ਪਣਜੀ, (ਭਾਸ਼ਾ)- ਉੱਤਰੀ ਗੋਆ ਜ਼ਿਲੇ ਦੇ ਇਕ ਹੋਟਲ ਵਿਚ 3 ਕੁੜੀਆਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਕੁੜੀਆਂ ਦੇ ਮਾਪਿਆਂ ਨੇ ਉਨ੍ਹਾਂ ਦੇ ਲਾਪਤਾ ਹੋਣ ਤੋਂ ਇਕ ਦਿਨ ਬਾਅਦ 8 ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਦੇ ਅਨੁਸਾਰ, 11, 13 ਅਤੇ 15 ਸਾਲ ਦੀਆਂ 3 ਕੁੜੀਆਂ ਇਕੋ ਇਮਾਰਤ ਵਿਚ ਰਹਿੰਦੀਆਂ ਹਨ ਅਤੇ ਦੋਵੇਂ ਵੱਡੀਆਂ ਕੁੜੀਆਂ ਭੈਣਾਂ ਹਨ।
ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਉਨ੍ਹਾਂ ਨੂੰ ਉਸੇ ਦਿਨ ਕਲੰਗੁਟ ਬੀਚ ’ਤੇ ਇਕ ਹੋਟਲ ਤੋਂ ਛੁਡਾਇਆ ਅਤੇ ਅਲਤਾਫ ਮੁਜ਼ਾਵਰ (19) ਅਤੇ ਓਮ ਨਾਇਕ (21) ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ’ਤੇ ਭਾਰਤੀ ਦੰਡਾਵਲੀ (ਬੀ. ਐੱਨ. ਐੱਸ.) ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਗੋਆ ਬਾਲ ਐਕਟ ਦੇ ਤਹਿਤ ਜਬਰ-ਜ਼ਨਾਹ ਅਤੇ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਹੈ।
UPSC ਸਿਵਲ ਸੇਵਾ ਪ੍ਰੀਲਿਮਜ਼ 2025 ਦਾ ਨਤੀਜਾ ਜਾਰੀ, 22 ਅਗਸਤ ਤੋਂ ਸ਼ੁਰੂ ਹੋਵੇਗੀ ਮੁੱਖ ਪ੍ਰੀਖਿਆ
NEXT STORY