ਰਾਂਚੀ - ਝਾਰਖੰਡ ਦੇ ਸਾਹਿਬਗੰਜ ਜ਼ਿਲੇ ’ਚ ਮੰਗਲਵਾਰ ਤੜਕੇ 2 ਮਾਲਗੱਡੀਆਂ ਵਿਚਾਲੇ ਟੱਕਰ ਹੋ ਜਾਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜਨਤਕ ਖੇਤਰ ਦੀ ਬਿਜਲੀ ਕੰਪਨੀ ਰਾਸ਼ਟਰੀ ਤਾਪ ਬਿਜਲੀ ਨਿਗਮ ਲਿਮਟਿਡ (ਐੱਨ. ਟੀ. ਪੀ. ਸੀ.) ਵੱਲੋਂ ਸੰਚਾਲਿਤ ਦੋ ਮਾਲਗੱਡੀਆਂ ਦੀ ਬਰਹੇਟ ਥਾਣੇ ਅਧੀਨ ਪੈਂਦੇ ਭੋਗਨਾਡੀਹ ਦੇ ਕੋਲ ਤੜਕੇ ਲੱਗਭਗ 3 ਵਜੇ ਟੱਕਰ ਹੋ ਗਈ।
ਜਿਸ ਪਟੜੀ ’ਤੇ ਇਹ ਹਾਦਸਾ ਹੋਇਆ, ਉਹ ਵੀ ਐੱਨ. ਟੀ. ਪੀ. ਸੀ. ਦੀ ਹੈ ਅਤੇ ਉਸ ਦੀ ਵਰਤੋਂ ਮੁੱਖ ਤੌਰ ’ਤੇ ਕੰਪਨੀ ਦੇ ਬਿਜਲੀ ਪਲਾਂਟਾਂ ’ਚ ਕੋਲਾ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਸਾਹਿਬਗੰਜ ਦੇ ਸਬ-ਡਵੀਜ਼ਨਲ ਪੁਲਸ ਅਫ਼ਸਰ (ਐੱਸ. ਡੀ. ਪੀ. ਓ.) ਕਿਸ਼ੋਰ ਤਿਰਕੀ ਨੇ ਦੱਸਿਆ, ‘‘ਦੋ ਮਾਲਗੱਡੀਆਂ ਦੀ ਆਹਮੋ-ਸਾਹਮਣੀ ਟੱਕਰ ’ਚ ਉਨ੍ਹਾਂ ਦੇ ਚਾਲਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖ਼ਮੀ ਹੋ ਗਏ।’’
ਦਿੱਲੀ ਹਾਈ ਕੋਰਟ ਪਹੁੰਚੇ ਡਾ. ਕਰਨੀ ਸਿੰਘ ਦੇ ਵਾਰਿਸ, ਬੀਕਾਨੇਰ ਹਾਊਸ ਦਾ ਮੰਗਿਆ ਕਿਰਾਇਆ
NEXT STORY