ਅਸੀਂ ਭਾਰਤ ਵਾਲੇ ਦੁਨੀਆਂ ਭਰ ਵਿਚ ਮਸ਼ਹੂਰ ਹਾਂ ਅਤੇ ਇਹ ਵੀ ਸਚਾਈ ਹੈ ਕਿ ਸਾਡੇ ਭਾਰਤ ਅੰਦਰ ਧਰਮਾਂ ਵੀ ਬਹੁਤ ਹਨ, ਉਪ ਧਰਮਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਅਤੇ ਸਾਡੇ ਕੋਲ ਜਾਤੀਆ ਅਤੇ ਸਮਾਜਿਕ ਸ਼੍ਰੇਣੀਆਂ ਦੀ ਗਿਣਤੀ ਵੀ ਬਹੁਤ ਹੈ। ਇਸੇ ਤਰ੍ਹਾ ਸਾਡੇ ਕੋਲ ਜਿਤਨੇ ਧਾਰਮਿਕ ਗ੍ਰੰਥ ਹਨ, ਦੁਨੀਆ ਦੇ ਕਿਸੇ ਵੀ ਮੁਲਕ ਪਾਸ ਨਹੀਂ ਹਨ ਅਤੇ ਇਸੇ ਤਰ੍ਹਾਂ ਸਾਡੇ ਪਾਸ ਧਾਰਮਿਕ ਅਹਸਥਾਨਾ ਦੀ ਗਿਣਤੀ ਵੀ ਬਹੁਤ ਹੈ ਅਤੇ ਸਾਡੇ ਪਾਸ ਪਾਠ ਪੂਜਾ ਕਰਨ, ਭਗਤੀ ਕਰਨ, ਰਬ ਦੀਆਂ ਆਰਤੀਆਂ ਉਤਾਰਨ ਅਤੇ ਅਰਦਾਸਾਂ ਕਰਨ ਦੇ ਢੰਗ ਤਰੀਕੇ ਵੀ ਬਹੁਤ ਹਨ। ਸਾਡੇ ਪਾਸ ਧਰਮ ਜਾਂ ਉਪ ਧਰਮ ਦਾ ਪਰਚਾਰ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਡੀ ਹੈ ਅਤੇ ਧਾਰਮਿਕ ਕੱਥਾ ਕਹਾਣੀਆ ਵੀ ਜਿਤਨੀ ਆਂ ਸਾਡੇ ਪਾਸ ਹਨ ਕਿਸੇ ਵੀ ਮੁਲਕ ਵਿਚ ਨਹੀਂ ਹਨ ਅਤੇ ਇਹ ਗਲ ਵੀ ਮੰਨਣੀ ਪੈਂਦੀ ਹੈ ਕਿ ਧਾਰਮਿਕ ਸਿਧਾਂਤਾਂ ਉਤੇ ਗੱਲਾਂ ਕਰਨ ਅਤੇ ਵਿਆਖਿਆ ਕਰਨ ਵਾਲੇ ਵੀ ਬਹੁਤ ਹਨ ਅਰਥਾਤ ਜ਼ਿਆਦਾ ਹਨ ਅਤੇ ਰੱਬ ਦੀਆਂ ਗੱਲਾਂ ਦੀ ਖਲ ਤਕ ਉਤਾਰਨ ਵਾਲੇ ਇਸ ਮੁਲਕ ਵਿਚ ਬਹੁਤ ਹਨ। ਮੁਗਲਾਂ ਦੇ ਵਕਤਾਂ ਵਿਚ ਜਾਂ ਮੁਸਲਮਾਨੀ ਹਲਿਆ ਵਕਤ ਜਿਤਨੇ ਧਾਰਮਿਕ ਅਸਥਾਨਾ ਦੀ ਲੁਟ ਇਸ ਮੁਲਕ ਵਿਚ ਕੀਤੀ ਗਈ ਹੈ ਸ਼ਾਇਦ ਦੁਨੀਆਂ ਦੇ ਇਤਿਹਾਸ ਵਿਚ ਇਤਨੀ ਲੁਟ ਕਿੱਧਰੇ ਵੀ ਨਾ ਕੀਤੀ ਗਈ ਹੋਵੇ। ਇਹ ਗਲ ਵੀ ਇਕ ਸਚਾਈ ਹੈ ਕਿ ਇਸ ਮੁਲਕ ਵਿਚ ਜਿਤਨੀ ਵੱਡੀ ਗਿਣਤੀ ਵਿਚ ਜ਼ਬਰਨ ਧਰਮ ਪਰੀਵਰਤਨ ਕੀਤਾ ਗਿਆ ਹੈ ਅਤੇ ਬਾਅਦ ਵਿਚ ਸਾਡੇ ਦੇਸ਼ ਵਿਚ ਕਢਕੇ ਹਿਕ ਵੱਖਰਾ ਦੇਸ਼ ਪਾਕਿਸਤਾਨ ਅਤੇ ਬਾਅਦ ਵਿਚ ਬੰਗਲਾ ਦੇਸ਼ ਬਣਾਇਆ ਗਿਆ ਹੈ, ਇਹ ਵੀ ਇਸ ਕਰਕੇ ਕਰਨਾ ਪਿਆ ਸੀ ਕਿ ਇਸ ਮੁਲਕ ਦੇ ਬਹੁਤ ਹੀ ਵਡੀ ਗਿਣਤੀ ਵਿਚ ਲੋਕਾਂ ਦਾ ਧਰਮ ਪਰੀਵਰਤਨ ਕਰ ਦਿੱਤਾ ਗਿਆ ਸੀ ਅਤੇ ਆਖਰ ਵਿਚ ਇਹ ਵੀ ਆਖ ਦਿਤਾ ਗਿਆ ਸੀ ਕਿ ਇਸ ਮੁਲਕ ਵਿਚ ਧਾਰਮਿਕ ਦਿਨ ਦਿਹਾੜੇ ਨੂੰ ਜਿਤਲੀ ਦੁਨੀਆਂ ਇਸ ਮੁਲਕ ਵਿਚ ਧਾਰਮਿਕ ਅਸਥਾਨਾ ਉਤੇ ਇਕੱਠੀ ਹੁੰਦੀ ਹੈ ਸ਼ਾਇਦ ਇਤਨੇ ਧਾਰਮਿਕ ਦਿਨ ਦਿਹਾੜੇ ਕਿਧਰੇ ਵੀ ਨਾ ਮਨਾਏ ਜਾਂਦੇ ਹੋਣ ਅਤੇ ਨਾ ਹੀ ਇਤਨੀ ਸੰਗਤ ਹੀ ਇਕੱਠੀ ਕੀਤੀ ਜਾ ਸਕਦੀ ਹੋਵੇ। ਧਾਰਮਿਕ ਅਸਥਾਨਾ ਪਾਸ ਇਤਨੀ ਰਕਮ ਆ ਗਈ ਹੈ ਕਿ ਧਾਰਮਿਕ ਅਸਥਾਨਾ Àੁੱਤੇ ਮੁਫਤ ਦੇ ਲੰਗਰ ਵੀ ਲਗਾਏ ਜਾਂਦੇ ਹਨ ਅਤੇ ਅੱਜ ਤਾਂ ਰਹਿਣ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ।
ਇਸ ਮੁਲਕ ਵਿਚ ਧਾਰਮਿਕ ਅਸਥਾਨਾ ਦੀ ਗਿਣਤੀ ਜ਼ਿਆਦਾ ਹੈ ਅਤੇ ਸੰਗਤਾਂ ਦਾ ਇਕੱਠ ਵੀ ਜ਼ਿਆਦਾ ਹੈ ਇਸ ਲਈ ਅੱਜ ਸਾਨੂੰ ਪ੍ਰਬੰਧਕਾਂ ਅਤੇ ਅਹੁਦੇਦਾਰਾ ਦੀ ਜ਼ਰੂਰਤ ਵੀ ਪੈ ਗਈ ਹੈ ਅਤੇ ਇਹ ਅਹੁਦੇਦਾਰ ਚੁਣੇ ਵੀ ਜਾਂਦੇ ਹਨ, ਖਾਨਦਾਨੀ ਗਦੀਆਂ ਦਾ ਸਿਲਸਿਲਾ ਵੀ ਚਲਿਆ ਆ ਰਿਹਾ ਹੈ ਅਤੇ ਅੱਜ ਪ੍ਰਬੰਧਕੀ ਕਮੈਟੀਆਂ ਵੀ ਹਨ ਅਤੇ ਪੈਸਾ ਜਿਹੜੀਆਂ ਕਰਤੂਤਾਂ ਆਦਮੀ ਵਿਚ ਪੈਦਾ ਕਰ ਦਿੰਦਾ ਹੈ ਉਹ ਅੱਜ ਇਸ ਮੁਲਕ ਦੇ ਧਾਰਮਿਕ ਅਸਥਾਨਾ ਤਕ ਵੀ ਪੁਜਗਈਆਂ ਹਨ ਅਤੇ ਕੁਲ ਮਿਲਾਕੇ ਪੈਸਾ ਜੋ ਜੋ ਸਾਰਾਰਤਾ ਪੈਦਾ ਕਰ ਸਕਦਾ ਹੈ ਉਹ ਸਾਡੇ ਧਾਰਮਿਕ ਅਸਥਾਨਾ ਵਿਚ ਵੀ ਆ ਵੜੀਆਂ ਹਨ ਅਤੇ ਕਦੀ ਕਦੀ ਸਾਡੀਆਂ ਅਖਬਾਰਾਂ ਅਤੇ ਮੀਡੀਆਂ ਵਾਲੇ ਐਸੀਆਂ ਐਸੀਆਂ ਖਬਰਾਂ ਸਾਡੇ ਸਾਹਮਣੇ ਕਰਦੇ ਹਨ ਜਿਹੜੀਆਂ ਖਬਰਾਂ ਅਤੇ ਤਸਵੀਰਾਂ ਪੂਰੇ ਧਰਮ ਵਿਚ ਸ਼ਾਮਲ ਲੋਕਾਂ ਨੂੰ ਅਤੇ ਖਾਸ ਕਰਕੇ ਸ਼ਰਧਾਲੂਆਂ ਨੂੰ ਸ਼ਰਮਿੰਦਾ ਕਰਕੇ ਰਖ ਦਿੰਦੀਆਂ ਹਨ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਧਾਰਮਿਕ ਲੋਕੀ ਜਾਂ ਉਸ ਫਿਰਕੇ ਦੇ ਲੋਕੀ ਇਹ ਸਾਰਾ ਕੁਝ ਬਰਦਾਸ਼ਿਤ ਕਰ ਲੈਂਦੇ ਹਨ ਅਤੇ ਵਕਤ ਦੀਆਂ ਸਰਕਾਰਾਂ ਨੂੰ ਮਾਮਲੇ ਦੀ ਸਹੀਂ ਸਹੀਂ ਪੜਤਾਲ ਕਰਨ ਅਤੇ ਫਿਰ ਅਦਾਲਤਾ ਵਿਚ ਕੇਸ ਚਲਾਕੇ ਸਜ਼ਾ ਦੇਣੀ ਪੈਂਦੀ ਹੈ। ਅੱਜ ਤਕ ਕਈ ਡੇਰਿਆਂ, ਆਸ਼ਰਮਾਂ, ਮੱਠਾਂ ਅਤੇ ਕਈ ਧਾਰਮਿਕ ਅਦਾਰਿਆਂ ਜਿਹੜੇ ਲੋਕਾਂ ਨੇ ਆਪ ਹੀ ਚਲਾਏ ਹੋਏ ਹਨ ਦੀਆਂ ਖਬਰਾਂ ਆਈਆਂ ਗਈਆਂ ਹਨ ਅਤੇ ਅਸੀਂ ਪੂਰੇ ਭਾਰਤ ਵਿਚ ਵਸਦੇ ਲੋਕੀ ਆਪ ਹੈਰਾਨ ਪ੍ਰੇਸ਼ਾਨ ਹਾਂ ਕਿ ਜਿੱਥੇ ਅਸੀਂ ਕਿਤਲੀ ਹੀ ਵੱਡੀ ਸ਼ਰਧਾ ਨਾਲ ਜਾ ਕੇ ਮੱਥਾ ਟੇਕਦੇ ਸਾ ਜਾਂ ਜਿਸ ਵਿਅਕਤੀ ਉਤੇ ਅਸੀਂ ਇਤਨੀ ਸ਼ਰਧਾ ਰੱਖਦੇ ਸਾਂ ਉਹ ਕਰਦਾ ਕੀ ਰਿਹਾ ਹੈ ਅਤੇ ਉਹ ਵੀ ਉਨ੍ਹਾਂ ਮਰਦਾ ਅਤੇ ਔਰਤਾਂ ਨਾਲ ਕੀਤਾ ਜਾਂਦਾ ਰਿਹਾ ਹੈ ਜਿਹੜੇ ਸ਼ਰਧਾਲੂ ਹੀ ਸਨ। ਇਹ ਖਬਰਾਂ ਅਤੇ ਤਸਵੀਰਾਂ ਅੱਜ ਅਸੀਂ ਉਸ ਡੇਰੇ ਨਾਲ ਜੁੜੇ ਸ਼ਰਧਾਲੂ ਹੀ ਨਹੀਂ ਦੇਖ ਰਹੇ ਬਲਕਿ ਸਾਰਾ ਭਾਰਤ ਅਤੇ ਸਾਰੀ ਦੁਨੀਆਂ ਵਾਲੇ ਦੇਖ ਰਹੇ ਹਨ ਅਤੇ ਅਸੀਂ ਸ਼ਰਮਿੰਦਾ ਹੋ ਰਹੇ ਹਾਂ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਹਾਲਾਂ ਤਕ ਕਿਸੇ ਵੀ ਡੇਰੇ, ਕਿਸੇ ਵੀਆਸ਼ਰਮ ਅਤੇ ਮਠ ਨਾਲ ਜੁੜੇ ਸ਼ਰਧਾਲੂਆਂ ਦਾ ਨਾ ਤਾਂ ਮੂੰਹ ਖੁਲਿਆ ਹੈ ਅਤੇ ਨਾ ਹੀ ਕਿਸੇ ਨੇ ਕੋਈ ਵਿਰੋਧਤਾ ਹੀ ਕੀਤੀ ਹੈ। ਮਾੜਾ ਮੋਟਾ ਅਗਰ ਕੁਝ ਕੀਤਾ ਵੀ ਹੈ ਤਾਂ ਵਕਤ ਦੀਆਂ ਸਰਕਾਰਾਂ ਨੇਕੀਤਾ ਹੈ।ਲੁਕਖ਼ ਚੁਪ ਕਿਉਂ ਰਹਿੰਦੇ ਹਨ ਕਿ ਹਾਲਾ ਵੀ ਉਹ ਤਾਂ ਇਹੀ ਸਮਠੀ ਜਾਂਦੇ ਹਨ ਕਿ ਇਹ ਇਲਜ਼ਾਮਝੂਠੇ ਹਨ ਅਤੇ ਕੋਈ ਬਦਲਾ ਲੈਣ ਲਈ ਜਾਂ ਮਸ਼ਹੂਰੀ ਦਾ ਸੜਦਾ ਆਦਮੀ ਇਹ ਕਾਰਵਾਈਆਂ ਕਰ ਰਿਹਾਹੈ। ਅਸਖ਼ ਅੰਧ ਵਿਸ਼ਵਾਸੀ ਹਾਂ ਅਤੇ ਇਹ ਵੀਆਖਿਆ ਜਾ ਸਕਦਾ ਹੈ ਕਿ ਅਸਖ਼ ਲਾਈ ਲਗ ਵੀ ਹਾਂ। ਸਾਨੂੰਕਈ ਵਾਰਖ਼ ਇਹ ਵੀਸਮਝਾਇਆ ਗਿਆ ਹੈ ਕਿ ਭੋਜਨ ਭਜਨ ਅਰ ਨਾਰੀ ਤੀਨੋ ਪਰਦੇ ਕੇ ਅਧਿਕਾਰੀ ਅਤੇਇਹ ਭਜਨ ਦੀਆਂ ਗਲਾਂ ਤਾਂ ਇਕਲਿਆ ਹੀ ਬੇਠਕੇ ਕਰਨੀਆਂ ਚਾਹੀਦੀਆਂ ਹਨ, ਪਰ ਇਹ ਧਾਰਮਿਕ ਅਸਥਾਨਸਾਥੋਂ ਪੈਸਾ ਹਿਕਠਾ ਕਰਨ ਲਈ ਸਾਡੇ ਇਕਠ ਕਰਰਹੇ ਹਨ ਅਤੇ ਪੈਸਾ ਆਪ ਹੀ ਇਕਠਾ ਕਰਕੇ ਫਿਰ ਇਹ ਧਾਰਮਿਕ ਅਸਥਾਨਾ ਵਾਲੇ ਉਹੀ ਕੁਝ ਕਰਦੇ ਹਨਜਿਹੜਾ ਕੁਝ ਕਦੀ ਰਾਜੇ ਮਹਾਰਾਜੇ, ਬਾਦਸ਼ਾਹ ਅਤੇ ਅਮੀਰ ਜਾਂਦੇ ਕਰਿਆ ਕਰਦੇ ਸਨ। ਸਾਨੂੰ ਤਾ ਹਮੇਸ਼ਾਂ ਇਹੀ ਸਿੱਖਿਆ ਦਿੱਤੀ ਜਾਂਦੀ ਰਹੀ ਹੈ ਕਿ ਦੂਜੀ ਔਰਤ ਸਾਡੀਮਾ, ਭੈਣ ਜਾਂ ਧੀ ਹੈ, ਪਰ ਆਪ ਕਈ ਕਈ ਔਰਤਾ ਦੀ ਇਜ਼ਤ ਬਰਬਾਦ ਕਰਦੇ ਪਏ ਹਨ ਅਤੇ ਹਿਹ ਗੱਲਾਂ ਵੀ ਸਾਹਮਣੇ ਆਈਆਂ ਹਨ ਕਿ ਇਹ ਸਾਰਾ ਕੁਝ ਕਿਸੇ ਨਾ ਕਿਸੇ ਪੈਗੰਬਰਦੇ ਨਾਮ ਉਤੇ ਕੀਤਾ ਜਾ ਰਿਹਾ ਹੈ। ਅਸੀਂ ਧਰਮਾਂਵਾਲੇ ਇਹ ਸਾਰਾ ਕੁਝ ਬਰਦਾਸ਼ਿਤ ਪਏ ਕਰਦੇ ਹਾਂ ਅਤੇ ਕਦੀ ਵੀ ਇਸ ਗਲ ਉਤੇ ਕਿਸੇ ਵੀ ਸ਼ਰਧਾਲੂਆਂਦੇ ਲੋਕਾਂ ਨੇ ਕੋਈ ਜਲੂਸ ਨਹੀਂ ਕਢਿਆ, ਕੋਈ ਰੈਲੀ ਨਹਖ਼ ਕੀਤੀ, ਕੋਈ ਹੜਤਾਲ ਨਹਖ਼ ਕੀਤੀ ਅਤੇ ਨਾਹੀ ਕੋਈ ਰੈਲੀ ਹੀ ਕੀਤੀ ਹੈ। ਬਸ ਲੋਕੀ ਘਰਾਵਿੱਚ ਚੁਪ ਕਰਦੇ ਬੈਠ ਜਾਂਦੇ ਹਨ. ਅਤੇ ਅਗਰ ਸਾਡੇ ਇਤਿਹਾਸ ਦੀ ਫਰੋਲਾ ਫਰਾਲੀ ਵੀ ਕੀਤੀ ਜਾਵੇ ਤਾਂਇਹ ਵੀ ਹੋ ਸਕਦਾ ਹੈ ਕਿ ਐਸੀਆਂ ਨੀਚ ਘਟਨਾਵਾ ਉਦੋਂ ਵੀ ਵਾਪਰਦੀਆਂ ਰਹੀਆਂ ਹੋਣ ਅਤੇ ਲੋਕਾਂ ਨਭੇਬਸ ਬਰਦਾਸ਼ਿਤ ਹੀ ਕੀਤੀਆਂਹੋਣ।
ਜਦੋਂ ਕਦੀ ਵੀ ਰੱਬ ਦਾ ਸੰਕਲਪ ਘੜਿਆਂਗਿਆ ਸੀ ਇੀ ਆਖਿਆ ਗਿਆ ਸੀ ਕਿ ਰਬ ਇਕ ਹੀ ਹੈ। ਰਬ ਹੀ ਹੈ ਜਿਸਨੇ ਇਸ ਕਾਇਨਾਤ ਦੀ ਰਚਨਾਕੀਤੀ ਹੈ। ਰਬ ਨੇ ਹੀ ਇਸ ਆਦਮੀ ਦੀ ਹੋਂਦਕਾਇਮ ਕੀਤੀ ਹੈ। ਫਿਰ ਇਹ ਆਖਿਆ ਗਿਆ ਕਿਰਬ ਆਪ ਆਦਮੀ ਨੂੰ ਇਸ ਦੁਨੀਆਂ ਵਿੱਚ ਭੇਜਦਾ ਹੈ, ਉਸਦੀ ਉਮਰ ਨਿਸਚਿਤ ਕਰਦਾਹੈ, ਉਸਦੀਕਿਸਮਤ ਅਤੇਹੋਣੀ ਲਿਖਦਾਹੈ। ਫਿਰ ਜਦ ਇਹ ਆਖਿਆਗਿਆ ਕਿ ਇਸ ਦੁਨੀਆਂ ਵਿੱਚ ਇਹ ਗੁਰਬਤ ਕਿਉਂ ਹੈ ਅਤੇ ਬਹੁਤ ਸਾਰੇ ਲੋਕਖ਼ੁ ਦੁਖ ਕਿਉਂ ਪਾ ਰਹੇ ਹਨ ਤਾਂ ਇਹ ਆਖ ਦਿਤਾ ਗਿਆ ਕਿਜਿਹੜੇ ਆਦਮੀ ਪਾਪ ਕਰਦੇ ਹਨ ਅਤੇ ਨਰਕ ਵਿੱਚ ਥਾਂ ਨਹਖ਼ ਹੁੰਦੀ ਤਾਂ ਰਬ ਉਨ੍ਹਾਂ ਨੂੰ ਨਰਕੀ ਜੀਵਨ ਕਟਣਲਈ ਇਸ ਦੁਨੀਆਂ ਦੇ ਕਿਸੇ ਗਰੀਬ ਆਦਮੀ ਦੇ ਘਰ ਪੈਦਾ ਕਰ ਦਿੰਦਾ ਹੈ। ਫਿਰ ਕਿਸੇ ਵਕਤ ਇਹ ਸਵਾਲ ਵੀ ਆ ਖੜਾਹੋਹਿਆ ਕਿ ਅਰਰਬ ਹੀ ਸਾਥੋਂ ਚੰਗੇ ਮੰਦੇ ਕਰਮ ਕਰਾਉਂਦਾ ਹੈ ਤਾਂ ਫਿਰ ਰਬ ਦੀ ਆਦਲਤ ਅਤੇ ਇਹ ਸ£ਾ ਦਾਸਿਲਸਿਲਾ ਕਿਉਂ ਹੈ। ਤਾਂ ਇਸ ਸਵਾਲ ਦਾ ਜਵਾਬ ਨਾਸੁਝਾ ਤਾਂ ਇਹ ਆਖ ਦਿਤਾ ਗਿਆ ਕਿ ਇਸ ਦੁਨੀਆਂ ਵਿੱਚ ਰਬ ਦੇ ਨਾਲ ਇਕ ਸ਼ੈਤਾਨ ਵੀ ਹੈ ਜਿਹੜਾਸਾਥੋਂ ਅਮਾੜੇ ਕਰਮ ਕਰਾਈ ਜਾ ਰਿਹਾ ਹੈ। ਅਤੇ ਅਜਤਾ ਇਹ ਪਿਆ ਲਗਦਾ ਹੈ ਕਿ ਰਬ ਤਾ ਕਦੋਂ ਦਾ ਇਹ ਦੁਨੀਆਂ ਛਡ ਗਿਆ ਲਗਦਾ ਹੈ ਅਤੇ ਅਜ ਸ਼ੈਤਾਨ ਦਾ ਰਾਜ ਹੀ ਹੈ ਅਤੇ ਹਰ ਆਦਮੀ ਕੋਈ ਨਾ ਕੋਈ ਕਰਤੂਤ ਕਰੀ ਜਾ ਰਿਹਾ ਹੈ। ਅਗਰ ਆਦਮੀ ਦੀਆਂ ਸਾਰੀਆਂ ਕਰਤੂਤਾਂ ਜਿਹੜੀਆਂ ਉਹ ਅਜਤਕ ਕਰ ਬੈਠਾ ਹੈ ਅਗਰ ਬਾਹਰ ਆ ਜਾਣ ਤਾਂ ਕਿਤਨੇ ਹੀ ਆਦਮੀਆਂ ਨੂੰ ਪੁਲਿਸ ਪਕੜ ਸਕਦੀ ਹੈ,ਅਦਾਲਾਂਤਾ ਪਾਸ ਭੇਜ ਸਕਦੀ ਹੈ ਅਤੇ ਫਿਰ ਐਸਾ ਵਕਤ ਵੀ ਆ ਸਕਦਾ ਹੈ ਕਿ ਜੇਲ੍ਹਾਂ ਵਿੱਚ ਘਟ ਥਾਂ ਹੋਜਾਣਤੇ ਹਿਨ੍ਹਾਂ ਪਾਪੀਆਂ ਨੂੰ ਘਰਾਂ ਵਿੱਚ ਹੀ ਬੰਦ ਕਰਨਾ ਪਵੇਗਾ।
ਇਹ ਹੈ ਧਰਮਾਂ ਦੀ ਕਹਾਣੀ ਅਤੇ ਅਜ ਤਾਂ ਇਹਵੀਖ ਆਖਣਾ ਪੈ ਰਿਹਾਹੈ ਕਿ ਸਾਡੇ ਧਰਮਾਂ ਨੇ ਸਾਡਾ ਚਾਲ ਚਲਣ ਸਹੀ ਨਹਖ਼ ਕਰ ਸਕਿਆ ਬਲਕਿ ਧਰਮਾਂ ਨੇਇਸ ਦੁਨੀਆਂ ਨੂੰ ਧਰਮਾਂ ਅਤੇ ਉਪ ਧਰਮਾਂ ਵਿੱਚ ਵੰਡ ਦਿਤਾ ਹੈ ਅਤੇ ਅਜ ਆਪੋ ਵਿੱਚ ਇਤਨੀ ਨਫਰਤਵਧ ਗਈ ਹੈ ਕਿ ਅਜ ਧਰਮਕ ਸਹਿਨਸ਼ੀਤਾਂ ਦਾ ਵਿਚ ਵਿਚਾਲੇ ਦਾ ਰਸਤਾ ਅਪਨਾਉਣਾ ਪਿਆ ਹੈ ਅਤੇ ਇਹਰਸਤਾ ਵੀ ਬਸ ਕਾਗਜ਼ੀ ਹੀ ਹੈ ਅਤੇ ਵਕਤ ਹੀ ਕਟਿਆ ਜਾ ਰਿਹਾ ਹੈ।
ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,ਪਟਿਆਲਾ-ਪੰਜਾਬ- ਭਾਰਤ-147001
ਰੱਬ ਦੀਆਂ ਗੱਲਾਂ ਅਧੂਰੀਆਂ ਅਤੇ ਸ਼ੰਕਾ ਵਿਚ ਪਈਆਂ ਹਨ
NEXT STORY