ਰਬੂਪੁਰਾ— ਰਬੂਪੁਰਾ ਕੋਤਵਾਲੀ ਖੇਤਰ ਦੇ ਮਿਰਜਾਪੁਰ ਪਿੰਡ 'ਚ ਦੋ ਵਿਅਕਤੀਆਂ ਨੇ ਦੂਜੇ ਪੱਖ ਦੇ ਲੋਕਾਂ ਨੂੰ ਫਸਾਉਣ ਲਈ ਖੁਦ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਲਿਆ। ਇਸ ਦੇ ਬਾਅਦ ਦੋਵਾਂ ਨੇ ਦੂਜੇ ਪੱਖ ਖਿਲਾਫ ਕੋਤਵਾਲੀ 'ਚ ਗੋਲੀ ਮਾਰਨ ਦੀ ਸ਼ਿਕਾਇਤ ਵੀ ਦਰਜ ਕਰਵਾਈ। 3 ਦਿਨ ਪਹਿਲਾਂ ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਮਾਮੂਲੀ ਝਗੜੇ 'ਚ ਦੋਵਾਂ ਗੁੱਟਾਂ 'ਚ ਕੁਝ ਦਿਨ ਪਹਿਲਾਂ ਹੀ ਖੂਨੀ ਸੰਘਰਸ਼ ਹੋਇਆ ਸੀ। ਇਸ ਮਾਮਲੇ 'ਚ ਪੀੜਤ ਪੱਖ ਨੇ ਮੁੱਖਮੰਤਰੀ ਸਮੇਤ ਪੁਲਸ ਦੇ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ।
ਮਿਰਜਾਪੁਰ ਪਿੰਡ ਦੇ ਸੁਰੇਸ਼ ਨੇ ਦੱਸਿਆ ਕਿ ਕਰੀਬ 7 ਦਿਨ ਪਹਿਲਾਂ ਉਸ ਦੇ ਘਰ ਤੋਂ ਕਿਸੇ ਨੇ ਹੁੱਕਾ ਚੋਰੀ ਕਰ ਲਿਆ ਸੀ। ਉਸ ਨੇ ਕੁਝ ਲੋਕਾਂ 'ਤੇ ਸ਼ੱਕ ਪ੍ਰਗਟ ਕਰਦੇ ਹੋਏ ਮਾਮਲੇ ਦੀ ਸ਼ਿਕਾਇਤ ਰਬੂਪੁਰਾ ਪੁਲਸ ਨੂੰ ਕੀਤੀ ਸੀ। ਬਾਅਦ 'ਚ ਪਿੰਡ ਦੇ ਲੋਕਾਂ ਨੇ ਦੋਵਾਂ ਪੱਖਾਂ 'ਚ ਸਮਝੌਤਾ ਕਰਵਾ ਦਿੱਤਾ। ਇਸ ਦੇ ਬਾਅਦ ਮੁਕੇਸ਼ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਦੋਸ਼ ਹੈ ਕਿ ਸ਼ਿਕਾਇਤ ਤੋਂ ਗੁੱਸੇ 'ਚ ਆਏ ਦੋਸ਼ੀ ਪੱਖ ਨੇ ਬੁੱਧਵਾਰ ਸ਼ਾਮ ਉਨ੍ਹਾਂ ਦੇ ਘਰ ਦਾਖ਼ਲ ਹੋ ਕੇ ਕਈ ਰਾਊਂਡ ਫਾਇਰਿੰਗ ਕੀਤੀ। ਇਸ ਦੇ ਬਾਅਦ ਦੋਸ਼ੀ ਪੱਖ ਦੇ ਦੇਵਨ ਅਤੇ ਲਾਲਾ ਨੇ ਦੂਜੇ ਪੱਖ ਦੇ ਲੋਕਾਂ ਨੂੰ ਫਸਾਉਣ ਲਈ ਉਨ੍ਹਾਂ ਦੇ ਘਰ ਬਾਹਰ ਖੁਦ ਨੂੰ ਗੋਲੀ ਮਾਰ ਲਈ ਅਤੇ ਪੁਲਸ ਨੂੰ ਸੂਚਨਾ ਦੇ ਦਿੱਤੀ।
ਮੁਜ਼ੱਫਰਪੁਰ ਕੇਸ : ਤੇਜਸਵੀ ਯਾਦਵ ਦਾ ਜੇ.ਡੀ.ਯੂ.-ਭਾਜਪਾ 'ਤੇ ਵਾਰ
NEXT STORY