ਹੈਦਰਾਬਾਦ (ਭਾਸ਼ਾ): ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 125 ਫੁੱਟ ਉੱਚੀ ਮੂਰਤੀ ਛੇਤੀ ਹੀ ਸਥਾਪਤ ਕਰ ਦਿੱਤੀ ਜਾਵੇਗੀ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ 14 ਅਪ੍ਰੈਲ ਨੂੰ ਅੰਬੇਡਕਰ ਜੈਅੰਤੀ ਮੌਕੇ ਉਨ੍ਹਾਂ ਦੀ 125 ਫੁੱਟ ਉੱਚੀ ਮੂਰਤੀ ਦਾ ਵੱਡੇ ਪੱਧਰ 'ਤੇ ਉਦਘਾਟਨ ਕਰਨ ਦਾ ਫ਼ੈਸਲਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਰਾਮਨੌਮੀ 'ਤੇ ਇਸਲਾਮਿਕ ਸਹਿਯੋਗ ਸੰਗਠਨ ਦੇ ਬਿਆਨ ਦੀ ਭਾਰਤ ਵੱਲੋਂ ਨਿਖੇਧੀ, ਦੱਸਿਆ ਫ਼ਿਰਕੂ ਮਾਨਸਿਕਤਾ ਦੀ ਮਿਸਾਲ
ਇਕ ਅਧਿਕਾਰਤ ਬਿਆਨ ਵਿਚ ਮੰਗਲਵਾਰ ਨੂੰ ਕਿਹਾ ਗਿਆ ਕਿ ਰਾਓ ਨੇ ਵਿਸ਼ਾਲ ਅੰਬੇਡਕਰ ਪ੍ਰਤੀਮਾ ਦੇ ਉਦਘਾਟਨ, ਨਵੇਂ ਸਕੱਤਰੇਤ ਭਵਨ ਦੇ ਉਦਘਾਟਨ ਤੇ ਹੋਰ ਮੁੱਦਿਆਂ 'ਤੇ ਮੰਤਰੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਬਿਆਨ ਮੁਤਾਬਕ ਬੈਠਕ ਵਿਚ ਫ਼ੈਸਲਾ ਕੀਤਾ ਗਿਆ ਕਿ ਅੰਬੇਡਕਰ ਦੀ ਮੂਰਤੀ 'ਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖ਼ਾ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿਚ ਬਾਬਾ ਸਾਹਿਬ ਦੇ ਪੋਤਰੇ ਪ੍ਰਕਾਸ਼ ਅੰਬੇਡਕਰ ਨੂੰ ਇਸ ਸਮਾਗਮ ਵਿਚ ਇਕਲੌਤੇ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਦੀਪਕ 'ਬਾਕਸਰ' ਨੂੰ ਅੱਜ ਲਿਆਂਦਾ ਜਾਵੇਗਾ ਦਿੱਲੀ, ਮੈਕਸੀਕੋ ਤੋਂ ਕੀਤਾ ਗਿਆ ਸੀ ਗ੍ਰਿਫ਼ਤਾਰ
ਇਕ ਵੱਖਰੇ ਬਿਆਨ ਵਿਚ ਕਿਹਾ ਗਿਆ ਹੈ ਕਿ ਅੰਬੇਡਕਰ ਦੇ ਨਾਂ 'ਤੇ ਬਣੇ ਨਵੇਂ ਤੇਲੰਗਾਨਾ ਸਕੱਤਰੇਤ ਭਵਨ ਦਾ ਉਦਘਾਟਨ 30 ਅਪ੍ਰੈਲ ਨੂੰ ਹੋਵੇਗਾ। ਉੱਥੇ ਹੀ ਮੁੱਖ ਮੰਤਰੀ ਨੇ ਸੂਬੇ ਦੀ ਮੁੱਖ ਸਕੱਤਰ ਸ਼ਾਂਤੀ ਕੁਮਾਰੀ ਨੂੰ ਛੇਤੀ ਤੋਂ ਛੇਤੀ 'ਗ੍ਰਹਿ ਲਕਸ਼ਮੀ' ਯੋਜਨਾ ਦੀ ਰੂਪਰੇਖਾ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰਾਮਨੌਮੀ 'ਤੇ ਇਸਲਾਮਿਕ ਸਹਿਯੋਗ ਸੰਗਠਨ ਦੇ ਬਿਆਨ ਦੀ ਭਾਰਤ ਵੱਲੋਂ ਨਿਖੇਧੀ, ਦੱਸਿਆ ਫ਼ਿਰਕੂ ਮਾਨਸਿਕਤਾ ਦੀ ਮਿਸਾਲ
NEXT STORY