ਭਿਵਾਨੀ— ਹਰਿਆਣਾ ਦੇ ਭਿਵਾਨੀ ਜ਼ਿਲੇ 'ਚ ਚਰਖੀ ਦਾਦਰੀ-ਝਿੱਜਰ ਮਾਰਗ 'ਤੇ ਅੱਜ ਇਕ ਭਿਆਨਕ ਸੜਕ ਹਾਦਸਾ ਹੋ ਗਿਆ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦਾਦਰੀ ਝਿੱਜਰ ਰੋਡ 'ਤੇ ਇਕ ਬੱਸ ਨੇ ਓਵਰਟੇਕ ਕਰਦੇ ਕਾਰ ਨੂੰ ਸਾਈਡ ਮਾਰ ਦਿੱਤੀ, ਜਿਸ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰਖਤ ਨਾਲ ਜਾ ਟਕਰਾਈ, ਜਿਸ ਕਾਰਨ ਇਕ ਪਰਿਵਾਰ ਦੇ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਪੀ. ਜੀ. ਆਈ. ਦੇ ਰੋਹਤਕ ਹਸਪਤਾਲ ਰੈਫਰ ਕੀਤਾ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਪੁਲਸ ਨੇ ਘਟਨਾ ਵਾਲੇ ਸਥਾਨ 'ਤੇ ਪਹੁੰਚ ਕੇ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਕਾਰ ਨੂੰ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਪਰ 5 ਲੋਕ ਮੌਕੇ 'ਤੇ ਹੀ ਦਮ ਤੋੜ ਚੁਕੇ ਸਨ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਮੁਤਾਬਕ ਦੁਰਘਟਾਗ੍ਰਸਤ ਹੋਈ ਕਾਰ ਦੇ ਪਿਛੇ ਆ ਰਹੀ ਪਰਿਵਾਰਕ ਮੈਂਬਰਾਂ ਦੀ ਗੱਡੀ 'ਚ ਬੈਠੇ ਰਮੇਸ਼ ਮੁਤਾਬਕ ਕਾਰ ਚਾਲਕ ਅਜੇ ਦੇ ਸਹੁਰੇ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ। ਪਰਿਵਾਰ ਦੇ ਸਾਰੇ ਲੋਕ ਸ਼ੋਕ ਜਤਾਉਣ ਲਈ ਡੀਗਲ ਪਿੰਡ ਜਾ ਰਹੇ ਸਨ ਅਤੇ ਕਾਰ 'ਚ 8 ਲੋਕ ਸਵਾਰ ਸਨ। ਰਮੇਸ਼ ਨੇ ਦੱਸਿਆ ਕਿ ਜਿਵੇਂ ਹੀ ਕਾਰ ਨੇ ਅਗੇ ਚੱਲ ਰਹੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿਛੋਂ ਆ ਰਹੀ ਇਕ ਬੱਸ ਨੇ ਵੀ ਟਰੱਕ ਨੂੰ ਓਵਰਟੇਕ ਕੀਤਾ, ਜਿਸ ਦੌਰਾਨ ਬੱਸ ਦੀ ਸਾਈਡ ਕਾਰ 'ਚ ਲੱਗੀ ਅਤੇ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਦਰਖਤ 'ਚ ਜਾ ਵੱਜੀ।
ਮ੍ਰਿਤਕਾਂ 'ਚ ਅਜੇ, ਉਸ ਦੀ ਮਾਸੀ ਸਾਵਿਤਰੀ (65), ਭਤੀਜਾ ਹਰਸ਼ਿਤ (2), ਭਾਣਜਾ ਹਾਰਦਿਕ (4) ਅਤੇ ਚਚੇਰੀ ਭਾਬੀ ਜੋਤੀ (35) ਸ਼ਾਮਲ ਹਨ। ਅਜੇ ਦੇ ਭਾਣਜੇ ਜੈਅੰਤ, ਭੈਣ ਮੰਜੂ ਅਤੇ ਚਚੇਰੇ ਭਰਾ ਬਿਜੇਂਦਰ ਨੂੰ ਗੰਭੀਰ ਹਾਲਤ 'ਚ ਪੀ. ਜੀ. ਆਈ. ਰੋਹਤਕ ਰੈਫਰ ਕੀਤਾ ਗਿਆ ਹੈ। ਥਾਣਾ ਇੰਚਾਰਜ ਜਗਰਾਮ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
19 ਅਪ੍ਰੈਲ: ਸਪੇਸ ਦੇ ਸਫ਼ਰ 'ਚ ਅੱਜ ਹੀ ਦੇ ਦਿਨ ਨਿਕਲਿਆ ਸੀ ਭਾਰਤ ਦਾ ਪਹਿਲਾ ਸੈਟੇਲਾਈਟ
NEXT STORY