ਨਵੀਂ ਦਿੱਲੀ (ਭਾਸ਼ਾ)- ਮਾਓਵਾਦੀਆਂ ਦੇ ਆਖ਼ਰੀ ਗੜ੍ਹਾਂ ’ਚ ਉਨ੍ਹਾਂ ਖ਼ਿਲਾਫ਼ ਆਪਰੇਸ਼ਨ ਤੇਜ਼ ਕਰਨ ਦੀ ਰਣਨੀਤੀ ਤਹਿਤ ਬਾਰਡਰ ਸਕਿਓਰਿਟੀ ਫੋਰਸ (ਬੀ.ਐੱਸ.ਐੱਫ.) ਦੇ 3000 ਤੋਂ ਵੱਧ ਜਵਾਨਾਂ ਦੀਆਂ 3 ਬਟਾਲੀਅਨਾਂ ਓਡੀਸ਼ਾ ਤੋਂ ਛੱਤੀਸਗੜ੍ਹ ਜਾਣਗੀਆਂ ਅਤੇ ਇੰਨੀ ਹੀ ਗਿਣਤੀ ’ਚ ਇੰਡੋ-ਤਿੱਬਤਨ ਬਾਰਡਰ ਪੁਲਸ (ਆਈ.ਟੀ.ਬੀ.ਪੀ.) ਦੀਆਂ ਇਕਾਈਆਂ ਛੱਤੀਸਗੜ੍ਹ ’ਚ ਨਕਸਲਵਾਦ ਦੇ ਗੜ੍ਹ ਅਬੂਝਮਾੜ ਦੇ ਅੰਦਰੂਨੀ ਇਲਾਕਿਆਂ ਵਿਚ ਜਾਣਗੀਆਂ।
ਇਹ ਵੀ ਪੜ੍ਹੋ : ਨਵੇਂ ਸਾਲ ਦੀਆਂ ਖ਼ੁਸ਼ੀਆਂ ’ਚ ਛਾਇਆ ਮਾਤਮ, ਦੋਸਤਾਂ ਨਾਲ ਕ੍ਰਿਕਟ ਖੇਡ ਰਹੇ 22 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ’ਚ ਕਿਹਾ ਸੀ ਕਿ ਭਾਰਤ ਖੱਬੇ-ਪੱਖੀ ਅੱਤਵਾਦ (ਐੱਲ. ਡਬਲਿਊ. ਈ.) ਨੂੰ ਖ਼ਤਮ ਕਰਨ ਦੇ ਕੰਢੇ ’ਤੇ ਹੈ ਅਤੇ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸ ਲੜਾਈ ਨੂੰ ਜਿੱਤਣ ਲਈ ‘ਵਚਨਬੱਧ’ ਹੈ। ਮੁਹਿੰਮ ਦਾ ਨਵਾਂ ਬਲੂਪ੍ਰਿੰਟ ਸ਼ਾਹ ਦੀ ਇਸੇ ਯੋਜਨਾ ਦਾ ਹਿੱਸਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ISRO ਨੇ ਨਵੇਂ ਸਾਲ ਦੇ ਪਹਿਲੇ ਦਿਨ ਰਚਿਆ ਇਤਿਹਾਸ, ਸੈਟੇਲਾਈਟ XPoSAT ਨੂੰ ਕੀਤਾ ਲਾਂਚ
NEXT STORY