ਗੁਮਲਾ (ਭਾਸ਼ਾ) - ਝਾਰਖੰਡ ਦੇ ਗੁਮਲਾ ਜ਼ਿਲੇ ਵਿਚ 2 ਨਾਬਾਲਿਗ ਭੈਣਾਂ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ, ਜਿਸ ਤੋਂ ਬਾਅਦ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਘਟਨਾ ਭਰਨੋ ਥਾਣਾ ਖੇਤਰ ਵਿਚ ਵਾਪਰੀ ਜਦੋਂ 14 ਅਤੇ 16 ਸਾਲ ਦੀਆਂ 2 ਕੁੜੀਆਂ ਸਿਸਈ ਖੇਤਰ ਵਿਚ ਇਕ ਪਿੰਡ ਦੇ ਮੇਲੇ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਤ ਨੂੰ ਘਰ ਪਰਤ ਰਹੀਆਂ ਸਨ।
ਪੁਲਸ ਨੇ ਦੱਸਿਆ ਕਿ ਜਦੋਂ ਦੋਵੇਂ ਭੈਣਾਂ ਅੱਤਰਕੋਟਾ ਇਲਾਕੇ ਵਿਚ ਪਹੁੰਚੀਆਂ ਤਾਂ ਉਨ੍ਹਾਂ ਦੇ ਘਰ ਦੇ ਨੇੜੇ ਰਹਿਣ ਵਾਲਾ ਇਕ ਨੌਜਵਾਨ ਉੱਥੇ ਮੌਜੂਦ ਸੀ ਅਤੇ ਉਸਨੇ ਦੋਵਾਂ ਨੂੰ ਆਪਣੇ ਸਕੂਟਰ ’ਤੇ ਘਰ ਛੱਡਣ ਦੀ ਪੇਸ਼ਕਸ਼ ਕੀਤੀ। ਜਦੋਂ ਦੇਵੇਂ ਭੈਣਾਂ ਸਕੂਟਰ ’ਤੇ ਬੈਠ ਗਈਆਂ, ਤਾਂ ਨੌਜਵਾਨ ਉਨ੍ਹਾਂ ਨੂੰ ਇਕ ਇਕਾਂਤ ਇਲਾਕੇ ਵਿਚ ਲੈ ਗਿਆ, ਜਿਥੇ ਉਸਦੇ ਦੋਸਤ ਪਹਿਲਾਂ ਤੋਂ ਹੀ ਉਸਦੀ ਉਡੀਕ ਕਰ ਰਹੇ ਸਨ ਅਤੇ ਉਨ੍ਹਾਂ ਨੇ ਦੋਵੇਂ ਭੈਣਾਂ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ।
ਕੀ ਭਗਵਾ ਪਾਰਟੀ ’ਚ ਹੁਣ ਹੋਵੇਗੀ ਤਬਦੀਲੀ!
NEXT STORY