ਜਦੋਂ ਆਉਂਦੀਆਂ ਯਾਦਾਂ ਰਾਤਾ ਨੂੰ ਕਿਉਂ ਦਿਲ ਨੂੰ ਸੋਚਣ ਲਾਉਦੀਆਂ ਨੇ,
ਜਦੋ ਅੰਬਰੀ ਤਾਰਾ ਟੁੱਟਦਾ ਏ, ਕਿਉਂ ਖੂਨ ਜਿਗਰ ਦਾ ਸੁਕਦਾ ਏ।
ਜਦੋ ਉੱਲੂ ਬੋਲਣ ਰਾਤਾਂ ਨੂੰ, ਕਿਉਂ ਹੋਰ ਆਵਾਜ਼ਾ ਆਉਦੀਆਂ ਨੇ,
ਕਿਉਂ ਰੋਣਾਂ ਪੱਲੇ ਕਲਿਆਂ ਦੇ, ਜਦ ਪੈਰ-ਪੈਰ ਤੇ ਠੋਕਰ ਏ
ਕਿਉਂ ਤਰਸ ਨਾ ਕਰਦਾ ਕੋਈ ਵੀ, ਜਦ ਪੀੜ੍ਹਾ ਘੇਰਾ ਪਾਉਂਦੀਆਂ ਨੇ,
ਜਦੋ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਦੀਆਂ ਨੇ
ਕੋਈ ਆਹਿਸਾਨਾ ਦੀ ਪਿੰਡ ਦੇ ਕੇ, ਕਿਉਂ ਰੋਣਾ ਐਨਾ ਲਾਉਂਦਾ ਏ,
ਕਿਉਂ ਰਾਸਤਾ ਐਨਾ ਲੰਬਾ ਏ, ਜਦੋ ਝਾੜੀਆ ਕੰਡੇ ਲਾਉਦੀਆਂ ਨੇ
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਦੀਆ ਨੇ,
ਜਦੋਂ ਸਾਥ ਜੇ ਕੋਈ ਤੇਰਾ ਛੱਡ ਜਾਵੇ, ਫਿਰ ਕਲਿਆ ਰਹਿ ਕੇ ਜੀ ਲੈਣਾ
ਤੂੰ ਵੱਡਾ ਬਣ ਕੀ ਲੈਣਾ, ਤੂੰ ਛੋਟਾ ਬਣ ਕੇ ਜੀ ਲੈਣਾ,
'ਸੰਦੀਪ' ਏ ਗੱਲਾਂ ਗੀਤਾਂ ਨੂੰ, ਜ਼ਿੰਦਗੀ ਵਿਚ ਲਿੱਖ ਕੇ ਕੀ ਲੈਣਾ
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆ ਨੇ,
ਇਕ ਰੂਹ ਅਵਾਜ਼ਾ ਦਿੰਦੀ ਏ, ਕੁੱਝ ਬਣਜਾ ਤੈਨੂੰ ਕਹਿੰਦੀ ਏ,
ਜਦੋਂ ਦਰ ੳਉੱਚੇ ਨਾਲ, 'ਵਾਹ ਤੇਰਾ' ਫਿਰ ਦਰ-ਦਰ ਘੁੰਮ ਕੇ ਕੀ ਲੈਣਾਂ
ਆਪਣੇ ਆਪ ਨੂੰ ਸਮਝ ਲੈ, ਦੁਨੀਆ ਸਮਝਾ ਕੇ ਕੀ ਲੈਣਾਂ,
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਦੀਆ ਨੇ,
ਸੰਦੀਪ ਕੁਮਾਰ ਨਰ ਬਲਾਚੌਰ
ਮੋਬਾ: 9041543692
ਗ਼ਜ਼ਲ (ਨੰਨ੍ਹੀ ਜਾਨ)
NEXT STORY