ਵਾਇਨਾਡ- ਕੇਰਲ 'ਚ ਜ਼ਮੀਨ ਖਿਸਕਣ ਕਾਰਨ ਤਬਾਹ ਹੋਏ ਪਿੰਡਾਂ ਵਿਚ ਮਲਬੇ ਹੇਠਾਂ ਫਸੇ ਲੋਕਾਂ ਦਾ ਪਤਾ ਲਾਉਣ ਲਈ ਪ੍ਰਭਾਵਿਤ ਇਲਾਕਿਆਂ 'ਚ ਡੂੰਘਾਈ ਤੱਕ ਖੋਜ ਕਰਨ ਵਿਚ ਸਮਰੱਥ ਰਡਾਰ ਯੰਤਰ ਤਾਇਨਾਤ ਕੀਤੇ ਗਏ ਹਨ। ਇਕ ਰੱਖਿਆ ਜਨ ਸੰਪਰਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਰਲ ਸਰਕਾਰ ਨੇ ਪ੍ਰਭਾਵਿਤ ਇਲਾਕਿਆਂ 'ਚ ਉੱਨਤ ਰਡਾਰ ਯੰਤਰਾਂ ਨੂੰ ਤਾਇਨਾਤ ਕਰਨ ਦੀ ਬੇਨਤੀ ਕੀਤੀ ਹੈ, ਜਿਸ ਵਿਚ ਇਕ ਜੇਵਰ ਰਡਾਰ ਅਤੇ ਚਾਰ ਰੀਕੋ ਰਡਾਰ ਸ਼ਾਮਲ ਹਨ। ਇਨ੍ਹਾਂ ਰਡਾਰਾਂ ਨੂੰ ਉਨ੍ਹਾਂ ਦੇ ਸੰਚਾਲਕਾਂ ਨਾਲ ਭਾਰਤੀ ਹਵਾਈ ਫ਼ੌਜ (IAF) ਦੇ ਜਹਾਜ਼ ਤੋਂ ਦਿੱਲੀ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ- Wayanad landslide: ਮਰਨ ਵਾਲਿਆਂ ਦੀ ਗਿਣਤੀ 264 ਤੱਕ ਪਹੁੰਚੀ, 200 ਅਜੇ ਵੀ ਲਾਪਤਾ
ਦੱਸ ਦੇਈਏ ਕਿ ਕੇਰਲ ਵਿਚ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਵਾਇਨਾਡ ਦੇ ਮੁੰਡਕੱਈ ਖੇਤਰ ਅਤੇ ਚਲਿਆਰ ਨਦੀ ਕਿਨਾਰੇ ਵਸੇ ਪ੍ਰਭਾਵਿਤ ਪਿੰਡਾਂ 'ਚ ਇਸ ਸਮੇਂ ਵੱਡੇ ਪੱਧਰ 'ਤੇ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਇਸ ਖੇਤਰ ਤੋਂ ਕਈ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹਥਿਆਰਬੰਦ ਬਲਾਂ, ਰਾਸ਼ਟਰੀ ਆਫ਼ਤ ਮੋਚਨ ਬਲ (NDRF) ਅਤੇ ਸੂਬਾ ਐਮਰਜੈਂਸੀ ਕਰਮੀਆਂ ਦੀਆਂ ਮਾਹਰ ਟੀਮਾਂ ਮੁਹਿੰਮ 'ਚ ਸ਼ਾਮਲ ਹਨ। ਉਹ ਜੰਗੀ ਪੱਧਰ 'ਤੇ ਖੋਜ ਮੁਹਿੰਮ ਸੰਚਾਲਿਤ ਕਰ ਰਹੇ ਹਨ। ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਖੇਤਰਾਂ ਵਿਚ ਰਡਾਰ ਤਾਇਨਾਤ ਕੀਤੇ ਜਾਣ ਕਾਰਨ ਬਚਾਅ ਕੰਮਾਂ ਵਿਚ ਤੇਜ਼ੀ ਆਵੇਗੀ ਅਤੇ ਮਲਬੇ ਹੇਠਾਂ ਦੱਬੇ ਵਿਅਕਤੀਆਂ ਦਾ ਪਤਾ ਲਾਉਣ ਵਿਚ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ- ਪਤਨੀ ਦਾ ਸਿਰ ਵੱਢ ਕੇ ਲੈ ਗਿਆ ਥਾਣੇ; ਪਤੀ ਬੋਲਿਆ- ਜਨਾਬ ਮੈਂ ਉਸ ਨੂੰ ਮਾਰ ਦਿੱਤਾ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਦੱਸਣਯੋਗ ਹੈ ਕਿ ਵਾਇਨਾਡ 'ਚ ਜ਼ਮੀਨ ਖਿਸਕਣ ਦੀ ਤ੍ਰਾਸਦੀ ਮਗਰੋਂ 5ਵੇਂ ਦਿਨ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਹੁਣ ਤੱਕ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਜ਼ਿਆਦਾ ਲੋਕ ਅਜੇ ਵੀ ਲਾਪਤਾ ਹਨ। ਹਾਲਾਂਕਿ ਰਾਹਤ ਅਤੇ ਬਚਾਅ ਵਿਚ ਲੱਗੀਆਂ ਏਜੰਸੀਆਂ ਨੇ ਹਿੰਮਤ ਨਹੀਂ ਹਾਰੀ ਹੈ। ਸ਼ੁੱਕਰਵਾਰ ਨੂੰ ਵੀ ਮਲਬੇ ਵਿਚ ਹੇਠਾਂ ਕਈ ਜ਼ਿੰਦਾ ਲੋਕਾਂ ਨੂੰ ਕੱਢਿਆ ਗਿਆ ਹੈ। ਅਜਿਹੇ ਵਿਚ ਤਕਨੀਕ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਨੂੰ ਹੋਰ ਵੀ ਤੇਜ਼ ਕੀਤਾ ਗਿਆ ਹੈ। ਮਲਬੇ ਅਤੇ ਨਦੀ ਵਿਚ ਤਲਾਸ਼ੀ ਲਈ ਉੱਨਤ ਯੰਤਰਾਂ ਅਤੇ ਖੋਜੀ ਕੁੱਤਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਵਣ ਅਸ਼ਟਮੀ ਮੇਲਾ : ਹੁਣ ਲੰਗਰ ਲਗਾਉਣ ਲਈ ਲੈਣੀ ਪਵੇਗੀ ਮਨਜ਼ੂਰੀ, ਭਰਨੀ ਹੋਵੇਗੀ ਫੀਸ
NEXT STORY