ਜਲੰਧਰ: ਪਿਛਲੇ ਹਫਤੇ ਹੀ ਦੁਨੀਆ ਦੀ ਦਿੱਗਜ ਸਮਾਰਟਫੋਨ ਕੰਪਨੀ ਐਪਲ ਨੇ ਆਈਫੋਨ 7 (iPhone7) ਅਤੇ ਆਈਫੋਨ 7 ਪਲਸ (iPhone7 Plus) ਲਾਂਚ ਕੀਤਾ ਹੈ। ਹੁਣ ਕੰਪਨੀ ਨੇ ਭਾਰਤ 'ਚ ਆਈਫੋਨ 6 ਐੱਸ ਅਤੇ ਆਈਫੋਨ 6ਐੱਸ ਪਲਸ ਦੀ ਕੀਮਤ 'ਚ 22,000 ਰੁਪਏ ਤੱਕ ਦੀ ਕਟੌਤੀ ਕਰ ਦਿੱਤੀ ਹੈ। ਹਾਲਾਂਕਿ ਇਹ ਕਟੌਤੀ 128 ਜੀ. ਬੀ ਵੇਰਿਅੰਟ 'ਚ ਕੀਤੀ ਗਈ ਹੈ।
ਕੰਪਨੀ ਦੁਆਰਾ ਐਪਲ ਨੇ 82,000 ਰੁਪਏ 'ਚ ਲਾਂਚ ਹੋਏ ਆਈਫੋਨ 6 ਐੱਸ 128 ਜੀ. ਬੀ ਵਰਜ਼ਨ ਦੀ ਕੀਮਤ 22 ਹਜ਼ਾਰ ਰੁਪਏ ਕਟੌਤੀ ਦੇ ਨਾਲ ਇਸ ਦੀ ਕੀਮਤ ਘੱਟ ਕੇ 60 ਹਜ਼ਾਰ ਰੁਪਏ ਰਹਿ ਗਈ ਹੈ। ਆਈਫੋਨ 6 ਐੱਸ ਦੀ ਵੱਡੀ ਸਕ੍ਰੀਨ ਵਾਲਾ ਵੇਰਿਅੰਟ ਆਈਫੋਨ 6 ਐੱਸ ਪਲਸ 128 ਜੀ. ਬੀ ਵਰਜ਼ਨ ਦੀ ਕੀਮਤ 'ਚ ਵੀ 22,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਇਸ ਫੋਨ ਦੀ ਕੀਮਤ ਹੁਣ 70 ਹਜ਼ਾਰ ਰੁਪਏ ਹੋ ਗਈ ਹੈ।
ਐਪਲ ਦੇ 4 ਇੰਚ ਡਿਸਪਲੇ ਵਾਲੇ ਸਮਾਰਟਫੋਨ ਆਈਫੋਨ ਐੱਸ ਈ ਦੀ ਕੀਮਤ ਵੀ ਘੱਟ ਕੀਤੀ ਗਈ ਹੈ। ਇਸ ਦੇ 6472 ਵਰਜ਼ਨ ਦੀ ਕੀਮਤ 49,000 ਰੁਪਏ 'ਚ 5.000 ਹਾਜ਼ਾਰ ਦੀ ਕਟੌਤੀ ਕਰ ਕੇ 44,000 ਰੁਪਏ ਕਰ ਦਿੱਤੀ ਗਈ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਆਈਫੋਨ 'ਚ 2GB ਰੈਮ ਇਸ ਨੂੰ ਹੁਣ ਤੱਕ ਦਾ ਸਭ ਤੋਂ ਤੇਜ਼ ਕੰਮ ਕਰਨ ਵਾਲਾ ਫੋਨ ਬਣਾ ਦਿੰਦੀ ਹੈ। ਕੈਮਰੇ ਨੂੰ ਨਵੇਂ ਮੁਕਾਮ 'ਤੇ ਲੈ ਜਾਂਦੇ ਹੋਏ ਦੋਨਾਂ ਮਾਡਲ 'ਚ 12 MP ਰਿਅਰ ਅਤੇ 5 MP ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਹ ਮਾਡਲ ਆਪਰੇਟਿੰਗ ਸਿਸਟਮ iOS 9 ਦੇ ਨਾਲ ਆਉਣਗੇ। ਜਿਨੂੰ iOS 9.1 ਦੇ ਨਾਲ ਅਪਡੇਟ ਕੀਤਾ ਜਾ ਸਕਦਾ ਹੈ।
ਐਪਲ ਦੇ ਲੈਟੇਸਟ ਸਮਾਰਟਫੋਨਸ ਆਈਫੋਨ 7 (iPhone 7) ਅਤੇ ਆਈਫੋਨ 7 ਪਲਸ (iPhone 7 Plus) ਦੀ ਲਾਂਚਿੰਗ ਡੇਟ ਨਜ਼ਦੀਕ ਆਉਣ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਫੋਨਸ ਦੀ ਕੀਮਤਾਂ 'ਚ ਕਮੀ ਕੀਤੀ ਗਈ ਹੈ। ਨਵੇਂ ਆਈਫੋਨਸ ਲਈ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ ਅਤੇ 7 ਅਕਤੂਬਰ ਤੋਂਂ ਇਨ੍ਹਾਂ ਦੀ ਵਿਕਰੀ ਸ਼ੁਰੂ ਹੋਵੇਗੀ।
ਇਸ ਘਟਨਾ ਤੋਂ ਬਾਅਦ ਹੋਰ ਵਧ ਸਕਦੀਆਂ ਹਨ ਸੈਮਸੰਗ ਦੀਆਂ ਪ੍ਰੇਸ਼ਾਨੀਆਂ
NEXT STORY