ਮਾਲਦਾ - ਪੁਲਸ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ ਦੇ ਮਾਨਿਕਚੱਕ ਇਲਾਕੇ 'ਚ ਐਤਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਦੇਸੀ ਬਣੇ ਬੰਬ ਸੁੱਟੇ, ਜਿਸ 'ਚ ਕਾਂਗਰਸ ਨੇਤਾ ਮੁਹੰਮਦ ਸੈਫੂਦੀਨ ਦੀ ਮੌਤ ਹੋ ਗਈ। ਜ਼ਿਕਰਯੋਗ ਵਾਰਦਾਤ ਸਵੇਰੇ 7 ਵਜੇ ਦੇ ਲਗਭਗ ਉਸ ਸਮੇਂ ਵਾਪਰੀ ਜਦੋਂ ਪੀੜਤਾ ਧਰਮਪੁਰਾ ਬਾਜ਼ਾਰ ਇਲਾਕੇ 'ਚ ਸੀ। ਹਾਲਾਂਕਿ ਬਾਅਦ 'ਚ ਪੀੜਤਾ ਦੀ ਲਾਸ਼ ਬਰਾਮਦ ਕਰ ਲਈ ਗਈ ਸੀ। ਇਸ ਦੌਰਾਨ ਪੁਲਸ ਨੇ ਦੱਸਿਆ ਕਿ ਉਸ ਦੀ ਮੌਤ ਬੰਬ ਦੇ ਧਮਾਕੇ ਕਾਰਨ ਹੋਇਆ ਹੈ। ਕਾਂਗਰਸ ਅਤੇ ਪੀੜਤ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਇਸ ਅਪਰਾਧ ਪਿੱਛੇ ਟੀ.ਐੱਮ.ਸੀ. ਦੇ ਗੁੰਡੇ ਹਨ। ਦੱਸ ਦਈਏ ਕਿ ਸੈਫੂਦੀਨ ਇਲਾਕੇ ਦਾ ਸਾਬਕਾ ਮੁਖੀ ਸੀ ਅਤੇ ਉਹ ਕਾਂਗਰਸ ’ਚ ਸਰਗਰਮ ਸੀ।
ਇਹ ਵੀ ਪੜ੍ਹੋ -20 ਸਾਲਾ ਗਰਭਵਤੀ ਵਿਦਿਆਰਥਣ ਨੂੰ HC ਨੇ ਦਿੱਤੀ ਗਰਭਪਾਤ ਕਰਨ ਦੀ ਇਜਾਜ਼ਤ
ਇਹ ਵੀ ਪੜ੍ਹੋ - ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਦਿਵਾਸੀਆਂ, ਗਰੀਬਾਂ, ਨੌਜਵਾਨਾਂ, ਔਰਤਾਂ ਦਾ ਵਿਕਾਸ ਕੇਂਦਰ ਦੀ ਤਰਜੀਹ : ਮੋਦੀ
NEXT STORY