ਸ਼ਿਲਾਂਗ— ਮੇਘਾਲਿਆ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ 'ਚ ਸ਼ਮਲ ਹੋਣ ਦੇ ਦੋਸ਼ 'ਚ ਸ਼ਿਲਾਂਗ ਤੇ ਗੁਹਾਟੀ ਤੋਂ 2 ਔਰਤਾਂ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 4 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਪੂਰਬੀ ਖਾਸੀ ਹਿਲਸ ਜ਼ਿਲਾ ਪੁਲਸ ਸੁਪਰਡੈਂਟ ਕਲਾਊਡੀਆ ਲਿੰਗਵਾ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਮਿਲਣ 'ਤੇ ਸਬ-ਡਵੀਜ਼ਨਲ ਪੁਲਸ ਅਧਿਕਾਰੀ ਜਗਪਾਲ ਸਿੰਘ ਦੀ ਅਗਵਾਈ 'ਚ ਐਂਟੀ ਨਾਰਕੋਟਿਕ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਨੇ ਸ਼ਿਲਾਂਗ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਆਸਾਮ ਪੁਲਸ ਦੀ ਮਦਦ ਨਾਲ ਗੁਹਾਟੀ 'ਚ ਸੋਮਵਾਰ ਅਤੇ ਮੰਗਲਵਾਰ ਨੂੰ ਛਾਪੇ ਮਾਰੇ।
ਉਨ੍ਹਾਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਮਣੀਪੁਰ ਦੇ 7, ਮੇਘਾਲਿਆ ਦੇ 2 ਅਤੇ ਆਸਾਮ ਦਾ ਇਕ ਵਿਅਕਤੀ ਹੈ। ਲਿੰਗਵਾ ਨੇ ਇੱਥੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਕੁੱਲ 1195 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ, ਜਿਸ ਦੀ ਕੀਮਤ 4-5 ਕਰੋੜ ਰੁਪਏ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਣੀਪੁਰ ਤੋਂ ਨਸ਼ੀਲੇ ਪਦਾਰਥਾਂ ਦਾ ਪ੍ਰਵੇਸ਼ ਰੋਕ ਦਿੱਤਾ ਹੈ ਅਤੇ ਸਪਲਾਈ ਦੀ ਕਮੀ 'ਚ ਤਸਕਰ ਹੁਣ ਆਪਣਾ ਮਾਰਗ ਬਦਲਣ ਦੀ ਕੋਸ਼ਿ ਕਰ ਰਹੇ ਹਨ।
ਉਤਰਾਖੰਡ 'ਚ ਪਲਾਸਟਿਕ ਮੁਕਤ ਨਗਰ ਬਾਡੀਜ਼ ਨੂੰ ਕੀਤਾ ਜਾਵੇਗਾ ਸਨਮਾਨਿਤ
NEXT STORY