ਤਾਮਿਲਨਾਡੂ— ਤਾਮਿਲਨਾਡੂ 'ਚ ਕੁੱਝ ਸਕੂਲ ਅਧਿਆਪਕਾਂ ਨੂੰ ਮਦਰਾਸ ਹਾਈਕੋਰਟ ਦੇ ਜੱਜ ਨੂੰ ਟਰੋਲ ਕਰਨਾ ਭਾਰੀ ਪੈ ਗਿਆ। ਮਦਰਾਸ ਹਾਈਕੋਰਟ ਦੇ ਜੱਜ ਐਨ. ਕਿਰੁਬਾਕਰਨ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕਰਨਾ, ਅਪਮਾਨਜਕ ਭਾਸ਼ਾ ਅਤੇ ਫੈਸਲੇ ਦਾ ਵਿਰੋਧ ਕਰਨ ਦੇ ਚੱਲਦੇ ਤਾਮਿਲਨਾਡੂ ਸਰਕਾਰ ਨੇ 50 ਐਫ. ਆਈ. ਆਰ. ਦਰਜ ਕੀਤੀਆਂ ਹਨ ਅਤੇ 11 ਸਕੂਲ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਅਧਿਆਪਕਾਂ ਦੀ ਹੜਤਾਲ 'ਤੇ ਸਤੰਬਰ 'ਚ ਇਕ ਫੈਸਲਾ ਦਿੱਤਾ ਗਿਆ ਸੀ, ਜਿਸ ਦਾ ਇਨ੍ਹਾਂ ਅਧਿਆਪਕਾਂ ਨੇ ਸੋਸ਼ਲ ਮੀਡੀਆ 'ਤੇ ਵਿਰੋਧ ਕੀਤਾ ਸੀ।
ਜਾਣਕਾਰੀ ਮੁਤਾਬਕ ਜੱਜ ਕਿਰੁਬਾਕਰਨ ਖਿਲਾਫ ਬਦਸਲੂਕੀ ਕਰਨ ਦੇ ਦੋਸ਼ 'ਚ ਮੰਗਲਵਾਰ ਨੂੰ ਇਕ 40 ਸਾਲਾ ਮਹਿਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਕੂਲ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸੈਕੇਟਰੀ ਪ੍ਰਦੀਪ ਯਾਦਵ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦੱਸਿਆ ਕਿ ਕੋਰਟ ਦੇ ਹੁਕਮ 'ਤੇ 11 ਅਧਿਆਪਕਾਂ ਨੂੰ ਮੁਅੱਤਲ ਕੀਤਾ ਗਿਆ ਹੈ।
ਅੰਗਰੇਜ਼ੀ ਅਖਬਾਰ ਮੁਤਾਬਕ ਇਕ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰੀ ਅਧਿਆਪਕਾਂ ਨੇ ਬੁੱਧਵਾਰ ਨੂੰ ਅਦਾਲਤ ਦੇ ਸਾਹਮਣੇ ਇਸ 'ਤੇ ਮੁਆਫੀ ਵੀ ਮੰਗੀ ਸੀ। ਅਜੇ ਹੋਰ ਸਰਕਾਰੀ ਨੌਕਰਾਂ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਇਨ੍ਹਾਂ 'ਚੋਂ ਜ਼ਿਆਦਤਰ ਸਕੂਲ ਦੇ ਅਧਿਆਪਕ ਹਨ, ਕਰੀਬ 50 ਐਫ. ਆਈ. ਆਰ. ਇਸ ਮਾਮਲੇ 'ਚ ਦਰਜ ਕੀਤੀਆਂ ਗਈਆਂ ਹਨ। ਅਧਿਆਪਕ 7ਵੇਂ ਤਨਖਾਹ ਕਮਿਸ਼ਨ ਅਤੇ ਪੈਨਸ਼ਨ ਸਕੀਮ ਲਾਗੂ ਕਰਨ ਲਈ ਹੜਤਾਲ ਕਰ ਰਹੇ ਸਨ।
ਬੇਟੇ ਦੇ 'ਮੌਲਾਨਾ' ਬਣਨ ਕਾਰਨ ਡਿਪ੍ਰੇਸ਼ਨ 'ਚ ਹੈ ਦਾਊਦ ਇਬਰਾਹਿਮ
NEXT STORY