ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਦੋ ਦਿਨ ਵਿਚ 190 ਕਬੂਤਰਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਬਰਡ ਫਲੂ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਵੀਰਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਪਸ਼ੂ ਪਾਲਣ ਮਹਿਕਮੇ ਦੇ ਸਹਾਇਕ ਡਾਇਰੈਕਟਰ ਡਾ. ਰਾਜਿੰਦਰ ਪਟੇਲ ਨੇ ਕਿਹਾ ਕਿ ਨਰੋਲ ਖੇਤਰ ਵਿਚ ਕਬੂਤਰਾਂ ਦੀ ਮੌਤ ਕਾਰਨ ਜਾਣਨ ਲਈ ਫਲੂ ਦੀ ਜਾਂਚ ਵਾਸਤੇ ਦੋ ਨਮੂਨਿਆਂ ਨੂੰ ਭੋਪਾਲ ਸਥਿਤ ਪ੍ਰਯੋਗਸ਼ਾਲਾ ਭੇਜਿਆ ਗਿਆ ਹੈ।
ਪਟੇਲ ਨੇ ਕਿਹਾ ਕਿ ਬਰਡ ਫਲੂ ਦੇ ਇਕ ਸ਼ੱਕੀ ਮਾਮਲੇ ਵਿਚ ਪਿਛਲੇ ਦੋ ਦਿਨਾਂ ਵਿਚ ਸ਼ਹਿਰ ਦੇ ਨਰੋਲ ਖੇਤਰ ’ਚ 190 ਕਬੂਤਰ ਮਿ੍ਰਤਕ ਪਾਏ ਗਏ। ਅਸੀਂ ਨਿਯਮਾਂ ਮੁਤਾਬਕ ਮਿ੍ਰਤਕ ਪੰਛੀਆਂ ਨੂੰ ਵੱਖ ਰੱਖਿਆ ਹੈ ਅਤੇ ਖੇਤਰ ਨੂੰ ਸੈਨੇਟਾਈਜ਼ਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵਾਇਰਸ ਦੀ ਪੁਸ਼ਟੀ ਲਈ ਦੋ ਨਮੂੁਨਿਆਂ ਨੂੰ ਭੋਪਾਲ ਸਥਿਤ ਪ੍ਰਯੋਗਸ਼ਾਲਾ ਭੇਜਿਆ ਹੈ।
ਦੇਸ਼ ਦਾ ਅੰਨਦਾਤਾ ਕਦੇ ਅਮੀਰਾਂ ਦਾ ਗੁਲਾਮ ਨਹੀਂ ਹੋ ਸਕਦਾ: ਦੁਪਿੰਦਰ ਹੁੱਡਾ
NEXT STORY