ਜਲੰਧਰ: ਕੋਰੀਅਨ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਗਲੈਕਸੀ S7 ਐੱਜ ਸਮਾਰਟਫੋਨ ਦਾ ਨਵਾਂ ਕਲਰ ਵੇਰਿਅੰਟ ਪੇਸ਼ ਕਰ ਦਿੱਤਾ ਹੈ । ਸੈਮਸੰਗ ਗਲੈਕਸੀ ਐੱਸ7 ਐੱਜ ਦੇ ਨਵੇਂ ਬਲੂ ਕੋਰਲ ਕਲਰ ਵੇਰਿਅੰਟ ਨੂੰ ਆਧਿਕਾਰਿਕ ਤੌਰ ਉੱਤੇ ਪੇਸ਼ ਕਰ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਇਹ ਸਮਾਰਟਫੋਨ ਬਲੈਕ ਆਨਿਕਸ ਗੋਲਡ ਪਲੈਟੀਨਮ , ਵਾਇਟ ਪਰਲ, ਸਿਲਵਰ ਟਾਇਟੇਨੀਅਮ ਅਤੇ ਪਿੰਕ ਗੋਲਡ ਕਲਰ 'ਚ ਉਪਲੱਬਧ ਹੈ। ਸੈਮਸੰਗ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਵੇਰਿਅੰਟ ਇਕ ਨਵੰਬਰ ਤੋਂ ਚੁਨਿੰਦਾ ਬਾਜ਼ਾਰਾਂ 'ਚ ਉਪਲੱਬਧ ਹੋਵੇਗਾ।
ਕੰਪਨੀ ਨੇ ਕਿਹਾ, ਹਰ ਬਾਜ਼ਾਰ 'ਚ ਉਪਲੱਬਧਤਾ ਅਤੇ ਕੀਮਤ ਦੀ ਜਾਣਕਾਰੀ ਉੱਥੇ ਦੇ ਵਾਇਰਲੈੱਸ ਪ੍ਰੋਵਾਇਡਰ ਅਤੇ ਖੇਤਰੀ ਸੈਮਸੰਗ ਆਫਿਸ ਤੋਂ ਮਿਲੇਗੀ। ਹਾਲਾਂਕਿ ਕੰਪਨੀ ਨੇ ਹੁਣੇ ਤੱਕ ਉਨ੍ਹਾਂ ਦੇਸ਼ਾਂ ਦੀ ਲਿਸਟ ਦੀ ਜਾਣਕਾਰੀ ਨਹੀਂ ਦਿੱਤੀ ਹੈ ਜਿੱਥੇ ਇਹ ਬਲੂ ਕੋਰਲ ਕਲਰ ਵੇਰਿਅੰਟ Àਉੁਪਲੱਬਧ ਹੋਵੇਗਾ। ਪਰ ਤਾਇਵਾਨ ਇਸ ਲਿਸਟ 'ਚ ਪਹਿਲਾਂ ਹੀ ਸ਼ਾਮਿਲ ਹੈ। ਇਸ ਤੋਂ ਇਲਾਵਾ ਸਿੰਗਾਪੁਰ 'ਚ ਵੀ 5 ਨਵੰਬਰ ਤੋਂ ਇਸ ਡਿਵਾਇਸ ਦੇ ਉਪਲੱਬਧ ਹੋਣ ਦੀ ਉਮੀਦ ਹੈ। ਅਮਰੀਕਾ 'ਚ ਵੀ ਇਸ ਵੇਰਿਅੰਟ ਨੂੰ ਉਪਲੱਬਧ ਕਰਾਇਆ ਜਾ ਸਕਦਾ ਹੈ। ਸੈਮਸੰਗ ਗਲੈਕਸੀ S7 ਐੱਜ ਸਮਾਰਟਫੋਨ 'ਚ 5.50 ਇੰਚ ਦਾ 1440x2560 ਪਿਕਸਲ ਡਿਸਪਲੇ, 1.6 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ, 4GB ਰੈਮ ਅਤੇ 12MP ਦਾ ਰਿਅਰ ਕੈਮਰਾ ਹੈ।
ਲੀਕ ਹੋਏ Moto M ਸਮਾਰਟਫੋਨ ਦੇ ਸਪੈਸੀਫਿਕੇਸ਼ਨ
NEXT STORY