ਗੁਹਾਟੀ — ਉੱਤਰੀ ਆਸਾਮ 'ਚ ਸੋਨਿਤਪੁਰ ਜ਼ਿਲੇ ਦੇ ਰੰਗਾਪਾਰਾ ਨੇੜੇ ਕੱਲ ਦੇਰ ਰਾਤ ਤੇਜ਼ ਰਫਤਾਰ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ 5 ਹਾਥੀਆਂ ਦੀ ਮੌਤ ਹੋ ਗਈ। ਪ੍ਰਾਪਤ ਰਿਪੋਰਟ ਅਨੁਸਾਰ ਗੁਹਾਟੀ-ਨਾਹਰਲਗੁਨ ਐਕਸਪ੍ਰੈੱਸ ਨੇ 30-35 ਹਾਥੀਆਂ ਦੇ ਝੁੰਡ ਨੂੰ ਰੇਲਵੇ ਪਟੜੀ ਪਾਰ ਕਰਦਿਆਂ ਦੇਖਿਆ ਅਤੇ ਟਰੇਨ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਲਗਾਈ, ਇਸ ਦੇ ਬਾਵਜੂਦ 5 ਹਾਥੀ ਰੇਲਗੱਡੀ ਦੀ ਲਪੇਟ 'ਚ ਆ ਗਏ।
ਘਟਨਾ ਕਾਰਨ ਰੇਲਗੱਡੀ ਲਗਭਗ 6 ਘੰਟੇ ਉਥੇ ਖੜ੍ਹੀ ਰਹੀ ਅਤੇ ਸਵੇਰੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਈ।
ਅਮਰੀਕੀ ਰੱਖਿਆ ਕੰਪਨੀਆਂ ਭਾਰਤ 'ਚ ਚਾਹੁੰਦੀਆਂ ਹਨ ਖੁਫੀਆ ਰੱਖਿਆ ਸੂਚਨਾਵਾਂ ਦੀ ਸੁਰੱਖਿਆ
NEXT STORY