ਮੁਰਸ਼ੀਦਾਬਾਦ— ਪੱਛਮੀ ਬੰਗਾਲ 'ਚ ਮੁਰਸ਼ੀਦਾਬਾਦ ਜ਼ਿਲੇ ਦੇ ਨਾਤੂੰਗ੍ਰਾਮ 'ਚ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਅਤੇ ਖੇਤੀਬਾੜੀ ਅਪਗਰੇਡ ਸੰਬਾਈ ਕਮੇਟੀ ਦੇ ਸਕੱਤਰ ਜਸੁਦੀਨ ਸ਼ੇਖ ਦੇ ਘਰ ਤੋਂ ਇਕ ਪਲਾਸਟਿਕ ਕੰਟੇਨਰ ਤੋਂ ਅੱਜ 150 ਬੰਬ ਬਰਾਮਦ ਕੀਤੇ ਗਏ ਹਨ। ਪੁਲਸ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਜਸੁਦੀਨ ਸ਼ੇਖ ਦੇ ਘਰ ਸਵੇਰੇ ਛਾਪਾ ਮਾਰ ਕੇ ਇਹ ਬੰਬ ਬਰਾਮਦ ਕੀਤੇ। ਸੂਤਰਾਂ ਮੁਤਾਬਕ ਵਿਸਫੋਟਕ ਸਮੱਗਰੀ ਨੂੰ ਖੇਤਰ 'ਚ ਖੇਤੀਬਾੜੀ ਅਪਗਰੇਡ ਸੰਬਾਈ ਕਮੇਟੀ ਦੀਆਂ ਚੋਣਾਂ 'ਚ ਆਤੰਕ ਫੈਲਾਉਣ ਦੇ ਉਦੇਸ਼ ਨਾਲ ਇੱਕਠਾ ਕੀਤਾ ਗਿਆ ਸੀ। ਪੁਲਸ ਨੇ ਹੁਣ ਤੱਕ ਜਸੁਦੀਨ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਬੰਬ ਬਰਾਮਦ ਹੋਣ ਦੇ ਬਾਅਦ ਬੰਬ ਨਿਰੋਧਕ ਦਸਤੇ ਨੂੰ ਬੁਲਾ ਕੇ ਬੰਬ ਨੂੰ ਪਿੰਡ ਤੋਂ ਬਾਹਰ ਨਸ਼ਟ ਕਰ ਦਿੱਤਾ ਗਿਆ ਹੈ।
ਬੰਸਰੀ ਦੀ ਇਸ ਧੁੰਨ ਨਾਲ ਛਾਇਆ ਇਹ ਸ਼ਖਸ, ਕਰੋੜਾਂ ਲੋਕਾਂ ਨੇ ਦੇਖਿਆ ਇਹ ਵੀਡੀਓ
NEXT STORY