 2026

    9:09:31 AM

  • plane crashes in alaska

    ਅਲਾਸਕਾ 'ਚ ਕ੍ਰੈਸ਼ ਹੋ ਗਿਆ ਜਹਾਜ਼ ! ਵਿਚ ਸਵਾਰ...

  • peru shaken by powerful earthquake

    ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬਿਆ ਪੇਰੂ: 6.7...

  • heavy rain alert

    21 ਤੋਂ 26 ਅਗਸਤ ਤੱਕ ਪਵੇਗਾ ਭਾਰੀ ਮੀਂਹ! ਮੌਸਮ...

  • punjab brother sister

    ਪੰਜਾਬ: ਭਰਾ ਲਈ ਰੱਖੜੀ ਲਿਜਾ ਰਹੀ ਭੈਣ ਤੇ ਜੀਜੇ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਕਹਾਣੀਨਾਮਾ 'ਚ ਪੜ੍ਹੋ ਜਜ਼ਬਾਤੀ ਕਹਾਣੀ 'ਚਮਤਕਾਰ'

MERI AWAZ SUNO News Punjabi(ਨਜ਼ਰੀਆ)

ਕਹਾਣੀਨਾਮਾ 'ਚ ਪੜ੍ਹੋ ਜਜ਼ਬਾਤੀ ਕਹਾਣੀ 'ਚਮਤਕਾਰ'

  • Updated: 25 May, 2021 03:10 PM
Jalandhar
story emotional story miracle
  • Share
    • Facebook
    • Tumblr
    • Linkedin
    • Twitter
  • Comment

ਗੁਰਦੁਆਰੇ 'ਚੋਂ ਬਾਹਰ ਆਉਂਦਿਆਂ ਹੀ ਮੈ ਫੋਨ ਦੇਖਿਆ ਤਾਂ ਇਕ ਨਵੇਂ ਨੰਬਰ ਤੋਂ ਤਿੰਨ ਚਾਰ ਫੋਨ ਆਏ ਹੋਏ ਸਨ।ਯਾਦ ਕਰਨ ਦੀ ਜਦ ਕੋਸ਼ਿਸ਼ ਕੀਤੀ ਤਾਂ ਗੁਰਪ੍ਰੀਤ ਨੂੰ ਕੋਲ ਬੁਲਾ ਕੇ ਆਖਿਆ "ਗੁਰਪ੍ਰੀਤ!ਤੇਰੇ ਘਰੋਂ ਤਿੰਨ-ਚਾਰ ਫੋਨ ਆਏ ਹੋਏ ਨੇ ,ਸਭ ਸੁੱਖ-ਸਾਂਦ ਤਾਂ ਹੈ ?"
ਫੋਨ ਤਾਂ ਮੈਨੂੰ ਵੀ ਆਏ ਹੋਏ ਨੇ ਮੈ ਫੋਨ ਕਰਕੇ ਪੁੱਛਦਾ ਹਾਂ,ਫੋਨ ਕੰਨ ਨੂੰ ਲਾਉਂਦੇ ਹੋਏ ਨੇ ਆਖਿਆ।
ਗੁਰਪ੍ਰੀਤ ਫੋਨ 'ਤੇ ਹੀ ਗੱਲ ਕਰ ਰਿਹਾ ਸੀ ਕਿ ਮੇਰੀ ਨਿਗ੍ਹਾ ਅਚਾਨਕ ਪ੍ਰਿੰ. ਮੈਡਮ ਦੇ ਘਰ ਵੱਲ ਪਈ..ਬਾਹਰ ਖੜ੍ਹੀ ਗੱਡੀ ਦੇਖਦਿਆਂ ਸਾਰ ਹੀ ਮੈਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ "ਕਿ ਪਤਾ ਨਹੀਂ  ਸਨੀ ਵੀਰ ਗੱਡੀ ਲੈਣ ਕਦੋਂ  ਆਵੇਗਾ?  ਬਾਬਾ ਜੀ! ਸੁੱਖ-ਸੁੱਖਾਂ ਨਾਲ ਡਿਜ਼ਾਇਰ ਦੀ ਡੋਲੀ ਘਰੋਂ ਤੁਰ ਜਾਏ ਮੈਂ ਤਾਂ ਪਾਣੀ ਵਾਰ-ਵਾਰ ਕੇ ਪੀਉਂ।"

ਇਸ ਤੋਂ ਪਹਿਲਾਂ ਕਿ ਕੁਝ ਬੋਲ ਹੋਰ ਨਿਕਲਦੇ ਮੈ ਗੁਰਪ੍ਰੀਤ ਦੇ ਚਿਹਰੇ ਵੱਲ ਤੱਕਿਆ।ਇਸ ਤਰ੍ਹਾਂ ਦਾ ਹਾਲ ਮੈਂ ਉਹਦਾ ਪਹਿਲਾਂ ਕਦੇ ਨਹੀਂ ਦੇਖਿਆ..
ਵਾਰ-ਵਾਰ ਗੁਰਪ੍ਰੀਤ ਦਾ ਫੋਨ 'ਤੇ ਗੱਲਾਂ ਕਰਨਾਂ ਵੀ ਹੈਰਾਨ ਕਰਨਾ ਵਾਲਾ ਦ੍ਰਿਸ਼ ਸੀ।
ਮੈ ਬੜੇ ਠਰ੍ਹੰਮੇ ਨਾਲ ਪੁੱਛਿਆ ਗੁਰਪ੍ਰੀਤ!ਸਭ ਠੀਕ ਤਾਂ ਹੈ?
ਕੀ ਕਹਿੰਦੇ ਸੀ ਘਰ ਦੇ ?
ਮੇਰੇ ਬਾਪੂ ਦੀ ਹਾਲਤ ਬਹੁਤ ਗੰਭੀਰ ਹੈ,ਅਦੇਸ਼ ਹਸਪਤਾਲ 'ਚੋਂ ਜਵਾਬ ਮਿਲ ਗਿਆ ਹੈ,ਦੋ ਦਿਨ ਦੇ ਪੀ.ਜੀ.ਆਈ ਲੈ ਕੇ ਗਏ ਸੀ ਪਰ ਕਿਸੇ ਨੇ ਕੋਈ ਬਾਤ ਨਾ ਪੁੱਛੀ।ਅੱਜ ਸਵੇਰੇ ਹੀ ਕੋਲੰਬੀਆ ਹਸਪਤਾਲ ਬਾਪੂ ਨੂੰ ਲੈ ਕੇ ਆਏ ਆਂ...ਭੈਣ ਮੇਰੀ ਰੋਈ ਜਾਂਦੀ ਹੈ ਕਿ ਤੂੰ ਛੇਤੀ ਆ ਜਾ...
ਇਹ ਸੁਣ ਮੈ ਦੰਗ ਰਹਿ ਗਿਆ..
ਗੁਰਪ੍ਰੀਤ ਤੈਨੂੰ ਜਾਣਾ ਚਾਹੀਦਾ ਹੈ..
ਮੈਂ ਤੇਰੇ ਨਾਲ ਚੱਲਦਾ ਹਾਂ।ਸਾਫਾ ਥੋੜ੍ਹਾ ਠੀਕ ਕਰ ਲਈਏ ਆਪਾਂ...
ਜਸਬੀਰ ਸਰ ਨੇ ਵੀ ਛੁੱਟੀ ਦੇਣ ਲੱਗਿਆਂ ਦੇਰ ਨਾ ਕੀਤੀ..
ਅਜੇ ਅਸੀਂ ਤੁਰਨ ਹੀ ਲੱਗੇ ਸੀ ਕਿ ਪਿਛੋਂ ਬੂਟਾ ਸਿੰਘ ਦੀ ਆਵਾਜ਼ ਆਈ "ਓਏ! ਅੱਜ ਸਰ ਦੇ ਘਰ ਕੀਰਤਨ ਕਰਨ ਜਾਣਾ ਹੈ, ਚਿੱਟੇ ਕੁੜਤੇ ਤੇ ਨੀਲੀਆਂ ਪੱਗਾਂ ਬੰਨ ਲਿਆ ਜੋ..."
ਅਸੀਂ ਇਨ੍ਹਾਂ ਬੋਲਾਂ 'ਤੇ ਬਹੁਤੀ ਗੌਰ ਨਾ ਕੀਤੀ।

ਸਾਫੇ ਠੀਕ ਕਰਕੇ ਅਜੇ ਕਮਰੇ 'ਚੋਂ ਨਿਕਲੇ ਹੀ ਸੀ ਕਿ ਬਚਿੱਤਰ ਨੇ ਬਾਹਰ ਜਾਣ ਦਾ ਕਾਰਨ ਪੁੱਛਿਆ..ਕਾਹਲੀ-ਕਾਹਲੀ 'ਚ ਤੁਰਦਿਆਂ ਉਸਨੂੰ ਦੱਸ ਕੇ ਅਸੀਂ ਆਟੋ ਫੜ੍ਹ   ਹਸਪਤਾਲ ਵੱਲ ਰਵਾਨਾ ਹੋਏ।ਰਸਤੇ 'ਚ  ਗੁਰਪ੍ਰੀਤ ਨੂੰ ਹੌਂਸਲਾ ਦਿੰਦੇ ਹੋਏ ਮੈਂ ਆਖ ਰਿਹਾ ਸੀ ਕਿ "ਤੂੰ ਚਿੰਤਾ ਨਾ ਕਰ ਤੇਰੇ ਪਿੰਡ ਵਾਲੇ ਤੇ ਰਿਸ਼ਤੇਦਾਰ ਨਾਲ ਹਨ ।ਤੂੰ ਬੇਫਿਕਰ ਰਹਿ।"

ਆਟੋ ਦੇ ਰੁਕਦਿਆਂ ਸਾਰ ਹੀ ਹਸਪਤਾਲ ਗੇਟ ਦੇ ਬਾਹਰ ਖੜ੍ਹੇ ਗੁਰਪ੍ਰੀਤ ਦੇ ਮੰਮੀ ਸਾਨੂੰ ਦਿਸੇ।
ਫਤਹਿ ਬੁਲਾ ਕੇ ਹਾਲ ਪੁੱਛਣ ਤੇ ਪਤਾ ਲੱਗਿਆ ਕਿ ਅੰਕਲ ਦੀ ਹਾਲਤ ਸਚਮੁੱਚ ਬਹੁਤ ਗੰਭੀਰ ਹੈ। 
ਮੈਂ ਇਹ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਧੰਨ ਜਿਗਰਾ ਹੈ ਮਾਂਵਾਂ ਧੀਆਂ ਦਾ ਜੋ ਪਿਛਲੇ ਚਾਰ-ਪੰਜ ਦਿਨਾਂ ਤੋਂ ਇਕ ਅਜਿਹੇ ਮਰੀਜ਼ ਨੂੰ ਲੈ ਕੇ ਘੁੰਮ ਰਹੀਆਂ ਹਨ ਜਿਸਦੇ ਸਿਰਫ਼ ਸਾਹ ਹੀ ਚੱਲਦੇ ਨੇ ,ਨਾ ਉਹ ਬੋਲ ਸਕਦਾ, ਨਾ ਖਾ ਸਕਦਾ ਤੇ ਨਾ ਹੀ ਉੱਠ ਸਕਦਾ।

ਗੁਰਪ੍ਰੀਤ ਦੀ ਬੇਬੇ ਇਹੀ ਵਾਰ-ਵਾਰ ਗੁਹਾਰ ਲਾ ਰਹੇ ਸੀ ਕਿ "ਕਿਸੇ ਤਰ੍ਹਾਂ ਇਨ੍ਹਾਂ ਨੂੰ ਕੋਈ ਦਵਾਈ ਦੇ ਦਿਉ ..ਪਿਛਲੇ ਦੋ ਤਿੰਨ ਦਿਨਾਂ ਤੋਂ ਇਨ੍ਹਾਂ ਕੁਝ ਨਹੀਂ ਖਾਧਾ।"ਮੇਰੇ ਵੱਲ ਮੂੰਹ ਕਰਕੇ ਕਹਿਣ ਲੱਗੇ "ਪੁੱਤ! ਜਿੱਥੇ ਸਾਨੂੰ ਕੋਈ ਸਲਾਹ ਦਿੰਦਾ ਅਸੀਂ ਮਾਵਾਂ ਧੀਆਂ ਉਥੇ ਹੀ ਲੈ ਤੁਰਦੀਆਂ ਹਾਂ ਪਰ ਛੇਤੀ ਕੋਈ ਹੱਥ ਨਹੀਂ ਪਾ ਰਿਹਾ।"
ਏਨੇ ਨੂੰ ਚਿੱਟੇ ਕੱਪੜੇ ਪਹਿਨੀ ਨਰਸ ਆਈ ਤੇ ਕਹਿਣ ਲੱਗੀ "ਬੈੱਡ ਨੰਬਰ ਤਿੰਨ ਦੇ ਮਰੀਜ਼ ਨਾਲ ਕੌਣ ਆਇਆ ਹੈ?"ਆਂਟੀ ਦੇ ਜਵਾਬ ਦੇਣ 'ਤੇ ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਇਕ ਦਿਨ ਦਾ ਖਰਚਾ 30,000 ਰੁਪੈ ਹੋਵੇਗਾ।ਕਾਉਂਟਰ ਤੇ ਫੀਸ ਜਮ੍ਹਾਂ ਕਰਵਾ ਦਿਉ।ਅਸੀਂ ਇਲਾਜ ਸ਼ੁਰੂ ਕਰਦੇ ਹਾਂ।
"ਏਨਾ ਖਰਚਾ ...ਪੁੱਤ! ਆਪਣੇ ਕੋਲ ਕਿੱਥੇ ਐਨੇ ਪੈਸੇ ਨੇ ਕਿ ਇਕ ਦਿਨ ਦਾ ਏਨਾ ਖਰਚਾ ਭਰ ਦਈਏ।ਫਿਰ ਇਹ ਨਹੀਂ ਪਤਾ ਕਿੰਨੇ ਦਿਨ ਰੱਖਣਗੇ?"

ਭਿੱਜੀਆਂ ਅੱਖਾਂ ਨਾਲ ਗੁਰਪ੍ਰੀਤ ਨੇ ਮੈਨੂੰ ਆਖਿਆ "ਸੁਰਜੀਤ ਆਪਾਂ ਹੁਣ ਕੀ ਕਰੀਏ ?" ਬਾਪੂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ ,ਮੈਂ ਅਣਜਾਣ ਹਾਂ ਮੈਨੂੰ ਆਪ ਨੂੰ ਨਹੀਂ ਕੁਝ ਸੁਝ ਰਿਹਾ।
ਮੈ ਗੁਰਪ੍ਰੀਤ ਨੂੰ ਕਿਹਾ ਕਿ ਪਟਿਆਲਾ ਸ਼ਹਿਰ ਬਾਰੇ ਤਾਂ ਮੈਨੂੰ ਵੀ ਕੋਈ ਬਹੁਤਾ ਪਤਾ ਨਹੀਂ। ਆਪਾਂ ਬਹੁਤਾ ਘੁੰਮੇ ਫਿਰੇ ਵੀ ਨਹੀਂ ।
ਮੇਰੇ ਲਈ ਤਾਂ ਓਪਰੀ ਧਰਤੀ ਤੇ ਓਪਰੇ ਹੀ ਲੋਕ ਨੇ...
ਮੈਨੂੰ ਖੁਦ ਨੂੰ  ਇਸ ਤਰ੍ਹਾਂ ਲੱਗਿਆ ਜਿਵੇਂ ਇਨ੍ਹਾਂ ਬੋਲਾਂ ਰਾਹੀਂ ਮੈਂ ਉਸਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵਾ..ਪਰ ਜਸਬੀਰ ਸਰ ਦੀ ਕੀਤੀ ਕਥਾ ਦੇ ਬੋਲ ਅੱਗੇ ਪਿੱਛੇ ਘੁੰਮਣ ਲੱਗੇ।"ਸਜਣ ਸੇਈ ਨਾਲ ਮੈ ਚਲਦਿਆ ਨਾਲ ਚਲੰਨ" ਵਾਲੀਆਂ ਬਾਣੀ ਦੀਆਂ ਪੰਕਤੀਆਂ ਵਾਰ-ਵਾਰ ਦਿਲ 'ਤੇ ਵਾਰ ਕਰਨ ਲੱਗੀਆਂ।ਜ਼ਮੀਰ   ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ।ਅਜੇ ਇਹ ਸਭ ਖਿਆਲ ਚਲ ਹੀ ਰਹੇ ਸੀ ਕਿ ਗੁਰਪ੍ਰੀਤ ਨੇ ਕੋਲ ਆ ਕੇ ਇਕ ਵਾਰ ਫਿਰ ਕਿਹਾ "ਹੁਣ ਕਿੱਥੇ ਲੈ ਕੇ ਜਾਈਏ ਬਾਪੂ ਨੂੰ ?"
ਇਕ ਦਮ ਦਿਮਾਗ ਦੀ ਫਿਰਕੀ ਜਸਬੀਰ ਸਰ ਵੱਲ ਘੁੰਮੀ ..
 ਸਰ ਤੋਂ ਸਿਵਾਏ ਹੋਰ ਕੋਈ ਨਹੀਂ ਆਪਣੀ ਇਸ ਵਕਤ ਮਦਦ ਕਰ ਸਕਦਾ।ਮੇਰਾ ਦਿਲ ਕਹਿੰਦਾ ਹੈ ਕਿ ਕੋਈ ਨਾ ਕੋਈ ਹੱਲ ਜਰੂਰ ਹੋਊ...

ਸਰ ਵਲੋਂ ਆਏ ਜਵਾਬ ਨੇ ਮੈਨੂੰ  ਇਕੱਲਾ ਹੌਂਸਲਾ ਹੀ ਨਹੀਂ ਸਗੋਂ ਲੋੜ ਪੈਣ 'ਤੇ ਕੀਤੀ ਮਦਦ ਵਾਲਿਆਂ ਦੀ ਲਿਸਟ 'ਚ ਆਪਣਾ ਪਹਿਲਾ ਨਾਂ ਦਰਜ ਕੀਤਾ ਜੋ ਹਮੇਸ਼ਾ ਯਾਦ ਰਹੇਗਾ। 
ਬਚਿੱਤਰ ਦਾ ਫੋਨ ਆਇਆ ਤੇ ਉਸਦੇ  ਬੋਲ ਸੁਣ ਮਨ ਗਦ-ਗਦ ਹੋ ਉੱਠਿਆ ਜਦੋਂ ਆਖਣ ਲੱਗਿਆ "ਯਰ ਤੁਸੀਂ ਦੋਵੇਂ ਉੱਥੇ ਹੋ ਤੇ ਮੈਂ ਇੱਥੇ ਇਕੱਲਾ ਹਾਂ,ਮੇਰਾ ਵੀ ਦਿਲ ਕਰਦਾ ਕਿ ਆ ਕੇ ਗੁਰਪ੍ਰੀਤ ਦੇ ਬਾਪੂ ਦੀ ਸੇਵਾ 'ਚ ਕੁਝ ਯੋਗਦਾਨ ਪਾਵਾਂ।"
ਸਾਡੇ ਆਉਣ 'ਤੇ ਪਰਿਵਾਰ ਦੇ ਡਿੱਗੇ ਹੋਏ ਹੌਂਸਲੇ ਇਕ ਵਾਰ ਫਿਰ ਜਿਉਣ ਦੀ ਆਸ ਜਗਾਉਣ ਲੱਗੇ।ਦੁੱਖ ਓਦੋਂ ਹੋਇਆ ਜਦੋਂ ਕੋਲੰਬੀਆ ਹਸਪਤਾਲ ਨੇ ਇਕ ਘੰਟਾ ਮਰੀਜ਼ ਨੂੰ ਬੈੱਡ ਤੇ ਲਿਟਾੳਣ ਦੇ ਚਾਰ ਹਜ਼ਾਰ ਰੁਪਏ ਮੰਗ ਲਏ।

ਬੜੀ ਛੇਤੀ ਹੀ ਅਸੀਂ ਰਜਿੰਦਰਾ ਹਸਪਤਾਲ ਵੱਲ ਰੁਖ਼ ਕੀਤਾ...।
ਰਜਿੰਦਰਾ ਦੇ ਐਮਰਜੈਂਸੀ ਵਾਰਡ 'ਚ ਆ ਕੇ ਪਤਾ ਲੱਗਿਆ ਕਿ ਮਨੁੱਖੀ ਸਰੀਰ ਦੀ ਕੀ ਅਹਿਮੀਅਤ ਹੈ।ਵੱਢੇ-ਟੁੱਕੇ ਲੋਕਾਂ ਦੀਆਂ ਚੀਕਾਂ ਮਨ ਨੂੰ ਬੇਚੈਨ ਕਰ ਰਹੀਆਂ ਸਨ।
ਅਸੀਂ ਭੁੱਖੇ ਤਿਹਾਏ ਮਾਪਿਆਂ ਨੂੰ ਅਰਾਮ ਕਰਨ ਲਈ ਆਖਦਿਆਂ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ।ਦਵਾਈਆਂ,ਟੈਸਟ ,ਐਕਸਰੇ ਤੇ ਸੀ.ਟੀ. ਸਕੈਨ ਲਈ ਭੱਜ ਭੱਜ ਜਾਣਾ ਵੀ ਸਾਡੇ ਫੁਰਤੀਲੇ ਹੋਣ ਦੀ ਪਰਖ ਲੈ ਰਹੇ ਸੀ। ਰਿਪੋਰਟਾਂ ਦੇ ਆਏ ਨਤੀਜੇ ਇਤਨੇ ਭਿਆਨਕ ਸਨ ਕਿ ਹਰ ਕੋਈ ਡਾਕਟਰ ਕਹਿਣ ਲੱਗ ਪਿਆ ਕਿ ਅੰਕਲ ਜੀ ਅਜੇ ਸਾਹ ਲੈ ਰਹੇ ਨੇ ਇਹ  ਸਾਡੇ ਲਈ  ਹੈਰਾਨੀਜਨਕ ਹੈ।

ਵਕਤ ਬੀਤਦਾ ਗਿਆ।ਜਿਵੇਂ-ਜਿਵੇ ਸੂਰਜ ਢਲਣ ਲੱਗਿਆ ਮੇਰੇ ਤੇ ਬਚਿੱਤਰ ਦੇ ਦਿਲ ਨੂੰ ਹੌਲ ਪੈਣ ਲੱਗੇ।ਵਾਰਡਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਜਸਬੀਰ ਸਰ ਨੇ ਫੋਨ ਕਰਕੇ ਹਾਲ ਚਾਲ ਪੁੱਛਣ ਤੇ ਗੁਰਪ੍ਰੀਤ ਨੂੰ ਪਰਿਵਾਰ ਕੋਲ ਛੱਡ ਕੇ ਵਾਪਸ ਆਉਣ ਲਈ ਕਿਹਾ।ਬੇਸ਼ੱਕ ਉਹ ਮਾਵਾਂ ਧੀਆਂ  ਉਤੋਂ-ਉਤੋਂ  ਸਾਡਾ ਧੰਨਵਾਦ ਕਰ ਰਹੀਆਂ ਸਨ ਪਰ ਅੱਖਾਂ ਤੇ ਨਮੋਸ਼ੀ ਭਰੇ ਚਿਹਰੇ ਤਰਲਿਆਂ ਨਾਲ  ਪੁਕਾਰ ਰਹੇ ਸੀ ਕਿ ਕੁਝ ਸਮਾਂ ਹੋਰ ਰੁਕੋ।

ਸ਼ਾਮ ਨੂੰ ਅਜੇ ਅਸੀਂ ਗੁਰਦੁਆਰਾ ਸਾਹਿਬ ਲਈ ਤਿਆਰ ਹੋ ਹੀ ਰਹੇ ਸੀ ਕਿ ਅਚਾਨਕ ਫਿਰ ਫੋਨ ਆਇਆ ਕਿ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ ਛੇਤੀ ਹਸਪਤਾਲ ਆ ਜੋ।ਮੈਂ ਤੇ ਬਚਿੱਤਰ ਨੇ ਆਪਸੀ ਸਲਾਹ ਕੀਤੀ ਤੇ ਬਚਿੱਤਰ ਗੁਰਪ੍ਰੀਤ ਨਾਲ ਜਾਣ ਲਈ ਤਿਆਰ ਹੋਇਆ।

ਤਕਰੀਬਨ ਰਾਤ ਦੇ ਸਾਢੇ ਦਸ ਕੁ ਵੱਜੇ ਹੋਣੇ ਆ। ਗੁਰਪ੍ਰੀਤ ਦਾ ਫੋਨ ਆਇਆ ਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਪੀ.ਜੀ.ਆਈ ਲੈ ਜਾਓ।
ਸੁਰਜੀਤ ਤੈਨੂੰ ਕੋਈ ਉੱਥੇ ਜਾਣਦਾ ਹੈ ?
ਚੰਡੀਗੜ੍ਹ ਸ਼ਹਿਰ ਤਾਂ ਮੈਨੂੰ ਸੱਤ ਸਮੁੰਦਰੋਂ ਪਾਰ ਕਰਕੇ ਗਏ ਵਿਦੇਸ਼ਾਂ ਵਰਗਾ ਲੱਗਦਾ ਸੀ।
ਇਸ ਵਕਤ  ਸਰ ਦੀ ਸਲਾਹ ਨਾਲ ਕਿਸੇ ਨੂੰ ਰਾਤ ਸਮੇਂ ਪਰੇਸ਼ਾਨ ਕਰਨਾ ਸਹੀ ਨਹੀਂ ਜਾਪਿਆ।ਜਸਬੀਰ ਸਰ ਦੇ ਬੋਲ ਸਨ ਕਿ 'ਅਰਦਾਸ' ਹੀ ਕਰ ਸਕਦੇ ਹਾਂ।
ਅਰਦਾਸ 'ਚ ਹੀ ਮੇਰਾ ਅਟੁੱਟ ਵਿਸ਼ਵਾਸ ਸੀ ਕਿ "ਜਿੱਥੇ ਦਵਾ ਕੰਮ ਨਾ ਕਰੇ ਉੱਥੇ ਦੁਆ ਕੰਮ ਕਰਦੀ ਹੈ।"

ਮੈਂ ਹੋਸਟਲ ਦੇ ਬਾਹਰ ਖੜ੍ਹਾ ਹੋ ਕੇ  ਬਚਿੱਤਰ ਦਾ ਇੰਤਜ਼ਾਰ ਕਰਨ ਲੱਗਿਆ।
ਕਿੰਨਾ ਸਮਾਂ ਮੈਂ ਤੇ ਬਚਿੱਤਰ ਹੋਸਟਲ ਦੇ ਬਾਹਰ ਬੈਠ ਕੇ ਗੱਲਾਂ ਕਰਦੇ ਰਹੇ।ਗੱਲਾਂ ਕਰਦੇ-ਕਰਦੇ ਸਾਡੇ ਗਲੇ ਭਰ ਆਉਣ।ਬਚਿੱਤਰ ਦੇ ਬੋਲ ਸਨ: "ਮੈਂ ਉਨ੍ਹਾਂ ਨੂੰ ਕਿਵੇਂ ਛੱਡ ਕੇ ਆਇਆਂ ਇਹ ਤਾਂ ਮੈਂ ਹੀ ਜਾਣਦਾ ਹਾਂ। ਗੁਰਪ੍ਰੀਤ ਹੁਰੀਂ  ਵਾਰ-ਵਾਰ ਮੈਨੂੰ ਨਾਲ ਆਉਣ ਲਈ ਕਹਿੰਦੇ ਰਹੇ।ਮੈਂ ਮਜਬੂਰ ਸੀ।"
ਮੈਂ ਹੌਂਸਲਾ ਦਿੰਦਿਆਂ ਆਖਿਆ ਜੇ ਆਪਣਾ ਸਵੇਰੇ  ਪੇਪਰ ਨਾ ਹੁੰਦਾ ਤਾਂ ਆਪਾਂ ਇਸ ਸਮੇਂ ਉਨ੍ਹਾਂ ਨਾਲ ਹੋਣਾ ਸੀ।

ਸੌਣ ਤੋਂ ਪਹਿਲਾਂ ਅਸੀਂ ਗੁਰਪ੍ਰੀਤ ਦੇ ਪਿਤਾ ਦੀ ਸਿਹਤਯਾਬੀ ਲਈ ਦਿਲੋਂ ਅਰਦਾਸ ਕੀਤੀ ਤੇ ਕਿਹਾ ਸਵੇਰੇ ਗੁਰਦੁਆਰਾ ਸਾਹਿਬ ਵੀ ਕਰਾਂਗੇ।ਅਸੀਂ ਬਿਲਕੁਲ ਆਸ ਛੱਡੀ ਬੈਠੇ ਸੀ ਪਰ ਅਜਿਹੇ ਚਮਤਕਾਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਜਦੋਂ ਤਿੰਨ ਦਿਨਾਂ ਬਾਅਦ ਗੁਰਪ੍ਰੀਤ ਨੇ ਇਹ ਫੋਨ ਕਰਕੇ ਆਖਿਆ ਕਿ "ਬਾਪੂ ਹੁਣ ਠੀਕ ਹੈ। ਅੱਜ ਛੁੱਟੀ ਮਿਲ ਗਈ ਹੈ ਤੇ ਅਸੀਂ ਘਰ ਵਾਪਸ ਆ ਰਹੇ ਆ।"
ਇਨ੍ਹਾਂ ਬੋਲਾਂ 'ਤੇ ਯਕੀਨ ਨਹੀਂ ਸੀ ਹੋ ਰਿਹਾ ਪਰ ਇਹ ਸਚਮੁੱਚ ਚਮਤਕਾਰੀ ਲਫ਼ਜ਼ ਸਨ।ਚਮਤਕਾਰ ਕਿਵੇਂ ਹੁੰਦੇ ਆ ਉਹ ਵੀ ਸਾਨੂੰ ਪਤਾ ਲੱਗ ਗਿਆ। ਅੱਜ ਵੀ ਜਦੋਂ ਗੁਰਪ੍ਰੀਤ ਨੂੰ ਫੋਨ ਕਰਕੇ ਗੱਲਾਂ ਕਰਦੇ ਹਾਂ ਤਾਂ ਉਹ ਦਿਨ ਨਹੀਂ ਭੁੱਲਦੇ ਜੋ ਹਸਪਤਾਲ 'ਚ ਉਸਦੇ ਬਾਪੂ ਨਾਲ ਬਿਤਾਏ ਸਨ।ਉਹ ਦਿਨ ਬਹੁਤ ਕੁਝ ਸਿਖਾ ਗਏ ਜੋ ਕਦੇ ਬਿਆਨ ਨਹੀਂ ਕੀਤੇ ਜਾ ਸਕਦੇ।

ਸੁਰਜੀਤ ਸਿੰਘ 'ਦਿਲਾ ਰਾਮ' 
ਸੰਪਰਕ 99147-22933

  • story
  • Miracle
  • ਕਹਾਣੀਨਾਮਾ
  • ਚਮਤਕਾਰ

ਕਿਤਾਬ ਘਰ: ਕੁਦਰਤ ਅਤੇ ਮਨੁੱਖ ਵਿਚਲੇ ਰਿਸ਼ਤੇ ਦੀ ਪੀਢੀ ਗੰਢ-'ਪੱਤੇ ਪੱਤੇ ਲਿਖੀ ਇਬਾਰਤ'

NEXT STORY

Stories You May Like

  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • maturity in children at the age of 10 12 has increased anxiety
    10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ!
  • kewal singh dhillon
    ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ 'ਤੇ ਛਿੜੀ ਸਿਆਸੀ ਚਰਚਾ, ਪੜ੍ਹੋ ਕੇਵਲ ਸਿੰਘ ਢਿੱਲੋਂ ਦਾ ਬਿਆਨ
  • penthouse sold for rs 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ : ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • supplements intake
    ਜੇ ਤੁਸੀਂ ਵੀ Fit ਰਹਿਣ ਲਈ ਖਾਂਦੇ ਹੋ ਸਪਲੀਮੈਂਟ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਫ਼ਾਇਦੇ ਦੀ ਜਗ੍ਹਾ ਕਰਾ ਨਾ ਬੈਠਿਓ...
  • major incident in punjab shots fired at cloth merchant s shop and house
    ਪੰਜਾਬ 'ਚ ਵੱਡੀ ਵਾਰਦਾਤ! ਕੱਪੜਾ ਵਪਾਰੀ ਦੀ ਦੁਕਾਨ ਤੇ ਘਰ 'ਤੇ ਚੱਲੀਆਂ ਗੋਲ਼ੀਆਂ
  • major incident in punjab
    ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ
  • accident in melbourne snehpal singh
    ਮੈਲਬੌਰਨ 'ਚ ਵਾਪਰੇ ਹਾਦਸੇ ਨੇ ਬਟਾਲਾ 'ਚ ਪੁਆਏ ਵੈਣ, ਇਕਲੌਤਾ ਪੁੱਤ ਗਵਾ ਬੈਠਾ ਪਰਿਵਾਰ
  • health department strict against adulteration
    ਮਿਲਾਵਟਖੋਰੀ ਖ਼ਿਲਾਫ਼ ਸਿਹਤ ਵਿਭਾਗ ਦੀ ਸਖ਼ਤੀ, ਜਲੰਧਰ ਬੱਸ ਸਟੈਂਡ ਸਥਿਤ ਦੁਕਾਨਾਂ...
  • punjab bandh update
    'ਪੰਜਾਬ ਬੰਦ' ਦੌਰਾਨ ਕੀ ਕੁੱਝ ਬੰਦ ਤੇ ਕੀ ਕੁੱਝ ਖੁੱਲ੍ਹਾ? ਸਕੂਲਾਂ 'ਚ ਛੁੱਟੀ ਤੇ...
  • schools open or closed during punjab bandh minister harjot bains big decision
    ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣ ਨੂੰ ਲੈ ਕੇ ਜਾਣੋ ਕੀ ਬੋਲੇ ਮੰਤਰੀ ਹਰਜੋਤ ਬੈਂਸ
  • robber arrested in jalandhar
    ਮੋਬਾਇਲ ਝਪਟ ਕੇ ਭੱਜੇ ਲੁਟੇਰੇ ਨੂੰ ਥਾਣੇ ਕੋਲ ਲੋਕਾਂ ਨੇ ਫੜਿਆ, ਖੰਭੇ ਨਾਲ ਬੰਨ੍ਹ...
  • attention applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਖੜ੍ਹੀ ਹੋਈ ਵੱਡੀ ਮੁਸੀਬਤ
  • swift car fire in jalandhar
    ਜਲੰਧਰ ਵਿਖੇ ਮਾਤਾ ਰਾਣੀ ਚੌਕ ਨੇੜੇ ਸਵਿੱਫਟ ਕਾਰ ਨੂੰ ਲੱਗੀ ਅੱਗ
  • big revelation in the case of looting rs 72 lakh from a businessman in jalandhar
    ਜਲੰਧਰ: ਕਾਰੋਬਾਰੀ ਕੋਲੋਂ 72 ਲੱਖ ਲੁੱਟਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਮਾਲਕ ਦੇ...
  • government work halted due to strike  employees protest
    ਹੜਤਾਲ ਨਾਲ ਸਰਕਾਰੀ ਕੰਮਕਾਜ ਠੱਪ, ਸਬ-ਰਜਿਸਟ੍ਰਾਰ ਦਫ਼ਤਰਾਂ ਦੇ ਬਾਹਰ ਵੀ...
Trending
Ek Nazar
this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

famous actress   ex husband dies  mystery revealed after many months

ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

kangana ranaut hits back at baba ramdev

"ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ...

indian origin people arrested in us

ਅਮਰੀਕਾ 'ਚ ਇਮੀਗ੍ਰੇਸ਼ਨ ਮਾਮਲਿਆਂ ’ਚ ਭਾਰਤੀ ਮੂਲ ਦੇ 2 ਲੋਕ ਗ੍ਰਿਫ਼ਤਾਰ

raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

former minister arrested

ਸ਼੍ਰੀਲੰਕਾ : ਦੋ ਵੱਖ-ਵੱਖ ਮਾਮਲਿਆਂ 'ਚ ਸਾਬਕਾ ਮੰਤਰੀ ਗ੍ਰਿਫਤਾਰ

russia iran conflict

ਮਾਸਕੋ ਦੇ ਨੇੜੇ ਇੱਕ ਗੋਦਾਮ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ

situation in bangladesh

ਬੰਗਲਾਦੇਸ਼ 'ਚ ਅਲ-ਕਾਇਦਾ ਦੀ ਸਰਗਰਮੀ ਵਧੀ ; ਪੁਲਿਸ ਹਾਈ ਅਲਰਟ 'ਤੇ

lawmakers warn about china

ਚੀਨ ਜਲਦੀ ਹੀ ਪੱਛਮੀ ਪ੍ਰਸ਼ਾਂਤ 'ਚ ਪੈਦਾ ਕਰ ਸਕਦਾ ਹੈ ਖ਼ਤਰਾ, ਕਾਨੂੰਨਸਾਜ਼ਾਂ ਨੇ...

ebola virus

ਕਾਂਗੋ 'ਚ ਇਬੋਲਾ ਦਾ ਕਹਿਰ, ਮਾਮਲੇ 5,000 ਤੋਂ ਪਾਰ

pia dandia wins democratic primary

ਭਾਰਤੀ-ਅਮਰੀਕੀ ਪੀਆ ਡਾਂਡੀਆ ਨੇ ਫਲੋਰੀਡਾ 'ਚ ਜਿੱਤੀ ਡੈਮੋਕ੍ਰੇਟਿਕ ਪ੍ਰਾਇਮਰੀ

spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +