ਕੋਚੀ- ਕੇਰਲ ਦੇ ਵਾਇਨਾਡ 'ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਹੁਣ ਤੱਕ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ 'ਚ ਲੋਕ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਹੈ। ਇਸ ਭਿਆਨਕ ਆਫ਼ਤ ਦਰਮਿਆਨ ਇਕ ਸੁਖ਼ਦ ਖ਼ਬਰ ਵੀ ਸਾਹਮਣੇ ਆਈ ਹੈ, ਜਿੱਥੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਕੇਰਲ ਦੇ ਜੰਗਲਾਤ ਅਧਿਕਾਰੀਆਂ ਵਲੋਂ ਇਕ ਦੂਰ-ਦੂਰਾਡੇ ਦੀ ਕਬਾਇਲੀ ਬਸਤੀ 'ਚੋਂ 4 ਮਾਸੂਮ ਬੱਚਿਆਂ ਨੂੰ ਰੈਸਕਿਊ ਕੀਤਾ ਹੈ।
ਇਹ ਵੀ ਪੜ੍ਹੋ- Wayanad Landslide: 300 ਤੋਂ ਜ਼ਿਆਦਾ ਮੌਤਾਂ, 200 ਅਜੇ ਵੀ ਲਾਪਤਾ, ਤਲਾਸ਼ੀ ਲਈ ਉਤਾਰੇ ਗਏ 'ਰਡਾਰ ਯੰਤਰ'
ਜੰਗਲਾਤ ਅਧਿਕਾਰੀ ਕੇ. ਹਸ਼ੀਸ ਦੀ ਅਗਵਾਈ ਵਾਲੀ 4 ਮੈਂਬਰੀ ਟੀਮ ਨੇ ਵੀਰਵਾਰ ਨੂੰ ਇਕ ਆਦਿਵਾਸੀ ਪਰਿਵਾਰ ਨੂੰ ਬਚਾਉਣ ਲਈ ਜੰਗਲ ਅੰਦਰ ਇਕ ਖ਼ਤਰਨਾਕ ਰਸਤੇ ਨੂੰ ਪਾਰ ਕਰਦਿਆਂ ਇਸ ਬਚਾਅ ਮੁਹਿੰਮ ਨੂੰ ਅੰਜ਼ਾਮ ਦਿੱਤਾ। ਬਚਾਏ ਗਏ ਬੱਚਿਆਂ ਵਿਚ ਆਦਿਵਾਸੀ ਭਾਈਚਾਰੇ ਦੇ ਇਕ ਤੋਂ 4 ਸਾਲ ਦੀ ਉਮਰ ਦੇ 4 ਬੱਚੇ ਸ਼ਾਮਲ ਹਨ। ਵਾਇਨਾਡ ਦੇ ਪਨੀਆ ਭਾਈਚਾਰੇ ਨਾਲ ਸਬੰਧ ਰੱਖਣ ਵਾਲਾ ਇਹ ਪਰਿਵਾਰ ਇਕ ਪਹਾੜੀ ਦੀ ਚੋਟੀ 'ਤੇ ਇਕ ਗੁਫ਼ਾ ਵਿਚ ਫਸਿਆ ਹੋਇਆ ਸੀ, ਜਿਸ ਦੇ ਉੱਪਰ ਇਕ ਡੂੰਘੀ ਖੱਡ ਹੈ ਅਤੇ ਟੀਮ ਨੂੰ ਉੱਥੇ ਪਹੁੰਚਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ। ਹਸ਼ੀਸ ਨੇ ਕਿਹਾ ਕਿ ਉਨ੍ਹਾਂ ਨੇ ਵੀਰਵਾਰ ਨੂੰ ਮਾਂ ਅਤੇ 4 ਸਾਲ ਦੇ ਬੱਚੇ ਨੂੰ ਜੰਗਲੀ ਖੇਤਰ ਕੋਲ ਭਟਕਦੇ ਵੇਖਿਆ ਅਤੇ ਪੁੱਛ-ਗਿੱਛ ਕਰਨ 'ਤੇ ਪਤਾ ਲੱਗਾ ਕਿ ਉਸ ਦੇ 3 ਹੋਰ ਬੱਚੇ ਅਤੇ ਉਨ੍ਹਾਂ ਦੇ ਪਿਤਾ ਬਿਨਾਂ ਭੋਜਨ ਦੇ ਇਕ ਗੁਫ਼ਾ ਵਿਚ ਫਸੇ ਹੋਏ ਹਨ।
ਇਹ ਵੀ ਪੜ੍ਹੋ- ਸਪੈਸ਼ਲ ਬਰਾਂਚ 'ਚ ਤਾਇਨਾਤ ਸਬ-ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
ਹਸ਼ੀਸ ਨੇ ਕਿਹਾ ਕਿ ਬੱਚੇ ਥੱਕੇ ਹੋਏ ਸਨ ਅਤੇ ਅਸੀਂ ਉਨ੍ਹਾਂ ਨੂੰ ਜੋ ਵੀ ਖਾਣ-ਪੀਣ ਦੀਆਂ ਚੀਜ਼ਾਂ ਆਪਣੇ ਨਾਲ ਲੈ ਕੇ ਗਏ ਸਨ, ਉਨ੍ਹਾਂ ਨੂੰ ਖੁਆਇਆ। ਬਾਅਦ ਵਿਚ ਬਹੁਤ ਸਮਝਾਉਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਸਾਡੇ ਨਾਲ ਆਉਣ ਲਈ ਰਾਜ਼ੀ ਹੋ ਗਏ ਅਤੇ ਅਸੀਂ ਬੱਚਿਆਂ ਨੂੰ ਆਪਣੇ ਸਰੀਰ ਨਾਲ ਬੰਨ੍ਹ ਕੇ ਵਾਪਸ ਯਾਤਰਾ ਸ਼ੁਰੂ ਕਰ ਦਿੱਤੀ।' ਅਧਿਕਾਰੀਆਂ ਨੂੰ ਤਿਲਕਣ ਵਾਲੀਆਂ ਚੱਟਾਨਾਂ 'ਤੇ ਚੜ੍ਹਨ ਲਈ ਦਰੱਖਤਾਂ ਅਤੇ ਚੱਟਾਨਾਂ ਨਾਲ ਰੱਸੀਆਂ ਬੰਨ੍ਹਣੀਆਂ ਪਈਆਂ।
ਇਹ ਵੀ ਪੜ੍ਹੋ- ਪਤਨੀ ਦਾ ਸਿਰ ਵੱਢ ਕੇ ਲੈ ਗਿਆ ਥਾਣੇ; ਪਤੀ ਬੋਲਿਆ- ਜਨਾਬ ਮੈਂ ਉਸ ਨੂੰ ਮਾਰ ਦਿੱਤਾ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸੋਸ਼ਲ ਮੀਡੀਆ 'ਤੇ ਜੰਗਲਾਤ ਅਧਿਕਾਰੀਆਂ ਦੇ ਚੁਣੌਤੀਪੂਰਨ ਯਤਨਾਂ ਦੀ ਸ਼ਲਾਘਾ ਕਰਨ ਲਈ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' ਤੇ ਲਿਖਿਆ ਕਿ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਵਾਇਨਾਡ ਵਿਚ ਸਾਡੇ ਦਲੇਰ ਜੰਗਲਾਤ ਅਧਿਕਾਰੀਆਂ ਵਲੋਂ 8 ਘੰਟੇ ਦੀ ਅਣਥੱਕ ਮਿਹਨਤ ਤੋਂ ਬਾਅਦ ਇਕ ਦੂਰ-ਦੁਰਾਡੇ ਕਬਾਇਲੀ ਬਸਤੀ ਵਿਚੋਂ 6 ਕੀਮਤੀ ਜਾਨਾਂ ਬਚਾਈਆਂ ਗਈਆਂ। ਉਨ੍ਹਾਂ ਦੀ ਬਹਾਦਰੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਕੇਰਲ ਹਨ੍ਹੇਰੇ ਸਮੇਂ ਵਿਚ ਸਭ ਤੋਂ ਵੱਧ ਚਮਕਦਾ ਹੈ।
ਜੰਮੂ-ਕਸ਼ਮੀਰ 'ਚ ਵਧ ਰਿਹਾ ਇਸ ਬੀਮਾਰੀ ਦਾ ਖ਼ਤਰਾ, ਸਿਹਤ ਵਿਭਾਗ ਨੇ ਜਾਰੀ ਕੀਤੀ Guidelines
NEXT STORY