ਲਖਨਊ- ਉੱਤਰ-ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਪੁਲਸ ਵਿਭਾਗ 'ਚ ਵੱਡੀ ਗਿਣਤੀ 'ਚ ਭਰਤੀ ਕੱਢ ਕੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ. ਹਾਲਾਂਕਿ, ਭਰਤੀ ਲਈ ਉਮਰ ਹੱਦ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਜਿਸਨੂੰ ਲੈ ਕੇ ਇਲਾਹਾਬਾਦ ਹਾਈ ਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਉਮਰ ਹੱਦ 'ਚ ਛੋਟ ਨੂੰ ਲੈ ਕੇ ਸਪਾ ਮੁਖੀ ਅਖਿਲੇਸ਼ ਯਾਦਵ ਤੋਂ ਲੈ ਕੇ ਰਾਸ਼ਟਰੀ ਲੋਕਦਲ ਦੇ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਜਯੰਤ ਚੌਧਰੀ ਨੇ ਵੀ ਸਰਕਾਰ ਨੂੰ ਘੇਰਿਆ ਸੀ। ਵਿਰੋਧੀ ਧਿਰ ਦੇ ਨੇਤਾਵਾਂ ਨੇ ਮੁੱਖ ਮੰਤਰੀ ਯੋਗੀ ਤੋਂ ਉਮਰ ਹੱਦ 'ਚ ਛੋਟ ਦੀ ਮੰਗ ਕੀਤੀ ਸੀ ਪਰ ਹੁਣ ਮੁੱਖ ਮੰਤਰੀ ਯੋਗੀ ਨੇ ਵੱਡਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਸ਼ਰਾਬੀਆਂ 'ਤੇ ਮਿਹਰਬਾਨ ਸੁੱਖੂ ਸਰਕਾਰ! ਨਸ਼ੇ 'ਚ ਝੂਮਣ ਵਾਲਿਆਂ ਨੂੰ ਜੇਲ੍ਹ ਨਹੀਂ ਇੱਥੇ ਪਹੁੰਚਾਏਗੀ ਪੁਲਸ
ਸੀ.ਐੱਮ. ਯੋਗੀ ਨੇ ਪੁਲਸ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਸਾਲ ਦੀ ਪ੍ਰੀਖਿਆ ਲਈ ਉਮਰ ਹੱਦ 'ਚ 3 ਸਾਲ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸੂਬੇ ਦੇ ਪ੍ਰਮੁੱਖ ਗ੍ਰਹਿ ਸਕੱਤਰ ਸੰਜੇ ਪ੍ਰਸਾਦ ਨੂੰ ਇਸ ਸਬੰਧ 'ਚ ਨਿਰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਇਸ ਸਾਲ ਦੀ ਪ੍ਰੀਖਿਆ 'ਚ ਵੱਧ ਉਮਰ ਦੀ ਹੱਦ 22 ਸਾਲ ਤੋਂ ਵਧਾ ਕੇ 25 ਸਾਲ ਕੀਤਾ ਜਾਵੇ।
ਦੱਸ ਦੇਈਏ ਕਿ ਆਦੇਸ਼ ਤੋਂ ਪਹਿਲਾਂ ਸਾਧਾਰਣ ਕੈਟਾਗਰੀ 'ਚ ਲੜਕਿਆਂ ਦੀ ਉਮਰ ਹੱਦ 18 ਤੋਂ 22 ਸਾਲ ਸੀ, ਜਦੋਂਕਿ ਲੜਕੀਆਂ ਦੀ ਉਮਰ ਹੱਦ 18 ਤੋਂ 25 ਸਾਲ ਸੀ। ਹੁਣ ਇਸ ਵਿਚ 3 ਸਾਲ ਦੀ ਉਮਹ ਹੱਦ ਵਧਾ ਦਿੱਤੀ ਗਈ ਹੈ। ਇਸੇ ਤਰ੍ਹਾਂ ਓ.ਬੀ.ਸੀ., ਐੱਸ.ਸੀ.-ਐੱਸ.ਟੀ. ਕੈਟਾਗਰੀ 'ਚ ਵੀ ਲਾਗੂ ਹੋਵੇਗੀ।
ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ
ਇਸਤੋਂ ਪਹਿਲਾਂ 23 ਦਸੰਬਰ ਨੂੰ ਯੂ.ਪੀ. ਪੁਲਸ ਵਿਭਾਗ ਦੇ ਕਾਂਸਟੇਬਲ ਅਹੁਦੇ ਲਈ 60,244 ਅਹੁਦਿਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਸੀ। ਇਨ੍ਹਾਂ ਵਿੱਚੋਂ 24,102 ਅਣ-ਅਧਿਕਾਰਤ ਅਹੁਦੇ, ਈ.ਡਬਲਯੂ.ਐੱਸ. ਲਈ 6024 ਅਹੁਦੇ, ਹੋਰ ਪਛੜਿਆ ਵਰਗ ਲਈ 16,264 ਅਹੁਦੇ, ਅਨੁਸੂਚਿਤ ਜਾਤੀ ਲਈ 12,650 ਅਹੁਦੇ, ਅਨੁਸੂਚਿਤ ਜਨਜਾਤੀਆਂ ਲਈ 1204 ਅਹੁਦੇ ਰਾਖਵੇਂ ਹਨ। ਨੋਟੀਫਿਕੇਸ਼ਨ 'ਚ ਔਰਤਾਂ ਲਈ ਵੀ ਰਿਜ਼ਰਵੇਸ਼ਨ ਤੈਅ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ
J&K ਪ੍ਰਸ਼ਾਸਨ ਨੇ ਕੇਂਦਰ ਦੀ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਸਬਸਿਡੀ 'ਚ ਵਾਧੇ ਨੂੰ ਦਿੱਤੀ ਮਨਜ਼ੂਰੀ
NEXT STORY