ਨੈਸ਼ਨਲ ਡੈਸਕ- ਚੀਨ ਪਾਕਿਸਤਾਨ ਨੂੰ 40 ਸ਼ੇਨਯਾਂਗ J-35 ਸਟੀਲਥ ਲੜਾਕੂ ਜੈੱਟ ਸਪਲਾਈ ਕਰੇਗਾ ਇਹ ਲੜਾਕੂ ਜੈੱਟ ਪੰਜਵੀਂ ਪੀੜ੍ਹੀ ਦੀ ਤਕਨਾਲੋਜੀ ਨਾਲ ਲੈਸ ਹੋਣਗੇ। ਇਹ ਖ਼ਬਰ ਭਾਰਤੀ ਰੱਖਿਆ ਮਾਹਿਰਾਂ ਨੂੰ ਚਿੰਤਤ ਕਰਨ ਵਾਲੀ ਹੈ। ਪਾਕਿਸਤਾਨ ਕੋਲ ਪਹਿਲਾਂ ਕਦੇ ਸਟੀਲਥ ਤਕਨਾਲੋਜੀ ਨਹੀਂ ਸੀ। ਇਸ ਸੌਦੇ ਤੋਂ ਬਾਅਦ ਇਹ ਉਨ੍ਹਾਂ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਕੋਲ ਇਹ ਤਕਨਾਲੋਜੀ ਹੈ। ਭਾਰਤ ਅਜੇ ਵੀ ਸਟੀਲਥ ਲੜਾਕੂ ਜਹਾਜ਼ਾਂ ਦੀ ਉਡੀਕ ਕਰ ਰਿਹਾ ਹੈ। ਭਾਰਤੀ ਹਵਾਈ ਫ਼ੌਜ ਕੋਲ ਇਸ ਸਮੇਂ ਕੋਈ ਸਟੀਲਥ ਲੜਾਕੂ ਜਹਾਜ਼ ਨਹੀਂ ਹੈ। ਭਾਰਤ ਦਾ ਆਪਣਾ ਪੰਜਵੀਂ ਪੀੜ੍ਹੀ ਦਾ ਪ੍ਰੋਜੈਕਟ 'ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ' ਯਾਨੀ AMCA ਇਸ ਸਮੇਂ ਵਿਕਾਸ ਦੇ ਪੜਾਅ ਵਿਚ ਹੈ। ਇਸ ਦਾ ਪਹਿਲਾ ਪ੍ਰੋਟੋਟਾਈਪ 2028-29 ਤੱਕ ਤਿਆਰ ਹੋਣ ਦੀ ਸੰਭਾਵਨਾ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਸੇਵਾ ਵਿਚ ਆਉਣ ਵਿਚ 2035 ਤੱਕ ਦਾ ਸਮਾਂ ਲੱਗੇਗਾ।
ਚੀਨ ਵਿਚ ਸਿਖਲਾਈ ਲੈ ਰਹੇ ਪਾਕਿਸਤਾਨੀ ਪਾਇਲਟ ਸੇਵਾਮੁਕਤ ਗਰੁੱਪ ਕੈਪਟਨ ਅਜੇ ਅਹਿਲਾਵਤ ਮੁਤਾਬਕ ਪਾਕਿਸਤਾਨੀ ਪਾਇਲਟ ਪਿਛਲੇ 6 ਮਹੀਨਿਆਂ ਤੋਂ ਚੀਨ ਵਿਚ J-35 'ਤੇ ਸਿਖਲਾਈ ਲੈ ਰਹੇ ਹਨ। ਚੀਨ, ਪਾਕਿਸਤਾਨ ਨੂੰ FC-31 ਵਰਜ਼ਨ ਦੇਵੇਗਾ, ਜੋ ਕਿ J-35 ਦਾ ਥੋੜ੍ਹਾ ਕਮਜ਼ੋਰ ਨਿਰਯਾਤ ਵਰਜ਼ਨ ਹੈ। ਫਿਰ ਵੀ ਇਹ ਭਾਰਤ ਲਈ ਚੁਣੌਤੀਪੂਰਨ ਸਾਬਤ ਹੋ ਸਕਦਾ ਹੈ। ਸਟੀਲਥ ਤਕਨਾਲੋਜੀ ਭਾਰਤ ਲਈ ਸਿਰਦਰਦ ਹੈ, ਕਿਉਂਕ J-35 ਦੀ ਸਪੁਰਦਗੀ ਪਾਕਿਸਤਾਨ ਦੀ ਹਵਾਈ ਸ਼ਕਤੀ ਨੂੰ ਵਧਾ ਸਕਦੀ ਹੈ। ਭਾਰਤੀ ਹਵਾਈ ਫ਼ੌਜ ਨੂੰ ਹੁਣ ਤੱਕ ਤਕਨਾਲੋਜੀ, ਸਿਖਲਾਈ ਅਤੇ ਵਿਭਿੰਨ ਵਸਤੂਆਂ ਦੇ ਆਧਾਰ 'ਤੇ ਪਾਕਿਸਤਾਨ ਨਾਲੋਂ ਬਿਹਤਰ ਮੰਨਿਆ ਜਾਂਦਾ ਸੀ ਪਰ ਸਟੀਲਥ ਜੈੱਟ ਇਸ ਬੜ੍ਹਤ ਨੂੰ ਚੁਣੌਤੀ ਦੇ ਸਕਦੇ ਹਨ।
ਗਰੁੱਪ ਕੈਪਟਨ ਅਹਿਲਾਵਤ ਨੇ ਅੱਗੇ ਕਿਹਾ ਕਿ FC-31, J-35 ਦਾ ਇੱਕ ਨਿਰਯਾਤ ਰੂਪ ਹੈ ਅਤੇ ਇਸਨੂੰ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ ਏਅਰ ਫੋਰਸ (PLANAF) ਦੀ ਸੇਵਾ ਕਰਨ ਵਾਲੇ ਫਰੰਟਲਾਈਨ ਜਹਾਜ਼ਾਂ ਦੇ ਮੁਕਾਬਲੇ ਘੱਟ ਸਮਰੱਥਾ ਵਾਲਾ ਮੰਨਿਆ ਜਾਂਦਾ ਹੈ। ਅਹਿਲਾਵਤ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਇਹ ਸਮੇਂ ਤੋਂ ਥੋੜ੍ਹੇ ਸਮੇਂ ਤੋਂ ਪਹਿਲਾਂ ਆ ਰਹੇ ਹਨ। ਓਧਰ Su-57 ਖਰੀਦਣ ਦੀ ਸਲਾਹ ਸੇਵਾਮੁਕਤ ਏਅਰ ਮਾਰਸ਼ਲ ਸੰਜੀਵ ਕਪੂਰ ਨੇ ਕਿਹਾ ਕਿ ਜਦੋਂ ਤੱਕ AMCA ਤਿਆਰ ਨਹੀਂ ਹੋ ਜਾਂਦਾ, ਭਾਰਤ ਨੂੰ ਇੱਕ ਵਿਕਲਪ ਲੱਭਣਾ ਪਵੇਗਾ। ਉਨ੍ਹਾਂ ਨੇ ਸਰਕਾਰ-ਤੋਂ-ਸਰਕਾਰ ਸੌਦੇ ਦੇ ਤਹਿਤ ਰੂਸੀ Su-57 ਜੈੱਟ ਖਰੀਦਣ ਦੀ ਸਿਫਾਰਸ਼ ਕੀਤੀ, ਤਾਂ ਜੋ ਭਾਰਤ ਦੇ ਲੜਾਕੂ ਪਾੜੇ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ Su-57 ਸਾਡੀ ਤਕਨਾਲੋਜੀ ਦੇ ਅਨੁਕੂਲ ਹੈ ਅਤੇ ਕੁਝ ਮਾਮਲਿਆਂ ਵਿੱਚ ਇਹ F-35 ਨਾਲੋਂ ਵੀ ਵਧੀਆ ਹੈ।
ਕੀ ਤੁਹਾਨੂੰ ਪਤਾ ਹੈ ਹੋਟਲ ਦੇ ਕਮਰਿਆਂ 'ਚ ਕਿਉਂ ਨਹੀਂ ਹੁੰਦੀਆਂ ਘੜੀਆਂ?
NEXT STORY