Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 26, 2026

    4:58:14 AM

  • pm modi in israeli parliament

    ਇਜ਼ਰਾਈਲੀ ਸੰਸਦ 'ਚ ਗੂੰਜਿਆ 'ਮੋਦੀ-ਮੋਦੀ'......

  • pm modi s historic address in israel parliament

    'ਟੈਰਰ, ਟ੍ਰੇਡ ਅਤੇ ਟਾਕ'... ਇਜ਼ਰਾਈਲ ਦੀ ਸੰਸਦ 'ਚ...

  • narendra modi became first indian pm to address israeli parliament

    ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ...

  • sit name changed after refusal to take false action majithia

    ਝੂਠੀ ਕਾਰਵਾਈ ਕਰਨ ਤੋਂ ਇਨਕਾਰ ਕਰਨ 'ਤੇ ਬਦਲਿਆ ਗਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Shri Machhiwara Sahib
  • ਪੋਹ ਦੀਆਂ ਯਖ਼ ਰਾਤਾਂ ਦੀ ਦਾਸਤਾਨ ਹੈ ਮਾਛੀਵਾੜਾ ਦੀ ਸਿੰਘ ਸਭਾ

MERI AWAZ SUNO News Punjabi(ਨਜ਼ਰੀਆ)

ਪੋਹ ਦੀਆਂ ਯਖ਼ ਰਾਤਾਂ ਦੀ ਦਾਸਤਾਨ ਹੈ ਮਾਛੀਵਾੜਾ ਦੀ ਸਿੰਘ ਸਭਾ

  • Updated: 23 Dec, 2022 06:03 PM
Shri Machhiwara Sahib
the singh sabha of machiwara is the story of the nights of poh
  • Share
    • Facebook
    • Tumblr
    • Linkedin
    • Twitter
  • Comment

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਹਾਲ ਪੰਜਾਬ ਦੀ ਸਮੁੱਚੀ ਧਰਤੀ ਆਪਣੇ ਅੰਦਰ ਸਮੋਈ ਬੈਠੀ ਹੈ ਪਰ ਮਾਛੀਵਾੜਾ ਦੀ ਧਰਤੀ ਹਿੱਕ ਵਿਚ ਪੋਹ ਦੀਆਂ ਤਿੰਨ ਰਾਤਾਂ ਦੀ ‘ਮਾਣਮੱਤੀ-ਪੀੜ’ ਸਾਂਭੀ ਪਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਚਮਕੌਰ ਵਿਖੇ ਕੁਝ ਲਾਡਲਿਆਂ ਨੂੰ ਪੰਥ ਤੋਂ ਵਾਰ ਕੇ ਅਤੇ ਕੁਝ ਨੂੰ ਜੂਝਦਾ ਛੱਡ, ਪੰਥ ਦਾ ਹੁਕਮ ਮੰਨ ਤਾੜੀ ਮਾਰ ਕੇ ਨਿਕਲ ਤੁਰੇ। ਜੰਗਲ ਵਿਚੋਂ ਹੁੰਦੇ ਹੋਏ ਲਾਲਚੀ ਗੁੱਜਰ ਨੂੰ ਸੋਧ, ਬਹਿਲੋਲਪੁਰ ਦੇ ਮਸੰਦ ਪੂਰਨ ਦੀ ਨਮਕ-ਹਰਾਮੀ ਤੇ ਉਸਦੇ ਨੌਕਰ ਜਿਊਣੇ ਦੀ ਵਫ਼ਾਦਾਰੀ ਪਰਖਦੇ ਹੋਏ ਇਕ ਝਾੜ ਹੇਠ ਵਿਸ਼ਰਾਮ ਕਰਨ ਲੱਗੇ ਅਤੇ ਫੇਰ ਸਾਧੂ ਦੀਆਂ ਮੁਰਾਦਾਂ ਪੂਰੀਆਂ ਕਰਦੇ ਮਾਛੀਵਾੜਾ ਵੱਲ ਨੂੰ ਤੁਰ ਪਏ।

ਝਾੜ ਸਾਹਿਬ ਤੋਂ ਚੱਲਦਿਆਂ ਮਾਛੀਵਾੜਾ ਤਕ ਪਹੁੰਚਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰੀਂ ਫਟੇ ਵਸਤਰਾਂ ਵਿਚ ਕੰਡਿਆਲੇ ਅਤੇ ਬਖ਼ਮ ਰਸਤੇ ’ਚੋਂ ਹੁੰਦੇ ਹੋਏ ਇੱਥੋਂ ਦੇ ਜੰਗਲਾਂ ਵਿਚ ਪੁੱਜੇ। ਗੁਰੂ ਸਾਹਿਬ ਨੇ ਮਾਛੀਵਾੜਾ ਸਾਹਿਬ ਪੁੱਜ ਕੇ ਪਹਿਲਾਂ ਖੂਹ ’ਚੋਂ ਪਾਣੀ ਕੱਢ ਕੇ ਪੀਤਾ ਅਤੇ ਲਗਭਗ 70 ਗਜ਼ ਦੀ ਦੂਰੀ ’ਤੇ ਸਥਿਤ ਜੰਡ ਦੇ ਰੁੱਖ ਹੇਠਾਂ ਟਿੰਡ ਦਾ ਸਿਰਹਾਣਾ ਬਣਾ ਕੇ ਹੱਥ ਵਿਚ ਨੰਗੀ ਸ਼ਮਸ਼ੀਰ ਫੜੀ ਦੋ ਜਹਾਨ ਦੇ ਵਾਲੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਰਾਮ ਕੀਤਾ। ਪਾਤਸ਼ਾਹ ਜੀ ਦੇ ਕੋਮਲ ਚਰਨਾਂ ’ਚੋਂ ਖ਼ੂਨ ਨਿਕਲ ਰਿਹਾ ਸੀ ਅਤੇ ਵਸਤਰ ਵੀ ਫਟੇ ਹੋਏ ਸਨ। ਲਖਤ-ਏ-ਜਿਗਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਸਨ। ਜਾਨ ਤੋਂ ਪਿਆਰੇ ਸਿੰਘ ਵਿੱਛੜ ਚੁੱਕੇ ਸਨ ਅਤੇ ਅਜਿਹੇ ਸਮੇਂ ਗੁਰੂ ਸਾਹਿਬ ਜੀ ਨੇ ਸ੍ਰੀ ਅਕਾਲ ਪੁਰਖ ਨੂੰ ਕੋਈ ਮਿਹਣਾ ਜਾਂ ਰੋਸ ਨਹੀਂ ਸਗੋਂ ਸ਼ਬਦ ਉਚਾਰਿਆ :

‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥

ਤੁਧੁ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਣਾ॥

ਸੂਲ ਸੁਰਾਹੀ ਖਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਣਾ॥

ਯਾਰੜੇ ਦਾ ਸਾਨੂੰ ਸਥਰੁ ਚੰਗਾ ਭੰਠ ਖੇੜਿਆਂ ਦਾ ਰਹਣਾ॥

ਇੱਥੇ ਜਦੋਂ ਇਸ ਧਰਤੀ ਨੇ ਸ੍ਰੀ ਅਨੰਦਪੁਰ ਵਾਸੀ ਸ਼ਹਿਨਸ਼ਾਹ ਨੂੰ ਇੰਝ ਲਹੂ-ਲੁਹਾਨ ਤੱਕਿਆ ਅਤੇ ਵੇਖਿਆ ਕਿ ਹੇਠ ਘੋੜਾ ਨਹੀਂ, ਪੈਰੀਂ ਜੋੜਾ ਨਹੀਂ, ਸਿਰ ਤਾਜ ਨਹੀਂ, ਹੱਥੀ ਬਾਜ ਨਹੀਂ, ਪੈਰ ਛਾਲੇ-ਛਾਲੇ, ਸਰਕੰਡਿਆਂ ਨਾਲ ਪੱਛਿਆ ਬਦਨ ਤੇ ਇਹ ਕੰਬਣੀ ਨਗਰ ਅੰਦਰ ਸੁੱਤੇ ਗੁਰੂ ਦੇ ਸ਼ਰਧਾਲੂਆਂ ਤਕ ਪੁੱਜੀ ਤਾਂ ਉਨ੍ਹਾਂ ਨੂੰ ਅੱਚਵੀਂ ਲੱਗ ਗਈ। ਉਸ ਰਾਤ ਗੁਲਾਬੇ ਖੱਤਰੀ ਨੂੰ ਨੀਂਦ ਨਹੀਂ ਸੀ ਆ ਰਹੀ। ਇਸੇ ਦੌਰਾਨ ਚਮਕੌਰ ਦੇ ਘੇਰੇ ’ਚੋਂ ਨਿਕਲ ਦੇ ਦੋ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਇਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਤਾਰੇ ਦੀ ਸੇਧ ਵੱਲ ਚੱਲਦਿਆਂ ਗੁਰੂ ਸਾਹਿਬ ਜੀ ਨੂੰ ਆ ਮਿਲੇ ਅਤੇ ਇਹ ਸਮਾਂ ਪਹੁ-ਫੁਟਾਲੇ ਦਾ ਸੀ।

ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਪਾਣੀ ਨਾਲ ਇਸ਼ਨਾਨ ਕੀਤਾ ਅਤੇ ਨਿਤਨੇਮ ਕਰਨ ਲੱਗ ਪਏ। ਇਸੇ ਦੌਰਾਨ ਇਕ ਬਾਗ ਦਾ ਰਾਖ਼ਾ ਮਾਹੀ ਉਦਰ ਇਨ੍ਹਾਂ ਜੰਗਲਾਂ ’ਚੋਂ ਨਿਕਲਿਆ ਅਤੇ ਜਦੋਂ ਉਸਨੇ ਗੁਰੂ ਜੀ ਅਤੇ ਸਿੱਖਾਂ ਨੂੰ ਉੱਥੇ ਬੈਠਿਆਂ ਦੇਖਿਆ ਅਤੇ ਬਾਗ ਦੇ ਮਾਲਕ ਭਾਈ ਗੁਲਾਬੇ ਤੇ ਭਾਈ ਪੰਜਾਬੇ ਨੂੰ ਆ ਦੱਸਿਆ। ਆਪਣੇ ਗੁਰੂ ਜੀ ਦੀ ਆਮਦ ਸੁਣ ਕੇ ਬਾਗ਼ ’ਚ ਪੁੱਜੇ ਗੁਲਾਬੇ ਖੱਤਰੀ ਨੂੰ ਜਿੱਥੇ ਉਸ ਤੇਜੱਸਵੀ ਪੁਰਸ਼ ਦੇ ਦਰਸ਼ਨ ਕਰ ਕੇ ਅੰਤਾਂ ਦੀ ਖ਼ੁਸ਼ੀ ਹੋਈ, ਉੱਥੇ ਹੀ ਉਨ੍ਹਾਂ ਦੇ ਹਾਲੋ-ਬੇਹਾਲ ਵੇਖ ਕੇ ਧੁਰ ਅੰਦਰ ਤਕ ਕੰਬ ਵੀ ਗਿਆ। ਉਹ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਸਤਿਕਾਰ ਸਹਿਤ ਲੈ ਆਏ।

ਮਾਛੀਵਾੜਾ ਦੀ ਧਰਤੀ ਦੀ ਪੋਹ ਦੀਆਂ ਤਿੰਨ ਰਾਤਾਂ ਦੀ ਹੱਡੀ-ਹੰਢਾਈ ਦਾਸਤਾਨ ਤੇ ਗੁਰੂ ਜੀ ਦੀ ਪਵਿੱਤਰ ਯਾਦ ’ਚ 8, 9 ਤੇ 10 ਪੋਹ (23, 24 ਤੇ 25 ਦਸੰਬਰ ਇਸ ਵਾਰ) ਨੂੰ ਸਿੰਘ ਸਭਾ ਮਨਾਈ ਜਾਂਦੀ ਹੈ, ਜਿੱਥੇ ਇਲਾਕੇ ਦੇ ਲੋਕਾਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਆਈ ਸੰਗਤ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਉਂਦੀ ਹੈ ਅਤੇ ਦਸਮ ਪਿਤਾ ਦੀ ਇਸ ਚਰਨ ਛੋਹ ਪ੍ਰਾਪਤ ਧਰਤੀ ਨੂੰ ਸਿਜਦਾ ਕਰਦੀ ਹੈ। ਗੁਰੂ ਸਾਹਿਬ ਨੇ ਜਿੱਥੇ ਬਾਗ ’ਚ ਆਸਣ ਲਾਇਆ ਸੀ, ਉੱਥੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਸੁਸ਼ੋਭਿਤ ਹੈ ਅਤੇ ਇੱਥੇ ਹੀ ਉਹ ਜੰਡ ਵੀ ਮੌਜੂਦ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਟਿੰਡ ਦਾ ਸਿਰਹਾਣਾ ਲਾ ਕੇ ਮਾਛੀਵਾੜਾ ਦੀ ਧਰਤੀ ’ਤੇ ਵਿਸ਼ਰਾਮ ਕਰ ਕੇ ਇਸ ਨੂੰ ਭਾਗ ਲਾਏ ਅਤੇ ਉਹ ਖੂਹ ਵੀ ਮੌਜੂਦ ਹੈ, ਜਿੱਥੇ ਗੁਰੂ ਸਾਹਿਬ ਜੀ ਨੇ ਜਲ ਛਕਿਆ ਤੇ ਇਸ ਦੇ ਪਾਣੀ ਨਾਲ ਇਸ਼ਨਾਨ ਕੀਤਾ।

 

  • Sri Machhiwara Sahib
  • Singh Sabha
  • Sri Guru Gobind Singh Ji
  • ਸ੍ਰੀ ਮਾਛੀਵਾੜਾ ਸਾਹਿਬ
  • ਸਿੰਘ ਸਭਾ
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਤੀਜੇ ਕਾਰਜਕਾਲ 'ਚ ਵੀ ਭਾਰਤ ਸਬੰਧੀ ਨੀਤੀ ਨੂੰ ਲੈ ਕੇ ਜਿਨਪਿੰਗ ਦੀ ਦੁਚਿੱਤੀ ਬਰਕਰਾਰ

NEXT STORY

Stories You May Like

  • this incident of machhiwara will touch your heart
    ਨਸ਼ੇ ਕਾਰਨ ਮਰਿਆ ਪੁੱਤ ਤਾਂ ਲਾਸ਼ ਘਰ ਛੱਡ ਕੇ ਪਿਓ..., ਦਿਲ ਪਸੀਜ ਦੇਵੇਗੀ ਮਾਛੀਵਾੜਾ ਦੀ ਇਹ ਘਟਨਾ
  • property deal maharaja of tehri will sell his magnificent bungalow
    1000 ਕਰੋੜ ਦੀ ਪ੍ਰਾਪਰਟੀ ਡੀਲ: ਟਿਹਰੀ ਦੇ ਮਹਾਰਾਜਾ ਵੇਚਣਗੇ ਆਪਣਾ ਸ਼ਾਨਦਾਰ ਬੰਗਲਾ, ਜਾਣੋ ਕੌਣ ਹੈ ਖ਼ਰੀਦਦਾਰ
  • rajya sabha  proceedings  march 9  adjourned
    ਰਾਜ ਸਭਾ ਦੀ ਕਾਰਵਾਈ 9 ਮਾਰਚ ਲਈ ਮੁਲਤਵੀ
  • sri guru singh sabha to celebrate hola mohalla from sri akal takht sahib
    ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 4 ਮਾਰਚ ਨੂੰ ਸਜਾਇਆ ਜਾਵੇਗਾ ਹੋਲਾ ਮਹੱਲਾ
  • giani harpreet singh reveals the secrets land of punjab gurudwaras
    ਸਸਤੇ ਮੁੱਲ 'ਤੇ ਕਿਉਂ ਵੇਚੀ ਅੰਬ ਸਾਹਿਬ ਦੀ ਜ਼ਮੀਨ, SGPC ਦੇਵੇ ਜਵਾਬ: ਗਿਆਨੀ ਹਰਪ੍ਰੀਤ ਸਿੰਘ
  • rahul gandhi  parliament  membership  lok sabha
    ਰੱਦ ਹੋਵੇਗੀ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ! ਲੋਕ ਸਭਾ 'ਚ ਗੂੰਜਿਆ ਮੁੱਦਾ
  • congress holds meeting 5 member committees to be formed in 181 booths
    ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਸਿਆਸਤ 'ਚ ਹਲਚਲ! 27 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ
  • congress may increase its seats in rajya sabha
    ਰਾਜ ਸਭਾ ’ਚ ਕਾਂਗਰਸ ਆਪਣੀਆਂ ਸੀਟਾਂ ਵਧਾ ਸਕਦੀ ਹੈ
  • power supply closed in many areas of punjab tomorrow long powercut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਸਪਲਾਈ ਰਹੇਗੀ ਬੰਦ! ਲੱਗੇਗਾ ਲੰਬਾ...
  • alert for 3 districts in punjab imd department big prediction till march 1
    ਪੰਜਾਬ 'ਚ 3 ਜ਼ਿਲ੍ਹਿਆਂ ਲਈ Alert! ਮੌਸਮ ਵਿਭਾਗ ਨੇ ਕੀਤੀ 1 ਮਾਰਚ ਤੱਕ ਵੱਡੀ...
  • dr daljeet singh cheema
    NGT ਵੱਲੋਂ 185 ਕਰੋੜ ਦਾ ਜੁਰਮਾਨਾ 'ਆਪ' ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡਾ...
  • pargat singh slams punjab police
    ਵਿਆਹਾਂ ਦੀਆਂ ਸ਼ੂਟਿੰਗਾਂ ਲਈ ਵਰਤੀ ਜਾ ਰਹੀ ਪੰਜਾਬ ਪੁਲਸ, ਕਾਨੂੰਨ ਵਿਵਸਥਾ ਰੱਬ...
  • portugal and poland visa
    ਪੁਰਤਗਾਲ ਤੇ ਪੋਲੈਂਡ ਨੇ ਖੋਲ੍ਹ'ਤੇ ਕਾਮਿਆਂ ਲਈ ਦਰਵਾਜ਼ੇ, ਚੰਗੀ ਤਨਖਾਹ ਤੇ ਛੇਤੀ...
  • charanjit channi on aap
    ਸੁਖਵਿੰਦਰ ਸਿੱਧੂ ਦੇ ਪਰਿਵਾਰ ਖ਼ਿਲਾਫ ਖੁਫੀਆ ਵਿਭਾਗ ਦੀ ਕਾਰਵਾਈ ਅਤਿ ਨਿੰਦਣਯੋਗ :...
  • pratap bajwa wrote a letter to the chief election commissioner
    ਪ੍ਰਤਾਪ ਬਾਜਵਾ ਦੀ CEC ਨੂੰ ਚਿੱਠੀ, 'ਆਪ' ਸਰਕਾਰ 'ਕਾਪੀਰਾਈਟ ਨੀਤੀ' ਰਾਹੀਂ...
  • farmers stage protest against japnoor travels agent in jalandhar
    ਜਲੰਧਰ ਵਿਖੇ ਜਪਨੂਰ ਟ੍ਰੈਵਲ ਏਜੰਟ ਵੱਲੋਂ 45 ਲੱਖ ਦੀ ਠੱਗੀ, ਕਿਸਾਨਾਂ ਨੇ ਦਫ਼ਤਰ...
Trending
Ek Nazar
ind vs zim match

IND vs ZIM ਮੁਕਾਬਲੇ ਤੋਂ ਪਹਿਲਾਂ ਵੱਡੀ ਖ਼ਬਰ, TEAM INDIA ਨਾਲ ਦੁਬਾਰਾ ਜੁੜੇਗਾ...

t20 world cup 2026 new zealand

ਨਿਊਜ਼ੀਲੈਂਡ ਨੇ ਸੈਮੀਫਾਈਨਲ ਲਈ ਠੋਕਿਆ ਮਜ਼ਬੂਤ ਦਾਅਵਾ, ਸ਼੍ਰੀਲੰਕਾ ਟੂਰਨਾਮੈਂਟ...

boy brutally beaten up on suspicion of pigeon theft

Punjab: ਕਬੂਤਰਾਂ ਕਾਰਨ ਫਸੀ ਨੌਜਵਾਨ ਦੀ ਜਾਨ! ਖੰਭੇ ਨਾਲ ਬੰਨ੍ਹ ਕੀਤਾ...

army busts terrorist hideout in jammu and kashmir

ਪੁੰਛ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ! ਅੱਤਵਾਦੀ ਟਿਕਾਣੇ ਦਾ ਪਰਦਾਫਾਸ਼,...

funeral night time garuda purana  astrology

ਰਾਤ ਨੂੰ ਕਿਉਂ ਨਹੀਂ ਕੀਤਾ ਜਾਂਦਾ ਅੰਤਿਮ ਸੰਸਕਾਰ? ਜਾਣੋ ਇਸ ਦੇ ਪਿੱਛੇ ਦਾ ਕਾਰਨ

ukraine  s zelenskyy appeals to trump to   stay on our side

'ਸਾਡੇ ਵੱਲ ਰਹੋ...', ਰੂਸ-ਯੂਕਰੇਨ ਜੰਗ ਵਿਚਾਲੇ ਜ਼ੇਲੇਂਸਕੀ ਦੀ ਟਰੰਪ ਨੂੰ ਅਪੀਲ

foreign couple  ganges river  boat  hindu rituals  wedding

ਵਿਦੇਸ਼ੀ ਜੋੜੇ 'ਤੇ ਚੜ੍ਹਿਆ ਦੇਸੀ ਰੰਗ ! ਗੰਗਾ 'ਚ ਕਿਸ਼ਤੀ 'ਚ ਬੈਠ...

new afghan  pakistani border clashes follow deadly strikes

ਪਾਕਿਸਤਾਨ ਦੀ ਏਅਰਸਟ੍ਰਾਈਕ ਮਗਰੋਂ ਭਖਿਆ ਮਾਹੌਲ! ਗੁਆਂਢੀ ਮੁਲਕ 'ਤੇ ਹਮਲੇ 'ਚ...

friend was shot dead while joking during sehri in ramadan

ਸਹਰੀ ਮੌਕੇ ਮਜ਼ਾਕ ਪਿਆ ਭਾਰਾ, ਅੱਗੇਓਂ ਦੋਸਤ ਨੇ ਕੱਢ ਲਈ Gun ਤੇ ਫਿਰ... (ਵੀਡੀਓ)

lover bride wedding incident

ਬਿਹਾਰ: ਚਲਦੇ ਵਿਆਹ 'ਚ ਆ ਗਿਆ ਆਸ਼ਕ, ਲਾੜੇ ਸਾਹਮਣੇ ਮਾਰੀ ਲਾੜੀ ਨੂੰ ਗੋਲੀ (ਵੀਡੀਓ)

ac prices hike summer season

ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ

big on dipika kakar  s health

ਦੀਪਿਕਾ ਕੱਕੜ ਦੀ Health ਨੂੰ ਲੈ ਕੇ ਵੱਡੀ ਅਪਡੇਟ; ਪੇਟ 'ਚੋਂ ਕੱਢੀ ਗਈ 13mm ਦੀ...

this famous actress died in the first year of her marriage

B;day Spl: ਵਿਆਹ ਦੇ ਪਹਿਲੇ ਸਾਲ ਹੀ ਹੋ ਗਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਮੌਤ !...

twin brothers marry twin sisters

ਅਨੋਖੇ ਵਿਆਹ ਨੇ ਚੱਕਰਾਂ 'ਚ ਪਾਏ ਬਾਰਾਤੀ! ਕੌਣ ਕਿਸਦਾ? ਇੱਕੋ ਜਿਹੇ ਚਿਹਰੇ, ਇੱਕੋ...

martin short  s eldest daughter katherine short passes away

ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਧੀ ਨੇ ਖੁਦ ਨੂੰ ਮਾਰ ਲਈ ਗੋਲੀ, ਸਦਮੇ 'ਚ...

famous director  s statement about his daughter created a stir in the industry

"ਜੇ ਧੀ ਨਾ ਹੁੰਦੀ ਤਾਂ ਵਿਆਹ ਕਰ ਲੈਂਦਾ..."; ਜਦੋਂ ਮਸ਼ਹੂਰ ਡਾਇਰੈਕਟਰ ਦੇ ਬਿਆਨ ਨੇ...

t20 world cup 2026

TEAM INDIA ਨੂੰ ਵੱਡਾ ਝਟਕਾ! ਅਚਾਨਕ T20 WC ਵਿਚਾਲੇ ਛੱਡ ਗਿਆ ਧਾਕੜ ਖਿਡਾਰੀ

samsung smartphone cheaper by rs 24000

ਧੜੰਮ ਡਿੱਗੀ ਸੈਮਸੰਗ ਦੇ ਫਲੈਗਸ਼ਿਪ ਫੋਨ ਦੀ ਕੀਮਤ,  24,000 ਰੁਪਏ ਹੋਇਆ ਸਸਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • 1947 hijratnama  dr  surjit kaur ludhiana
      1947 ਹਿਜ਼ਰਤਨਾਮਾ 90 : ਡਾ: ਸੁਰਜੀਤ ਕੌਰ ਲੁਧਿਆਣਾ
    • 1947 hijratnama 89  mai mahinder kaur basra
      1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
    • laughter remembering jaswinder bhalla
      ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!
    • high court grants relief to bjp leader ranjit singh gill
      ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
    • punjab  punjab singh
      ਪੰਜਾਬ ਸਿੰਘ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +