ਨਵੀਂ ਦਿੱਲੀ—ਮੁੰਬਈ ਪਰੇਲ ਅਤੇ ਏਲਫਿੰਸਟਨ ਰੇਲਵੇ ਸਟੇਸ਼ਨ ਵਿਚਾਲੇ ਬਣੇ ਫੁੱਟਵੇਅਰ ਬ੍ਰਿਜ 'ਤੇ ਅਫਵਾਹਾਂ ਫੈਲਣ ਕਾਰਨ 22 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਇਸ ਤਰ੍ਹਾਂ ਦਾ ਹਾਦਸਾ ਹੋਇਆ ਹੋਵੇ। ਪਿਛਲੇ ਸਾਲ ਵੀ ਅਕਤੂਬਰ ਦੇ ਮਹੀਨੇ 'ਚ ਯੂ. ਪੀ. ਦੇ ਵਾਰਾਨਸੀ 'ਚ ਰਾਜਘਾਟ 'ਤੇ ਇਸ ਤਰ੍ਹਾਂ ਦੀ ਭੱਜ-ਦੌੜ 'ਚ 19 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾ ਜੇਕਰ ਪਿਛਲੇ 10 ਵੱਡੇ ਹਾਦਸਿਆਂ ਦੀ ਗੱਲ ਕਰੀਏ ਤਾਂ ਹੁਣ ਤਕ ਇਨ੍ਹਾਂ ਹਾਦਸਿਆਂ ਦੌਰਾਨ ਕਰੀਬ 647 ਲੋਕ ਆਪਣੀ ਜਾਨ ਗੁਆ ਚੁੱਕੇ ਸਨ।
ਨੈਣਾ ਦੇਵੀ ਮੰਦਿਰ 'ਚ 160 ਲੋਕਾਂ ਦੀ ਮੌਤ
3 ਅਗਸਤ 2006 ਨੂੰ ਹਿਮਾਚਲ ਪ੍ਰਦੇਸ਼ 'ਚ ਸਭ ਤੋਂ ਵੱਡਾ ਹਾਦਸਾ ਹੋਇਆ ਸੀ। ਇਥੇ ਇਕ ਅਫਵਾਹ ਦੇ ਚੱਲਦੇ ਨੈਣਾ ਦੇਵੀ ਮੰਦਰ 'ਚ ਹਫੜਾ-ਦਫੜੀ ਮਚ ਗਈ ਸੀ। ਜਿਸ ਦੌਰਾਨ 160 ਸ਼ਰਧਾਲੂ ਮਾਰੇ ਗਏ ਅਤੇ 400 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ।
ਚਾਮੁੰਡਾ ਦੇਵੀ ਮੰਦਰ 'ਚ 120 ਲੋਕਾਂ ਦੀ ਮੌਤ
30 ਸਤੰਬਰ 2008 ਨੂੰ ਰਾਜਸਥਾਨ 'ਚ ਜੋਧਪੁਰ ਦੇ ਚਾਮੁੰਡਾ ਦੇਵੀ ਮੰਦਰ 'ਚ ਵੀ ਹਫੜਾ-ਦਫੜੀ ਕਾਰਨ ਕਰੀਬ 120 ਲੋਕਾਂ ਦੀ ਮੌਤ ਹੋ ਗਈ ਸੀ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।
ਸਬਰੀਮਲਾ ਮੰਦਰ 'ਚ 106 ਲੋਕਾਂ ਦੀ ਮੌਤ
14 ਜਨਵਰੀ 2011 ਨੂੰ ਕੇਰਲ 'ਚ ਸਬਰੀਮਾਲਾ ਮੰਦਰ 'ਚ ਹੁਣ ਤਕ ਦਾ ਸਭ ਤੋਂ ਭਿਆਨਕ ਹਾਦਸਾ ਹੋਇਆ, ਜਿਸ ਦਾ ਕਾਰਨ ਵੀ ਹਫੜਾ-ਦਫੜੀ ਸੀ। ਇਸ ਦੌਰਾਨ 106 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ।
ਇਸੇ ਤਰ੍ਹਾਂ ਮੱਧ ਪ੍ਰਦੇਸ਼ 'ਚ ਸਥਿਤ ਰਤਨਗੜ੍ਹ ਮੰਦਰ 'ਚ 89 ਲੋਕ, ਉਤਰਪ੍ਰਦੇਸ਼ ਦੇ ਪ੍ਰਤਾਪਗੜ੍ਹ 'ਚ ਸਥਿਤ ਰਾਮ ਜਾਨਕੀ ਮੰਦਰ 'ਚ 63 ਲੋਕ, 27 ਅਗਸਤ 2003 'ਚ ਨਾਸਿਕ ਕੁੰਭ ਮੇਲੇ ਦੌਰਾਨ 40 ਲੋਕ, 10 ਫਰਵਰੀ 2013 'ਚ ਉਤਰ ਪ੍ਰਦੇਸ਼ ਦੇ ਇਲਾਹਾਬਾਦ ਕੁੰਭ ਮੇਲੇ ਦੌਰਾਨ 36 ਲੋਕ, 8 ਨਵੰਬਰ 2011 ਨੂੰ ਹਰਿਦੁਆਰ 'ਚ ਹਰ ਦੀ ਪੌੜੀ 'ਤੇ 22 ਲੋਕ, ਬਿਹਾਰ ਦੇ ਪਟਨਾ 'ਚ ਇਕ ਘਾਟ 'ਤੇ 20 ਲੋਕ, ਝਾਰਖੰਡ ਦੇ ਵੈਧਨਾਥ ਮੰਦਰ 'ਚ 11 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਸਾਰਿਆਂ ਹਾਦਸਿਆਂ ਦਾ ਕਾਰਨ ਹਫੜਾ-ਦਫੜੀ ਹੀ ਸੀ।
54 ਸਾਲ ਬਾਅਦ ਭਾਰਤ ਦਾ ਰਾਸ਼ਟਰਪਤੀ ਜਾਵੇਗਾ ਈਥੋਪਿਆ
NEXT STORY