ਨੈਸ਼ਨਲ ਡੈਸਕ-ਦੇਸ਼ ਵਿੱਚ ਹਰ ਸਾਲ ਸਿਗਰਟਾਂ, ਬੀੜੀਆਂ ਅਤੇ ਹੋਰ ਤੰਬਾਕੂ ਉਤਪਾਦਾਂ ਤੋਂ 1.70 ਲੱਖ ਟਨ ਕੂੜਾ ਪੈਦਾ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 20.91% ਕੂੜਾ ਇਕੱਠਾ ਹੋ ਰਿਹਾ ਹੈ। ਜਦੋਂ ਕਿ ਤੰਬਾਕੂ ਉਤਪਾਦਾਂ ਦੀ 8.85% ਰਹਿੰਦ-ਖੂੰਹਦ ਮਹਾਰਾਸ਼ਟਰ ਵਿੱਚ, 8.57% ਪੱਛਮੀ ਬੰਗਾਲ, 6.57% ਬਿਹਾਰ ਅਤੇ 6.22% ਮੱਧ ਪ੍ਰਦੇਸ਼ ਵਿੱਚ ਪੈਦਾ ਹੋ ਰਹੀ ਹੈ।
ਦੇਸ਼ ਦਾ 50 ਫ਼ੀਸਦੀ ਤੋਂ ਵੱਧ ਕੂੜਾ ਇਨ੍ਹਾਂ ਪੰਜ ਰਾਜਾਂ ਵਿੱਚ ਪੈਦਾ ਹੋ ਰਿਹਾ ਹੈ, ਜਿਸ ਨੂੰ ਨਿਪਟਾਉਣ ਲਈ ਮਿਊਂਸੀਪਲ ਸੰਸਥਾਵਾਂ ਅਤੇ ਨਗਰ ਨਿਗਮ ਪ੍ਰਸ਼ਾਸਨ ਕੋਲ ਸਾਧਨ ਨਹੀਂ ਹਨ। ਇਹ ਜਾਣਕਾਰੀ ਨੈਸ਼ਨਲ ਇੰਸਟੀਚਿਊਟ ਆਫ਼ ਕੈਂਸਰ ਪ੍ਰੀਵੈਂਸ਼ਨ ਐਂਡ ਰਿਸਰਚ, ਨੋਇਡਾ, ਇੰਟਰਨੈਸ਼ਨਲ ਯੂਨੀਅਨ ਅਗੇਂਸਟ ਟਿਊਬਰਕਲੋਸਿਸ ਐਂਡ ਲੰਗ ਡਿਜ਼ੀਜ਼ ਅਤੇ ਜੋਧਪੁਰ ਏਮਜ਼, ਨਵੀਂ ਦਿੱਲੀ ਸਥਿਤ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਸਾਂਝੇ ਅਧਿਐਨ ਵਿੱਚ ਸਾਹਮਣੇ ਆਈ ਹੈ, ਜਿਸ ਨੂੰ ਮੈਡੀਕਲ ਜਰਨਲ ਦਿ ਲੈਂਸੇਟ ਰੀਜਨਲ ਹੈਲਥ-ਸਾਊਥ ਈਸਟ ਏਸ਼ੀਆ ਦੁਆਰਾ ਪ੍ਰਕਾਸ਼ਿਤ ਕੀਤਾ ਹੈ।
ਸਿਗਰਟ ਕਾਰਨ 40 ਟਨ ਕੂੜਾ ਹੁੰਦਾ ਹੈ
ਇਹ ਵੀ ਪੜ੍ਹੋ-ਰਵੀ ਬਿਸ਼ਨੋਈ ਨੇ ਕੀਤਾ ਕਮਾਲ, ICC ਟੀ-20 ਰੈਂਕਿੰਗ 'ਚ ਬਣੇ ਨੰਬਰ ਇਕ ਗੇਂਦਬਾਜ਼
ਇਸ ਅਧਿਐਨ ਵਿੱਚ ਖੋਜਕਰਤਾਵਾਂ ਨੇ ਦੱਸਿਆ ਕਿ ਦੇਸ਼ ਵਿੱਚ ਹਰ ਸਾਲ ਬੀੜੀਆਂ, ਸਿਗਰਟਾਂ ਅਤੇ ਹੋਰ ਧੂੰਆਂ ਰਹਿਤ ਤੰਬਾਕੂ ਤੋਂ 170,330.49 ਟਨ ਕੂੜਾ ਪੈਦਾ ਹੋ ਰਿਹਾ ਹੈ, ਜਿਸ ਦਾ ਵੱਡਾ ਹਿੱਸਾ ਧੂੰਆਂ ਰਹਿਤ ਤੰਬਾਕੂ ਉਤਪਾਦਾਂ ਦੇ ਕਾਰਨ ਹੈ। ਇਨ੍ਹਾਂ ਤੋਂ ਕਰੀਬ 115,714.83 ਟਨ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬੀੜੀਆਂ 40,846.15 ਅਤੇ ਸਿਗਰਟਾਂ ਤੋਂ 13,769.51 ਟਨ ਕੂੜੇ ਦਾ ਕਾਰਨ ਹਨ। ਗੰਭੀਰ ਤੱਥ ਇਹ ਹੈ ਕਿ ਤੰਬਾਕੂ ਉਤਪਾਦਾਂ ਤੋਂ ਇਕੱਠੀ ਕੀਤੀ ਜਾਂਦੀ ਰਹਿੰਦ-ਖੂੰਹਦ ਵਿੱਚ ਸਭ ਤੋਂ ਵੱਧ ਹਿੱਸਾ 43.2% ਭਾਵ 73,500.66 ਟਨ ਪਲਾਸਟਿਕ ਦਾ ਹੈ ਅਤੇ ਬਾਕੀ 6074 ਟਨ ਫੋਇਲ, ਫਿਲਟਰ 1354.23 ਅਤੇ 89,402.13 ਟਨ ਕਾਗਜ਼ੀ ਰਹਿੰਦ-ਖੂੰਹਦ ਦਾ ਹੈ।
ਵਾਤਾਵਰਣ ਲਈ ਬਹੁਤ ਖਤਰਨਾਕ ਹੈ
ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਇਸ ਕੂੜੇ ਨੂੰ ਪਲਾਸਟਿਕ ਨਾਲ ਮਿਲਾ ਕੇ ਇਸ ਦਾ ਨਿਪਟਾਰਾ ਕੀਤਾ ਜਾਵੇ ਤਾਂ ਇਹ ਗੈਰ-ਬਾਇਓਡੀਗ੍ਰੇਡੇਬਲ ਕੂੜਾ ਬਣ ਜਾਂਦਾ ਹੈ ਜੋ ਵਾਤਾਵਰਣ ਲਈ ਕਾਫੀ ਖਤਰਨਾਕ ਹੈ। ਉਨ੍ਹਾਂ ਦਾ ਸਿੱਟਾ ਇਹ ਸੀ ਕਿ ਰਾਸ਼ਟਰੀ ਪੱਧਰ 'ਤੇ ਜਨਵਰੀ ਤੋਂ ਅਪ੍ਰੈਲ 2022 ਦਰਮਿਆਨ 17 ਰਾਜਾਂ ਤੋਂ ਲਗਭਗ 222 ਬ੍ਰਾਂਡਾਂ ਦੇ ਤੰਬਾਕੂ ਉਤਪਾਦਾਂ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨ ਤੋਂ ਬਾਅਦ, ਉਨ੍ਹਾਂ ਦੇ ਨਿਪਟਾਰੇ ਦਾ ਯਤਨ ਕੀਤਾ ਗਿਆ ਸੀ। ਕੇਂਦਰ ਅਤੇ ਸੂਬਾ ਸਰਕਾਰਾਂ ਦੇ ਗੰਭੀਰ ਫੈਸਲੇ ਜ਼ਰੂਰੀ ਖੋਜਕਾਰਾਂ ਦਾ ਕਹਿਣਾ ਹੈ ਕਿ ਤੰਬਾਕੂ ਉਤਪਾਦਾਂ ਤੋਂ ਇਕੱਠੀ ਹੋਣ ਵਾਲੀ ਰਹਿੰਦ-ਖੂੰਹਦ ਦੇ ਨਿਪਟਾਰੇ ਬਾਰੇ ਕੇਂਦਰ ਅਤੇ ਸੂਬਾ ਸਰਕਾਰਾਂ ਦੋਵਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਪੂਰੀ ਦੁਨੀਆ ਵਿੱਚ 81 ਫ਼ੀਸਦੀ ਧੂੰਆਂ ਰਹਿਤ ਤੰਬਾਕੂ ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ ਖਪਤ ਹੁੰਦਾ ਹੈ। ਭਾਰਤ ਵਿੱਚ 27 ਕਰੋੜ ਤੋਂ ਵੱਧ ਲੋਕ ਸਰਗਰਮੀ ਨਾਲ ਤੰਬਾਕੂ ਦਾ ਸੇਵਨ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ ਲਿਆਂਦਾ ਜਾਵੇਗਾ ਗੁਰਪਤਵੰਤ ਪੰਨੂ! FBI ਡਾਇਰੈਕਟਰ ਸਾਹਮਣੇ ਖੋਲ੍ਹਿਆ ਜਾਵੇਗਾ ਕੱਚਾ-ਚਿੱਠਾ
NEXT STORY