ਨਵੀਂ ਦਿੱਲੀ— ਦਿੱਲੀ ਦੀਆਂ ਜੇਲਾਂ 'ਚ ਬੰਦ 1,000 ਤੋਂ ਜ਼ਿਆਦਾ ਕੈਦੀਆਂ ਨੂੰ ਇਕ ਸਾਲ ਦੇ ਅੰਦਰ ਯੋਗ ਅਧਿਆਪਕ ਦੇ ਤੌਰ 'ਤੇ ਸਿਖਲਾਈ ਦਿੱਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਹਾਈ ਤੋਂ ਬਾਅਦ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ 'ਚ ਮਦਦ ਕਰਨ ਦੇ ਟੀਚੇ ਤੋਂ ਸ਼ੁਰੂ ਇਕ ਪਹਿਲ ਦੀ ਤਹਿਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ 'ਸੰਜੀਵਨ' ਯੋਜਨਾ ਦਾ ਉਦਘਾਟਨ 23 ਜਨਵਰੀ ਨੂੰ ਕੀਤਾ ਗਿਆ ਸੀ।
ਦਸੰਬਰ 2018 'ਚ ਜੇਲ ਵਿਭਾਗ ਤੇ ਮੋਰਾਰਜੀ ਦੇਸਈ ਇੰਸਟੀਚਿਊਟ ਆਫ ਯੋਗ (ਐੱਮ.ਡੀ.ਐੱਨ.ਆਈ.ਵਾਈ.) ਵਿਚਾਲੇ ਇਸ ਸਬੰਧੀ ਇਕ ਸਹਿਮਤ ਪੱਤਰ 'ਤੇ ਦਸਤਖਤ ਹੋਏ ਸਨ। ਜਨਰਲ ਡਾਇਰੈਕਟਰ (ਜੇਲ) ਅਜੈ ਕਸ਼ਿਅਪ ਨੇ ਕਿਹਾ ਕਿ ਯੋਜਨਾ ਦੇ ਤਹਿਤ ਸੰਸਥਾ ਦੇ ਅਧਿਆਪਕ ਤਿਹਾੜ ਜੇਲ ਸਮਿਤੀ ਸ਼ਹਿਰ ਦੀਆਂ 16 ਜੇਲਾਂ ਦੇ ਕੈਦੀਆਂ ਨੂੰ ਸਿਖਲਾਈ ਦੇਣਗੇ।
ਤਿਹਾੜੀ ਜੇਲ ਦੀਆਂ ਵੱਖ-ਵੱਖ ਜੇਲਾਂ 'ਚ 16,000 ਤੋਂ ਜ਼ਿਆਦਾ ਕੈਦੀ ਹਨ। ਇਕ ਫਾਊਡੇਸ਼ਨ ਕੋਰਸ ਹੈ ਜੋ ਕਿ 4 ਹਫਤਿਆਂ ਦਾ ਹੈ ਤੇ ਦੁਸਰਾ ਇੰਸਟ੍ਰਕਟਰ ਕੋਰਸ ਹੈ ਜੋ ਕਿ 4 ਮਹੀਨਿਆਂ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੁੱਲ 750 ਕੈਦੀਆਂ ਨੂੰ ਫਾਊਂਡੇਸ਼ਨ ਕੋਰਸ ਦੇ ਤਹਿਤ ਸਿਖਲਾਈ ਦਿੱਤੀ ਗਈ ਹੈ ਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 'ਤੇ ਉਨ੍ਹਾਂ ਨੂੰ ਪ੍ਰਮਾਣ-ਪੱਤਰ ਦਿੱਤਾ ਜਾਵੇਗਾ।
ਪੀ.ਐੱਮ. ਮੋਦੀ ਨੇ ਕੁੱਲੂ ਹਾਦਸੇ ਪ੍ਰਤੀ ਜਤਾਇਆ ਦੁੱਖ
NEXT STORY