ਨਵੀਂ ਦਿੱਲੀ - ਹੈਦਰਾਬਾਦ ਦੇ ਜੀ. ਵੀ. ਕੇ.-ਈ. ਐੱਮ. ਆਰ. ਆਈ. ਪਾਰਕਿੰਗ ਵਾਲੀ ਥਾਂ 'ਤੇ ਸਰਕਾਰੀ ਐਬੂਲੈਂਸ ਦੀਆਂ 50 ਗੱਡੀਆਂ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਜੀਡੀਮੇਟਲਾ ਫਾਇਰ ਬ੍ਰਿਗੇਡ ਸਟੇਸ਼ਨ ਦੇ ਐੱਸ. ਐੱਫ. ਓ. ਸੁਭਾਸ਼ ਰੇੱਡੀ ਨੇ ਦੱਸਿਆ, 'ਅੱਜ ਦੁਪਹਿਰ 1 ਵਜੇ, ਅਸੀਂ ਜੀ. ਵੀ. ਕੇ. ਈ. ਐੱਮ. ਆਰ. ਆਈ. ਪਾਰਕਿੰਗ 'ਚ ਅੱਗ ਲੱਗਣ ਦੀ ਜਾਣਕਾਰੀ ਮਿਲੀ। ਲਗਭਗ 50 ਸਰਕਾਰੀ ਐਬੂਲੈਂਸ ਗੱਡੀਆਂ ਜੋ ਇਸਤੇਮਾਲ 'ਚ ਨਹੀਂ ਸਨ, ਅੱਗ ਨਾਲ ਸੱੜ ਕੇ ਸੁਆਹ ਹੋ ਗਈਆਂ ਪਰ ਘਟਨਾ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਪੁਲਸ ਇਸ ਦੀ ਜਾਂਚ ਚੱਲ ਰਹੀ ਹੈ ਕਿ ਇਹ ਅੱਗ ਕਿਵੇਂ ਲੱਗੀ।'
ਵਿਆਹ ਤੋਂ ਨਾਖੁਸ਼ ਪਿਤਾ ਬਣਿਆ ਹੈਵਾਨ, ਧੀ ਤੇ ਜਵਾਈ ਨੂੰ ਦਿੱਤੀ ਇਹ ਸਜ਼ਾ
NEXT STORY