ਜਲੰਧਰ- ਪਿਛਲੇ ਕੁਝ ਮਹੀਨਿਆਂ 'ਚ ਕਈ ਚੀਨੀ ਮੋਬਾਈਲ ਨਿਰਮਾਤਾਵਾਂ ਨੇ ਭਾਰਤ 'ਚ ਦਸਤਕ ਦਿੱਤਾ ਹੈ। ਜਿਨ੍ਹਾਂ 'ਚ ਮੈਜ਼ੂ, ਕੂਲਪੈਡ ਆਦਿ ਮੁੱਖ ਹਨ। ਹੁਣ ਇਨ੍ਹਾਂ 'ਚ ਇਕ ਹੋਰ ਨਾਮ ਸ਼ਾਮਲ ਹੋ ਗਿਆ ਹੈ ਯੂਮੀ (UMI)।
ਕੰਪਨੀ ਨੇ ਫਲਿਪਕਾਰਟ ਦੇ ਨਾਲ ਮਿਲ ਕੇ ਭਾਰਤ 'ਚ ਦਸਤਕ ਦਿੱਤੀ ਹੈ ਤੇ ਯੂਮੀ (UMI) ਹੈਮਰ ਨਾਮ ਤੋਂ ਐਂਡਰਾਇਡ ਸਮਾਰਟਫੋਨ ਨੂੰ ਪੇਸ਼ ਕੀਤਾ ਹੈ। ਇਸ ਫੋਨ ਦੀ ਕੀਮਤ 10999 ਰੁਪਏ ਹੈ। ਯੂਮੀ (UMI) ਹੈਮਰ 'ਚ 5 ਇੰਚ ਦੀ ਐਚ.ਡੀ. ਡਿਸਪਲੇ ਹੈ, ਜਿਸ ਦਾ ਰੈਜ਼ੇਲਿਊਸ਼ਨ 1280 ਗੁਣਾ 720 ਪਿਕਸਲ ਹੈ। ਫੋਨ ਨੂੰ ਮੀਡੀਆਟੈਕ ਐਮ.ਟੀ. 6732 ਚਿਪਸੈਟ 'ਤੇ ਪੇਸ਼ ਕੀਤਾ ਗਿਆ ਹੈ ਤੇ ਇਸ 'ਚ 64 ਬਿੱਟ ਦਾ ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 2 ਜੀ.ਬੀ. ਰੈਮ ਤੇ 16 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ।
UMI ਹੈਮਰ ਨੂੰ ਐਂਡਰਾਇਡ ਆਪ੍ਰੇਟਿੰਗ ਸਿਸਟਮ 4.4 ਕਿਟਕੈਟ 'ਤੇ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫੀ ਦੀ ਗੱਲ ਕੀਤੀ ਜਾਵੇ ਤਾਂ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 3 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੰਪਨੀ ਨੇ ਨਾਲ ਹੀ ਫੋਨ ਦੀ ਇਕ ਸਾਲ ਦੀ ਗਾਰੰਟੀ ਦਿੱਤੀ ਹੈ। ਇਸ ਦੇ ਨਾਲ ਹੀ 10 ਦਿਨ ਦੇ ਅੰਦਰ ਖਰਾਬ ਹੋਣ 'ਤੇ ਰਿਪਲੇਸਮੈਂਟ ਦੀ ਗਾਰੰਟੀ ਵੀ ਦਿੱਤੀ ਗਈ ਹੈ।
ਪੈਨਾਸੋਨਿਕ ਨੇ ਘੱਟ ਰੇਂਜ 'ਚ ਪੇਸ਼ ਕੀਤਾ ਓਕਟਾਕੋਰ ਪ੍ਰੋਸੈਸਰ ਨਾਲ ਲੈਸ T33
NEXT STORY