ਪਟਨਾ— ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਅਤੇ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਬਿਹਾਰ ਦੀ ਗੱਠਜੋੜ ਸਰਕਾਰ 'ਤੇ ਜੋਰਦਾਰ ਹਮਲਾ ਕੀਤਾ ਹੈ। ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਅਤੇ ਭਾਰਤ ਜਨਤਾ ਪਾਰਟੀ (ਭਾਜਪਾ) ਦੇ ਬਿਹਾਰ 'ਚ ਗੱਠਜੋੜ ਨੂੰ ਤੇਜਸਵੀ ਨੇ ਰਾਵਣ ਅਤੇ ਦੁਰਯੋਜਨ ਦੀ ਸਰਕਾਰ ਦੱਸਿਆ।

ਤੇਜਸਵੀ ਯਾਦਵ ਨੇ ਬਿਹਾਰ ਦੀ ਕਾਨੂੰਨ-ਵਿਵਸਥਾ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ, 'ਇਥੇ ਤਾਂ ਦ੍ਰੋਪਦੀ ਦਾ ਚੀਰਹਰਣ ਹੋ ਰਿਹੈ ਹੈ, ਦੁਰਯੋਜਨ ਕਰ ਰਿਹਾ ਹੈ। ਸੀਤਾ ਮਈਆ ਦਾ ਅਪਹਰਣ ਰਾਵਣ ਕਰ ਰਿਹਾ ਹੈ। ਇਥੇ ਤਾਂ 'ਰਾਖਸ਼ਰਾਜ' ਕਾਇਮ ਹੋ ਗਿਆ ਹੈ। ਰਾਵਣ ਅਤੇ ਦੁਰਯੋਜਨ ਦੀ ਸਰਕਾਰ ਚੱਲ ਰਹੀ ਹੈ।''
ਕਾਨੂੰਨ ਵਿਵਸਥਾ 'ਤੇ ਤੇਜਸਵੀ ਯਾਦਵ ਦਾ ਨਿਸ਼ਾਨਾ
ਇਹ ਹੀ ਨਹੀਂ, ਬਿਹਾਰ ਦੇ ਮੁਜ਼ੱਫਰਪੁਰ ਸ਼ੈਲਟਰ ਹੋਮ 'ਚ ਹੋਈ ਘਟਨਾ ਨੂੰ ਲੈ ਕੇ ਤੇਜਸਵੀ ਯਾਦਵ ਨੇ ਕਿਹਾ, ''ਆਸ਼ਰਮ ਗ੍ਰਹਿ 'ਚ ਕਈ ਦਵਾਈਆਂ ਅਤੇ ਆਬਰਸ਼ਨ ਨਾਲ ਜੁੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਹੀ ਨਹੀਂ ਮੁੱਖ ਸ਼ੱਕੀ ਬ੍ਰਿਜੇਸ਼ ਠਾਕੁਰ ਨੂੰ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਜਾ ਰਹੀ ਹੈ। ਉਹ ਕਦੋਂ ਗ੍ਰਿਫਤਾਰ ਹੋਵੇਗਾ? ਰਾਜ 'ਚ ਕਦੋ ਤੱਕ ਨਾਬਾਲਗ ਲੜਕੀਆਂ ਨਾਲ ਰੇਪ ਦੀਆਂ ਵਾਰਦਾਤਾਂ ਹੁੰਦੀਆਂ ਰਹਿਣਗੀਆਂ?
ਦੱਸਣਾ ਚਾਹੁੰਦੇ ਹਾਂ ਕਿ ਸ਼ੈਲਟਰ ਹੋਮ ਮਾਮਲੇ ਦੀ ਜਾਂਚ ਨਿਤੀਸ਼ ਸਰਕਾਰ ਨੇ ਸੀ.ਬੀ.ਆਈ. ਤੋਂ ਕਰਵਾਉਣ ਦਾ ਫੈਸਲਾ ਕੀਤਾ ਹੈ। ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਮੁੱਖ ਸਕੱਤਰ, ਪ੍ਰਧਾਨ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਇਸ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ।
ਪੀ.ਐੈੱਮ. ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨਾਲ ਕੀਤੀ 'ਮਨ ਕੀ ਬਾਤ', ਜਾਣੋ ਖਾਸ ਗੱਲਾਂ...
NEXT STORY