ਲਖਨਊ - ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਪਾਕਿਸਤਾਨ ਦੇ ਸਮਰਥਨ ਵਾਲੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ 3 ਅੱਤਵਾਦੀਆਂ, ਜਿਨ੍ਹਾਂ ’ਚ 2 ਪਾਕਿਸਤਾਨੀ ਨਾਗਰਿਕ ਮੁਹੰਮਦ ਅਲਤਾਫ ਬਟ ਤੇ ਸਈਅਦ ਗਜ਼ਨਫਰ ਅਤੇ ਜੰਮੂ-ਕਸ਼ਮੀਰ ਨਿਵਾਸੀ ਨਾਸਿਰ ਅਲੀ ਸ਼ਾਮਲ ਹਨ, ਨੂੰ ਭਾਰਤ-ਨੇਪਾਲ ਸਰਹੱਦ ’ਤੇ ਸੁਨੌਲੀ ਤੋਂ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ- ਚੱਲਦੀ ਸਕੂਟੀ 'ਤੇ ਨੌਜਵਾਨ ਲੜਕਾ-ਲੜਕੀ ਨੇ ਕੀਤੀ ਅਸ਼ਲੀਲ ਹਰਕਤ, ਪੁਲਸ ਨੇ ਕੀਤਾ ਕਾਬੂ
ਹਿਜ਼ਬੁਲ ਕਮਾਂਡਰਾਂ ਨੇ ਅਲਤਾਫ ਨੂੰ ਗੁਪਤ ਰੂਪ ’ਚ ਨੇਪਾਲ ਦੇ ਰਸਤੇ ਭਾਰਤ ਦੇ ਜੰਮੂ-ਕਸ਼ਮੀਰ ਪਹੁੰਚਾਉਣ ਲਈ ਕਿਹਾ ਸੀ। ਅਲਤਾਫ਼ ਨੇ ਮੁਲਾਕਾਤ ਕਾਠਮੰਡੂ ’ਚ ਨਾਸਿਰ ਨਾਲ ਹੋਈ ਸੀ। ਨਾਸਿਰ ਨੇ ਹੀ ਅਲਤਾਫ ਅਤੇ ਗਜ਼ਨਫਰ ਨੂੰ ਫਰਜ਼ੀ ਭਾਰਤੀ ਆਧਾਰ ਕਾਰਡ ਮੁਹੱਈਆ ਕਰਵਾਏ ਅਤੇ ਉਨ੍ਹਾਂ ਨੂੰ ਫਰੇਂਦਾ ਪਿੰਡ ਦੇ ਰਸਤੇ ਭਾਰਤ ’ਚ ਦਾਖਲ ਹੋਣ ਦਾ ਰਸਤਾ ਦੱਸਿਆ। ਤਿੰਨੇ ਅੱਤਵਾਦੀ ਭਾਰਤ ’ਚ ਦਾਖਲ ਹੁੰਦੇ ਹੀ ਫੜ ਲਏ ਗਏ।
ਇਹ ਵੀ ਪੜ੍ਹੋ- CBSE ਨੇ 11ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਬਦਲਿਆ ਪੈਟਰਨ, ਨੋਟਿਸ ਜਾਰੀ ਕਰ ਦਿੱਤੀ ਜਾਣਕਾਰੀ
ਗ੍ਰਿਫਤਾਰ ਅੱਤਵਾਦੀਆਂ ਦੇ ਕਬਜ਼ੇ ’ਚੋਂ 2 ਮੋਬਾਈਲ, ਇਕ ਮੈਮਰੀ ਕਾਰਡ, 2 ਪਾਸਪੋਰਟ (ਦੋਵੇਂ ਪਾਕਿਸਤਾਨੀਆਂ ਦੇ), 7 ਡੈਬਿਟ/ਕ੍ਰੈਡਿਟ ਕਾਰਡ, 3 ਆਧਾਰ ਕਾਰਡ, 2 ਫਲਾਈਟ ਟਿਕਟ, ਇਕ ਪਾਕਿਸਤਾਨੀ ਡਰਾਈਵਿੰਗ ਲਾਇਸੈਂਸ, 2 ਪਾਕਿਸਤਾਨੀ ਆਈ. ਡੀ. ਕਾਰਡ ਅਤੇ ਅਮਰੀਕੀ ਡਾਲਰ ਬਰਾਮਦ ਕੀਤੇ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਛੱਤੀਸਗੜ੍ਹ: ਕਥਿਤ ਸ਼ਰਾਬ ਘੁਟਾਲੇ ਮਾਮਲੇ 'ਚ ਪਹਿਲੀ ਗ੍ਰਿਫ਼ਤਾਰੀ
NEXT STORY