ਮਜ਼ਦੂਰ ਕਿਰਤੀ ਵਰਗ ਸ਼ੁਰੂ ਤੋਂ ਹੀ ਅਮੀਰ ਜਾਦਿਆ ਨੇ ਘਸਮੰਡ ਕੇ ਰੱਖਿਆ ਹੋਇਆ ਹੈ।ਇਕ ਸਮਾਂ ਸੀ ਕਿ ਇਹ ਜਮਾਤ ਇਨ੍ਹਾਂ ਲੋਕਾਂ ਦੀ ਦੋ ਡੰਗ ਦੀ ਰੋਟੀ ਤੇ ਕੰਮ ਕਰਦੀ ਸੀ।ਸਰਕਾਰ ਦੇ ਹਾਂ-ਪੱਖੀ ਹੁੰਗਾਰੇ ਨੇ ਇਨ੍ਹਾਂ ਪ੍ਰਤੀ ਨਿਯਮ ਬਣਾ ਕੇ ਲੋਕਤੰਤਰ ਨੂੰ ਹੁਲਾਰਾ ਦਿੱਤਾ।ਪਰ ਸਰਕਾਰੀ ਉਦਮਾਂ ਦੇ ਨਤੀਜੇ ਅਜੇ ਵੀ ਮੱਧਮ ਹਨ।ਆਮ ਲੋਕਾਂ ਨੂੰ ਅਤੇ ਉਸਾਰੀ ਕਿਰਤੀ ਵਰਗ ਨੂੰ ਸਰਕਾਰੀ ਨੀਤੀਆਂ ਦੀ ਜਾਣਕਾਰੀ ਦੀ ਘਾਟ ਵੀ ਇਸ ਵਰਗ ਨੂੰ ਉੱਪਰ ਨਹੀਂ ਉੱਠਣ ਦੇ ਰਹੀ।ਜਦੋਂ ਸਵੇਰੇ ਲੇਬਰ ਚੌਕਾਂ ਵਿਚ ਖੜਕੇ ਉਸਾਰੀ ਕਿਰਤੀ ਵਾਰੀ ਦੀ ਉਡੀਕ ਕਰ ਰਿਹਾ ਹੁੰਦਾ ਹੈ ਤਾਂ ਲਚਾਰੀ ਦੀ ਸਪੱਸ਼ਟ ਝੱਲਕ ਮਿਲਦੀ ਹੈ।ਇਸ ਵਰਗ ਨੇ ਕਿਰਤ ਕਰਨ ਦੇ ਸਿਧਾਂਤ ਤੇ ਅਸਲੀ ਪਹਿਰਾ ਵੀ ਦਿੱਤਾ ਹੈ।ਵਿਕਾਸ ਵਿੱਚ ਉਸਾਰੀ ਕਿਰਤੀ ਵਰਗ ਦਾ ਯੋਗਦਾਨ ਬਹੁਤ ਜ਼ਿਆਦਾ ਹੈ।ਉਸਾਰੀ ਵਰਗ ਦੀ ਪੰਜਾਬ ਵਿਚ ਜੀ.ਡੀ.ਪੀ ਨੂੰ 6.16% ਦੇਣ ਹੈ।
ਉਸਾਰੀ ਕਿਰਤੀਆਂ ਦੀ ਦੇਣ ਹੈ ਕਿ ਵਿਕਾਸ ਦੀ ਦਰ ਵੱਧਦੀ ਗਈ ਇਸ ਨਾਲ ਇਸ ਵਰਗ ਦੇ ਜੀਵਨ ਵਿਚ ਵੀ ਸੁਧਾਰ ਆਏ।ਪਹਿਲੇ ਸਮੇਂ ਵਿਚ ਉਸਾਰੀ ਕਿਰਤੀ ਨੂੰ ਘਰੋਂ ਸੱਦਣਾ ਪੈਂਦਾ ਸੀ, ਹੋਲੀ-ਹੋਲੀ ਸ਼ਹਿਰਾਂ ਵਿਚ ਲੇਬਰ ਚੌਕਾਂ ਵਿਚ ਖੜ੍ਹਕੇ ਨਿੱਤ ਦਿਨ ਰੁਜ਼ਗਾਰ ਦੀ ਭਾਲ ਕਰਨ ਲੱਗੇ। ਇਨ੍ਹਾਂ ਦੇ ਹੁੰਦੇ ਸ਼ੋਸ਼ਣ ਅਤੇ ਬੇ ਇਨਸਾਫੀ ਕਰਕੇ ਦਾਨਸ਼ਵੰਦਾਂ ਨੇ 'ਮਜ਼ਦੂਰ ਨੂੰ ਪਸੀਨਾ ਸੁੱਕਣ ਤੋਂ ਪਹਿਲਾਂ ਉਸ ਦੀ ਮਜ਼ਦੂਰੀ ਦਿਓ' ਸਤਰ ਦਾ ਨਿਰਮਾਣ ਕੀਤਾ।ਅੱਜ ਆਕਾਸ਼ ਛੂੰਹਦੀਆਂ ਇਮਾਰਤਾਂ ਇਸ ਵਰਗ ਦੀ ਦੇਣ ਹੈ।ਇਸ ਵਰਗ ਵੱਲੋਂ ਪਾਏ ਯੋਗਦਾਨ ਨੇ ਯੂਰਪੀਅਨ ਭਾਈਚਾਰੇ ਦੇ ਹਾਣੀ ਬਣਨ ਦਾ ਮੋਕਾ ਦਿੱਤਾ।
ਪੰਜਾਬ ਵਿਚ ਮਈ 2002 ਅਤੇ ਅਪ੍ਰੈਲ 2009 ਵਿਚ ਉਸਾਰੀ ਕਿਰਤੀ ਵਰਗ ਦੀ ਭਲਾਈ ਲਈ ਇਕ ਬੋਰਡ ਦੀ ਸਥਾਪਨਾ ਕੀਤੀ ਗਈ।ਉਸਾਰੀ ਕਿਰਤੀ ਵਰਗ ਨੂੰ ਸਰਕਾਰ ਦੇ ਇਸ ਉਪਰਾਲੇ ਨੇ ਬਹੁਤ ਵੱਡਾ ਹੁਲਾਰਾ ਦਿੱਤਾ।ਇਸ ਬੋਰਡ ਨਾਲ ਰਜਿਸਟਰਡ ਕਿਰਤੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਭਲਾਈ ਸਕੀਮਾਂ ਅਧੀਨ ਲਿਆਂਦਾ ਗਿਆ। ਦਸੰਬਰ 017ਤੱਕ 642524 ਕਿਰਤੀ ਰਜਿਸਟਰਡ ਹਨ। ਇਸ ਭਲਾਈ ਬੋਰਡ ਵੱਲੋਂ ਇਸ ਵਰਗ ਨੂੰ ਸੂਚੀਬੱਧ ਕਰਕੇ ਦਸ਼ਾ ਅਤੇ ਦਿਸ਼ਾ ਸੁਧਾਰਨ ਵੱਲ ਮਾਣ-ਮੱਤਾ ਕੰਮ ਕੀਤਾ ਹੈ।ਭਾਵੇ ਮਸ਼ੀਨੀ ਯੁੱਗ ਦਾ ਦੋਰ ਹੈ ਪਰ ਇਸ ਵਰਗ ਤੋ ਬਿਨ੍ਹਾਂ ਪੂਰੀਆ ਨਹੀਂ ਪੈਂਦੀਆ।ਕਿਰਤੀ ਵਰਗ ਦੀ ਦਸ਼ਾ ਲਈ ਸਮੇਂ-ਸਮੇਂ ਤੇ ਇਨ੍ਹਾ ਦੇ ਹਲਾਤਾਂ ਬਾਰੇ ਸਰਕਾਰ ਨੂੰ ਮੁਲਾਂਕਣ ਕਰਵਾਕੇ ਕਮੀਆਂ ਵੀ ਦੂਰ ਕਰਨੀਆਂ ਚਾਹੀਦੀਆਂ ਹਨ। ਸਾਰੀ ਕਿਰਤੀ ਦਾ ਮਾਣ ਸਨਮਾਨ ਕਰਨ ਲਈ ਅਤੇ ਸਰਕਾਰੀ ਨਜ਼ਰ ਨਾਲ ਰਜਿਸਟਰਡ ਉਸਾਰੀ ਕਿਰਤੀ ਇਸ ਬੋਰਡ ਰਾਹੀਂ ਜਾਂ ਇਸ ਦੇ ਬਦਲਵੇਂ ਢੰਗ ਰਾਹੀਂ ਕੰਮ ਤੇ ਜਾਣ ਨਾ ਕੇ ਚੌਕਾਂ ਵਿਚ ਖੜਕੇ ਲੋਕਾਂ ਤੋਂ ਕੰਮ ਦੀ ਮੰਗ ਕਰਨ। ਇਸ ਨਾਲ ਇਸ ਵਰਗ ਦਾ ਸ਼ੋਸ਼ਣ ਰੁਕੇਗਾ ਅਤੇ ਸਰਕਾਰ ਦੇ ਰੁਜ਼ਗਾਰ ਮੁੱਖੀ ਤੋਰ ਤਰੀਕੇ ਨੂੰ ਬੂਰ ਵੀ ਪਵੇਗਾ।
ਸੁਖਪਾਲ ਸਿੰਘ ਗਿੱਲ
ਅਬਿਅਣਾ ਕਲਾਂ
98781-11445
ਕੋਇਲ ਕੁਕੇਂਦੀ ਆ ਗਈ
NEXT STORY