ਗੈਜੇਟ ਡੈਸਕ– ਅੱਜ ਦੇ ਸਮੇਂ ’ਚ ਅਸੀਂ ਸਾਰੇ ਬੈਂਕਿੰਗ ਤੋਂ ਲੈਕੇ ਸੋਸ਼ਲ ਮੀਡੀਆ ਅਕਾਊਂਟ ਤਕ ਨੂੰ ਸੁਰੱਖਿਅਤ ਰੱਖਣ ਲਈ ਪਾਸਵਰਡ ਦਾ ਇਸਤੇਮਾਲ ਕਰਦੇ ਹਾਂ। ਪਾਸਵਰਡ ਬਣਾਉਂਦੇ ਸਮੇਂ ਅਸੀਂ ਉਨ੍ਹਾਂ ਸ਼ਬਦਾਂ ਜਾਂ ਅੰਕਾਂ ਦੀ ਚੋਣ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਆਸਾਨੀ ਨਾਲ ਯਾਦ ਰੱਖ ਸਕਦੇ ਹਾਂ। ਸੁਰੱਖਿਆ ਦੇ ਲਿਹਾਜ ਨਾਲ ਸਾਧਾਰਣ ਪਾਸਵਰਡ ਰੱਖਣਾ ਖ਼ਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਇਨ੍ਹਾਂ ਪਾਸਵਰਡ ਦਾ ਇਸਤੇਮਾਲ ਮੌਜੂਦਾ ਸਮੇਂ ’ਚ ਇੰਨਾ ਹੋਣ ਲੱਗਾ ਹੈ ਕਿ ਸਾਰਿਆਂ ਨੂੰ ਇਨ੍ਹਾਂ ਬਾਰੇ ਪਤਾ ਹੈ। ਇਨ੍ਹਾਂ ਪਾਸਵਰਡ ਨਾਲ ਜੁੜੀ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਇਨ੍ਹਾਂ ਨੂੰ ਖ਼ਤਰਨਾਕ ਪਾਸਵਰਡ ਦੱਸਿਆ ਗਿਆ ਹੈ। ਜਾਓ ਜਾਣਦੇ ਹਾਂ ਇਨ੍ਹਾਂ ਬਾਰੇ...
ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ
ਬ੍ਰਿਟੇਨ ਦੇ ਨੈਸ਼ਨਲ ਸਾਈਬਰ ਸਕਿਓਰਿਟੀ ਸੈਂਟਰ ਨੇ ਪਿਛਲੇ 12 ਮਹੀਨਿਆਂ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੇ ਪਾਸਵਰਡ ਦੀ ਸੂਚੀ ਜਾਰੀ ਕੀਤੀ ਹੈ। ਸੈਂਟਰ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਜ਼ਿਆਦਾਤਰ ਲੋਕ ਜਨਰਲ ਪਾਸਵਰਡ ਦਾ ਇਸਤੇਮਾਲ ਕਰਦੇ ਹਨ ਤਾਂ ਜੋ ਯਾਦ ਰੱਖਣ ’ਚ ਆਸਾਨੀ ਹੋਵੇ ਪਰ ਇਹ ਤੁਹਾਡੀ ਸਕਿਓਰਿਟੀ ਲਈ ਠੀਕ ਨਹੀਂ ਹੈ। ਅਜਿਹੇ ਪਾਸਵਰਡ ਪੂਰੀ ਦੁਨੀਆ ’ਚ ਬਹੁਤ ਜ਼ਿਆਦਾ ਇਸਤੇਮਾਲ ਹੋ ਰਹੇ ਹਨ। ਅਜਿਹੇ ’ਚ ਤੁਹਾਨੂੰ ਇਨ੍ਹਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ
ਸਾਈਬਰ ਸੁਰੱਖਿਆ ਨੂੰ ਲੈ ਕੇ ਬ੍ਰਿਟੇਨ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੇਂਦਰ ਦੇ ਤਕਨੀਕੀ ਨਿਰਦੇਸ਼ਕ ਡਾ. ਇਯਾਨ ਲੇਵੀ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਸਾਈਬਰ ਸੁਰੱਖਿਆ ਬਹੁਤ ਸਾਰੇ ਲੋਕਾਂ ਲਈ ਮੁਸ਼ਕਿਲ ਕੰਮ ਹੈ ਪਰ ਐੱਨ.ਸੀ.ਐੱਸ.ਸੀ. ਨੇ ਤੁਹਾਨੂੰ ਸੁਰੱਖਿਅਤ ਬਣਾਉਣ ਲਈ ਕੁਝ ਸਲਾਹ ਦਿੱਤੀ ਹੈ। ਇਕ ਹੀ ਪਾਸਵਰਡ ਦਾ ਕਈ ਵਾਰ ਜਾਂ ਦੁਬਾਰਾਂ ਇਸਤੇਮਾਲ ਇਕ ਵੱਡਾ ਖ਼ਤਰਾ ਹੈ ਜਿਸ ਤੋਂ ਤੁਸੀਂ ਬਚ ਵੀ ਸਕਦੇ ਹੋ। ਕਦੇ ਵੀ ਅਜਿਹਾ ਪਾਸਵਰਡ ਨਹੀਂ ਰੱਖਣਾ ਚਾਹੀਦਾ ਜਿਸ ਦਾ ਅਨੁਮਾਨ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ– ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ
ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਪਾਸਵਰਡ
- 123456
- 123456789
- qwerty
- password
-111111
- 12345678
-abc123
-1234567
-passwordi
-12345
ਇਹ ਵੀ ਪੜ੍ਹੋ– ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਪੰਜਾਬ ਕੇਸਰੀ ਸਮੇਤ 30 ਮੀਡੀਆ ਸੰਗਠਨਾਂ ਦੀ ਸਾਂਝੇਦਾਰੀ ਨਾਲ ਗੂਗਲ ਦਾ News Showcase ਭਾਰਤ ’ਚ ਲਾਂਚ
NEXT STORY