ਸੁੱਤਿਆਂ ਬਿਰਖਾ ਨੂੰ ਨਾ ਛੇੜੀ...
ਨਾ ਕਰੀਂ ਕਦੇ ਸੁੱਤਿਆਂ ਤੇ
ਵਾਰ...
ਇੱਕ ਵਾਰ ਜੇ ਚੱਲੇ ਗਏ....
ਮੁੜ ਨਹੀਂ ਆਉਣੇ.....।
ਤੂੰ ਇਹਨਾਂ ਨੂੰ ਮਾਰੇਗਾ....
ਜਿੰਦ ਤੇਰੀ ਵੀ ਜਾਊਗੀ...
ਚੁੱਕ ਕੁਹਾੜਾ...ਵੱਢ ਇਹਨਾਂ...
ਕੂਕ ਤੇਰੀ ਵੀ ਨਿਕਲ ਜਾਊਗੀ....।
ਆਪਣੇ ਜੀਵਨ ਦੇ ਵਿੱਚ...
ਤੂੰ ਰੁੱਖਾਂ ਦੇ ਕੰਮ ਕੀ ਆਇਆ...
ਪਰ ਮਰਕੇ ਵੀ...
ਤੇਰੀ ਚਿਖਾ ਨੂੰ ਢੋਰਾ ਬਿਰਖਾ
ਹੀ ਲਾਇਆ...।
'ਰਾਮਪੁਰ' ਵਾਲੀ 'ਨੀਤੂ' ਹਰਫ਼ਾ
ਸੰਗ...
ਰੁੱਖਾਂ ਨਾਲ ਬਾਤ ਇਸ਼ਕ ਦੀ
ਪਾਵੇ....
ਐਸਾ ਪਿਆਰ ਜਤਾਵੇ...
ਕਵਿਤਾ ਲਿਖੇ ਨਾਲੇ ਗੱਲਾਂ
ਕਰੇ.....
ਬੈਠ ਇਹਨਾਂ ਦੀ ਛਾਵੇਂ...।
ਇਹ ਬੰਦਿਆਂ.....
ਇੱਕੋ ਤੇਰੇ ਅੱਗੇ ਬੇਨਤੀ ਮੇਰੀ...
ਸੁੱਤਾ ਪਿਆ ਵੀ ਸੁਪਨੇ ਦੇ
ਵਿੱਚ...
ਵਿਚਾਰੇ ਰੁੱਖਾਂ ਨੂੰ ਨਾ
ਝੇੜੀ.....
ਸੁੱਤਿਆਂ ਬਿਰਖਾ ਨੂੰ ਨਾ
ਛੇੜੀ....
ਸੁੱਤਿਆਂ ਬਿਰਖਾ ਨੂੰ ਨਾ
ਛੇੜੀ....।।
ਨੀਤੂ ਰਾਮਪੁਰ✍✍
ਰਾਮਪੁਰ
ਲੁਧਿਆਣਾ
ਮੋਬਾਈਲ ਨੰਬਰ..98149-60725
ਰੱਬ ਅੱਗੇ ਬੰਦਿਆਂ ਕੀ ਏ ਹਸਰਤ ਤੇਰੀ
NEXT STORY