ਨਵੀਂ ਦਿੱਲੀ — ਜੀ. ਐੱਸ. ਟੀ. ਕੌਂਸਲ ਨੇ ਡਿਜੀਟਲ ਟਰਾਂਜ਼ੈਕਸ਼ਨ ਨੂੰ ਉਤਸ਼ਾਹਿਤ ਕਰਨ ਲਈ ਸ਼ਨੀਵਾਰ ਵੱਡਾ ਫੈਸਲਾ ਲਿਆ। ਕੌਂਸਲ ਦੀ ਮੀਟਿੰਗ 'ਚ ਰੁਪੇ ਕਾਰਡ ਅਤੇ ਭੀਮ ਐਪ ਰਾਹੀਂ ਭੁਗਤਾਨ ਕਰਨ 'ਤੇ ਟੈਕਸ ਵਿਚ 20 ਫੀਸਦੀ ਛੋਟ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ। ਇਹ ਵੱਧ ਤੋਂ ਵੱਧ 100 ਰੁਪਏ ਹੋਵੇਗੀ। ਇਹ ਛੋਟ 'ਕੈਸ਼ਬੈਕ' ਰਾਹੀਂ ਦਿੱਤੀ ਜਾਏਗੀ।
ਸ਼ੁਰੂ ਵਿਚ ਇਸ ਨੂੰ ਪਾਇਲਟ ਪ੍ਰਾਜੈਕਟ ਵਜੋਂ ਉਨ੍ਹਾਂ ਸੂਬਿਆਂ ਵਿਚ ਲਾਗੂ ਕੀਤਾ ਜਾਏਗਾ ਜੋ ਆਪਣੀ ਇੱਛਾ ਮੁਤਾਬਕ ਇੰਝ ਕਰਨਾ ਚਾਹੁਣਗੇ। ਇਹ ਬੈਠਕ ਖਾਸ ਤੌਰ 'ਤੇ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ (ਐੱਮ.ਐੱਸ. ਐੱਮ. ਈ.) ਦੀਆਂ ਮੁਸ਼ਕਲਾਂ 'ਤੇ ਚਰਚਾ ਕਰਨ ਲਈ ਰੱਖੀ ਗਈ ਸੀ।
ਐੱਮ. ਐੱਸ. ਐੱਮ.ਈ. ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਪਰ ਇਨ੍ਹਾਂ ਦੇ ਮੁੱਦਿਆਂ 'ਤੇ ਮੰਤਰੀਆਂ ਦਾ ਗਠਨ ਕੀਤਾ ਗਿਆ। ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਦੀ ਪ੍ਰਧਾਨਗੀ ਵਾਲੇ ਇਸ ਗਰੁੱਪ ਵਿਚ ਦਿੱਲੀ, ਬਿਹਾਰ, ਕੇਰਲ, ਪੰਜਾਬ ਅਤੇ ਆਸਾਮ ਦੇ ਵਿੱਤ ਮੰਤਰੀ ਸ਼ਾਮਲ ਹੋਣਗੇ। ਕੇਂਦਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਉਕਤ ਜਾਣਕਾਰੀ ਦਿੱਤੀ।
ਐੱਮ. ਐੱਸ. ਐੱਮ.ਈ. ਦੀਆਂ ਮੁਸ਼ਕਲਾਂ 'ਤੇ ਜੀ. ਓ. ਐੱਮ. ਦੇਵੇਗਾ ਰਿਪੋਰਟ
ਐੱਮ.ਐੱਸ. ਐੱਮ. ਈ. ਸੈਕਟਰ ਨਾਲ ਜੁੜੇ ਕਾਨੂੰਨੀ ਪੱਖਾਂ ਨੂੰ ਕੇਂਦਰ ਸਰਕਾਰ ਦੀ ਕਾਨੂੰਨ ਕਮੇਟੀ ਅਤੇ ਟੈਕਸ ਸਬੰਧੀ ਮਾਮਲਿਆਂ ਨੂੰ ਫਿਟਮੈੱਟ ਕਮੇਟੀ ਵੇਖੇਗੀ। ਜੀ. ਓ. ਐੱਮ. ਇਨ੍ਹਾਂ ਦੋਵਾਂ 'ਤੇ ਚਰਚਾ ਕਰ ਕੇ ਰਿਪੋਰਟ ਤਿਆਰ ਕਰੇਗੀ। ਉਸਨੂੰ ਜੀ. ਐੱਸ. ਟੀ. ਕੌਂਸਲ ਅੱਗੇ ਰੱਖਿਆ ਜਾਏਗਾ। ਕੌਂਸਲ ਦੀ ਅਗਲੀ ਬੈਠਕ 28 ਅਤੇ 29 ਸਤੰਬਰ ਨੂੰ ਗੋਆ ਵਿਖੇ ਹੋਵੇਗੀ।
ਦੇਸ਼ ਦੇ ਲਗਭਗ 49 ਕਰੋੜ ਲੋਕਾਂ ਕੋਲ ਹਨ ਰੁਪੇ ਕਾਰਡ
ਦੇਸ਼ ਵਿਚ ਲਗਭਗ 49 ਕਰੋੜ ਵਿਅਕਤੀਆਂ ਕੋਲ ਰੁਪੇ ਕਾਰਡ ਹਨ। 2016-17 ਦੇ ਮੁਕਾਬਲੇ 2017-18 ਵਿਚ ਰੁਪੇ ਕਾਰਡ ਰਾਹੀਂ ਟਰਾਂਜ਼ੈਕਸ਼ਨ ਵਿਚ 135 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵਿੱਤੀ ਸਾਲ 2018 ਵਿਚ 46 ਕਰੋੜ ਲੋਕਾਂ ਨੇ 'ਪਾਸ' ਮਸ਼ੀਨਾਂ ਰਾਹੀਂ ਰੁਪੇ ਕਾਰਡ ਦੀ ਵਰਤੋਂ ਕੀਤੀ। 2016-17 ਵਿਚ ਇਹ ਅੰਕੜਾ 19.5 ਕਰੋੜ ਦਾ ਸੀ। ਸਰਕਾਰ ਨੇ 30 ਦਸੰਬਰ 2016 ਨੂੰ ਭੀਮ ਐਪ ਲਾਂਚ ਕੀਤਾ ਸੀ। 1 ਜਨਵਰੀ 2018 ਤੱਕ 2.26 ਕਰੋੜ ਲੋਕਾਂ ਨੇ ਭੀਮ ਐਪ ਡਾਊਨਲੋਡ ਕੀਤਾ ਸੀ।
ਵੀਡੀਓਕਾਨ ਲੋਨ ਮਾਮਲੇ 'ਚ ਚੰਦਾ ਕੋਚਰ ਦੀਆਂ ਵਧਣਗੀਆਂ ਮੁਸ਼ਕਲਾਂ
NEXT STORY