ਲਖਨਊ— ਯੂ.ਪੀ ਸਰਕਾਰ ਨੇ ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਦੇ ਸਰਕਾਰੀ ਬੰਗਲੇ ਨੂੰ ਪਹੁੰਚਾਏ ਗਏ ਨੁਕਸਾਨ ਅਤੇ ਭੰਨ੍ਹਤੋੜ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਇਹ ਕਮੇਟੀ ਯੂ.ਪੀ ਲੋਕ ਨਿਰਮਾਣ ਵਿਭਾਗ ਵੱਲੋਂ ਗਠਿਤ ਕੀਤੀ ਗਈ ਹੈ। ਇਸ 'ਚ ਪੰਜ ਮੈਂਬਰ ਹੋਣਗੇ, ਜ਼ਰੂਰਤ ਪੈਣ 'ਤੇ ਕਮੇਟੀ ਦੋ ਨਿੱਜੀ ਆਰਕੀਟੈਕਟ ਦੀ ਵੀ ਮਦਦ ਲੈ ਸਕਦੀ ਹੈ। ਅਖਿਲੇਸ਼ ਯਾਦਵ ਦੇ ਸਰਕਾਰੀ ਬੰਗਲਾ ਛੱਡਣ ਦੇ ਬਾਅਦ ਉਥੇ ਤੋਂ ਸਾਹਮਣੇ ਆਈ ਭੰਨ੍ਹਤੋੜ ਦੀਆਂ ਤਸਵੀਰਾਂ ਦੇ ਬਾਅਦ ਰਾਜ ਸੰਪਤੀ ਅਧਿਕਾਰੀ ਯੋਗੇਸ਼ ਸ਼ੁਕਲਾ ਨੇ ਇਸ ਦੀ ਜਾਂਚ ਲਈ ਲੋਕ ਨਿਰਮਾਣ ਵਿਭਾਗ ਨੂੰ ਪੱਤਰ ਲਿਖਿਆ ਸੀ। ਇਸ ਨੂੰ ਗਿਆਨ 'ਚ ਲੈਂਦੇ ਹੋਏ ਲੋਕ ਨਿਰਮਾਣ ਵਿਭਾਗ ਵੱਲੋਂ ਇਹ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਪਿਛਲੇ ਦਿਨੋਂ ਸੁਪਰੀਮ ਕੋਰਟ ਵੱਲੋਂ ਸਾਬਕਾ ਮੁੱਖਮੰਤਰੀਆ ਵੱਲੋਂ ਸਰਕਾਰੀ ਬੰਗਲਾ ਖਾਲੀ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਆਦੇਸ਼ ਤਹਿਤ ਯੂ.ਪੀ ਦੇ 6 ਸਾਬਕਾ ਮੁੱਖਮੰਤਰੀਆਂ ਅਖਿਲੇਸ਼ ਯਾਦਵ, ਮਾਇਆਵਤੀ, ਮੁਲਾਇਮ ਸਿੰਘ ਯਾਦਵ, ਐਨ.ਡੀ ਤਿਵਾਰੀ, ਰਾਜਨਾਥ ਸਿੰਘ ਅਤੇ ਕਲਿਆਣ ਸਿੰਘ ਨੂੰ ਸਰਕਾਰੀ ਬੰਗਲਾ ਖਾਲੀ ਕਰਨਾ ਸੀ। ਇਸ ਦੇ ਤਹਿਤ ਪਹਿਲੇ ਤਾਂ ਅਖਿਲੇਸ਼ ਯਾਦਵ ਨੇ 2 ਸਾਲ ਦਾ ਸਮੇਂ ਮੰਗਿਆ ਸੀ ਪਰ ਬਾਅਦ 'ਚ ਉਨ੍ਹਾਂ ਨੇ ਬੰਗਲਾ ਖਾਲੀ ਕਰ ਦਿੱਤਾ।
ਅਖਿਲੇਸ਼ ਵੱਲੋਂ ਬੰਗਲਾ ਖਾਲੀ ਕਰਨ ਦੇ ਬਾਅਦ ਰਾਜ ਸੰਪਤੀ ਅਧਿਕਾਰੀ ਨੇ ਉਨ੍ਹਾਂ ਦਾ ਬੰਗਲਾ ਮੀਡੀਆ ਦੇ ਲਈ ਖੋਲ੍ਹਿਆ ਸੀ। ਇਸ 'ਚ ਮੀਡੀਆ ਦੇ ਸਾਹਮਣੇ ਬੰਗਲੇ 'ਚ ਭੰਨ੍ਹਤੋੜ ਅਤੇ ਨੁਕਸਾਨ ਪਹੁੰਚਾਏ ਜਾਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਇਸ ਦੇ ਬਾਅਦ ਅਖਿਲੇਸ਼ ਯਾਦਵ 'ਤੇ ਬੰਗਲੇ ਤੋਂ ਏ.ਸੀ, ਟੂਟੀ, ਟਾਇਲਸ, ਨੱਲ ਸਮੇਤ ਹੋਰ ਸਮਾਨ ਕੱਢੇ ਜਾਣ ਦੇ ਦੋਸ਼ ਲੱਗੇ। ਅਖਿਲੇਸ਼ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ ਅਤੇ ਬੀ.ਜੇ.ਪੀ ਸਰਕਾਰ 'ਤੇ ਉਨ੍ਹਾਂ ਖਿਲਾਫ ਸਾਜਿਸ਼ ਕਰਨ ਦਾ ਦੋਸ਼ ਲਗਾਇਆ ਸੀ।
ਯੋਗ ਦਿਵਸ 'ਤੇ 21 ਜੂਨ ਨੂੰ ਮੱਧ ਪ੍ਰਦੇਸ਼ 'ਚ ਵੀ ਕਈ ਸਾਰੇ ਸਮਾਗਮ ਆਯੋਜਿਤ
NEXT STORY