Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 25, 2025

    10:25:34 PM

  • jio was the biggest risk of my life mukesh ambani

    ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਿਸਕ ਸੀ ਜੀਓ :...

  • robots will work without the internet

    ਇੰਟਰਨੈੱਟ ਤੋਂ ਬਿਨਾਂ ਕੰਮ ਕਰੇਗਾ ਰੋਬੋਟ! ਗੂਗਲ ਦਾ...

  • iran confirms trump s claim us bombers damage nuclear site

    ਈਰਾਨ ਨੇ ਮੰਨਿਆ-ਸਾਡੇ ਪ੍ਰਮਾਣੂ ਟਿਕਾਣਿਆਂ ਨੂੰ...

  • how much salary will shubhaanshu shukla get from the space mission

    ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਪੁਲਾੜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜਲੰਧਰ 'ਚ ਅਮੋਨੀਆ ਗੈਸ ਲੀਕ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ

PUNJAB News Punjabi(ਪੰਜਾਬ)

ਜਲੰਧਰ 'ਚ ਅਮੋਨੀਆ ਗੈਸ ਲੀਕ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ

  • Edited By Shivani Attri,
  • Updated: 22 Sep, 2024 02:10 PM
Jalandhar
big police action in the case of ammonia gas leak in jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਰਮਨ)- ਜਲੰਧਰ ਵਿਚ ਬੀਤੇ ਦਿਨ ਦੋਮੋਰੀਆ ਪੁੱਲ ਨੇੜੇ ਬਰਫ਼ ਦੀ ਫੈਕਟਰੀ ਵਿਚ ਅਮੋਨੀਆ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਵਿਚ ਪੁਲਸ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਫੈਕਟਰੀ ਦੇ ਮਾਲਕ 'ਤੇ ਐੱਫ਼. ਆਈ. ਆਰ. ਦਰਜ ਕਰ ਲਈ ਹੈ ਜਦਕਿ ਦੋ ਘੰਟਿਆਂ ਦੀ ਮੁਸ਼ੱਕਤ ਮਗਰੋਂ ਗੈਸ 'ਤੇ ਕਾਬੂ ਪਾ ਕੇ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਇਸ ਦੇ ਨਾਲ ਹੀ ਨਿਗਮ ਅਧਿਕਾਰੀ, ਪੰਜਾਬ ਫੈਕਟਰੀ ਵਿਭਾਗ ਦੇ ਅਧਿਕਾਰੀ, ਪੰਜਾਬ ਇੰਡਸਟਰੀ ਵਿਭਾਗ ਦੇ ਅਧਿਕਾਰੀ, ਪਾਵਰਕਾਮ ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਹਾਲਾਂਕਿ ਕਿਸੇ ਵੀ ਅਧਿਕਾਰੀ ਦਾ ਨਾਂ ਕੇਸ ਵਿਚ ਫਿਲਹਾਲ ਨਹੀਂ ਜੋੜਿਆ ਗਿਆ ਹੈ।

PunjabKesari

ਜਾਂਚ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਦੇ ਨਾਮ ਜੋੜੇ ਜਾਣਗੇ, ਜੋ ਘਟਨਾ ਦੇ ਸਮੇਂ ਡਿਊਟੀ 'ਤੇ ਸਨ। ਦਰਜ ਕੀਤੀ ਗਈ ਐੈੱਫ਼. ਆਈ. ਆਰ. ਵਿਚ ਕਿਹਾ ਗਿਆ ਹੈ ਕਿ ਜੈਨ ਆਈਸ ਫੈਕਟਰੀ ਵਿਚ ਗੈਸ ਲੀਕ ਹੋਈ ਸੀ, ਜਿਸ ਵਿਚ ਸ਼ੀਤਲ ਸਿੰਘ ਵਾਸੀ ਉਪਕਾਰ ਨਗਰ ਮੁਹੱਲਾ ਕਿਸ਼ਨਪੁਰਾ ਦੀ ਮੌਤ ਹੋ ਗਈ ਸੀ। ਸ਼ੀਤਲ ਨੇ ਤਿੰਨ ਮਹੀਨੇ ਪਹਿਲਾਂ ਹੀ ਉਕਤ ਫੈਕਟਰੀ ਵਿਚ ਨੌਕਰੀ ਸ਼ੁਰੂ ਕੀਤੀ ਸੀ।

PunjabKesari

ਕੇਸ ਵਿਚ ਫੈਕਟਰੀ ਮਾਲਕ ਉਕਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਨੇ ਉਕਤ ਵਿਭਾਗਾਂ ਵੱਲੋਂ ਫੈਕਟਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੇਸ ਵਿਚ ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੈਸ ਦੀ ਲੀਕੇਜ ਪਾਈਪ ਫੱਟਣ ਕਾਰਨ ਹੋਈ ਸੀ। ਪੁਲਸ ਕਮਿਸ਼ਨਰ ਨੇ ਮੌਕੇ ਦੀ ਜਾਂਚ ਤੋਂ ਬਾਅਦ ਤੁਰੰਤ ਮਾਮਲੇ ਵਿਚ ਐੱਫ਼. ਆਈ. ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਸਨ। 

ਇਹ ਵੀ ਪੜ੍ਹੋ- ANTF ਵੱਲੋਂ ਨਸ਼ਾ ਸਮੱਗਲਿੰਗ ਸਿੰਡੀਕੇਟ ਦਾ ਪਰਦਾਫ਼ਾਸ਼, ਹਥਿਆਰ ਤੇ ਡਰੱਗ ਮਨੀ ਸਮੇਤ 10 ਗ੍ਰਿਫ਼ਤਾਰ

ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੋਮੋਰੀਆ ਪੁਲ ਨੇੜੇ ਆਈਸ ਫੈਕਟਰੀ ਵਿਚ ਗੈਸ ਲੀਕ ਦੀ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਐੱਸ. ਡੀ. ਐੱਮ. ਜਲੰਧਰ-1 ਡਾ. ਜੈਇੰਦਰ ਸਿੰਘ ਨੂੰ ਘਟਨਾ ਦੇ ਕਾਰਨਾਂ ਅਤੇ ਜ਼ਿੰਮੇਵਾਰ ਵਿਅਕਤੀਆਂ ਬਾਰੇ 15 ਦਿਨਾਂ ਵਿਚ ਵਿਸਥਾਰਿਤ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਫੈਕਟਰੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਅਜਿਹੀਆਂ ਇਕਾਈਆਂ ਦਾ ਮੁਆਇਨਾ ਕਰਨ ਦੇ ਨਿਰਦੇਸ਼ ਵੀ ਦਿੱਤੇ।

ਇੰਝ ਵਾਪਰਿਆ ਸੀ ਹਾਦਸਾ 
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦੋਮੋਰੀਆ ਪੁਲ ਰੋਡ ਸਥਿਤ ਸੰਤ ਸਿਨੇਮਾ ਨੇੜੇ ਲਗਭਗ 50 ਸਾਲ ਪੁਰਾਣੀ ਜੈਨ ਆਈਸ ਫੈਕਟਰੀ ਵਿਚ ਅਮੋਨੀਆ ਗੈਸ ਦੇ ਰਿਸਾਅ ਨਾਲ ਫੈਕਟਰੀ ਦੇ ਫੋਰਮੈਨ ਦੀ ਮੌਤ ਹੋ ਗਈ ਸੀ ਜਦਕਿ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਮ੍ਰਿਤਕ ਦੀ ਪਛਾਣ ਸ਼ੀਤਲ ਸਿੰਘ ਨਿਵਾਸੀ ਲੰਮਾ ਪਿੰਡ ਦੇ ਰੂਪ ਵਿਚ ਹੋਈ ਹੈ। ਦੁਪਹਿਰ ਲਗਭਗ ਢਾਈ ਵਜੇ ਫਾਇਰ ਬ੍ਰਿਗੇਡ ਮੁਲਾਜ਼ਮ ਉਪਕਰਨਾਂ ਨਾਲ ਪਹੁੰਚੇ ਅਤੇ ਵਿਸ਼ੇਸ਼ ਮਾਸਕ ਅਤੇ ਆਕਸੀਜਨ ਗੈਸ ਸਿਲੰਡਰ ਲਾ ਕੇ ਫੈਕਟਰੀ ਵਿਚ ਦਾਖ਼ਲ ਹੋਏ, ਜਿਨ੍ਹਾਂ ਨੂੰ ਫੈਕਟਰੀ ਦੇ ਅੰਦਰ ਗੈਸ ਦੇ ਰਿਸਾਅ ਨੂੰ ਬੰਦ ਕਰਨ ਵਿਚ ਲਗਭਗ 4 ਘੰਟੇ ਲੱਗ ਗਏ। ਗੈਸ ਲੀਕ ਹੋਣ ਕਾਰਨ ਨੇੜਲੇ ਵੱਡੇ ਇਲਾਕੇ ਵਿਚ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ ਸੀ, ਜਿਸ ਤੋਂ ਬਾਅਦ ਫੈਕਟਰੀ ਦੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਰੌਲਾ ਪਾਇਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਦੋਂ ਤਕ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ, ਉਦੋਂ ਤਕ ਸਥਿਤੀ ਕਾਫ਼ੀ ਗੰਭੀਰ ਹੋ ਗਈ ਸੀ। ਮਾਹੌਲ ਤਣਾਅਪੂਰਨ ਹੁੰਦਾ ਵੇਖ ਅਤੇ ਫੈਕਟਰੀ ਵਿਚ 4-5 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਦੇ ਆਗੂ ਅਮਿਤ ਢੱਲ ਆਪਣੇ ਸਮਰਥਕਾਂ ਨਾਲ ਮੌਕੇ ’ਤੇ ਪੁੱਜੇ ਅਤੇ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ।

ਸੂਚਨਾ ਮਿਲਦੇ ਹੀ ਏ. ਸੀ. ਪੀ. ਨਾਰਥ ਡਾ. ਮੇਜਰ ਸ਼ੀਤਲ ਸਿੰਘ, ਥਾਣਾ ਨੰਬਰ 3 ਦੀ ਪੁਲਸ ਅਤੇ ਥਾਣਾ ਨੰਬਰ 1 ਦੇ ਇੰਚਾਰਜ ਹਰਿੰਦਰ ਸਿੰਘ ਮੌਕੇ ’ਤੇ ਪਹੁੰਚੇ ਸਨ ਅਤੇ ਬਚਾਅ ਕਾਰਜਾਂ ਵਿਚ ਲੱਗ ਗਏ। ਉਨ੍ਹਾਂ ਤੁਰੰਤ ਕਰਮਚਾਰੀਆਂ ਨੂੰ ਬਾਹਰ ਕੱਢਿਆ ਪਰ ਇਸੇ ਵਿਚਕਾਰ ਫੈਕਟਰੀ ਦਾ ਫੋਰਮੈਨ ਗੈਸ ਦੇ ਰਿਸਾਅ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਬੇਹੋਸ਼ ਹੋ ਗਿਆ, ਜਿਸ ਨੂੰ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਚੁੱਕਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ। ਰੈਸਕਿਊ ਦੌਰਾਨ ਪੁਲਸ ਨੇ ਸ਼ਾਮ ਤਕ ਪੂਰਾ ਰਸਤਾ ਬੰਦ ਰੱਖਿਆ ਅਤੇ ਸਾਰਾ ਟ੍ਰੈਫਿਕ ਦੋਮੋਰੀਆ ਪੁਲ ਦੇ ਉਪਰੋਂ ਭੇਜਿਆ। ਜਾਣਕਾਰੀ ਮਿਲਦੇ ਹੀ ਪੁਲਸ ਕਮਿਸ਼ਨਰ ਸਵਪਨ ਸ਼ਰਮਾ, ਜੁਆਇੰਟ ਪੁਲਸ ਕਮਿਸ਼ਨਰ ਡਾ. ਸੰਦੀਪ ਸ਼ਰਮਾ, ਏ. ਡੀ. ਸੀ. ਪੀ. ਆਦਿੱਤਿਆ ਅਤੇ ਹੋਰ ਪੁਲਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ।

ਪੁਲਸ ਅਧਿਕਾਰੀਆਂ ਨੇ ਪੂਰਾ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਂਦਾ ਤਾਂ ਮੌਕੇ ’ਤੇ ਪੁੱਜੇ ਐੱਸ. ਡੀ. ਐੱਮ.-2 ਬਲਬੀਰ ਰਾਜ ਸਿੰਘ, ਤਹਿਸੀਲਦਾਰ ਅਤੇ ਪਟਵਾਰੀ ਨੂੰ ਲੋਕਾਂ ਨੇ ਦੱਸਿਆ ਕਿ ਉਕਤ ਬਰਫ਼ ਫੈਕਟਰੀ ਪੁਰਾਣੀ ਬਿਲਡਿੰਗ ਵਿਚ ਚੱਲ ਰਹੀ ਹੈ। ਅਧਿਕਾਰੀਆਂ ਨੇ ਫੈਕਟਰੀ ਦੇ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਤਾਂ ਮਾਲਕ ਮੌਕੇ ’ਤੇ ਪੁੱਜਾ ਅਤੇ ਨਾ ਹੀ ਅਧਿਕਾਰੀਆਂ ਨਾਲ ਸੰਪਰਕ ਕੀਤਾ। ਅਧਿਕਾਰੀਆਂ ਨੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ ਹਾਦਸੇ ਲਈ ਜ਼ਿੰਮੇਵਾਰ ਲੋਕਾਂ, ਫੈਕਟਰੀ ਦੇ ਮਾਲਕ ਅਤੇ ਵਿਭਾਗਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ।

PunjabKesari

ਟੀ ਸਟਾਲ ਚਲਾਉਣ ਵਾਲੇ ਨੇ ਰੌਲਾ ਪਾ ਕੇ ਕੀਤਾ ਚੌਕਸ
ਫੈਕਟਰੀ ਵਿਚੋਂ ਗੈਸ ਲੀਕ ਹੋਣ ਸਬੰਧੀ ਸਭ ਤੋਂ ਪਹਿਲਾਂ ਫੈਕਟਰੀ ਦੇ ਗੇਟ ਦੇ ਬਾਹਰ ਹੀ ਸਟਾਲ ਚਲਾਉਣ ਵਾਲੇ ਸੁਰਿੰਦਰ ਖੰਨਾ ਨੂੰ ਪਤਾ ਲੱਗਾ ਤਾਂ ਉਸ ਨੇ ਰੌਲਾ ਪਾ ਕੇ ਸਾਰਿਆਂ ਨੂੰ ਚੌਕਸ ਕੀਤਾ। ਗੈਸ ਲੀਕ ਹੋਣ ਦਾ ਰੌਲਾ ਪੈਂਦੇ ਹੀ ਆਲੇ-ਦੁਆਲੇ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਸੀ।

ਗੈਸ ਚੜ੍ਹਨ ਨਾਲ ਸਕੂਲ ਦੇ ਬੱਚੇ ਅਤੇ ਰਾਹਗੀਰ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗੇ
ਲਗਭਗ 2 ਵਜੇ ਵਿਚਕਾਰ ਦੋਮੋਰੀਆ ਪੁਲ ਦੇ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਵਿਚ 2 ਪ੍ਰਵਾਸੀ ਵਿਅਕਤੀ ਅਤੇ ਸਕੂਲ ਤੋਂ ਛੁੱਟੀ ਦੇ ਬਾਅਦ ਘਰ ਵਾਪਸ ਮੁੜ ਰਹੀਆਂ ਸਾਈਕਲ ਸਵਾਰ ਲੜਕੀਆਂ ਗੈਸ ਦਾ ਸ਼ਿਕਾਰ ਹੋ ਗਈਆਂ ਸਨ। ਗੈਸ ਚੜ੍ਹਨ ਨਾਲ ਸਾਈਕਲ ਸਵਾਰ ਲੜਕੀਆਂ ਹੇਠਾਂ ਡਿੱਗ ਗਈਆਂ ਅਤੇ ਉਲਟੀਆਂ ਕਰਨ ਲੱਗੀਆਂ, ਜਿਨ੍ਹਾਂ ਨੂੰ ਦੁਕਾਨਦਾਰਾਂ ਨੇ ਚੁੱਕਿਆ ਅਤੇ ਪਾਣੀ ਪਿਲਾਇਆ ਅਤੇ ਕਿਸੇ ਤਰ੍ਹਾਂ ਘਰ ਪਹੁੰਚਾਇਆ। ਉਕਤ ਦੋਵੇਂ ਪ੍ਰਵਾਸੀ ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਉਥੋਂ ਚੁੱਕ ਕੇ ਦੂਜੀ ਥਾਂ ਭੇਜਿਆ, ਜਿੱਥੇ ਉਨ੍ਹਾਂ ਦੀ ਕੁਝ ਸਮੇਂ ਬਾਅਦ ਤਬੀਅਤ ਠੀਕ ਹੋ ਗਈ। ਦੋਮੋਰੀਆ ਪੁਲ ਦੇ ਹੇਠਾਂ ਬਣੇ ਮੁਹੱਲਾ ਕਲੀਨਿਕ ਵਿਚ ਮੌਜੂਦ ਲੋਕਾਂ ਨੂੰ ਵੀ ਉਥੋਂ ਵਾਪਸ ਭੇਜਿਆ ਗਿਆ। ਇਥੇ ਦਵਾਈ ਲੈਣ ਆਈ ਇਕ ਔਰਤ ਵੀ ਬੇਹੋਸ਼ ਹੋ ਗਈ ਸੀ। ਅਮੋਨੀਆ ਗੈਸ ਇਲਾਕੇ ਵਿਚ ਇੰਨੀ ਤੇਜ਼ੀ ਨਾਲ ਫੈਲ ਰਹੀ ਸੀ ਕਿ ਕਾਫੀ ਦੂਰ ਤੱਕ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ ਸੀ ਅਤੇ ਅੱਖਾਂ ਵਿਚ ਜਲਣ ਹੋਣ ਲੱਗੀ ਸੀ।

ਫੈਕਟਰੀ ’ਚੋਂ ਕੱਢੇ ਵਿਅਕਤੀ ਦਾ ਸਰੀਰ ਸੜ ਚੁੱਕਾ ਸੀ
ਰੈਸਕਿਊ ਟੀਮ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਜਦੋਂ ਫੈਕਟਰੀ ਦੇ ਅੰਦਰ ਫਸੇ 65 ਸਾਲਾ ਫੋਰਮੈਨ ਸ਼ੀਤਲ ਸਿੰਘ ਨੂੰ ਬਾਹਰ ਕੱਢਿਆ ਤਾਂ ਉਸ ਦਾ ਸਰੀਰ ਪੂਰੀ ਤਰ੍ਹਾਂ ਨਾਲ ਸੜ ਚੁੱਕਾ ਸੀ ਅਤੇ ਧੂੰਆਂ ਨਿਕਲ ਰਿਹਾ ਸੀ। ਪੁਲਸ ਅਧਿਕਾਰੀਆਂ ਨੇ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ਦੀ ਸੂਚਨਾ ਨਾਲ ਘਟਨਾ ਸਥਾਨ ’ਤੇ ਇਕ ਔਰਤ ਬੇਹੋਸ਼ ਹੋ ਗਈ। ਔਰਤ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸ਼ੀਤਲ ਸਿੰਘ ਦੀ ਧੀ ਸ਼ਮਾ ਰਾਣੀ ਹੈ। ਉਸ ਦੇ ਪਿਤਾ ਲੱਗਭਗ 5 ਮਹੀਨੇ ਪਹਿਲਾਂ ਹੀ ਫੈਕਟਰੀ ਵਿਚ ਕੰਮ ’ਤੇ ਲੱਗੇ ਸੀ। ਸ਼ਨੀਵਾਰ ਉਹ ਕੰਮ ’ਤੇ ਗਏ ਸੀ ਅਤੇ ਕਿਹਾ ਸੀ ਕਿ ਉਹ ਜਲਦੀ ਘਰ ਆ ਜਾਣਗੇ ਪਰ ਇਹ ਹਾਦਸਾ ਹੋ ਗਿਆ। ਏ. ਸੀ. ਪੀ. ਨੇ ਔਰਤ ਨੂੰ ਇਕ ਦੁਕਾਨ ਵਿਚ ਬਿਠਾਇਆ ਅਤੇ ਪਾਣੀ ਪਿਆਇਆ, ਜਿਸ ਤੋਂ ਬਾਅਦ ਉਹ ਸੰਭਲੀ ਸੀ।

ਐਗਜ਼ਿਟ ਪੁਆਇੰਟ ਤੋਂ ਲੈ ਕੇ ਫੈਕਟਰੀ ’ਚ ਕਈ ਕਮੀਆਂ ਦਿਸੀਆਂ
ਲਗਭਗ 50 ਸਾਲ ਪੁਰਾਣੀ ਜੈਨ ਆਈਸ ਫੈਕਟਰੀ ਵਿਚ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਕਈ ਕਮੀਆਂ ਦੇਖੀਆਂ। ਫੈਕਟਰੀ ਦੇ ਐਗਜ਼ਿਟ ਪੁਆਇੰਟ ਨਹੀਂ ਹਨ। ਅੰਦਰ ਜਾਣ ਤੇ ਬਾਹਰ ਆਉਣ ਲਈ ਕੋਈ ਸੁਰੱਖਿਅਤ ਰਸਤਾ ਨਹੀਂ ਸੀ ਅਤੇ ਨਾ ਹੀ ਸੁਰੱਖਿਆ ਦੇ ਕੋਈ ਪ੍ਰਬੰਧ ਨਜ਼ਰ ਆਏ। ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਦੇ ਸਾਰੇ ਦਸਤਾਵੇਜ਼ ਚੈੱਕ ਕੀਤੇ ਜਾਣਗੇ, ਜਦਕਿ ਫੈਕਟਰੀ ਦੇ ਅੰਦਰ ਤੇ ਬਾਹਰ ਸਿਰਫ਼ 2 ਰਸਤੇ ਹੋਣੇ ਚਾਹੀਦੇ ਹਨ, ਜੋ ਨਹੀਂ ਸਨ।

ਆਮ ਆਦਮੀ ਪਾਰਟੀ ਦੇ ਆਗੂ ਦੇ ਇਲਾਵਾ ਕੋਈ ਮਦਦ ਲਈ ਨਹੀਂ ਪਹੁੰਚਿਆ
ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਵਿਚ ਜੇਕਰ ਛੋਟੀ ਜਿਹੀ ਵੀ ਘਟਨਾ ਹੋ ਜਾਂਦੀ ਹੈ ਤਾਂ ਉਥੇ ਕਈ ਸਿਆਸੀ ਪਾਰਟੀਆਂ ਦੀ ਭੀੜ ਲੱਗ ਜਾਂਦੀ ਹੈ ਪਰ ਸ਼ਹਿਰ ਦੇ ਬਿਲਕੁਲ ਵਿਚਕਾਰ ਦੋਮੋਰੀਆ ਪੁਲ ਦੇ ਨੇੜੇ ਆਈਸ ਫੈਕਟਰੀ ਵਿਚ ਗੈਸ ਦੇ ਰਿਸਾਅ ਦੀ ਇੰਨੀ ਵੱਡੀ ਘਟਨਾ ਵਾਪਰ ਗਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਪਰ ਆਮ ਆਦਮੀ ਪਾਰਟੀ ਦੇ ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਦੇ ਭਰਾ ਅਮਿਤ ਢੱਲ ਤੋਂ ਇਲਾਵਾ ਕੋਈ ਆਗੂ ਨਹੀਂ ਪਹੁੰਚਿਆ।

ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਵੀ ਹੋਇਆ ਸੀ ਬੁਰਾ ਹਾਲ
ਫੈਕਟਰੀ ਵਿਚ ਗੈਸ ਦੇ ਰਿਸਾਅ ਨੂੰ ਬੰਦ ਕਰਨ ਸਮੇਂ ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਬੁਰਾ ਹਾਲ ਹੋ ਗਿਆ ਸੀ। ਸਾਹ ਲੈਣ ਵਿਚ ਹੋ ਰਹੀ ਦਿੱਕਤ ਕਾਰਨ 10 ਮਿੰਟ ਤਕ ਰੈਸਕਿਊ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀ ਫੈਕਟਰੀ ਵਿਚੋਂ ਬਾਹਰ ਆ ਜਾਂਦੇ ਸਨ। ਫਾਇਰ ਬ੍ਰਿਗੇਡ ਦੀ ਟੀਮ ਨੂੰ ਗੈਸ ਪਾਈਪ ਦੇ ਵਾਲਵ ਦਾ ਪਤਾ ਨਹੀਂ ਲੱਗ ਰਿਹਾ ਸੀ। ਟੀਮ ਵੱਲੋਂ ਫੈਕਟਰੀ ਕਰਮਚਾਰੀ, ਜਿਨ੍ਹਾਂ ਨੂੰ ਸਖ਼ਤ ਮੁਸ਼ੱਕਤ ਨਾਲ ਬਾਹਰ ਕੱਢਿਆ ਸੀ, ਨੂੰ ਦੋਬਾਰਾ ਸੁਰੱਖਿਆ ਪ੍ਰਬੰਧਾਂ ਨਾਲ ਫੈਕਟਰੀ ਦੇ ਅੰਦਰ ਲਿਜਾਇਆ ਗਿਆ ਤਾਂ ਕਿ ਗੈਸ ਪਾਈਪ ਦੇ ਵਾਲਵਜ਼ ਦਾ ਪਤਾ ਲੱਗ ਸਕੇ। ਇਸ ਦੌਰਾਨ ਸਿਹਤ ਪ੍ਰਸ਼ਾਸਨ ਵੱਲੋਂ ਵੇਰਕ ਮਿਲਕ ਪਲਾਂਟ ਤੋਂ ਇਕ ਸਪੈਸ਼ਲ ਟੀਮ ਵੀ ਬੁਲਾਈ ਗਈ ਤਾਂ ਕਿ ਅਮੋਨੀਆ ਗੈਸ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕੇ।

ਇਹ ਵੀ ਪੜ੍ਹੋ- 2 ਮੋਟਰਸਾਈਕਲਾਂ ਦੀ ਹੋਈ ਭਿਆਨਕ ਟੱਕਰ, ਭਰਾ ਦੀਆਂ ਅੱਖਾਂ ਸਾਹਮਣੇ ਭਰਾ ਦੀ ਤੜਫ਼-ਤੜਫ਼ ਕੇ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

  • Big police action
  • ammonia
  • gas leak
  • Jalandhar
  • ਜਲੰਧਰ
  • ਅਮੋਨੀਆ ਗੈਸ ਲੀਕ
  • ਪੁਲਸ
  • ਵੱਡਾ ਐਕਸ਼ਨ
  • ਮਾਲਕ
  • ਐੱਫ਼ ਆਈ ਆਰ

ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਆਰਥਿਕ ਤੌਰ 'ਤੇ ਮਜ਼ਬੂਤ ਕਰ ਰਹੀ ਪੰਜਾਬ ਸਰਕਾਰ

NEXT STORY

Stories You May Like

  • major police action in case of attack by youth near milap chowk  jalandhar
    ਜਲੰਧਰ ਦੇ ਮਿਲਾਪ ਚੌਂਕ ਨੇੜੇ ਨੌਜਵਾਨਾਂ ਵੱਲੋਂ ਹਮਲਾ ਕਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
  • lpg cylinder blast video man woman escape unhurt
    ਗੈਸ ਸਿਲੰਡਰ ਲੀਕ ਹੋਣ ਤੋਂ ਬਾਅਦ ਹੋਇਆ ਧਮਾਕਾ, ਹਾਦਸੇ 'ਚ ਵਾਲ-ਵਾਲ ਬਚੇ ਮਹਿਲਾ ਤੇ ਪੁਰਸ਼ (ਵੀਡੀਓ)
  • vigilance takes action over councilor  s husband  s viral audio
    Punjab: ਕੌਂਸਲਰ ਪਤੀ ਦੀ ਵਾਇਰਲ ਹੋਈ ਆਡੀਓ ਦੇ ਮਾਮਲੇ ਨੂੰ ਲੈ ਕੇ ਐਕਸ਼ਨ 'ਚ ਵਿਜੀਲੈਂਸ
  • show cause to se  charge sheet to axe and termination notice to sdo
    ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ ਟਰਮੀਨੇਟ ਦਾ ਨੋਟਿਸ
  • abroad  fraud  action
    ਵਿਦੇਸ਼ ਭੇਜਣ ਦੇ ਨਾਮ 'ਤੇ ਸਾਢੇ 5 ਲੱਖ ਰੁਪਏ ਦੀ ਠੱਗੀ, ਐਕਸ਼ਨ ਵਿਚ ਪੁਲਸ
  • jalandhar smart city  s top officials may face charges
    ਜਲੰਧਰ ਸਮਾਰਟ ਸਿਟੀ ਦੇ ਵੱਡੇ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ, ਬਣ ਗਈ ਸੂਚੀ, ਵਿਜੀਲੈਂਸ ਲਵੇਗੀ ਐਕਸ਼ਨ
  • big revelation in the case of firing at nri  s house in jalandhar
    ਜਲੰਧਰ 'ਚ  NRI ਦੇ ਘਰ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ਡੌਨ ਸ਼ਹਿਜ਼ਾਦ ਭੱਟੀ 'ਤੇ ਕੇਸ ਦਰਜ
  • cm bhagwant mann inaugurates burlton park sports hub in jalandhar
    ਜਲੰਧਰ 'ਚ CM ਮਾਨ ਵੱਲੋਂ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਅੰਮ੍ਰਿਤਸਰ ਲਈ ਵੀ ਕੀਤਾ ਵੱਡਾ ਐਲਾਨ
  • today  s top 10 news
    ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid ਤੇ ਕੇਜਰੀਵਾਲ ਦਾ ਵੱਡਾ ਬਿਆਨ, ਅੱਜ...
  • heavy rain and thunderstorm alert in punjab for the next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ! ਬਾਰਿਸ਼ ਤੇ ਤੂਫ਼ਾਨ ਦਾ Alert, ਮੌਸਮ ਦੀ ਵਿਭਾਗ...
  • aap appoints constituency in charges in punjab
    ਪੰਜਾਬ 'ਚ 'ਆਪ' ਵੱਲੋਂ ਹਲਕਾ ਇੰਚਾਰਜਾਂ ਦੀ ਨਿਯੁਕਤੀ, ਹਰਜੀ ਮਾਨ ਸਣੇ ਇਨ੍ਹਾਂ 5...
  • big revelation in the case of firing at nri  s house in jalandhar
    ਜਲੰਧਰ 'ਚ  NRI ਦੇ ਘਰ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ...
  • heartbreaking accident in punjab
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਆਟੋ ਤੇ ਕਾਰ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ
  • raman arora revelations
    MLA ਰਮਨ ਅਰੋੜਾ ਦਾ 'ਮਾਇਆ-ਜਾਲ'! ਇਕ-ਇਕ ਕਰਕੇ ਖੁੱਲ੍ਹਣ ਲੱਗੀਆਂ ਪਰਤਾਂ
  • weather changes in punjab
    ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
  • there will no longer be a firecracker market in burlton park
    ਹੁਣ ਬਰਲਟਨ ਪਾਰਕ ’ਚ ਨਹੀਂ ਲੱਗੇਗੀ ਪਟਾਕਾ ਮਾਰਕਿਟ, ਜਲੰਧਰ ਦੇ DC ਵੱਲੋਂ ਸਖ਼ਤ...
Trending
Ek Nazar
minor made bride invited guests on rent

ਨਾਬਾਲਗਾ ਨੂੰ ਬਣਾਇਆ ਲਾੜੀ, ਕਿਰਾਏ 'ਤੇ ਬੁਲਾਏ ਮਹਿਮਾਨ ਤੇ ਫਿਰ....

car crashes

ਕਾਰ ਹਾਦਸਾਗ੍ਰਸਤ, ਛੇ ਕਿਸ਼ੋਰ ਹਸਪਤਾਲ 'ਚ ਦਾਖਲ

more than 200 immigrants left america

200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

more than five lakh refugees returned

ਪੰਜ ਲੱਖ ਤੋਂ ਵੱਧ ਸ਼ਰਨਾਰਥੀ ਪਰਤੇ ਅਫਗਾਨਿਸਤਾਨ

population declines

ਇਸ ਦੇਸ਼ ਦੀ ਆਬਾਦੀ ਘਟੀ, ਬਜ਼ੁਰਗਾਂ 'ਚ ਵਾਧਾ

britain buy f 35 aircraft

ਤਾਕਤ ਵਧਾਉਣ ਦੀ ਤਿਆਰੀ, ਬ੍ਰਿਟੇਨ ਖਰੀਦੇਗਾ ਪ੍ਰਮਾਣੂ ਬੰਬ ਲਿਜਾਣ ਦੇ ਸਮਰੱਥ F-35...

prayagraj  s sitara and captain  s marriage

'ਸਹੁਰੇ ਨਾਲ ਸੌਂਣ ਲਈ ਕੀਤਾ ਮਜ਼ਬੂਰ....', ਨਵੀਂ ਵਿਆਹੀ ਲਾੜੀ ਨੇ ਪਤੀ 'ਤੇ...

oil tanker catches fire

ਤੇਲ ਟੈਂਕਰ ਨੂੰ ਲੱਗੀ ਅੱਗ, ਚਾਰ ਲੋਕਾਂ ਦੀ ਮੌਤ

pakistan international airlines flights to gulf countries

PIA ਨੇ ਖਾੜੀ ਦੇਸ਼ਾਂ ਲਈ ਉਡਾਣਾਂ ਮੁੜ ਕੀਤੀਆਂ ਸ਼ੁਰੂ

record 59 000 people custody in us

ਅਮਰੀਕਾ 'ਚ ਰਿਕਾਰਡ 59,000 ਲੋਕ ਲਏ ਗਏ ਹਿਰਾਸਤ 'ਚ

prisoners iran

ਈਰਾਨ ਨੇ ਜਾਸੂਸੀ ਦੇ ਦੋਸ਼ 'ਚ ਤਿੰਨ ਹੋਰ ਕੈਦੀਆਂ ਨੂੰ ਦਿੱਤੀ ਫਾਂਸੀ

over 3 100 indians evacuates from iran israel

ਈਰਾਨ-ਇਜ਼ਰਾਈਲ ਟਕਰਾਅ : 'ਆਪ੍ਰੇਸ਼ਨ ਸਿੰਧੂ' ਤਹਿਤ 3,100 ਤੋਂ ਵੱਧ ਭਾਰਤੀ ਪਰਤੇ

weather changes in punjab

ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...

zohran mamdani declared winner in democratic primary election

ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ

gujarati indian arrested in us

ਅਮਰੀਕਾ 'ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ

heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

hazur baba jasdeep singh gill  s message to the devotees

ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...

pregnant women of punjab no longer need to bury their babies

ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • america issued advisory
      ਅਮਰੀਕਾ ਨੇ ਭਾਰਤ ਦੀ ਯਾਤਰਾ ਸਬੰਧੀ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਕੀਤੀ ਜਾਰੀ
    • us embassy issues advisory for its citizens
      ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ
    • qatar s statement on iran s attack came to light no damage was caused
      ਈਰਾਨ ਦੇ ਹਮਲੇ 'ਤੇ ਕਤਰ ਦਾ ਬਿਆਨ ਆਇਆ ਸਾਹਮਣੇ, ਏਅਰਬੇਸ 'ਤੇ ਹਮਲੇ 'ਚ ਕੋਈ...
    • uae and bahrain airspace temporarily closed after iran attacks
      ਈਰਾਨ ਹਮਲਿਆਂ ਤੋਂ ਬਾਅਦ UAE ਤੇ ਬਹਿਰੀਨ ਦਾ ਏਅਰਸਪੇਸ ਅਸਥਾਈ ਤੌਰ 'ਤੇ ਬੰਦ
    • america received a strong warning
      'ਹੁਣ 'ਮਾਰੋ ਤੇ ਭੱਜ ਜਾਓ' ਦੀ ਨੀਤੀ ਕੰਮ ਨਹੀਂ ਕਰੇਗੀ', ਅਮਰੀਕਾ ਨੂੰ ਮਿਲੀ...
    • indian embassy in qatar issues advisory on iranian attacks
      ਈਰਾਨੀ ਹਮਲਿਆਂ 'ਤੇ ਕਤਰ 'ਚ ਭਾਰਤੀ ਦੂਤਘਰ ਦੀ ਐਡਵਾਈਜ਼ਰੀ: ਨਾਗਰਿਕ ਚੌਕਸ ਰਹਿਣ,...
    • air france klm cancels flights to dubai and riyadh
      ਮੱਧ ਪੂਰਬ 'ਚ ਤਣਾਅ ਕਾਰਨ Air France-KLM ਵੱਲੋਂ ਦੁਬਈ ਤੇ ਰਿਯਾਦ ਲਈ ਉਡਾਣਾਂ...
    • fourth day s play ends india set a target of 371 runs england scored 21 runs
      ਚੌਥੇ ਦਿਨ ਦਾ ਖੇਡ ਖਤਮ, ਭਾਰਤ ਨੇ ਦਿੱਤਾ 371 ਦੌੜਾਂ ਦਾ ਟੀਚਾ, ਇੰਗਲੈਂਡ ਨੇ...
    • 2 india qatar flights cancelled after iran missile attack
      ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਭਾਰਤ-ਕਤਰ ਦੀਆਂ 2 ਉਡਾਣਾਂ ਰੱਦ, ਮੱਧ ਪੂਰਬ...
    • india economy may suffer a setback if gulf of hormuz is closed
      ਇਰਾਨੀ ਚਿਤਾਵਨੀ ਦਾ ਭਾਰਤ 'ਤੇ ਪ੍ਰਭਾਵ, ਅਰਥਵਿਵਸਥਾ ਨੂੰ ਲੱਗ ਸਕਦੈ ਝਟਕਾ
    • pant scored 2 centuries in a single match record books
      ਪੰਤ ਨੇ ਇਕ ਹੀ ਮੈਚ 'ਚ ਜੜੇ 2 ਸੈਂਕੜੇ, ਰਿਕਾਰਡ ਬੁੱਕ 'ਚ ਦਰਜ ਕੀਤਾ ਆਪਣਾ ਨਾਂ
    • ਪੰਜਾਬ ਦੀਆਂ ਖਬਰਾਂ
    • today  s top 10 news
      ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid ਤੇ ਕੇਜਰੀਵਾਲ ਦਾ ਵੱਡਾ ਬਿਆਨ, ਅੱਜ...
    • wife  husband  murder
      ਪਤੀ ਨੇ ਕਹੀਆਂ ਮਾਰ-ਮਾਰ ਕੀਤਾ ਪਤਨੀ ਦਾ ਕਤਲ, ਵਾਰਦਾਤ ਦੇਖ ਦਹਿਲ ਗਿਆ ਇਲਾਕਾ
    • sgpc president advocate harjinder singh dhami statement
      ਬਾਬਾ ਬੰਦਾ ਸਿੰਘ ਬਹਾਦਰ ਨੂੰ 'ਵੀਰ ਬੰਦਾ ਬੈਰਾਗੀ' ਲਿਖਣ ’ਤੇ ਐਡਵੋਕੇਟ ਧਾਮੀ ਨੇ...
    • father in law  daughter in law
      ਮੋਗਾ 'ਚ ਵੱਡੀ ਵਾਰਦਾਤ, ਸਹੁਰੇ ਨੇ ਰਾਡਾਂ ਮਾਰ-ਮਾਰ ਕੀਤਾ ਨੂੰਹ ਦਾ ਕਤਲ
    • fir case
      ਕਣਕ ਦਾ ਬੀਜ ਵੇਚਣ ਦੇ ਨਾਂ ’ਤੇ 5 ਲੱਖ ਤੋਂ ਵੱਧ ਦੀ ਠੱਗੀ
    • big revelation in the case of firing at nri  s house in jalandhar
      ਜਲੰਧਰ 'ਚ  NRI ਦੇ ਘਰ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ...
    • 2 arrested for heroin addiction and possession of narcotic pills
      ਹੈਰੋਇਨ ਦਾ ਨਸ਼ਾ ਕਰਦੇ ਅਤੇ ਨਸ਼ੀਲੀਆਂ ਗੋਲੀਆਂ ਸਣੇ 2 ਗ੍ਰਿਫ਼ਤਾਰ
    • wild monkey causes panic
      ਜੰਗਲੀ ਬਾਂਦਰ ਨੇ ਪਾਈ ਦਹਿਸ਼ਤ, 2 ਦਰਜਨ ਦੇ ਕਰੀਬ ਲੋਕਾਂ ਨੂੰ ਕੀਤਾ ਜ਼ਖਮੀ
    • punjab minister s advice to akalis
      ਪੰਜਾਬ ਦੇ ਮੰਤਰੀ ਦੀ ਅਕਾਲੀਆਂ ਨੂੰ ਸਲਾਹ, 'ਬਿਕਰਮ ਮਜੀਠੀਆ ਦੁੱਧ ਧੋਤਾ ਹੈ...
    • teacher  threat  fraud
      ਮੁੱਖ ਅਧਿਆਪਕਾ ਨੂੰ ਧਮਕੀ ਦੇ ਕੇ 25000 ਰੁਪਏ ਠੱਗੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +