ਜਲੰਧਰ - ਕਾਰਪੋਰੇਟ ਜਗਤ ਵਿਚ ਜਿੱਥੇ ਹਰ ਕੋਈ ਇਕ ਦੂਜੇ ਨੂੰ ਹੇਠਾਂ ਦਿਖਾਉਣ ਅਤੇ ਖੁਦ ਨੂੰ ਖਤਮ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ਉੱਥੇ ਹੀ ਇਕ ਦੂਜੇ ਦੇ ਕੰਮ ਦੀ ਅਲੋਚਨਾ ਕਰਨਾ ਆਮ ਗੱਲ ਹੋ ਗਈ ਹੈ । ਇਸ ਲਈ ਆਪਣੇ ਕੰਮ ਵਿੱਚ ਗਲਤੀਆਂ ਕੱਢੇ ਜਾਣ ਤੋਂ ਪਰੇਸ਼ਾਨ ਹੋਣ ਦੀ ਥਾਂ ਤੁਸੀਂ ਉਸ ਦਾ ਸਾਹਮਣਾ ਕਰਨਾ ਸਿੱਖੋ ਅਤੇ ਪ੍ਰੋਫੈਸ਼ਨਲ ਆਲੋਚਨਾ ਨੂੰ ਪਾਜ਼ੇਟਿਵ ਢੰਗ ਨਾਲ ਲਓ। ਜੇਕਰ ਬੌਸ ਵੀ ਤੁਹਾਡੇ ਕੰਮ ’ਤੇ ਕੋਈ ਕੁਮੈਂਟ ਕਰੇ ਤਾਂ ਉਸ ਨੂੰ ਦਿਨ ਨੂੰ ਨਾ ਲਗਾਓ, ਕਿਉਂਕਿ ਉਨ੍ਹਾਂ ਦਾ ਮਕਸਦ ਤੁਹਾਨੂੰ ਹੇਠਾਂ ਦਿਖਾਉਣਾ ਨਹੀਂ ਸਗੋਂ ਤੁਹਾਡੇ ਕੰਮ ਵਿਚ ਸੁਧਾਰ ਦੇਖਣਾ ਹੈ।
‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)
ਅਲੋਚਨਾ ਕਰੋ ਨਜ਼ਰਅੰਦਾਜ਼
ਜ਼ਰੂਰੀ ਨਹੀਂ ਕਿ ਤੁਹਾਡੀ ਅਲੋਚਨਾ ਕਰਨ ਵਾਲਾ ਹਰ ਸਖ਼ਸ਼ ਤੁਹਾਡਾ ਸ਼ੁੱਭਚਿੰਤਰ ਹੋਵੇ ਜਾਂ ਫਿਰ ਉਹ ਆਪਣੇ ਕੰਮ ਵਿੱਚ ਪਰਫੈਕਟ ਹੋਵੇ। ਬਹੁਤ ਸਾਰੇ ਅਜਿਹੇ ਲੋਕ ਵੀ ਹੁੰਦੇ ਹਨ, ਜੋ ਤੁਹਾਨੂੰ ਪਰੇਸ਼ਾਨ ਕਰਨ ਜਾਂ ਫਿਰ ਹੇਠਾਂ ਦਿਖਾਉਣ ਲਈ ਵੀ ਤੁਹਾਡੀ ਬੁਰਾਈ ਕਰਦੇ ਹਨ। ਅਜਿਹੇ ਵਿੱਚ ਉਨ੍ਹਾਂ ਲੋਕਾਂ ਦੀਆਂ ਗੱਲਾਂ ਤੋਂ ਦੁਖੀ ਹੋਣ ਦੀ ਬਜਾਏ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੋ ਅਤੇ ਆਪਣੇ ਕੰਮ ’ਤੇ ਪੂਰੀ ਤਰਾਂ ਨਾਲ ਫੋਕਸ ਕਰੋ। ਤਾਂਕਿ ਤੁਸੀਂ ਉਸ ਨੂੰ ਪਰਫੈਰਸ਼ਨ ਨਾਲ ਪੂਰਾ ਕਰ ਪਾਓ।
ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’
ਆਪਣੀਆਂ ਗਲਤੀਆਂ ਨੂੰ ਸੁਧਾਰੋ
ਕਿਸੇ ਹੋਰ ਨਾਲੋਂ ਤੁਸੀਂ ਹੀ ਆਪਣੇ ਕੰਮ ਦੀ ਆਪ ਸਮੀਖਿਆ ਕਰੋ। ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਤੋਂ ਕਿਤੇ ਕੋਈ ਗਲਤੀ ਹੋ ਰਹੀ ਹੈ ਤਾਂ ਉਸ ਨੂੰ ਸੁਧਾਰਨ ਦਾ ਤਰੀਕਾ ਯਕੀਨੀ ਕਰੋ। ਆਪਣੇ ਕੰਮ ਦੇ ਪੱਧਰ ਵਿਚ ਸੁਧਾਰ ਲਿਆਉਣ ਲਈ ਆਪਣੇ ਵਰਗੇ ਹੀ ਵਪਕ ਪ੍ਰੋਫਾਈਲ ਵਾਲੇ ਲੋਕਾਂ ਨੂੰ ਮਿਲੋ ਅਤੇ ਉਨ੍ਹਾਂ ਤੋਂ ਟਿਪਸ ਲਓ। ਜੇਕਰ ਲੋੜ ਹੈ ਤਾਂ ਤੁਸੀਂ ਆਪਣੇ ਕੰਮ ਨਾਲ ਸਬੰਧਿਤ ਨਵੇਂ ਕੋਰਸ ਵੀ ਕਰ ਸਕਦੇ ਹੋ, ਜੋ ਤੁਹਾਡੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦੇ ਹਨ।
ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…
ਅਲੋਚਨਾ ਹੁੰਦੀ ਹੈ ਚੰਗੀ
ਅਜਿਹਾ ਨਹੀਂ ਹੈ ਕਿ ਹਰ ਵਾਰ ਅਲੋਚਨਾ ਬੁਰੀ ਹੀ ਹੋਵੇ, ਕਈ ਵਾਰ ਸਹਿਯੋਗੀਆਂ ਦੀ ਅਲੋਚਨਾ ਨਾਲ ਅਸੀਂ ਆਪਮੀਆਂ ਕਮੀਆਂ ਨੂੰ ਵੀ ਜਾਣਨ ਲੱਗਦੇ ਹਾਂ, ਜਿਨ੍ਹਾਂ ਦੇ ਬਾਰੇ ਅਸੀਂ ਕਦੇ ਸੋਚਿਆਂ ਵੀ ਨਹੀਂ ਹੁੰਦਾ। ਅਜਿਹੇ ਵਿੱਚ ਉਨ੍ਹਾਂ ਨੂੰ ਦੂਰ ਕਰਕੇ ਅਸੀਂ ਆਪਣੇ ਕਰੀਅਰ ਦੀ ਰਾਹ ਨੂੰ ਆਸਾਨ ਬਣਾ ਸਕਦੇ ਹਨ।
ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ
ਜਦੋਂ ਬੌਸ ਹੋ ਜਾਵੇ ਖਿਲਾਫ
ਜੇਕਰ ਬੌਸ ਤੁਹਾਡੇ ਕੰਮ ਵਿੱਚ ਬੇਵਜ੍ਹਾ ਕਮੀ ਕੱਢਣ ਲੱਗ ਜਾਵੇ ਤਾਂ ਸਮਝ ਲਓ ਕਿ ਹੁਣ ਉਹ ਤੁਹਾਡੇ ਖਿਲਾਫ਼ ਹੋ ਗਿਆ ਹੈ। ਅਜਿਹੇ ਵਿਚ ਜਾਂ ਤਾਂ ਤੁਸੀਂ ਦੂਜੀ ਨੌਕਰੀ ਦੀ ਭਾਲ ਕਰਨੀ ਸ਼ੁਰੂ ਕਰ ਦਿਓ ਜਾਂ ਫਿਰ ਕੁਝ ਅਜਿਹਾ ਕਰੋ ਕਿ ਤੁਸੀਂ ਉਸ ਦੀ ਗੁੱਡ ਬੁਕਸ ਵਿੱਚ ਸ਼ਾਮਲ ਹੋ ਸਕੋ। ਉਂਝ ਨਿਮਰਤਾ ਨਾਲ ਤੁਸੀਂ ਆਪਣੇ ਬੌਸ ਤੋਂ ਪੁੱਛ ਸਕਦੇ ਹੋ ਕਿ ਤੁਹਾਡੇ ਤੋਂ ਕਿਥੋਂ ਗਲਤੀ ਹੋਈ ਹੈ । ਇਸ ਨਾਲ ਤੁਸੀਂ ਆਪਮੀ ਗਲਤੀ ਦੁਹਰਾਉਣੋ ਤੋਂ ਬਚ ਸਕਦੇ ਹੋ। ਇਸ ਲਈ ਤੁਸੀਂ ਆਪਣੀ ਗਲਤੀ ਨੂੰ ਦਰਸਾਉਣ ਲਈ ਬਚ ਸਕੋਗੇ।
ਕਿੱਲ ਅਤੇ ਛਾਈਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
ਪਦਾਰਥਕ ਦੌਰ ਅੰਦਰ ਪਿਆਰ ਦੇ ਨਾਂ 'ਤੇ ਕੀਤਾ ਜਾ ਰਿਹੈ ਰਿਸ਼ਤਿਆਂ ਦਾ ਘਾਣ
NEXT STORY