ਨਵੀਂ ਦਿੱਲੀ— ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ 2011 ਤੋਂ ਬਾਅਦ ਕਰੀਬ 30 ਹਜ਼ਾਰ ਪਾਕਿਸਤਾਨੀ ਨਾਗਰਿਕਾਂ ਨੂੰ ਲੰਬੇ ਸਮੇਂ ਲਈ ਵੀਜ਼ਾ ਦਿੱਤਾ ਜਾ ਚੁੱਕਾ ਹੈ। ਇਨ੍ਹਾਂ 'ਚ ਜ਼ਿਆਦਾਤਰ ਹਿੰਦੂ ਹਨ। ਵੀਜ਼ਾ ਮਿਲਣ ਤੋਂ ਪਹਿਲਾਂ ਉਨ੍ਹਾਂ ਨੂੰ ਪੈਨ ਤੇ ਆਧਾਰ ਕਾਰਡ ਹਾਸਲ ਕਰਨ ਦੇ ਨਾਲ ਹੀ ਜ਼ਾਇਦਾਦ ਖਰੀਦਣ ਦੀ ਮਨਜ਼ੂਰੀ ਮਿਲ ਗਈ। ਹਾਲਾਂਕਿ ਉਹ ਛਾਉਣੀ ਖੇਤਰਾਂ ਸਣੇ ਪਾਬੰਦੀਸ਼ੂਦਾ ਜਾਂ ਸੁਰੱਖਿਅਤ ਰੱਖੇ ਗਏ ਖੇਤਰਾਂ 'ਚ ਜਾਇਦਾਦ ਨਹੀਂ ਖਰੀਦ ਸਕਦੇ।
ਆਪਣੇ ਗ੍ਰਹਿ ਦੇਸ਼ 'ਚ ਕਥਿਤ ਰੂਪ ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤ ਆਉਣ ਵਾਲੇ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਦੇ ਘੱਟ ਗਿਣਤੀ ਵਾਲਿਆਂ ਦੀ ਮਦਦ ਕਰਨ ਦੀ ਮੋਦੀ ਸਰਕਾਰ ਦੀ ਨੀਤੀ ਦੇ ਤਹਿਤ ਇਸ ਸਾਲ ਹੁਣ ਤਕ ਕੁਲ 6,092 ਪਾਕਿਸਤਾਨੀ ਨਾਗਰਿਕਾਂ ਨੂੰ ਐੱਲ.ਟੀ.ਵੀ. ਦਿੱਤੇ ਜਾ ਚੁੱਕੇ ਹਨ। ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੁਲ ਮਿਲਾ ਕੇ 2011 ਤੋਂ 2014 ਵਿਚਾਲੇ 14,726 ਪਾਕਿਸਤਾਨੀ ਨਾਗਰਿਕਾਂ ਨੂੰ ਐੱਲ.ਟੀ.ਵੀ. ਦਿੱਤੇ ਗਏ। ਅਜਿਹਾ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਸੌਂਪਣ ਤੋਂ ਬਾਅਦ ਹੋਇਆ। 2015 ਤੋਂ ਬਾਅਦ ਜਦੋਂ ਐੱਲ.ਟੀ.ਵੀ. ਦੇਣ ਦੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਗਿਆ, 2015 'ਚ 2142 ਨੂੰ, 2016 'ਚ 2,298 ਨੂੰ ਤੇ 2017 'ਚ 4,712 ਪਾਕਿਸਤਾਨੀ ਨਾਗਰਿਕਾਂ ਨੂੰ ਐੱਲ.ਟੀ.ਵੀ. ਦਿੱਤੇ ਗਏ। ਅਧਿਕਾਰੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਐੱਲ.ਟੀ.ਵੀ. ਲਈ 1,500 ਪਾਕਿਸਤਾਨੀ ਨਾਗਿਰਕਾਂ ਤੋਂ ਇਲਾਵਾ ਅਰਜ਼ੀਆਂ 'ਤੇ ਵਿਚਾਰ ਕਰ ਰਿਹਾ ਹੈ।
ਉੱਤਰ ਪ੍ਰਦੇਸ਼ : ਡੰਪਰ ਤੇ ਟੈਂਪੂ ਵਿਚਾਲੇ ਜ਼ਬਰਦਸਤ ਟੱਕਰ, 5 ਬੱਚਿਆ ਸਮੇਤ 8 ਦੀ ਮੌਤ
NEXT STORY