ਗਾਂਧੀਨਗਰ — ਗੁਜਰਾਤ ਦੇ ਕੱਛ ਜ਼ਿਲੇ ਵਿਚ ਭਚਾਊ-ਦੁਧੀ ਰਸਤੇ 'ਤੇ ਵਿਆਹ ਦੇ ਪ੍ਰੋਗਰਾਮ 'ਚ ਜਾ ਰਹੇ ਟਰੈਕਟਰ-ਟਰਾਲੀ ਅਤੇ ਸਾਹਮਣੇ ਤੋਂ ਆ ਰਹੀ ਬੱਸ ਦੀ ਟੱਕਰ 'ਚ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ 7 ਔਰਤਾਂ ਅਤੇ ਇਕ ਬੱਚਾ ਸ਼ਾਮਲ ਹੈ। ਜ਼ਖਮੀਆਂ ਵਿਚ ਵੀ 5 ਮਹਿਲਾਵਾਂ ਅਤੇ 3 ਬੱਚੇ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਭਚਾਊ ਥਾਣਾ ਖੇਤਰ ਵਿਚ ਸ਼ਿਕਰਾ ਪਿੰਡ ਤੋਂ ਪਾਟੀਦਾਰ ਭਾਈਚਾਰੇ ਦੇ ਇਕ ਪਰਿਵਾਰ ਦੀਆਂ ਜ਼ਿਆਦਾਤਰ ਮਹਿਲਾਵਾਂ, ਕੁਝ ਪੁਰਸ਼,ਬੱਚੇ ਅਤੇ ਹੋਰ ਰਿਸ਼ਤੇਦਾਰ ਨੂੰ ਲੈ ਕੇ ਬੀਜਪਾਸਰ ਪਿੰਡ ਇਕ ਵਿਆਹ ਪ੍ਰੋਗਰਾਮ ਲਈ ਜਾ ਰਹੀ ਟਰੈਕਟਰ-ਟ੍ਰਾਲੀ ਸ਼ਿਕਰਾ ਕੋਲ ਸਾਹਮਣੇ ਤੋਂ ਆ ਰਹੀ ਇਕ ਬੱਸ ਨਾਲ ਟਕਰਾ ਗਈ। ਸਾਰੇ ਮਰਨ ਵਾਲੇ ਅਤੇ ਜ਼ਖਮੀ ਟਰੈਟਰ-ਟ੍ਰਾਲੀ ਸਵਾਰ ਹੀ ਸਨ।
ਮ੍ਰਿਤਕਾਂ ਦੀ ਪਛਾਣ ਕੰਕੁਬੇਨ ਬੀ ਅਨਾਵਾਡਿਆ(60), ਪਮੀਬੇਨ ਐੱਨ. ਅਨਾਵਾਡਿਆ(55), ਦਇਆਬੇਨ ਮੂਲਜੀਬਾਈ ਅਨਾਵਾਡਿਆ(35), ਮੀਨਾਬੇਨ ਰਤਾਬਾਈ ਅਨਾਵਾਡਿਆ(50), ਨਿਸ਼ਾਬੇਨ ਪੀ ਅਨਾਵਾਡਿਆ(17), ਰਮਾਬੇਨ ਮਾਦੇਵਾਭਾਈ ਅਨਾਵਾਡਿਆ(60), ਕਿਸ਼ੋਰ ਮੂਲਜੀਭਾਈ ਅਨਾਵਾਡਿਆ(10), ਵਿਸ਼ਾਲ ਰਮੇਸ਼ ਅਨਾਵਾਡਿਆ(20), ਨਾਨਜੀ ਹੀਰਾ ਅਨਾਵਾਡਿਆ(75) ਸਾਰੇ ਮਰਨ ਵਾਲੇ ਸ਼ਿਕਰਾ ਨਿਵਾਸੀ ਅਤੇ ਜਿਗਨਾਬੇਨ ਈ ਭੂਟਕ(25 ਨਿਵਾਸੀ ਬੀਜਪਾਸਰ) ਦੇ ਸਨ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ।
2 ਦਿਨ ਦੀ ਬੱਚੀ ਦੀ ਟਾਇਲਟ 'ਚ ਮਿਲੀ ਲਾਸ਼
NEXT STORY