ਗਾਜੀਪੁਰ- ਉੱਤਰ ਪ੍ਰਦੇਸ਼ ਵਿਚ ਇਕ ਸਬਜ਼ੀ ਵੇਚਣ ਵਾਲੇ ਨੂੰ ਇਕ ਦਿਨ ਅਚਾਨਕ ਇਨਕਮ ਟੈਕਸ ਦਾ ਨੋਟਿਸ ਮਿਲਿਆ। ਨੋਟਿਸ ਵਿਚ ਲਿਖਿਆ ਸੀ ਕਿ ਤੁਹਾਡੇ ਬੈਂਕ ਖ਼ਾਤੇ ਵਿਚ ਜੋ ਕਰੋੜਾਂ ਰੁਪਏ ਹਨ, ਤੁਸੀਂ ਉਨ੍ਹਾਂ ਦਾ ਟੈਕਸ ਨਹੀਂ ਭਰਿਆ ਹੈ। ਨੋਟਿਸ ਵੇਖ ਕੇ ਪੂਰੇ ਪਰਿਵਾਰ ਦੇ ਹੋਸ਼ ਉਡ ਗਏ।
ਇਹ ਵੀ ਪੜ੍ਹੋ- ਰੱਖੜੀ ਮੌਕੇ ਹਰਿਆਣਾ ਸਰਕਾਰ ਵਲੋਂ ਔਰਤਾਂ ਨੂੰ ਤੋਹਫ਼ਾ
ਗਾਜ਼ੀਪੁਰ ਦਾ ਹੈ ਮਾਮਲਾ
ਮਾਮਲਾ ਗਾਜ਼ੀਪੁਰ ਵਿਚ ਗਹਿਮਰ ਥਾਣਾ ਖੇਤਰ ਦਾ ਹੈ, ਜਿਥੇ ਰਾਏਪੱਟੀ ਇਲਾਕੇ ਵਿਚ ਰਹਿਣ ਵਾਲੇ ਵਿਨੋਦ ਰਸਤੋਗੀ ਸਬਜ਼ੀ ਵਪਾਰੀ ਹਨ। ਇਕ ਦਿਨ ਅਚਾਨਕ ਉਨ੍ਹਾਂ ਨੂੰ ਇਨਕਮ ਟੈਕਸ ਦਾ ਨੋਟਿਸ ਮਿਲਿਆ। ਪਤਾ ਲੱਗਾ ਕਿ ਉਨ੍ਹਾਂ ਦੇ ਨਾਂ ਤੋਂ ਚੱਲ ਰਹੇ ਬੈਂਕ ਖ਼ਾਤੇ ਵਿਚ 172 ਕਰੋੜ 81 ਲੱਖ 59 ਹਜ਼ਾਰ ਰੁਪਏ ਜਮ੍ਹਾ ਕੀਤੇ ਗਏ ਹਨ। ਵਿਨੋਦ ਦਾ ਕਹਿਣਾ ਹੈ ਕਿ ਇਹ ਰੁਪਏ ਉਸ ਦੇ ਨਹੀਂ ਹਨ। ਵਿਨੋਦ ਨੇ ਥਾਣੇ ਪੁੱਜ ਕੇ ਦੱਸਿਆ ਕਿ ਕਿਸ ਨੇ ਉਸ ਦੇ ਆਧਾਰ ਅਤੇ ਪੈਨ ਕਾਰਡ ਤੋਂ ਕੋਈ ਫਰਜ਼ੀ ਖਾਤਾ ਖੁੱਲ੍ਹਵਾ ਕੇ ਦੁਰਵਰਤੋਂ ਕੀਤੀ। ਦਰਅਸਲ ਖ਼ਾਤੇ ਵਿਚ ਕਰੋੜਾਂ ਰੁਪਏ ਦੀ ਰਕਮ ਇਕ ਚੈੱਕ ਰਾਹੀਂ ਜਮ੍ਹਾ ਕੀਤੀ ਗਈ।
ਇਹ ਵੀ ਪੜ੍ਹੋ- ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਬੋਲੇ ਰਾਹੁਲ ਗਾਂਧੀ- 'ਮਣੀਪੁਰ 'ਚ ਹੋਇਆ ਭਾਰਤ ਮਾਤਾ ਦਾ ਕਤਲ'
ਇੰਨੀ ਵੱਡੀ ਰਕਮ ਦੀ ਕੋਈ ਜਾਣਕਾਰੀ ਨਹੀਂ
ਵਿਨੋਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੰਨੀ ਵੱਡੀ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਇਹ ਖ਼ਾਤਾ ਵੀ ਉਨ੍ਹਾਂ ਕੋਲ ਨਹੀਂ ਹੈ। ਜਦੋਂ ਇਨਕਮ ਟੈਕਸ ਦਾ ਨੋਟਿਸ ਆਇਆ ਤਾਂ ਉਨ੍ਹਾਂ ਨੂੰ ਧੋਖਾਧੜੀ ਦਾ ਪਤਾ ਲੱਗਾ। ਓਧਰ ਗਹਿਮਰ ਕੋਤਵਾਲੀ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਉਪਾਧਿਆਏ ਨੇ ਦੱਸਿਆ ਕਿ ਮਾਮਲਾ ਸਾਈਬਰ ਕ੍ਰਾਈਮ ਦਾ ਹੈ, ਇਸ ਲਈ ਵਿਨੋਦ ਨੂੰ ਸਾਈਬਰ ਸੈੱਲ ਭੇਜਿਆ ਗਿਆ। ਪੂਰੇ ਮਾਮਲੇ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਪੱਤਾ ਲੱਗੇਗਾ ਕਿ ਬੈਂਕ ਖ਼ਾਤਾ ਕਿਸ ਦਾ ਹੈ। ਵਿਨੋਦ ਅਤੇ ਉਸ ਦਾ ਪਰਿਵਾਰ ਇਕ ਮਹੀਨੇ ਤੋਂ ਥਾਣੇ, ਇਨਕਮ ਟੈਕਸ ਦਫ਼ਤਰ ਅਤੇ ਕਈ ਵੱਖ-ਵੱਖ ਏਜੰਸੀਆਂ ਦੇ ਚੱਕਰ ਕੱਟ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਣਹਾਨੀ ਦਾ ਮਾਮਲਾ : ਰਾਹੁਲ ਗਾਂਧੀ ਦੀ ਅੰਤਰਿਮ ਰਾਹਤ 26 ਸਤੰਬਰ ਤੱਕ ਵਧੀ
NEXT STORY