ਬਾਘਾਪੁਰਾਣਾ (ਅਜੇ)—ਵਿਧਾਇਕ ਦਰਸ਼ਨ ਸਿੰਘ ਬਰਾੜ ਨੇ 5 ਰਾਜਾਂ 'ਚ ਭਾਜਪਾ ਦੀ ਹੋਈ ਕਰਾਰੀ ਹਾਰ 'ਤੇ ਕਿਹਾ ਕਿ ਦੇਸ਼ ਹੁਣ ਭਾਜਪਾ ਮੁਕਤ ਹੋਣ ਵੱਲ ਵਧ ਰਿਹਾ ਤੇ ਲੋਕ ਜਲਦੀ ਹੀ ਮੋਦੀ ਸਰਕਾਰ ਨੂੰ ਚਲਦਾ ਕਰ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਪੂਰੇ ਦੇਸ਼ ਅੰਦਰ ਹਾਲਤ ਪਤਲੀ ਹੋ ਗਈ ਹੈ ਅਤੇ ਲੋਕ ਭਾਜਪਾ ਨੂੰ ਕਰਾਰਾ ਜਵਾਬ ਦੇਣ ਲਈ 2019 ਦੀ ਉਡੀਕ ਕਰ ਰਹੇ ਹਨ। ਸ. ਬਰਾੜ ਨੇ ਕਿਹਾ ਕਿ ਕੇਂਦਰ 'ਚ ਜਦੋਂ ਦੀ ਮੋਦੀ ਸਰਕਾਰ ਆਈ ਹੇ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਦੇਸ਼ ਦੇ ਲੋਕਾਂ ਖਿਲਾਫ ਅਜਿਹੇ ਗਲਤ ਫੈਸਲੇ ਲਏ ਹਨ, ਜਿਸ ਨਾਲ ਪੂਰਾ ਦੇਸ਼ ਹਿਲਾ ਕੇ ਰੱਖ ਦਿੱਤਾ।
ਉਨ੍ਹਾਂ ਕਿਹਾ ਦੇਸ਼ ਨੂੰ ਡੋਬਣ ਲਈ ਪਹਿਲਾਂ ਮੋਦੀ ਨੇ ਨੌਟਬੰਦੀ ਅਤੇ ਜੀ. ਐੱਸ. ਟੀ. ਲਾਗੂ ਕੀਤਾ ਅਤੇ ਦੇਸ਼ ਦੇ ਲੋਕਾਂ ਨੂੰ ਘਰ-ਘਰ ਸਹੂਲਤਾਂ ਦੇਣ ਦਾ ਝੂਠਾ ਵਾਅਦਾ ਕੀਤਾ ਸੀ ਜਦੋਂ ਕਿ ਦੇਸ਼ ਦੇ ਕਿਸੇ ਵੀ ਵਰਗ ਨੂੰ ਕਈ ਸਹੂਲਤਾਂ ਨਹੀ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਮੋਦੀ ਨੇ ਇਹ ਐਲਾਨ ਕੀਤਾ ਸੀ ਕਿ ਨੋਟਬੰਦੀ ਦੇ 50 ਦਿਨਾਂ ਬਾਅਦ ਚੰਗੇ ਦਿਨ ਆਉਣਗੇ ਪਰ ਚੰਗੇ ਦਿਨ ਆਉਣ ਦੀ ਲੋਕਾਂ ਨੂੰ ਸੜਕਾਂ 'ਤੇ ਰੋਲ ਕੇ ਰੱਖ ਦਿੱਤਾ ਅਤੇ ਕਈ ਲੋਕ ਲਾਈਨਾਂ 'ਚ ਖੜੇ ਮਰ ਗਏ। ਜੀ. ਐੱਸ. ਟੀ. ਨੇ ਪੂਰੇ ਦੇਸ਼ ਦਾ ਵਪਾਰ ਖਤਰੇ 'ਚ ਪਾ ਦਿੱਤਾ। ਕਈ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਫੋਲ ਹੋ ਗਿਆ। ਵਿਧਾਇਕ ਬਰਾੜ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੀ ਸੱਤਾ ਤੋਂ ਭਵਿੱਖ ਲਈ ਭਾਜਪਾ ਨੂੰ ਲਾਂਭੇ ਕਰ ਕੇ ਦੇਸ਼ ਦੀ ਖੁਸ਼ਹਾਲੀ ਲਿਆਉਣ ਲਈ ਰਾਹੁਲ ਦੀ ਸਰਕਾਰ ਸੱਤਾ 'ਚ ਲਿਆਉਣÎਗੇ। ਇਸ ਮੌਕੇ ਬਿੱਟੂ ਮਿੱਤਲ, ਜਗਸੀਰ ਕਾਲੇਕੇ, ਅਜੇ ਗਰਗ, ਨਰ ਸਿੰਘ ਬਰਾੜ, ਜਗਸੀਰ ਜੱਗਾ, ਗਗਨ ਨਿਗਾਹਾ, ਅਮ੍ਰਿਤਪਾਲ ਸਿੰਘ ਰਾਜੇਆਣਾ ਸ਼ਾਮਲ ਸਨ।
ਸਡ਼ਕਾਂ ’ਤੇ ਘੁੰਮ ਰਹੇ ਅਾਵਾਰਾ ਪਸ਼ੂਆਂ ਨੂੰ ਫਡ਼੍ਹਣ ਦੀ ਕੀਤੀ ਮੰਗ
NEXT STORY