ਨਵੀਂ ਦਿੱਲੀ- ਮਨੁੱਖੀ ਤਸਕਰੀ ਨੂੰ ਰੋਕਣ ਤੋਂ ਲੈ ਕੇ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਲਈ ਸਰਕਾਰਾਂ ਕਈ ਤਰ੍ਹਾਂ ਦੇ ਦਾਅਵੇ ਕਰਦੀਆਂ ਹਨ ਕਿ ਬੱਚੀਆਂ ਜਾਂ ਔਰਤਾਂ ਵਿਰੁੱਧ ਅਪਰਾਧਾਂ ਨੂੰ ਘੱਟ ਕੀਤਾ ਜਾਵੇਗਾ ਪਰ ਅੱਜ ਵੀ ਸਥਿਤੀ ਅਜਿਹੀ ਹੈ ਕਿ ਹਰ ਰੋਜ਼ ਕਈ ਕੁੜੀਆਂ ਅਤੇ ਔਰਤਾਂ ਲਾਪਤਾ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਰਾਘਵ ਚੱਢਾ ਦੇ ਸਿਰ 'ਤੇ ਕਾਂ ਨੇ ਮਾਰੇ ਠੂੰਗੇ, BJP ਨੇ ਕੱਸਿਆ ਤੰਜ਼- 'ਝੂਠ ਬੋਲੇ ਕੌਵਾ ਕਾਟੇ'
ਦੇਸ਼ ਵਿਚ ਦਿਨੋਂ-ਦਿਨ ਮਨੁੱਖੀ ਤਸਕਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਚੰਡੀਗੜ੍ਹ ਵਰਗੇ ਸ਼ਹਿਰ 'ਚ ਵੱਧ ਰਹੇ ਹਨ। ਰੋਜ਼ਾਨਾ 3 ਤੋਂ 4 ਕੁੜੀਆਂ ਲਾਪਤਾ ਹੋ ਰਹੀਆਂ ਹਨ। ਇਹ ਜਾਣਕਾਰੀ ਬੀਤੇ ਦਿਨੀਂ ਰਾਜ ਸਭਾ 'ਚ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੇ ਦਿੱਤੀ। ਦਰਅਸਲ ਰਾਜ ਮੰਤਰੀ ਅਜੇ ਕੁਮਾਰ ਨੇ ਦੇਸ਼ ਭਰ 'ਚ ਕੁੜੀਆਂ ਅਤੇ ਔਰਤਾਂ ਬਾਰੇ ਰਿਪੋਰਟ ਪੇਸ਼ ਕੀਤੀ।
ਇਸ ਰਿਪੋਰਟ 'ਚ ਦੱਸਿਆ ਗਿਆ ਕਿ ਚੰਡੀਗੜ੍ਹ 'ਚ ਰੋਜ਼ਾਨਾ 3 ਤੋਂ 4 ਕੁੜੀਆਂ ਅਤੇ ਔਰਤਾਂ ਲਾਪਤਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ। ਰਿਪੋਰਟ ਦੇ ਅੰਕੜਿਆਂ ਮੁਤਾਬਕ ਚੰਡੀਗੜ੍ਹ 'ਚ 2019 ਤੋਂ 2021 ਤੱਕ ਇਨ੍ਹਾਂ 3 ਸਾਲਾਂ ਵਿਚ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੇ ਲਾਪਤਾ ਹੋਣ ਦੇ 921 ਮਾਮਲੇ ਸਾਹਮਣੇ ਆਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਤਿੰਨ ਸਾਲਾਂ 'ਚ 18 ਸਾਲ ਤੋਂ ਵੱਧ ਉਮਰ ਦੀਆਂ 3,669 ਔਰਤਾਂ ਲਾਪਤਾ ਹੋਈਆਂ ਹਨ। ਜੇਕਰ ਇਨ੍ਹਾਂ ਤਿੰਨ ਸਾਲਾਂ ਦੀ ਔਸਤ ਦੇਖੀਏ ਤਾਂ ਹਰ ਰੋਜ਼ 4 ਔਰਤਾਂ ਲਾਪਤਾ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਲੋਕ ਸਭਾ ਸਪੀਕਰ ਨੇ ਦਿੱਤੀ ਮਨਜ਼ੂਰੀ
ਦੱਸ ਦੇਈਏ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸ਼੍ਰੇਣੀ 'ਚ ਦਿੱਲੀ, ਜੰਮੂ-ਕਸ਼ਮੀਰ ਤੋਂ ਬਾਅਦ ਤੀਜਾ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਹੈ, ਜਿੱਥੇ ਸਭ ਤੋਂ ਵੱਧ ਔਰਤਾਂ ਲਾਪਤਾ ਹੋ ਰਹੀਆਂ ਹਨ। 2019 ਤੋਂ 2021 ਤੱਕ ਦੇ ਤਿੰਨ ਸਾਲਾਂ ਦਾ ਅੰਕੜੇ 'ਤੇ ਝਾਤ ਮਾਰੀ ਜਾਵੇ ਤਾਂ ਦਿੱਲੀ ਵਿਚ 18 ਸਾਲ ਤੋਂ ਘੱਟ ਉਮਰ ਦੀਆਂ 22,919 ਕੁੜੀਆਂ ਅਤੇ 18 ਸਾਲ ਤੋਂ ਵੱਧ ਉਮਰ ਦੀਆਂ 61,050 ਔਰਤਾਂ ਲਾਪਤਾ ਹੋਈਆਂ। ਜੰਮੂ-ਕਸ਼ਮੀਰ 'ਚ ਇਨ੍ਹਾਂ ਤਿੰਨ ਸਾਲਾਂ 'ਚ 18 ਸਾਲ ਤੋਂ ਘੱਟ ਉਮਰ ਦੀਆਂ 1148 ਲੜਕੀਆਂ ਗਾਇਬ ਹੋਈਆਂ, ਜਦਕਿ 18 ਸਾਲ ਤੋਂ ਵੱਧ ਉਮਰ ਦੀਆਂ 8617 ਔਰਤਾਂ ਲਾਪਤਾ ਹੋਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AIIMS ਦੇ ਡਾਕਟਰਾਂ ਦਾ ਕਮਾਲ! ਛਾਤੀ ਤੇ ਢਿੱਡ ਤੋਂ ਜੁੜੀਆਂ ਭੈਣਾਂ ਨੂੰ ਕੀਤਾ ਵੱਖ, 9 ਘੰਟੇ ਚੱਲੀ ਸਰਜਰੀ
NEXT STORY